ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਮਾਮਲਾ- ਵੜੈਚ ਵਿਚ ਢਾਹੇ ਗੁਰਦੁਆਰੇ ਦੀ ਮੁੜ ਉਸਾਰੀ ਦਾ
ਮਾਮਲਾ- ਵੜੈਚ ਵਿਚ ਢਾਹੇ ਗੁਰਦੁਆਰੇ ਦੀ ਮੁੜ ਉਸਾਰੀ ਦਾ
Page Visitors: 2439

 

             ਮਾਮਲਾ- ਵੜੈਚ ਵਿਚ ਢਾਹੇ ਗੁਰਦੁਆਰੇ ਦੀ ਮੁੜ ਉਸਾਰੀ ਦਾ ,
               ਸਿੱਖ ਆਗੂਆਂ ਨੂੰ ਖੁਸ਼ ਹੋਣ ਦੀ ਨਹੀ ਸਗੋ ਸੁਚੇਤ ਹੋਣ ਦੀ ਲੋੜ-
 ਪ੍ਰਿੰ:ਸੁਰਿੰਦਰ ਸਿੰਘ
  Mar 06,2013
(ਸੁਰਿੰਦਰ ਸਿੰਘ ਸੋਨੀ) ਡੇਰਾ ਮੁਖੀ ਬਿਆਸ ਤੇ ਅਕਾਲ ਤਖਤ ਸੇਵਕ ਜੱਥਾ ਦੇ ਆਗੂਆਂ ਨਾਲ ਮਿਲ ਕੇ ਸਚਖੰਡ  ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਾ ਸ਼ਲਾਘਾਯੋਗ ਕਦਮ ਹੈ। ਇਸ ਨਾਲ ਪੰਜਾਬੀ ਭਾਈਚਾਰੇ ਵਿਚ ਪਈ ਹੋਈ ਕੁੜੱਤਣ ਵੀ ਦੂਰ ਹੋਵੇਗੀ,ਜਟਿਲ ਸਮੱਸਿਆਵਾਂ ਵੀ ਹੱਲ ਹੋਣਗੀਆਂ ਤੇ ਪੰਜਾਬ ਦਾ ਮਹੋਲ ਵੀ ਸ਼ਾਂਤ ਰਹੇਗਾ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰ:ਸੁਰਿੰਦਰ ਸਿੰਘ ਨੇ ਕੀਤਾ। ਉਨਾਂ ਕਿਹਾ ਕਿ ਸਿੱਖ ਧਰਮ ਨੇ ਸਮੂਹ ਮਨੁੱਖਤਾ ਨੂੰ ‘‘ਏਕ ਪਿਤਾ ਏਕਸ ਕੇ ਹਮ ਬਾਰਿਕ’’ ਹੋਣ ਦਾ ਸੰਦੇਸ਼ ਦਿਤਾ ਹੈ ਤੇ ਸਿੱਖ ਕੌਮ ਇਨਾਂ ਮਾਨਵਵਾਦੀ ਸਿਧਾਤਾਂ ਦੀ ਪੂਰਨ ਤੋਰ ਤੇ ਪਾਬੰਦ ਹੈ।
ਵੜੈਚ ਵਿਚ ਉਸਾਰੇ ਜਾਣ ਵਾਲੇ ਗੁਰਦੁਆਰੇ ਦਾ ਪ੍ਰਬੰਧ ਕਿਸ ਹੱਥ ਹੋਵੇਗਾ ਬਾਰੇ ਡੇਰਾ ਮੁਖੀ ਵਲੋ ਇਹ ਕਹੇ ਜਾਣਾ ਕਿ ਮੈ ਵੀ ਸਿੱਖ ਪੰਥ ਦਾ ਹੀ ਇਕ ਅੰਗ ਹਾਂ ਬਾਰੇ ਪ੍ਰਿੰ:ਸੁਰਿੰਦਰ ਸਿੰਘ ਨੇ ਕਿਹਾ ਕਿ ਹਰ ਮਨੁੱਖ ਅਮਿੰਤ ਛਕ ਕੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਪ੍ਰਵਾਨ ਕਰਕੇ ਹੀ ਸਿੱਖ ਪੰਥ ਦਾ  