ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਪਟਨਾ ਸਾਹਿਬ ਵਿਖੇ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ ਤੇ ਕਵੀ ਦਰਬਾਰ
ਪਟਨਾ ਸਾਹਿਬ ਵਿਖੇ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ ਤੇ ਕਵੀ ਦਰਬਾਰ
Page Visitors: 2742

ਪਟਨਾ ਸਾਹਿਬ ਵਿਖੇ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ ਤੇ ਕਵੀ ਦਰਬਾਰ

Posted On 15 Jan 2016

nagar krtan
ਸੰਗਤਾਂ ਦੇ ਹਜੂਮ ਨੇ ਕੀਤਾ ਨਗਰ ਕੀਰਤਨ ਦਾ ਸਵਾਗਤ
ਪਟਨਾ ਸਾਹਿਬ, 15 ਜਨਵਰੀ (ਪੰਜਾਬ ਮੇਲ/ਪ੍ਰਿਤਪਾਲ ਸਿੰਘ ਪਾਲੀ) – ਸਰਬੰਸਦਾਨੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰਦੁਆਰਾ ਸ਼੍ਰੀ ਗਊ ਘਾਟ ਸਾਹਿਬ ਤੋਂ ਕੱਢਿਆ ਗਿਆ ਜੋ ਤਖਤ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਇਆ । ਇਸ ਅਲੋਕਿਕ ਨਗਰ ਕੀਰਤਨ ਵਿੱਚ ਗੁਰੂ ਸਾਹਿਬ ਦੀ ਸੁੰਦਰ ਪਾਲਕੀ ਨੂੰ ਖਿੱਚਣ ਦੀ ਸੇਵਾ ਕਈ ਪ੍ਰਮੱਖ ਸ਼ਖਸ਼ੀਅਤਾਂ ਨੇ ਨਿਭਾਈ। ਇੰਨਾਂ ਵਿੱਚ ਸੁਰਿੰਦਰਜੀਤ ਸਿੰਘ ਆਹਲੂਵਾਲੀਆ ਐਮ.ਪੀ.,ਬਾਬਾ ਹਰਨਾਮ ਸਿੰਘ ਧੁੰਮਾ ਮੁਖੀ ਸੰਤ ਸਮਾਜ,ਬਾਬਾ ਕਰਮਜੀਤ ਸਿੰਘ ਯਮਨਾਨਗਰ,ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ,ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ,ਬਾਬਾ ਜੋਗਾ ਸਿੰਘ ਕਰਨਾਲ ਵਾਲੇ,ਬਾਬਾ ਸੁਰਿੰਦਰ ਸਿੰਘ ਯੂ.ਕੇ.,ਬਾਬਾ ਘਾਲਾ ਸਿੰਘ ਨਾਨਾਕਸਰ,ਭਾਈ ਪਰਮਜੀਤ ਸਿੰਘ ਖਾਲਸਾ ਆਗੂ ਸਿੱਖ ਸਟੂਡੈਂਟਸ ਫੈਡਰੇਸ਼ਨ,ਭਾਈ ਮੇਜਰ ਸਿੰਘ ਖਾਲਸਾ,ਭਾਈ ਬਲਜੀਤ ਸਿੰਘ ਬੀਤਾ,ਭਾਈ ਮਨਿੰਦਰਪਾਲ ਸਿੰਘ ਸੌਨੂੰ,ਭਾਈ ਵਰਿਆਮ ਸਿੰਘ ਹਜੂਰੀ ਰਾਗੀ ਸ਼੍ਰੀ ਕੇਸਗੜ ਸਾਹਿਬ,ਸੁਰਿੰਦਰਪਾਲ ਸਿੰਘ ਉਬਰਾਏ ਮੈਂਬਰ ਪਟਨਾ ਸਾਹਿਬ ਮੈਨੇਜਮੈਂਟ ਕਮੇਟੀ,ਸੁਰਿੰਦਰਪਾਲ ਸਿੰਘ ਢਿੱਲੋਂ ਮੈਂਬਰ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਸ਼ਾਮਿਲ ਸਨ।
ਨਗਰ ਕੀਰਤਨ ਵਿੱਚ ਸ਼ਬਦੀ ਜੱਥੇ,ਬੈਂਡ ਵਾਜੇ,ਸਕੂਲੀ ਬੱਚੇ,ਗੁਰੂ ਨਾਨਕ ਸੇਵਕ ਜੱਥਾ ਰਾਂਚੀ ਤੇ ਵੱਡੀ ਗਿਣਤੀ ਵਿੱਚ ਗੱਤਕਾ ਪਾਰਟੀਆਂ ਨੇ ਸ਼ਮੂਲੀਅਤ ਕੀਤੀ। ਨਗਰ ਕੀਰਤਨ ਦਾ ਸਵਾਗਤ ਕਰਨ ਤੇ ਰੋਣਕਾਂ ਵਿੱਚ ਵਾਧਾ ਕਰਨ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਪੁੱਜੀਆਂ ਤੇ ਵੱਖ ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ। ਨਗਰ ਕੀਰਤਨ ਦੇ ਸਾਰੇ ਰੂਟ ਨੂੰ ਫੁੱਲਾਂ ਨਾਲ ਸਜਾਇਆ ਗਿਆ। ਤਖਤ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਜੱਥੇਦਾਰ ਗਿਆਨੀ ਇਕਾਬਲ ਸਿੰਘ ਦੁਆਰਾ ਸਾਰੀਆਂ ਸੰਗਤਾਂ ਦਾ ਸਵਾਗਤ ਕੀਤਾ ਗਿਆ। ਇਸ ਤੋਂ ਪਹਿਲਾਂ ਗੁਰੂ ਸਾਹਿਬ ਦੇ ਪਵਿੱਤਰ ਅਵਤਾਰ ਦਿਹਾੜੇ ਨੂੰ ਮਨਾਉਣ ਲਈ ਚਲ ਰਹੀ ਲੜੀ ਹੇਠ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਆਨੰਦ ਮਾਣਿਆ ਤੇ ਪੰਥ ਪ੍ਰਸਿੱਧ ਕਵੀਆਂ ਤੋਂ ਧਾਰਮਿਕ ਇਤਿਹਾਸ ਤੇ ਕਵਿਤਾਵਾਂ ਨੂੰ ਸਰਵਣ ਕੀਤਾ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.