ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਨੀਲੀਆਂ-ਪੀਲੀਆਂ ਦਸਤਾਰਾਂ ਅਤੇ ਦੁਪੱਟਿਆਂ ਨੇ ਸੈਲਮਾ ਸ਼ਹਿਰ ’ਤੇ ਚਾੜ੍ਹਿਆ ਖਾਲਸਾਈ ਰੰਗ
ਨੀਲੀਆਂ-ਪੀਲੀਆਂ ਦਸਤਾਰਾਂ ਅਤੇ ਦੁਪੱਟਿਆਂ ਨੇ ਸੈਲਮਾ ਸ਼ਹਿਰ ’ਤੇ ਚਾੜ੍ਹਿਆ ਖਾਲਸਾਈ ਰੰਗ
Page Visitors: 2501

ਨੀਲੀਆਂ-ਪੀਲੀਆਂ ਦਸਤਾਰਾਂ ਅਤੇ ਦੁਪੱਟਿਆਂ ਨੇ ਸੈਲਮਾ ਸ਼ਹਿਰ ’ਤੇ ਚਾੜ੍ਹਿਆ ਖਾਲਸਾਈ ਰੰਗ

ਸੈਲਮਾ, 16 ਅਪ੍ਰੈਲ (ਕੁਲਵੀਰ ਹੇਅਰ/ਪੰਜਾਬ ਮੇਲ)- ਗੁਰਦੁਆਰਾ ਸਿੱਖ ਸੈਂਟਰ ਆਫ ਪੈਸਾਫਿਕ ਕੋਸਟ ਸੈਲਮਾ ਕੈਲੀਫੋਰਨੀਆ ਵਿਖੇ ਖਾਲਸਾ ਪੰਥ ਦੇ ਸਿਰਜਣਾ ਦਿਵਸ ਵਿਸਾਖੀ ਨੂੰ ਸਮਰਪਿਤ 20ਵਾਂ ਮਹਾਨ ਨਗਰ ਕੀਰਤਨ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਪਾਰ ਕ੍ਰਿਪਾ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਗਿਆ। ਬੀਤੇ ਐਤਵਾਰ ਸਵੇਰ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਹਜ਼ੂਰੀ ਰਾਗੀ ਭਾਈ ਜੁਗਿੰਦਰ ਸਿੰਘ ਜੀ ਚੰਦਨ, ਭਾਈ ਹਰਜੀਤ ਸਿੰਘ ਜੀ, ਹਜ਼ੂਰੀ ਰਾਗੀ ਗੁਰਦੁਆਰਾ ਸਾਹਿਬ ਨਾਨਕ ਪ੍ਰਕਾਸ਼ ਭਾਈ ਅਵਤਾਰ ਸਿੰਘ ਜੀ, ਹਜ਼ੂਰੀ ਰਾਗੀ ਗੁਰਦੁਆਰਾ ਸਾਹਿਬ ਕਰਧਰ, ਹਜ਼ੂਰੀ ਰਾਗੀ ਗੁਰਦੁਆਰਾ ਸਾਹਿਬ ਸਿੱਖ ਸੈਂਟਰ ਪੋਟਰਵਿਲ ਭਾਈ ਬਲਵਿੰਦਰ ਸਿੰਘ ਜੀ ਦੇ ਕੀਰਤਨੀ ਜੱਥਿਆਂ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ। ਇਸ ਮੌਕੇ ਪ੍ਰਸ਼ਾਸਨਿਕ, ਸਿਆਸੀ, ਸਮਾਜਿਕ ਅਤੇ ਧਾਰਿਮਕ ਸ਼ਖਸੀਅਤਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ, ਜਿਨ੍ਹਾਂ ਵਿਚ ਸੈਲਮਾ ਸਿਟੀ ਮੇਅਰ ਕੈਂਥ ਗਰੇਅ, ਉ¤ਘੇ ਸਿੱਖ ਆਗੂ ਸ. ਦੀਦਾਰ ਸਿੰਘ ਬੈਂਸ, ਸ. ਅਮਰੀਕ ਸਿੰਘ ਵਿਰਕ, ਸੁਰਿੰਦਰ ਸਿੰਘ ਨਿੱਝਰ, ਸੈਨਵਾਕੀਨ ਸਿਟੀ ਦੇ ਮੇਅਰ ਰੂਬੀ ਧਾਲੀਵਾਲ, ਸੈਲਮਾ ਸਿਟੀ ਦੇ ਫਾਇਰ ਚੀਫ ਮਿਸਟਰ ਕੈਨ, ਸੈਲਮਾ ਸਿਟੀ ਦੇ ਕੌਂਸਲ ਜਿਮ ਅਵਾਲੌਸ, ਫਰਿਜ਼ਨੋਂ ਸਿਟੀ ਕੌਂਸਲ ਬਲੌਂਗ ਜੌਂਗ, ਕਰਮਨ ਸਿਟੀ ਕੌਂਸਲ ਬਿੱਲ ਨਿੱਝਰ, ਸੈਲਮਾ ਸਿਟੀ ਪਲੈਨਿੰਗ ਕਮਿਸ਼ਨਰ ਕਰਨੈਲ ਸਿੰਘ ਸੰਧਰ, ਸਿੱਖ ਕੁਲੀਸ਼ਨ ਤੋਂ ਸਿਮਰਨ ਕੌਰ, ਇਕਬਾਲ ਸਿੰਘ, ਡਿਸਟ੍ਰਿਕ ਅਟਾਰਨੀ ਉਮੀਦਵਾਰ ਲੀਸਾ ਸਮਿੱਥ, ਹੈਨਫੋਰਡ ਪਲੈਨਿੰਗ ਕਮਿਸ਼ਨਰ ਅਜਮੇਰ ਸਿੰਘ ਨਾਹਲ, ਸੰਗਰ ਪਲੈਨਿੰਗ ਕਮਿਸ਼ਨਰ ਬੀ.ਜੇ. ਭੂਟੀ, ਸਿਟੀ ਫਰਿਜ਼ਨੋਂ ਕੌਂਸਲ ਉਮੀਦਵਾਰ ਰਮਾਕਾਂਤ ਡਾਬਰ, ਯੂ.ਐ¤ਸ. ਕਾਂਗਰਸਮੈਨ ਵਲਡਿਓ ਦੇ ਦਫਤਰ ਤੋਂ ਮਿਸਟਰ ਸਵੇਸਟਨ ਸਵਰੀਆ, ਕਾਂਗਰਸਮੈਨ ਜਿੰਮ ਕੋਸਟਾ ਵਲੋਂ ਪਾਲ ਸਿਹੋਤਾ ਅਤੇ ਕਾਊਂਟੀ ਸੁਪਰਵਾਈਜ਼ਰ ਲਈ ਉਮੀਦਵਾਰ ਅਮਨਦੀਪ ਸਿੰਘ ਆਦਿ ਦੇ ਨਾਮ ਵਿਸ਼ੇਸ਼ ਹਨ, ਜਿਨ੍ਹਾਂ ਨੇ ਆਪਣੇ ਸੰਬੋਧਨੀ ਭਾਸ਼ਣਾਂ ’ਚ ਸਮੂਹ ਸਿੱਖ ਪੰਥ ਨੂੰ ਵਿਸਾਖੀ ਦੇ ਦਿਹਾੜੇ ਦੀ ਵਧਾਈ ਦਿੱਤੀ। ਪ੍ਰਬੰਧਕ ਕਮੇਟੀ ਵਲੋਂ ਇਨ੍ਹਾਂ ਸ਼ਖਸੀਅਤਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ। ਮੰਚ ਦਾ ਸੰਚਾਲਨ ਸ. ਮਹਿੰਦਰ ਸਿੰਘ ਸੰਧਾਵਾਲੀਆ ਅਤੇ ਸ. ਹਰਨਿੰਦਰ ਸਿੰਘ ਗਿੱਲ ਨੇ ਨਿਭਾਈ। ਇਸ ਵਾਰ ਅੰਮ੍ਰਿਤ ਸੰਚਾਰ ਪ੍ਰਵਾਹ ਦੌਰਾਨ 14 ਪ੍ਰਾਣੀ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੇ। ਅਰਦਾਸ ਕਰਨ ਉਪਰੰਤ ਜੈਕਾਰਿਆਂ ਦੀ ਗੂੰਜ ਨਾਲ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿਚ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਨੀਲੀਆਂ ਪੀਲੀਆਂ ਦਸਤਾਰਾਂ ਅਤੇ ਦੁਪੱਟਿਆਂ ਨਾਲ ਸ਼ਾਮਲ ਸੰਗਤਾਂ ਨੇ ਸੈਲਮਾ ਸ਼ਹਿਰ ਨੂੰ ਖਾਲਸਾਈ ਰੰਗ ਵਿਚ ਰੰਗ ਦਿੱਤਾ। ਨਗਰ ਕੀਰਤਨ ’ਚ ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਪੈਦਲ ਚੱਲ ਰਹੀਆਂ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੇ ਫਲੋਟ ਉਪਰ ਹੈਲੀਕਾਪਟਰ ਰਾਹੀਂ ਆਕਾਸ਼ ਵਿਚੋਂ ਸੁਗੰਧਿਤ ਫੁੱਲਾਂ ਦੀ ਵਰਖਾ ਕੀਤੀ ਗਈ ਤਾਂ ਮਾਹੌਲ ਹੋਰ ਵੀ ਮਨਮੋਹਕ ਹੋ ਗਿਆ। ਇਸ ਨਗਰ ਕੀਰਤਨ ਵਿਚ ਫਰਿਜ਼ਨੋਂ ਅਤੇ ਆਸ-ਪਾਸ ਦੇ ਗੁਰਦੁਆਰਾ ਸਾਹਿਬਾਨ ਵਲੋਂ ਵੀ ਸੁਚੱਜੇ ਢੰਗ ਨਾਲ ਸਜਾਏ ਹੋਏ ਪ੍ਰਭਾਵਸ਼ਾਲੀ ਫਲੋਟ ਵੀ ਸ਼ਾਮਿਲ ਹੋਏ। ਨਗਰ ਕੀਰਤਨ ਦੇ ਅੱਗੇ ਸੰਗਤਾਂ ਵਲੋਂ ਰਸਤੇ ਦੀ ਸਫਾਈ ਕੀਤੀ ਜਾ ਰਹੀ ਸੀ। ਇਸ ਵਾਰ 20ਵੇਂ ਨਗਰ ਕੀਰਤਨ ਦਾ ਬਲਵੰਤ ਸਿੰਘ ਮੱਲ੍ਹਾ ਵਲੋਂ ਗੈ¤ਟ ਪੰਜਾਬੀ ਟੀ.