ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਸਿੱਖ ਕੌਂਸਲ ਯੂ ਕੇ ਦੀ ਭਾਰਤ ਫੇਰੀ
ਸਿੱਖ ਕੌਂਸਲ ਯੂ ਕੇ ਦੀ ਭਾਰਤ ਫੇਰੀ
Page Visitors: 2498

ਸਿੱਖ ਕੌਂਸਲ ਯੂ ਕੇ ਦੀ ਭਾਰਤ ਫੇਰੀ
18 March 2014
ਸਿੱਖ ਕੌਂਸਲ ਯੂ ਕੇ ਵਲੋਂ ਇੱਕ ਵਫਦ ਭਾਰਤ ਨੂੰ ਇਤਹਾਸਕ ਯਾਤਰਾ ‘ਤੇ ਭੇਜਿਆ ਗਿਆ ਹੈ । ਇਸ ਸਬੰਧੀ ਹੁਣ ਤਕ ਜੋ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਹਨ ਉਹ ਇਸ ਪ੍ਰਕਾਰ ਹਨ-
ਵਫਦ ਦੇ ਮਨੋਰਥ ਵਿਚ ਕਾਮਯਾਬੀ ਅਤੇ ਪ੍ਰਵਾਸੀ ਸਿੱਖਾਂ ਦੀ ਚੜ੍ਹਦੀ ਕਲਾ ਲਈ ਸ਼੍ਰੀ ਅਕਾਲ ਤਖਤ ਸਾਹਿਬ ‘ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗੁਰਮੁਖ ਸਿੰਘ ਜੀ ਵਲੋਂ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਅਰਦਾਸ ਕੀਤੀ ਗਈ।
ਡੈਲੀਗੇਸ਼ਨ ਨੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਦੇ ਉਹਨਾਂ ੬੦ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਜੋ ਕਿ ਗ੍ਰੰਥੀ, ਪਰਚਾਰਕ ਅਤੇ ਕੀਰਤਨੀਏ ਵਜੋਂ ਯੋਗਤਾ ਪ੍ਰਾਪਤ ਕਰ ਰਹੇ ਹਨ। ਇਹ ਵਿਦਿਆਰਥੀ ਸਾਰੇ ਭਾਰਤ ਵਿਚੋਂ ਆਏ ਹਨ ਜੋ ਕਿ ਸਿੱਖ ਜੀਵਨ ਦੀ ਅਧਾਰ ਸ਼ਿਲਾ ਪਿੰਡਾਂ ਨਾਲ ਜੁੜੇ ਹੋਏ ਹਨ।
ਵਫਦ ਵਲੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪੁਲਸ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਗਈ ਜਿਸ ਵਿਚ ਆਪਣੀ ਮਰਜ਼ੀ ਨਾਲ ਵਾਪਸ ਦੇਸ਼ ਜਾਣ ਵਾਲੇ ਪ੍ਰਵਾਸੀ ਸਿੱਖਾਂ ਦੀ ਸ਼ਨਾਖਤ ਦੀ ਕਾਰਵਾਈ ਨੂੰ ਲੈ ਕੇ ਆ ਰਹੀਆਂ ਮੁਸ਼ਕਲਾਂ ਬਾਬਤ ਵਿਚਾਰ ਹੋਈ ਜਿਸ ਸਬੰਧੀ ਕਈ ਮਹੀਨੇ ਲੱਗ ਜਾਂਦੇ ਹਨ ਅਤੇ ਹੁਣ ਤਕ ਕੇਸਾਂ ਦੀ ਪੈਰਵਈ ਦੇ ਅਮਲ ਪ੍ਰਾਪਤ  ਨਹੀਂ ਸਨ।
ਖਾਲਸਾ ਕਾਲਜ ਸ਼੍ਰੀ ਅੰਮ੍ਰਿਤਸਰ ਦੇ ਪ੍ਰਿੰਸੀਪਲ ਨਾਲ ਮਿਲਾਪ ਕਰਕੇ ਵਡੇਰੀ ਗਿਣਤੀ ਵਿਚ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਗਿਆ।
ਗੁਰੂ ਨਾਨਕ ਯੁਨੀਵਰਸਟੀ ਦੇ ਵਿਦਿਆਰਥੀ ਤਾਲਮੇਲ ਸਬੰਧੀ ਡੀਨ ਨਾਲ ਮੁਲਾਕਾਤ ਕੀਤੀ ਗਈ।
ਜਲੰਧਰ ਦੇ ਪ੍ਰੈਸ ਕਲੱਬ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਵਿਚ ਸਥਾਨਕ, ਸੁਬਾਈ ਅਤੇ ਕੌਮੀ ਪੱਧਰ ਦਾ ਪ੍ਰਿੰਟ ਅਤੇ ਬ੍ਰੋਡਕਾਸਟ ਮੀਡੀਆ ਸ਼ਾਮਲ ਹੋਇਆ। ਇਸ ਕਾਨਫਰੰਸ ਵਿਚ ਭਾਵੇਂ ਪ੍ਰਮੁਖ ਮੁੱਦਾ ਮਰਜ਼ੀ ਨਾਲ ਭਾਰਤ ਪਰਤਣ ਵਾਲੇ ਪ੍ਰਵਾਸੀ ਸਿੱਖਾਂ ਸਬੰਧੀ ਚਲ ਰਹੀ ਸਕੀਮ ਬਾਰੇ ਹੀ ਸੀ ਪਰ ਅਨੇਕਾਂ ਸਵਾਲ ਸੰਨ ਚੁਰਾਸੀ ਦੇ ਘੱਲੂਘਾਰੇ  ਅਤੇ ਹੋਰ ਮੁੱਦਿਆਂ ਤੇ ਵੀ ਕੀਤੇ ਗਏ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਅਤੇ ਕਮੇਟੀ ਪ੍ਰਧਾਨ ਦੇ ਪੀ ਏ ਨਾਲ ਵੀ ਮੁਲਾਕਾਤ ਕੀਤੀ ਗਈ ਜਦ ਕਿ ਆਉਣ ਵਾਲੇ ਦਿਨਾਂ ਵਿਚ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨਾਲ ਮੁਲਾਕਾਤ ਕੀਤੀ ਜਾਣੀ ਹੈ।
ਡੈਲੀਗੇਸ਼ਨ ਵਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕਰਕੇ ਅਨੇਕਾਂ ਮੁੱਦਿਆਂ ਤੇ ਵਿਚਾਰ ਗੋਸ਼ਟੀ ਹੋਈ ਜਿਹਨਾਂ ਵਿਚ ਪ੍ਰਮੁਖ ਇਹ ਸਨ—