ਅੰਗ ਬਣ ਸਕਦਾ ਹੈ। ਡੇਰਾ ਮੁਖੀ ਵਲੋ ਇਹ ਕਹੇ ਜਾਣਾ ਕਿ ਮੈ ਗੁਰੂ ਨਹੀ ਪਰ ਗੁਰੂ ਨਾਨਕ ਸਾਹਿਬ ਨੂੰ ਆਪਣਾ ਗੁਰੂ ਮੰਨਦਾ ਹਾਂ ਬਾਰੇ ਉਨਾਂ ਕਿਹਾ ਕਿ ਇਹ ਤਾਂ ਸੱਚ ਹੈ ਕਿ ਸਿੱਖੀ ਸਿਧਾਤਾਂ ਮੁਤਾਬਕ ਦੇਹਧਾਰੀ ਗੁਰੂ ਕਦੇ ਨਹੀ ਹੋ ਸਕਦਾ ਕੇਵਲ ਬਾਣੀ ਗੁਰੂ ਦਾ ਹੀ ਸਿਧਾਂਤ ਹੈ ਪਰ ਜਿਥੋ ਤੱਕ ਗੁਰੂ ਨਾਨਕ ਸਾਹਿਬ ਨੂੰ ਆਪਣਾ ਰਹਿਬਰ ਮੰਨਣ ਦੀ ਗੱਲ ਹੈ ਇਹ ਸਿੱਖੀ ਸਿਧਾਤਾਂ ਤੇ ਪੂਰੀ ਨਹੀ ਉਤਰਦੀ ਕਿਉਂਕਿ ਹੁਣ ਜੋਤ ਗਰੰਥ ਵਿਚ ਤੇ ਜੁਗਤ ਗੁਰੂ ਪੰਥ ਕੋਲ ਹੈ ਇਸ ਲਈ ਡੇਰਾ ਮੁਖੀ ਨੂੰ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸ਼ਰੀਕਤਾਈ ਛੱਡ ਦੇਣੀ ਚਾਹੀਦੀ ਹੈ।
   ਡੇਰਾ ਮੁਖੀ ਵਲੋ ਦਰਬਾਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਆ ਕੇ ਗੁਰਦੁਆਰਾ ਢਾਹੁਣ ਦੀ ਮਾਫੀ ਮੰਗਣ ਬਾਰੇ ਪੁੱਛਣ ਤੇ ਪ੍ਰਿੰ:ਸੁਰਿੰਦਰ ਸਿੰਘ ਨੇ ਕਿਹਾ ਕਿ ਗੁਰਦੁਆਰਾ ਢਾਹੁਣਾ ਬਹੁਤ ਵੱਡਾ ਪਾਪ ਹੈ ਤੇ ਇਸ ਲਈ ਗੁਰੂ ਪੰਥ ਤੋ ਮਾਫੀ ਮੰਗਣ ਦੀ ਵੀ ਵਿਸ਼ੇਸ਼ ਮਰਿਆਦਾ ਹੈ ਤੇ ਉਸ ਮਰਿਆਦਾ ਦੀ ਪਾਲਣਾ ਕੀਤੇ ਬਿਨਾਂ ਅਜਿਹੀ ਸ਼ੁਕਰਾਨਾ ਕਰਨ ਵਾਲੀ ਫੇਰੀ ਨੂੰ ਮੁਆਫੀ ਨਹੀ ਮੰਨਿਆ ਜਾ ਸਕਦਾ। ਸ਼੍ਰੀ ਅਕਾਲ ਤਖਤ ਦੇ ‘ਜਥੇਦਾਰ’ ਦਾ ਬਾਈਕਾਟ ਕੀਤੇ ਜਾਣ ਬਾਰੇ ਪੁੱਛੇ ਜਾਣ ਬਾਰੇ ਉਨਾਂ ਕਿਹਾ ਕਿ ਇਹ ਬਹੁਤ ਅਫਸੋਸ ਵਾਲੀ ਗੱਲ ਹੈ ਕਿ ਗੁਰਦੁਆਰੇ ਢਾਹੁਣ ਵਾਲੇ ਡੇਰੇਦਾਰਾਂ ਨਾਲ ਨੇੜਤਾ ਪਰ ਤਖਤ ਦੇ ਜਥੇਦਾਰ ਦਾ ਬਾਈਕਾਟ। ਉਨਾਂ ਕਿਹਾ ਕਿ ਇਨਾਂ ਹਾਲਾਤਾਂ ਵਿਚ ਖਾਲਸਾ ਪੰਥ ਦੇ ਆਗੂਆਂ ਨੂੰ ਸੁਚੇਤ ਹੋਣ ਦੀ ਲੋੜ ਹੈ।

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.