ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਤ੍ਰਿਪੁਰਾ ’ਚ ਚੋਣਾਂ ਦਾ ਪਹਿਲਾ ਪੜਾਅ ਸ਼ਾਂਤੀਪੂਰਬਕ ਮੁਕੰਮਲ
ਤ੍ਰਿਪੁਰਾ ’ਚ ਚੋਣਾਂ ਦਾ ਪਹਿਲਾ ਪੜਾਅ ਸ਼ਾਂਤੀਪੂਰਬਕ ਮੁਕੰਮਲ
Page Visitors: 2544

ਤ੍ਰਿਪੁਰਾ ’ਚ ਚੋਣਾਂ ਦਾ ਪਹਿਲਾ ਪੜਾਅ ਸ਼ਾਂਤੀਪੂਰਬਕ ਮੁਕੰਮਲ

ਅਗਰਤਲਾ/ਗੁਹਾਟੀ, 7 ਅਪ੍ਰੈਲ (ਪੰਜਾਬ ਮੇਲ) – ਉ¤ਤਰ-ਪੂਰਬ ਤੋਂ ਭਾਰਤ ਵਿੱਚ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਗਿਆ। ਤ੍ਰਿਪੁਰਾ ਵਿੱਚ ਇਕ ਸੀਟ ਲਈ ਅੱਜ 85 ਫੀਸਦੀ ਤੋਂ ਵੱਧ ਵੋਟਾਂ ਪਈਆਂ ਅਤੇ ਅਸਾਮ ਵਿੱਚ 5 ਸੀਟਾਂ ਲਈ 76 ਫੀਸਦੀ ਵੋਟਾਂ ਪਈਆਂ। ਦੋਵੇਂ ਰਾਜਾਂ ਵਿੱਚ ਚੋਣ ਵਿਭਾਗ ਦੇ ਸੂਤਰਾਂ ਦਾ ਕਹਿਣਾ ਹੈ ਕਿ ਅੰਤਿਮ ਗਿਣਤੀ ਮਗਰੋਂ ਇਹ ਗਿਣਤੀ ਵਧ ਸਕਦੀ ਹੈ। ਅਸਾਮ ਵਿੱਚ ਤੇਜ਼ਪੁਰ ਹਲਕੇ ਵਿੱਚ 73 ਫੀਸਦੀ, ਜੋਰਹਾਟ ਵਿੱਚ 75 ਫੀਸਦੀ, ਲਖੀਮਪੁਰ 67 ਫੀਸਦੀ, ਡਿਬਰੂਗੜ੍ਹ 70 ਫੀਸਦੀ ਤੇ ਕੋਲੀਆਬੋਰ ਵਿੱਚ 72 ਫੀਸਦੀ ਵੋਟਰਾਂ ਨੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ।
ਤ੍ਰਿਪੁਰਾ ਵਿੱਚ ਇਕ ਸੀਟ ਲਈ 13 ਉਮੀਦਵਾਰਾਂ ਦੀ ਕਿਸਮਤ ਈ ਐਮਜ਼ ਰਾਹੀਂ ਸੀਲ ਕਰ ਦਿੱਤੀ ਗਈ ਹੈ। ਇਨ੍ਹਾਂ ਉਮੀਦਵਾਰਾਂ ਵਿੱਚ ਸੀ ਦੇ ਸ਼ੰਕਰ ਪ੍ਰਸਾਦ ਦੱਤਾ, ਜੈ ਸੀਟੂ ਦੀ ਸੂਬਾਈ ਇਕਾਈ ਦੇ ਸਕੱਤਰ ਹਨ, ਕਾਂਗਰਸ ਦੇ ਅਰੁਨੋਦਏ ਸਾਹਾ, ਤ੍ਰਿਪੁਰਾ ਸੈਂਟਰਲ ਯੂਨੀਵਰਸਿਟੀ ਦੇ ਸਾਬਕਾ ਵੀ ਹਨ। ਭਾਜਪਾ ਦੀ ਸੂਬਾ ਇਕਾਈ ਦੇ ਮੁਖੀ ਸੁਧੇਂਦਰ ਦਾਸ ਗੁਪਤਾ ਟੀ ਦੀ ਸੂਬਾ ਇਕਾਈ ਦੇ ਚੇਅਰਮੈਨ ਤੇ ਸਾਬਕਾ ਮੰਤਰੀ ਰਤਨ ਚੱਕਰਬਰਤੀ ਸ਼ਾਮਲ ਹਨ।
1952 ਤੋਂ 2009 ਤੱਕ 15 ਵਿੱਚੋਂ 10 ਵਾਰ ਇਹ ਸੀਟ ਸੀਪੀਐਮ ਨੇ ਜਿੱਤੀ। 1996 ਤੋਂ ਸੀਪੀਐਮ ਇਹ ਸੀਟ ਲਗਾਤਾਰ ਜਿੱਤਦੀ ਆ ਰਹੀ ਹੈ।
ਅਸਾਮ ਵਿੱਚ 51 ਉਮੀਦਵਾਰਾਂ ਵਿੱਚੋਂ ਪ੍ਰਮੁੱਖ ਕੇਂਦਰੀ ਮੰਤਰੀ ਤੇ ਕਾਂਗਰਸ ਦੇ ਆਗੂ ਪਵਨ ਸਿੰਘ ਘਾਟੋਵਰ (ਡਿਬਰੂਗੜ੍ਹ), ਮਨੀ ਨਾਰਾਹ (ਲਖੀਮਪੁਰ), ਸਾਬਕਾ ਕੇਂਦਰੀ ਮੰਤਰੀ ਤੇ ਵਰਤਮਾਨ ਕਾਂਗਰਸੀ ਸੰਸਦ ਮੈਂਬਰ ਬਿਜੋਏ ਕ੍ਰਿਸ਼ਨਾ ਹੰਡੀਕ (ਜੋਰਹਾਟ) ਹਨ।
ਹੋਰਾਂ ਵਿੱਚ ਮੁੱਖ ਮੰਤਰੀ ਤਰੁਣ ਗੋਗੋਈ ਦਾ ਪੁੱਤਰ ਗੌਰਵ ਗੋਗੋਈ (ਕੋਲੀਆਬੋਰ), ਕਾਂਗਰਸ ਤੋਂ ਬਾਗੀ ਹੋਏ ਆਜ਼ਾਦ ਉਮੀਦਵਾਰ ਮੋਨੀ ਕੁਮਾਰ ਸੁੱਬਾ ਤੇ ਭਾਜਪਾ ਦੇ ਸੂਬਾ ਪ੍ਰਧਾਨ ਸਬਾਨੰਦਾ ਸੋਨੋਵਾਲ (ਲਖੀਮਪੁਰ) ਸ਼ਾਮਲ ਹਨ। 2009 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੇ ਸੂਬੇ ਵਿੱਚੋਂ 7 ਸੀਟਾਂ ਜਿੱਤੀਆਂ ਸਨ। ਬੀਪੀਐਫ ਨੇ ਇਕ, ਭਾਜਪਾ ਨੇ ਚਾਰ ਤੇ ਏਆਈਯੂਡੀਐਮ ਨੇ ਇਕ ਸੀਟ ਜਿੱਤੀ ਸੀ। ਅਸਾਮ ਦੇ ਮੁੱਖ ਮੰਤਰੀ ਤਰੁਣ ਗੋਗੋਈ, ਉਨ੍ਹਾਂ ਦੀ ਪਤਨੀ ਡੌਲੀ ਗੋਗੋਈ, ਪੁੱਤਰ ਗੌਰਵ ਗੋਗੋਈ ਨੇ ਜੋਰਹਾਟ ’ਚ ਵੋਟਾਂ ਪਾਈਆਂ। ਵੋਟ ਪਾਉਣ ਮਗਰੋਂ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਥੇ ਮੋਦੀ ਦਾ ਜਾਦੂ ਨਹੀਂ ਹੈ, ਬਲਕਿ ਅਸਾਮ ’ਚ ਤਾਂ ਤਰੁਣ ਗੋਗੋਈ ਦਾ ਜਾਦੂ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸੂਬੇ ’ਚ ਕਾਂਗਰਸ ਦਸ ਤੋਂ ਵੱਧ ਸੀਟਾਂ ਲਏਗੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.