ਵੀ. ’ਤੇ ਸਿੱਧਾ ਪ੍ਰਸਾਰਣ ਦਿਖਾਇਆ ਗਿਆ। ਗੱਤਕਾ ਪਾਰਟੀ ਦੇ ਬੱਚਿਆਂ ਵਲੋਂ ਗੱਤਕੇ ਦੇ ਜੌਹਰ ਦਿਖਾਏ ਗਏ, ਜਿਸ ਨਾਲ ਨਗਰ ਕੀਰਤਨ ਦੀ ਸ਼ਾਨ ਨੂੰ ਹੋਰ ਚਾਰ ਚੰਨ੍ਹ ਲੱਗ ਗਏ। ਅੰਤ ਵਿਚ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਸਮੂਹ ਸੰਗਤਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ। ਨਗਰ ਕੀਰਤਨ ਵਾਲੇ ਰਸਤੇ ਵਿਚ ਵੱਖ-ਵੱਖ ਪੜਾਵਾਂ ਤੇ ਸੰਗਤਾਂ ਵਲੋਂ ਚਾਹ, ਪਾਣੀ, ਸਮੋਸੇ, ਰੂਹ ਅਫਜ਼ਾ, ਪਕੌੜੇ, ਜੂਸ, ਪੀਜ਼ਾ, ਸੋਢਾ, ਠੰਡੀ ਲੱਸੀ ਆਦਿ ਦੇ ਅਤੁੱਟ ਲੰਗਰ ਵਰਤਾਏ ਗਏ, ਜਿਸ ਦਾ ਸਿੱਖ ਭਾਈਚਾਰੇ ਦੇ ਨਾਲ-ਨਾਲ ਦੂਜੇ ਭਾਈਚਾਰੇ ਦੇ ਲੋਕਾਂ ਨੇ ਵੀ ਖੂਬ ਆਨੰਦ ਮਾਣਿਆ। ਇਸ ਮੌਕੇ ਰੇਡੀਓ ਵਤਨੋਂ ਦੂਰ ਅਤੇ ਸਾਹਿਬ ਕਵੀ ਆਈਸ ਕਰੀਮ ਡਿਸਟ੍ਰੀਬਿਊਟਰਸ ਵਲੋਂ ਫ੍ਰੀ ਦਸਤਾਰ ਸਿਖਲਾਈ ਸੇਵਾ ਸਟਾਲ ਵੀ ਲਗਾਇਆ ਗਿਆ, ਜਿਥੇ ਗੋਰਿਆਂ ਅਤੇ ਪੰਜਾਬੀ ਭਾਈਚਾਰੇ ਦੇ ਲੋਕਾਂ ਦੇ ਦਸਤਾਰਾਂ ਸਜਾਈਆਂ ਗਈਆਂ। ਪ੍ਰਸਿੱਧ ਕਵੀਸ਼ਰ ਭਾਈ ਮਨਜੀਤ ਸਿੰਘ ਪੱਤੜ ਅਤੇ ਭਾਈ ਸੁਖਚੈਨ ਸਿੰਘ ਡੇਹਰੀਵਾਲ ਵਲੋਂ ਤਿਆਰ ‘ਪੰਥ ਦੀ ਸਿਰਜਣਾ’ ਸੀ.ਡੀ. ਵੀ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਲੋਕ ਅਰਪਣ ਕੀਤੀ ਗਈ। ਨਗਰ ਕੀਰਤਨ ਦੀ ਵਾਪਸੀ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਨਾਲ ਸੰਗਤਾਂ ਨੂੰ ਗੁਰਇਤਿਹਾਸ ਨਾਲ ਜੋੜਿਆ ਗਿਆ। ਗੱਤਕਾ ਪਾਰਟੀ ਦੇ ਬੱਚਿਆਂ ਵਲੋਂ ਗੱਤਕੇ ਦੇ ਜੌਹਰ ਦਿਖਾਏ ਗਏ, ਜਿਸ ਨਾਲ ਨਗਰ ਕੀਰਤਨ ਦੀ ਸ਼ਾਨ ਨੂੰ ਹੋਰ ਚਾਰ ਚੰਨ੍ਹ ਲੱਗ ਗਏ। ਅੰਤ ਵਿਚ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਸਮੂਹ ਸੰਗਤਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.