ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਗੁਰਦੁਆਰਾ ਸਿੰਘ ਸਭਾ ਮਿਲਪੀਟਸ ਵਿਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ ਕੀਤਾ ਗਿਆ
ਗੁਰਦੁਆਰਾ ਸਿੰਘ ਸਭਾ ਮਿਲਪੀਟਸ ਵਿਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ ਕੀਤਾ ਗਿਆ
Page Visitors: 2830

ਗੁਰਦੁਆਰਾ ਸਿੰਘ ਸਭਾ ਮਿਲਪੀਟਸ ਵਿਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ ਕੀਤਾ ਗਿਆ

ਮਿਲਪੀਟਸ, 31 ਦਸੰਬਰ (ਬਲਵਿੰਦਰਪਾਲ ਸਿੰਘ ਖ਼ਾਲਸਾ/ਪੰਜਾਬ ਮੇਲ)- ਦਸਮ ਪਿਤਾ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਯਾਦ ਵਿਚ ਹਫਤਾਵਾਰੀ ਦੀਵਾਨ ਵਿਚ ਵਿਸ਼ੇਸ਼ ਸਮਾਗਮ ਕਰਵਾਏ ਗਏ, ਜਿਸ ਵਿਚ ਸੰਗਤਾਂ, ਪ੍ਰਬੰਧਕਾਂ, ਪੰਥਕ ਬੁਲਾਰਿਆਂ ਅਤੇ ਬੱਚਿਆਂ ਨੇ ਬੜੀ ਮੁਹੱਬਤ ਨਾਲ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ ਕੀਤਾ।ਪੈਗੰਬਰੀ ਸੰਸਾਰ ਵਿਚ ਇੰਨੀ ਛੋਟੀਆਂ ਉਮਰਾਂ ਵਿਚ ਏਡੀ ਵੱਡੀ ਕੁਰਬਾਨੀ ਕਰਨ ਦੀ ਮਿਸਾਲ ਸੰਸਾਰ ਦੇ ਧਰਮਾਂ ਵਿਚ ਨਹੀਂ ਮਿਲਦੀ, ਇਹ ਗੱਲ ਵਿਸ਼ੇਸ਼ ਤੌਰ ’ਤੇ ਵਾਸ਼ਿੰਗਟਨ ਡੀ.ਸੀ. ਤੋਂ ਪੁੱਜੇ ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾ. ਅਮਰਜੀਤ ਸਿੰਘ ਹੁਰਾਂ ਦੀਵਾਨ ਵਿਚ ਸੰਗਤਾਂ ਨਾਲ ਸਾਂਝੀ ਕੀਤੀ। ਉਨ੍ਹਾਂ ਅੱਲਾ ਯਾਰ ਖਾਂ ਜੋਗੀ ਦੀਆਂ ਸਾਹਿਬਜ਼ਾਦਿਆਂ ਦੀ ਯਾਦ ਵਿਚ ਰਚੀ ਮਹਾਨ ਲੰਬੀ ਨਜ਼ਮ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਜੋਗੀ ਜੀ ਨੇ ਜਿਸ ਪਿਆਰ, ਸਤਿਕਾਰ, ਸ਼ਰਧਾ ਤੇ ਹਿਰਦੇ ਦੀਆਂ ਗਹਿਰਾਈਆਂ ਵਿਚੋਂ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦਾ ਇਤਿਹਾਸ ਰਚਿਆ ਹੈ, ਉਹ ਬੇਮਿਸਾਲ ਹੈ। ਉਨ੍ਹਾਂ ਦੁਆਰਾ ਰਚੀਆਂ ਦੋ ਕਿਤਾਬਾਂ, ਗੰਜਿ-ਸ਼ਹੀਦਾਂ ਤੇ ਸ਼ਹੀਦਾਨੇ ਵਫਾ ਸਾਡੇ ਘਰਾਂ ਦਾ ਸ਼ਿੰਗਾਰ ਹੋਣੀਆਂ ਚਾਹੀਦੀਆਂ ਹਨ ਜੋ ਸਾਨੂੰ ਉ¤ਚਾ ਸੁੱਚਾ ਜੀਵਨ ਜਿਊਣ ਲਈ ਵੱਡੀ ਪ੍ਰੇਰਨਾ ਦੇ ਸਕਦੀਆਂ ਹਨ ਤੇ ਖਾਸ ਤੌਰ ਉਤੇ ਸਾਡੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਵਿਚ ਬਹੁਤ ਸਹਾਇਤਾ ਕਰ ਸਕਦੀਆਂ ਹਨ।ਯੂਨੀਵਰਸਿਟੀ ਆਫ ਕੈਲੇਫੋਰਨੀਆ ਤੇ ਹਾਈ ਸਕੂਲ ਦੇ ਵੱਡੇ ਬੱਚੇ/ਬੱਚੀਆਂ ਅੰਮ੍ਰਿਤ ਕੌਰ ਖਾਲਸਾ, ਬਿਨੈ ਕੌਰ, ਪੁਨੀਤ ਕੌਰ ਖਾਲਸਾ, ਮਨਜੀਵ ਸਿੰਘ, ਜਸਕੀਰਤ ਸਿੰਘ ਤਬਲਾ ਮਾਸਟਰ, ਗਗਨਦੀਪ ਸਿੰਘ, ਨਯਨਜੋਤ ਕੌਰ, ਗੁਰਸਿਮਰਨ ਸਿੰਘ, ਪੂਜਾ ਕੌਰ, ਸ਼ਾਨ ਸਿੰਘ,ਚੰਦਰਜੀਤ ਸਿੰਘ, ਹਰਕੀਰਤ ਕੌਰ, ਮਹਿਤਾਬ ਕੌਰ ਖਾਲਸਾ ਤੇ ਉਸਤਾਦ ਦਲਬੀਰ ਸਿੰਘ ਨੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਤੰਤੀ ਸਾਜ਼ਾਂ ਨਾਲ ਕੀਰਤਨ ਤੇ ਸ਼ਹੀਦੀ ਗੀਤ ਗਾ ਕੇ ਸੰਗਤਾਂ ਨੂੰ ਗਮਗੀਨ ਕਰ ਦਿੱਤਾ।ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀ ਐਨੀਮੇਸ਼ਨ ਫਿਲਮ ਵੀ ਵਿਖਾਈ ਗਈ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਇਸ ਵਾਰ ਤਸਵੀਰਾਂ ਦੀ ਸਹਾਇਤਾ ਨਾਲ ਵਿਛੋੜਾ ਸਾਹਿਬ ਤੋਂ ਲੈ ਕੇ ਸਰਹੰਦ ਦੀਆਂ ਕੰਧਾਂ ਵਿਚ ਸਾਹਿਬਜ਼ਾਦਿਆਂ ਦੁਆਰਾ ਪਾਈ ਸ਼ਹਾਦਤ ਦੀ ਦਾਸਤਾਨ ਨੂੰ ਪੰਜਾਬੀ ਤੇ ਅੰਗਰੇਜ਼ੀ ਵਿਚ ਵੱਡੇ ਬਹੁਤ ਸਾਰੇ ਪੋਸਟਰਾਂ ਉਤੇ ਛਾਪ ਕੇ ਇਕ ਨੁਮਾਇਸ਼ ਦੀ ਤਰ੍ਹਾਂ ਲਾਇਆ ਜਿਸ ਨੂੰ ਵੱਡੇ ਛੋਟੇ ਪੜ੍ਹ ਕੇ ਸਾਹਿਬਜ਼ਾਦਿਆਂ ਦੁਆਰਾ ਪਾਈ ਸ਼ਹਾਦਤ ਦੀ ਗਾਥਾ ਤੋਂ ਜਾਣੂੰ ਹੋ ਰਹੇ ਸਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.