ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਗੁਰਮਤਿ ਕ੍ਰਾਂਤੀ ਨੂੰ ਕਾਵਿ ਸੰਸਾਰ ਵਿਚ ਪ੍ਰਗਟਾਉਣ ਵਾਲੀ ਕਰਮਜੀਤ ਦਾ ਸਨਮਾਨ
ਗੁਰਮਤਿ ਕ੍ਰਾਂਤੀ ਨੂੰ ਕਾਵਿ ਸੰਸਾਰ ਵਿਚ ਪ੍ਰਗਟਾਉਣ ਵਾਲੀ ਕਰਮਜੀਤ ਦਾ ਸਨਮਾਨ
Page Visitors: 2707

ਗੁਰਮਤਿ ਕ੍ਰਾਂਤੀ ਨੂੰ ਕਾਵਿ ਸੰਸਾਰ ਵਿਚ ਪ੍ਰਗਟਾਉਣ ਵਾਲੀ ਕਰਮਜੀਤ ਦਾ ਸਨਮਾਨ

 

ਪੁਸਤਕ ‘ਸੁਣ ਵੇ ਮਾਹੀਆ’ ਕੀਤੀ ਲੋਕ ਅਰਪਣ
ਪੰਜਾਬ ਟਾਈਮਜ ਤੇ ਸਿੱਖ ਸੇਵਕ ਸੁਸਾਇਟੀ ਨੇ ਸਨਮਾਨ ਨਾਲ ਨਿਵਾਜਿਆ

ਸਿੱਖ ਕ੍ਰਾਂਤੀਕਾਰੀ ਸ਼ਾਇਰਾ ਦਾ ਸਨਮਾਨ ਕਰਦੇ ਹੋਏ ਸੁਰਿੰਦਰ ਪਾਲ ਸਿੰਘ ਗੋਲਡੀ, ਸ. ਇਕਬਾਲ ਸਿੰਘ ਸਾਬਕਾ ਡੀ.ਆਈ.ਜੀ.,
ਪ੍ਰੋ. ਬਲਵਿੰਦਰਪਾਲ ਸਿੰਘ, ਸ. ਰਜਿੰਦਰ ਸਿੰਘ ਪੁਰੇਵਾਲ ਯੂ.ਕੇ., ਪਰਮਿੰਦਰ ਪਾਲ ਸਿੰਘ ਖਾਲਸਾ, ਸੁਰਿੰਦਰਪਾਲ ਸਿੰਘ ਪੁਰੇਵਾਲ
ਯੂ.ਕੇ., ਜਰਨੈਲ ਸਿੰਘ ਬੁੱਟਰ, ਹਰਭਜਨ ਸਿੰਘ ਦਈਆ।
ਜਲੰਧਰ, 10 ਦਸੰਬਰ (ਪੰਜਾਬ ਮੇਲ)- ਪੰਜਾਬ ਟਾਈਮਜ ਤੇ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਪ੍ਰਸਿੱਧ ਚਿੰਤਕ ਸ਼ਾਇਰਾ ਅਤੇ ਦੇਸ ਪੰਜਾਬ ਦੇ ਮੁੱਖ ਸੰਪਾਦਕ ਪ੍ਰੋ. ਕਰਮਜੀਤ ਕੌਰ ਕਿਸ਼ਾਂਵਲ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀ ਨਵੀਂ ਪੁਸਤਕ ‘ਸੁਣ ਵੇ ਮਾਹੀਆ’ ਲੋਕ ਅਰਪਣ ਕੀਤੀ
ਗਈ।
ਚਿੰਤਕ ਪ੍ਰੋ. ਬਲਵਿੰਦਰਪਾਲ ਸਿੰਘ ਨੇ ਪ੍ਰੋ. ਕਰਮਜੀਤ ਕੌਰ ਨੇ ਗੁਰਮਤਿ ਇਨਕਲਾਬ ਨੂੰ ਪੇਸ਼ ਕਰਨ ਵਾਲੀ ਕ੍ਰਾਂਤੀਕਾਰੀ ਸ਼ਾਇਰਾ