1. ਯੂ ਕੇ ਵਿਚ ਗੁਰਦੁਆਰਾ ਇਮਾਰਤਾਂ ਦੀ ਪਾਰਟੀ ਹਾਲਾਂ ਵਜੋਂ ਜਾਰੀ ਵਰਤੋਂ ਸਬੰਧੀ ।
2. ਭਾਰਤ ਅਤੇ ਬਾਹਰਲੇ ਦੇਸ਼ਾਂ ਵਿਚ ਬੰਦ ਸਿੱਖ ਕੈਦੀਆਂ ਸਬੰਧੀ ।
3. ਸਿੱਖ ਨਸਲਕੁਸ਼ੀ ਸਬੰਧੀ ।
4. ਸੰਨ ਚੁਰਾਸੀ ਦੇ ਘੱਲੂਘਾਰੇ ਨਾਲ ਸਬੰਧਤ ਲੀਕ ਹੋਏ ਬਰਤਾਨਵੀ ਦਸਤਾਵੇਜ਼ਾਂ ਸਬੰਧੀ।
5. ਭਾਰਤ ਵਿਚ ਹੁਣੇ ਹੁਣੇ ਪ੍ਰਗਟ ਹੋਏ ਸਮੂਹਕ ਕਬਰਾਂ ਦੇ ਸਕੈਂਡਲ ਸਬੰਧੀ।
6. ਪ੍ਰਵਾਸੀ ਸਿੱਖਾਂ ਦੇ ਕੇਂਦਰੀ ਕਰਨ ਸਬੰਧੀ।
7. ਸਿੱਖ ਕੌਂਸਲ ਯੂ ਕੇ ਦੇ ਰੋਲ ਸਬੰਧੀ
ਡੈਲੀਗੇਸ਼ਨ ਵਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਪਿੰਗਲਵਾੜਾ ਵੀ ਦੇਖਿਆ ਗਿਆ।

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.