ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
* ਰੋਸ ਮਾਰਚ ਦੀ ਰਿਪੋਰਟ *
* ਰੋਸ ਮਾਰਚ ਦੀ ਰਿਪੋਰਟ *
Page Visitors: 2679

Date: 10-12-2013 01:11 AM    From: "Balvinder Singh Bison" <singhbison@gmail.com>
                          *  ਰੋਸ  ਮਾਰਚ  ਦੀ  ਰਿਪੋਰਟ *
 ਅੱਜ ਭਾਈ ਗੁਰ੍ਬਖਸ਼ ਸਿੰਘ ਜੀ ਖਾਲਸਾ ਜੀ ਵਲੋਂ ਸ਼ੁਰੂ ਕੀਤੀ ਭੁਖ ਹੜਤਾਲ ਤੇ ਉਨ੍ਹਾ ਦੇ ਟੀਚੇ ਨੂੰ ਮੁਖ ਰਖ ਕੇ ਦਿੱਲੀ ਦੇ ਤਿਲਕ ਨਗਰ ਵਿਖੇ ਸਾਹਿਬ ਪੂਰਾ ਇਲਾਕੇ ਵਿਚ ਸੈਕੜੇ ਹੀ ਸੰਗਤਾ ਵਲੋ ਸ਼ਾਤਮਈ ਢੰਗ ਨਾਲ ਰੋਸ ਮਾਰਚ ਕਢਦੇ ਹੋਏ ਇਸ ਬਾਰੇ ਇਲਾਕੇ ਦੀਆਂ ਸੰਗਤਾ ਨੂੰ ਜਾਗਰੂਕ ਕੀਤਾ ਜਾਣੁ ਕਰਵਾਇਆ ਤੇ ਇਸ ਬਾਬਤ ਜਾਗਰੂਕ ਲਿਆਉਣ ਲਈ ਪਰਚੇ ਵੀ ਵੰਡੇ ! ਸੰਗਤਾ ਵੀ ਘਰਾਂ ਵਿਚੋ ਨਿਕਲ ਕੇ ਨਾਲ ਹੋ ਗਈਆਂ ....
ਉਸੇ ਸਮੇਂ ਇਹ ਖਬਰ ਵੀ ਆ ਗਈ ਕੀ ਭਾਈ ਸਾਹਿਬ ਜੀ ਨੂੰ ਜਮਾਨਤ ਤੇ ਬਾਹਰ ਲਿਆਂਦਾ ਗਿਆ ਤੇ ਨਾਲ ਹੀ PGI ਚੰਡੀਗੜ੍ਹ admit ਕਰਵਾ ਦਿਤਾ ਗਿਆ ਕਿਓੰ ਕੀ ਭਾਈ ਸਾਹਿਬ ਜੀ ਦੀ ਹਾਲਤ ਠੀਕ ਨਹੀ ਤੇ ਉਨ੍ਹਾ ਦੀਆਂ ਦੋਨੋ ਕਿਡਨੀ ਫੇਲ ਹੋ ਗਈਆਂ.....
ਇਹ ਸੁਣ
ਸੰਗਤਾ ਤੇ ਨੋਜਵਾਨਾ ਵਿਚ ਭਾਰੀ ਰੋਸ਼ ਵੇਖੇਆ ਗਿਆ ਪਰ ਹਾਲਾਤ ਨੂੰ ਕਾਬੂ ਰਖਣ ਲਈ ਸਤਨਾਮ ਵਾਹੇਗੁਰੁ ਦਾ ਜਾਪੁ ਸ਼ੁਰੂ ਕਰ ਦਿਤਾ ਗਿਆ....
ਇਕ ਹੋਰ ਖਬਰ ਵੀ ਆਈ ਕੀ ਸ਼ਿਰੋਮਣੀ ਕਮੇਟੀ ਵਲੋਂ ਟਾਸ੍ਕ ਫੋਰਸ ਭੇਜ ਕੇ ਗੁਰੂਦਵਾਰਾ ਅੰਬ ਸਾਹਿਬ ਜਿਥੇ ਸਿੰਘ ਅੱਤੇ ਬੀਬੀਆਂ ਭੁਖ ਹੜਤਾਲ ਤੇ ਹਨ ਓਹ ਜਗ੍ਹਾ ਖਾਲੀ ਕਰਵਾਈ ਜਾਨ ਦੀ ਪਲਾਨਿੰਗ ਹੋ ਗਈ ਹੈ ਜੀ ! ਇਹ ਸ਼ਾਂਤੀ ਮਾਰਚ ਲਗਭਗ 8-10 ਕਿਲੋਮੀਟਰ ਦੇ ਇਲਾਕੇ ਦੀਆਂ ਸੰਗਤਾ ਵਿਚੋ ਹੁੰਦਾ ਹੋਇਆ ਵਾਪਿਸ ਪੁੱਜਾ ਤੇ ਸਾਰੀ ਸੰਗਤਾ ਨੇ ਭਾਈ ਗੁਰ੍ਬਖਸ਼ ਸਿੰਘ ਅਤੇ ਹੋਰ ਸਿੰਘ ਸਿੰਘਣੀਆ ਦੀ ਚੜਦੀ ਕੱਲਾ ਲਈ ਅਰਦਾਸ ਵੀ ਕੀਤੀ...
(ਬਲਵਿੰਦਰ ਸਿੰਘ ਬਾਈਸਨ ਦੇ ਨਾਲ ਬਲਜੀਤ ਸਿੰਘ ਵਲੋਂ  ਰਿਪੋਰਟ)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.