ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਲਈ
ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਲਈ
Page Visitors: 2459

ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਲਈ 'ਕਲਰਜ਼ ਟੀ.ਵੀ. ਚੈਨਲ' ਨੇ
ਰੱਖਿਆ ਸੀਰੀਅਲ ਦਾ ਨਾਮ "ਗੁਰਬਾਣੀ"
 ਸੀਰੀਅਲ ਦਾ ਟੋਪਕ ਇਸ ਦੇ ਨਾਮ ਨਾਲ ਮੇਲ ਨਹੀਂ ਖਾਂਦਾ, ਇਸ ਕਰਕੇ ਸੋਚਣ ਵਾਲੀ ਗਲ੍ਹ ਹੈ ਕਿ ਕਲਰਸ ਵਲੋਂ ਇਹੀ ਨਾਮ ਕਿਉਂ ਵਰਤਿਆ ਗਿਆ?
ਜਾਣ ਬੁੱਝ ਕਿ ਪਹਿਲਾਂ ਸਿਖਾਂ ਬਾਰੇ ਗਲਤ ਮਲਤ ਬੋਲੋ,ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉ, ਕਦੇ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਦੱਸ ਕੇ, ਕਦੇ ਸਨ ਆਫ ਸਰਦਾਰ ਵਰਗੀ ਫਿਲਮ ਵਿਚ ਸਿੱਖਾਂ ਨੂੰ ਸ਼ਿਵ ਪੁਜਾਰੀ ਦਿਖਾ ਕਿ, ਜਾਂ ਫਿਰ ਸਿੱਖਾਂ ਦੇ ਚੁਟਕਲੇ ਬਣਾ ਕੇ ਅਤੇ ਜਾਣਬੁੱਝ ਕੇ ਸਿੱਖਾਂ ਨੂੰ ਜੋਕਰ ਜਿਹੇ ਰੋਲ ਵਿਚ ਦਿਖਾ ਕੇ , ਫਿਰ ਜੇ ਸਿੱਖ ਰੋਸ ਪ੍ਰਦਰਸ਼ਨ ਕਰਨ, ਵਿਰੋਧ ਕਰਨ ਤਾਂ ਕਹਿਣ ਲੱਗ ