ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਡੈਨਮਾਰਕ ਦੀਆਂ ਕੁੜੀਆਂ ਨੇ ਪਾਕਿਸਤਾਨੀ ਕੁੜੀਆਂ ਨੂੰ ਰੋਮਾਂਚਕ ਮੁਕਾਬਲੇ ’ਚ ਹਰਾਇਆ
ਡੈਨਮਾਰਕ ਦੀਆਂ ਕੁੜੀਆਂ ਨੇ ਪਾਕਿਸਤਾਨੀ ਕੁੜੀਆਂ ਨੂੰ ਰੋਮਾਂਚਕ ਮੁਕਾਬਲੇ ’ਚ ਹਰਾਇਆ
Page Visitors: 2605

ਡੈਨਮਾਰਕ ਦੀਆਂ ਕੁੜੀਆਂ ਨੇ ਪਾਕਿਸਤਾਨੀ ਕੁੜੀਆਂ ਨੂੰ ਰੋਮਾਂਚਕ ਮੁਕਾਬਲੇ ’ਚ ਹਰਾਇਆ

ਚੋਹਲਾ ਸਾਹਿਬ (ਤਰਨਤਾਰਨ), 2 ਦਸੰਬਰ 2013 (ਗੁਰਿੰਦਰਜੀਤ ਸਿੰਘ ਪੀਰਜੈਨ/ਪੰਜਾਬ ਮੇਲ)- ਚੋਹਲਾ ਸਾਹਿਬ ਵਿਖੇ ਹੋਏ ਚੌਥੇ ਵਿਸ਼ਵ ਕਬੱਡੀ ਕੱਪ ਦੌਰਾਨ ਪੂਲ-ਬੀ ਦੀਆਂ ਟੀਮਾਂ ਇੰਗਲੈਂਡ, ਕਨੇਡਾ, ਪਾਕਿਸਤਾਨ ਅਤੇ ਔਰਤਾਂ ਦੀ ਡੈਨਮਾਰਕ ਟੀਮ ਨੇ ਆਪੋ-ਆਪਣੇ ਮੈਚ ਜਿੱਤ ਲਏ ਹਨ। ਸ੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਚੋਹਲਾ ਸਾਹਿਬ ਵਿਖੇ ਹੋਏ ਪਹਿਲੇ ਮੈਚ ਵਿਚ ਪੁਰਸ਼ਾਂ ਦੀ ਇੰਗਲੈਂਡ ਦੀ ਟੀਮ ਨੇ ਸੀਰਾ ਲਿਓਨ ਦੀ ਟੀਮ ਨੂੰ 34 ਦੇ ਮੁਕਾਬਲੇ 41 ਅੰਕਾਂ ਨਾਲ ਹਰਾ ਦਿੱਤਾ। ਇਸ ਮੈਚ ਦੇ ਪਹਿਲੇ ਅੰਤ ਤੱਕ ਇੰਗਲੈਂਡ ਦੀ ਟੀਮ 10 ਅੰਕਾਂ ਨਾਲ ਅੱਗੇ ਰਹੀ ਅਤੇ ਆਪਣੀ ਇਸ ਚੜ੍ਹਤ ਨੂੰ ਬਰਕਰਾਰ ਰੱਖਦਿਆਂ ਅਖੀਰ ਇੰਗਲੈਂਡ ਨੇ 7 ਅੰਕਾਂ ਦੇ ਫਰਕ ਨਾਲ ਹਰਾ ਦਿੱਤਾ।
ਪੁਰਸ਼ ਵਰਗ ਦਾ ਦੂਸਰਾ ਮੈਚ ਕਨੇਡਾ ਅਤੇ ਡੈਨਮਾਰਕ ਦਰਮਿਆਨ ਖੇਡਿਆ ਗਿਆ। ਇਸ ਮੈਚ ਦੌਰਾਨ ਕਨੇਡਾ ਦੇ ਗੱਭਰੂਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਆਪਣੇ ਵਿਰੋਧੀ ਡੈਨਮਾਰਕ ਨੂੰ 9 ਦੇ ਮੁਕਾਬਲੇ 89 ਅੰਕ ਹਾਸਲ ਕਰਕੇ ਵੱਡੇ ਫਰਕ ਨਾਲ ਹਰਾ ਦਿੱਤਾ। ਇਕ ਤਰਫਾ ਰਹੇ ਇਸ ਮੈਚ ਵਿਚ ਕਨੇਡਾ ਦੇ ਖਿਡਾਰੀਆਂ ਨੇ ਡੈਨਮਾਰਕ ਦੇ ਖਿਡਾਰੀਆਂ ਦੀ ਇਕ ਨਾ ਚੱਲਣ ਦਿੱਤੀ ਅਤੇ ਕਨੇਡਾ ਟੀਮ ਦੇ ਧਾਵੀਆਂ ਅਤੇ ਜਾਫੀਆਂ ਵੱਲੋਂ ਲਗਾਤਾਰ ਆਪਣੇ ਸਕੋਰ ਬੋਰਡ ਵਿਚ ਵਾਧਾ ਕੀਤਾ ਜਾਂਦਾ ਰਿਹਾ।
ਅੱਜ ਦੇ ਮੈਚਾਂ ਦੌਰਾਨ ਸਭ ਤੋਂ ਦਿਲਚਸਪ ਤੇ ਰੋਮਾਂਚਕ ਮੁਕਾਬਲਾ ਔਰਤਾਂ ਦੇ ਵਰਗ ਦਾ ਰਿਹਾ, ਜਿਸ ਵਿਚ ਡੈਨਮਾਰਕ ਦੀ ਮਹਿਲਾ ਟੀਮ ਨੇ ਪਾਕਿਸਤਾਨ ਦੀ ਮਹਿਲਾ ਟੀਮ ਨੂੰ 6 ਅੰਕਾਂ ਨਾਲ ਹਰਾ ਦਿੱਤਾ। ਔਰਤਾਂ ਦੇ ਇਸ ਫਸਵੇਂ ਮੁਕਾਬਲੇ ਵਿਚ ਡੈਨਮਾਰਕ ਦੀ ਟੀਮ ਨੇ 45 ਅੰਕ ਹਾਸਲ ਕੀਤੇ ਜਦਕਿ ਪਾਕਿਸਤਾਨ ਦੀ ਟੀਮ 39 ਅੰਕ ਹੀ ਹਾਸਲ ਕਰ ਸਕੀ। ਡੈਨਮਾਰਕ ਦੀ ਧਾਵੀ ਮਾਰੀਆ ਨੂੰ ਵਿਰੋਧੀ ਟੀਮ ਦੀ ਖਿਡਾਰਣ ਇਕ ਵੀ ਜੱਫਾ ਨਾ ਲਾ ਸਕੀ ਅਤੇ ਉਸਨੇ ਆਪਣੇ ਸਾਰੇ ਰੇਡਾਂ ਵਿਚ ਅੰਕ ਹਾਸਲ ਕੀਤੇ।
ਅੱਜ ਦਾ ਅਖੀਰਲਾ ਮੈਚ ਪਾਕਿਸਤਾਨ ਅਤੇ ਆਪਣਾ ਪਹਿਲਾ ਵਿਸ਼ਵ ਕਬੱਡੀ ਕੱਪ ਖੇਡ ਰਹੀ ਸਕਾਟਲੈਂਡ ਦੀ ਟੀਮ ਦਰਮਿਆਨ ਖੇਡਿਆ ਗਿਆ। ਜਿਸ ਵਿਚ ਪਾਕਿਸਤਾਨ ਦੀ ਟੀਮ ਨੇ 63 ਅੰਕ ਹਾਸਲ ਕੀਤੇ ਜਦਕਿ ਸਕਾਟਲੈਂਡ ਦੀ ਟੀਮ ਕੇਵਲ 26 ਅੰਕ ਹੀ ਹਾਸਲ ਕਰ ਸਕੀ। ਇਸ ਤਰ੍ਹਾਂ ਇਹ ਮੈਚ ਪਾਕਿਸਤਾਨ ਨੇ 37 ਅੰਕਾਂ ਨਾਲ ਜਿੱਤ ਲਿਆ। ਪਾਕਿਸਤਾਨੀ ਟੀਮ ਦੇ ਕਪਤਾਨ ਬਾਬਰ ਗੁੱਜਰ ਨੇ ਸ਼ਾਨਦਾਰ ਖੇਡ ਦਾ ਮੁਜਾਹਰਾ ਕਰਦਿਆਂ ਆਪਣੀ ਟੀਮ ਨੂੰ ਜਿੱਤ ਦਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਅਤੇ ਸਕਾਟਲੈਂਡ ਦਾ ਕੋਈ ਵੀ ਖਿਡਾਰੀ ਉਸਨੂੰ ਰੋਕ ਨਹੀਂ ਸਕਿਆ।
ਧਾਰਮਿਕ ਨਗਰੀ ਸ੍ਰੀ ਚੋਹਲਾ ਸਾਹਿਬ ਵਿਖੇ ਕਬੱਡੀ ਦੇ ਇਸ ਮਹਾਕੁੰਭ ਦੌਰਾਨ ਜਿੱਥੇ ਇਲਾਕੇ ਭਰ ਦੇ ਲੋਕ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ ਉ¤ਥੇ ਪੰਜਾਬ ਦੇ ਉ¤ਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ, ਪੰਜਾਬ ਦੇ ਸਿੱਖਿਆ ਮੰਤਰੀ ਅਤੇ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸ. ਸਿਕੰਦਰ ਸਿੰਘ ਮਲੂਕਾ, ਸਾਬਕਾ ਮੰਤਰੀ ਸ. ਰਣਜੀਤ ਸਿੰਘ ਬ੍ਰਹਮਪੁਰਾ, ਸ. ਰਵਿੰਦਰ ਸਿੰਘ ਬ੍ਰਹਮਪੁਰਾ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ, ਜਥੇ. ਗੁਰਬਚਨ ਸਿੰਘ ਕਰਮੂੰਵਾਲਾ ਐਗਜੈਕਟਿਵ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਸ. ਬਾਦਲ, ਸ. ਮਲੂਕਾ ਅਤੇ ਸ. ਬ੍ਰਹਮਪੁਰਾ ਨੇ ਟੀਮਾਂ ਨਾਲ ਜਾਣ-ਪਹਿਚਾਣ ਕੀਤੀ ਅਤੇ ਮੈਚਾਂ ਦੌਰਾਨ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ।