ਦੱ ਸਦਿਆਂ ਕਿਹਾ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ। ਅਜੋਕੀ ਪੰਜਾਬੀ ਸ਼ਾਇਰੀ ਤੇ ਸਮੁੱਚਾ ਆਧੁਨਿਕ ਸਾਹਿਤ ਸਾਮਾਜਿਕ
ਸਰੋਕਾਰਾਂ, ਪੰਜਾਬੀ ਵਿਰਸੇ ਤੋਂ ਟੁੱਟ ਚੁੱਕਾ ਹੈ। ਇਹ ਸਾਹਿਤ ਪੰਜਾਬੀ ਮਨ ਵਾਂਗ ਬੰਜ਼ਰ ਹੋ ਚੁੱਕਾ ਹੈ। ਗੁਰਬਾਣੀ ਇਸੇ ਲਈ
ਪ੍ਰਸੰਗਿਕ ਹੈ, ਕਿਉਂ ਰਾਜਸ਼ਾਹੀ, ਸਾਮਾਜਿਕ ਸਰੋਕਾਰਾਂ ਨੂੰ ਆਪਣੀ ਆਧਾਰ ਬਣਾਉਂਦੀ ਹੋਈ ਮਨੁੱਖੀ ਹਿੱਤਾਂ ਲਈ ਸਰਬੱਤ ਅਜ਼ਾਦੀ
ਦਾ ਸੰਕਲਪ ਹਲੇਮੀ ਰਾਜ ਤੇ ਬੇਗਮਪੁਰਾ ਦੇ ਰੂਪ ਵਿੱਚ ਪੇਸ਼ ਕਰਦੀ ਹੈ। ਇਸੇ ਸਿਧਾਂਤ ਤੋਂ ਪ੍ਰਭਾਵਿਤ ਹੋ ਕੇ ਪ੍ਰੋ. ਪੂਰਨ ਸਿੰਘ,
ਹਰਿੰਦਰ ਸਿੰਘ ਮਹਿਬੂਬ, ਸੰਤ ਰਾਮ ਉਦਾਸੀ ਨੇ ਸ਼ਾਇਰੀ ਰਚੀ ਜੋ ਅੱਜ ਵੀ ਪੜ੍ਹੀ ਜਾ ਰਹੀ ਹੈ। ਪ੍ਰੋ. ਕਰਮਜੀਤ ਕੌਰ ਕਿਸ਼ਾਂਵਲ
ਦੀ ਨਵੀਂ ਪੁਸਤਕ ’ਸੁਣ ਵੇ ਮਾਹੀਆ’ ਇਸੇ ਸੋਚ ਨੂੰ ਪ੍ਰਣਾਈ ਹੋਈ ਹੈ ਤੇ ਉਸ ਦੀਆਂ ਸਮੁੱਚੀਆਂ ਕਵਿਤਾਵਾਂ ਭ੍ਰਿਸ਼ਟ ਤੰਤਰ,
ਬੇਰੁਜ਼ਗਾਰੀ ਦਲਿਤਾਂ ਤੇ ਕਿਰਤੀਆਂ ਦੇ ਸ਼ੋਸ਼ਣ, ਨਸ਼ਿਆਂ, ਅਸ਼ਲੀਲ ਗਾਇਕੀ ਨੂੰ ਲਲਕਾਰਦੀਆਂ ਹਨ ਤੇ ਪੰਜਾਬੀ ਏਕਤਾ ਦਾ
ਪ੍ਰਗਟਾਵਾ ਕਰਦੀਆਂ ਵਿਸ਼ਵ ਏਕਤਾ ਨਾਲ ਇਕਸੁਰ ਹੁੰਦੀਆਂ ਹਨ।

ਪ੍ਰੋ. ਕਰਮਜੀਤ ਕੌਰ ਕਿਸ਼ਾਂਵਲ ਨੇ ਇਸ ਮੌਕੇ ਜਿੱਥੇ ਰਜਿੰਦਰ ਸਿੰਘ ਪੁਰੇਵਾਲ ਯੂਕੇ ਦਾ ਧੰਨਵਾਦ ਕੀਤਾ, ਉ¤ਥੇ ਕਿਹਾ ਕਿ ਪੰਜਾਬੀ ਸਾਹਿਤ ਅਵਾਮ ਨਾਲੋਂ ਟੁੱਟ ਰਿਹਾ ਹੈ, ਜਦਕਿ ਸਮੂਹ ਅਦੀਬਾਂ, ਸ਼ਾਇਰਾਂ ਤੇ ਪੱਤਰਕਾਰਾਂ ਨੂੰ ਸਾਂਝੇ ਤੌਰ ’ਤੇ ਆਪਣੀ ਕਲਮ ਦਾ ਆਧਾਰ ਪੰਜਾਬ ਦੇ ਕੁਦਰਤੀ ਵਿਕਾਸ, ਪੰਜਾਬ ਦੀਆਂ ਸਮੱਸਿਆਵਾਂ ਨੂੰ ਬਣਾਉਣਾ ਚਾਹੀਦਾ। ਸਾਨੂੰ ਪੰਜਾਬ ਦੀ ਕੌਮ ਦੀ ਉਸਾਰੀ ਲਈ ਅੱਗੇ ਵਧਣਾ ਚਾਹੀਦਾ, ਜਿਸ ਵਿੱਚ ਹਿੰਦੂ, ਸਿੱਖ, ਮੁਸਲਿਮ ਇਸਾਈ ਤੇ ਦਲਿਤ ਭਾਈਚਾਰਾ ਇੱਕ ਨਜ਼ਰ ਆਵੇ, ਤਾਂ ਜੋ ਪੰਜਾਬੀਆਂ ਨੂੰ ਦੁਬਾਰਾ ਸੰਤਾਪ ਨਾ ਝੱਲਣਾ ਪਵੇ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਹੀ ਪੰਜਾਬੀ ਏਕਤਾ ਤੇ ਕੌਮ ਦਾ ਆਧਾਰ ਬਣ ਸਕਦੀ ਹੈ, ਕਿਉਂਕਿ ਸਰਬੱਤ ਦੇ ਭਲੇ ਦਾ ਸੁਨੇਹਾ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪੁਸਤਕ ਵਾਲਾ ਮਾਹੀਆ ਲੋਕ ਗੀਤਾ ਵਾਲਾ ਰੁਮਾਂਟਿਕ ਪਾਤਰ ਨਹੀਂ, ਇਹ ਕ੍ਰਾਂਤੀਕਾਰੀ ਨਾਇਕ ਹੈ, ਜੋ ਸਮਾਜ ਵਿੱਚ ਸੁਧਾਰ, ਰਾਜਨੀਤੀ ਵਿੱਚ ਜਮਹੂਰੀਅਤ, ਲੋਕਤੰਤਰ ਤੇ ਸਰਬੱਤ ਹਿੱਤ ਅਤੇ ਅਜ਼ਾਦੀ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀ ਪੁਸਤਕ ਗੁਰੂਆਂ ਦੀ ਸ਼ਾਇਰੀ ਤੋਂ ਪ੍ਰਭਾਵਿਤ ਹੋ ਕੇ ਲਿਖੀ ਹੈ, ਜਿਸ ਵਿੱਚ ਅਵਾਮ ਦੀਆਂ ਸਮੱਸਿਆਵਾਂ ਤੇ ਭ੍ਰਿਸ਼ਟ ਤੰਤਰ ਨੂੰ ਉਜਾਗਰ ਕੀਤਾ ਹੈ।
ਸ. ਰਜਿੰਦਰ ਸਿੰਘ ਪੁਰੇਵਾਲ ਯੂ.ਕੇ. ਨੇ ਕਿਹਾ ਕਿ ਪ੍ਰੋ. ਕਰਮਜੀਤ ਕੌਰ ਕਿਸ਼ਾਂਵਲ ਪੰਜਾਬੀ ਕਾਵਿ ਸੰਸਾਰ ’ਚ ਗੁਰਮਤਿ ਵਿਚਾਰਧਾਰਾ ਨੂੰ ਆਧਾਰ ਬਣਾ ਕੇ ਕ੍ਰਾਂਤੀਕਾਰੀ ਵਿਚਾਰਧਾਰਾ ਪ੍ਰਗਟਾਉਣ ਵਾਲੀ ਪਹਿਲੀ ਕਵਿਤਰੀ ਹੈ, ਜਿਸ ਨੇ ਸਾਮਾਜਿਕ ਤੇ ਰਾਜਨੀਤਕ ਨਿਘਾਰ ’ਤੇ ਤਿੱਖੀਆਂ ਟੀਕਾ ਟਿੱਪਣੀਆਂ ਕੀਤੀਆਂ ਹਨ। ਉਨ੍ਹਾਂ ਨੇ ਪ੍ਰੋ. ਕਰਮਜੀਤ ਦੀ ‘ਸੁਣ ਵੇ ਮਾਹੀਆ’ ਸਾਰੀ ਪੁਸਤਕ ਪੜ੍ਹੀ ਹੈ। ਉਨ੍ਹਾਂ ਕਿਹਾ ਕਿ ਉਹ ਪ੍ਰੋ. ਕਰਮਜੀਤ ਕੌਰ ਦੀ ਪੁਸਤਕ ‘ਸੁਣ ਵੇ ਮਾਹੀਆ’ ਪੰਜਾਬੀ ਸ਼ਾਇਰੀ ਦੇ ਇਤਿਹਾਸ ਵਿੱਚ ਵਿਲੱਖਣ ਪੂਰਨੇ ਪਾਏਗੀ। ਵੱਡੀ ਗੱਲ ਇਹ ਹੈ ਕਿ ਇਹ ਸ਼ਾਇਰੀ ਗੁਰੂਆਂ ਦੀ ਸੋਚ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਪ੍ਰੋ. ਕਰਮਜੀਤ ਤੋਂ ਆਸ ਰੱਖਦੇ ਹਾਂ ਕਿ ਉਹ ਲਗਾਤਾਰ ਪੰਜਾਬ ਤੇ ਸਿੱਖ ਸਮੱਸਿਆਵਾਂ ਨੂੰ ਆਧਾਰ ਬਣਾ ਕੇ ਸ਼ਾਇਰੀ ਰਾਹੀਂ ਅਵਾਮ ਨੂੰ ਨਵੀਂ ਸੇਧ ਦੇਣਗੇ। ਪੰਜਾਬ ਟਾਈਮਜ਼ ਅਦਾਰਾ ਉਨ੍ਹਾਂ ਨੂੰ ਲਗਾਤਾਰ ਸਹਿਯੋਗ ਦੇਣ ਦਾ ਵਾਅਦਾ ਕਰਦਾ ਹੈ।
ਇਸ ਮੌਕੇ ਸ਼ ਇਕਬਾਲ ਸਿੰਘ ਸਾਬਕਾ ਡੀ.ਆਈ.ਜੀ. ਨੇ ਕਿਹਾ ਕਿ ਪ੍ਰੋ. ਕਰਮਜੀਤ ਕੌਰ ਕਿਸ਼ਾਂਵਲ ਪੰਜਾਬੀ ਕਾਵਿ ਸੰਸਾਰ ਵਿਚ ਨਵੇਂ ਪੂਰਨੇ ਪਾਏਗੀ ਤੇ ਆਸ ਕਰਦੇ ਹਾਂ ਕਿ ਉਹ ਗੁਰਬਾਣੀ ਦੀ ਵਿਚਾਰਧਾਰਾ ਨੂੰ ਲੈ ਕੇ ਪੰਜਾਬੀ ਏਕਤਾ ਤੇ ਗੁਰੂਆਂ ਦੇ ਪੰਜਾਬ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਵੇਗੀ।
ਇਸ ਮੌਕੇ ਪਰਮਿੰਦਰ ਪਾਲ ਸਿੰਘ ਖਾਲਸਾ, ਸੁਰਿੰਦਰਪਾਲ ਸਿੰਘ ਪੁਰੇਵਾਲ ਯੂਕੇ, ਜਰਨੈਲ ਸਿੰਘ ਬੁੱਟਰ, ਸੁਰਿੰਦਰ ਪਾਲ ਸਿੰਘ ਗੋਲਡੀ, ਹਰਿਭਜਨ ਸਿੰਘ ਦਈਆ ਆਦਿ ਮੌਜੂਦ ਸਨ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.