ਖਿਡਾਰੀਆਂ ਦੀ ਹੌਂਸਲਾ ਅਫਜਾਈ ਕਰਦਿਆਂ ਉ¤ਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਪਿੰਡਾਂ ਵਿਚ ਖੇਡੀ ਜਾਂਦੀ ਕਬੱਡੀ ਨੂੰ ਵਿਸ਼ਵ ਕਬੱਡੀ ਕੱਪ ਜਰੀਏ ਅੰਤਰਰਾਸ਼ਟਰੀ ਪੱਧਰ ’ਤੇ ਪਹਿਚਾਣ ਮਿਲੀ ਹੈ ਅਤੇ ਅੱਜ ਦੁਨੀਆ ਦੇ ਕੋਨੇ-ਕੋਨੇ ਵਿਚ ਕਬੱਡੀ ਦੀ ਚਰਚਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਚਾਰ ਸਾਲ ਪਹਿਲਾਂ ਸ਼ੁਰੂ ਹੋਇਆ ਵਿਸ਼ਵ ਕਬੱਡੀ ਕੱਪ ਦਾ ਸਫਰ ਬਹੁਤ ਕਾਮਯਾਬ ਰਿਹਾ ਹੈ ਅਤੇ ਹਰ ਸਾਲ ਵਿਸ਼ਵ ਕਬੱਡੀ ਕੱਪ ਨੇ ਨਵੀਆਂ ਬੁਲੰਦੀਆਂ ਨੂੰ ਛੂਹਿਆ ਹੈ। ਸ. ਬਾਦਲ ਨੇ ਵਿਦੇਸ਼ੀ ਟੀਮਾਂ ਦੇ ਖਿਡਾਰੀਆਂ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਖਿਡਾਰੀਆਂ ਨੇ ਆਪਣੀ ਉ¤ਚ ਦਰਜੇ ਦੀ ਖੇਡ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ।
ਇਸ ਮੌਕੇ ਸਾਬਕਾ ਮੰਤਰੀ ਸ. ਰਣਜੀਤ ਸਿੰਘ ਬ੍ਰਹਮਪੁਰਾ ਨੇ ਉ¤ਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਸ. ਸਿਕੰਦਰ ਸਿੰਘ ਮਲੂਕਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚੋਹਲਾ ਸਾਹਿਬ ਵਿਖੇ ਲਗਾਤਾਰ ਚੌਥੇ ਸਾਲ ਵਿਸ਼ਵ ਕਬੱਡੀ ਕੱਪ ਦੇ ਮੈਚ ਕਰਵਾ ਕੇ ਇਲਾਕੇ ਦੇ ਲੋਕਾਂ ਨੂੰ ਮਾਨ ਬਖਸ਼ਿਆ ਹੈ। ਉਨ੍ਹਾਂ ਕਿਹਾ ਕਿ ਉਹ ਸ. ਬਾਦਲ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਇੱਥੇ ਚਾਰ ਕਰੋੜ ਦੀ ਲਾਗਤ ਨਾਲ ਬਨਣ ਵਾਲੇ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਹੈ ਅਤੇ ਜਲਦੀ ਹੀ ਇਲਾਕੇ ਦੇ ਨੌਜਵਾਨ ਇਸ ਸਟੇਡੀਅਮ ਵਿਚ ਅੰਤਰਰਾਸ਼ਟਰੀ ਪੱਧਰ ਦੀਆਂ ਖੇਡ ਸਹੂਲਤਾਂ ਦਾ ਲਾਭ ਲੈ ਸਕਣਗੇ।


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.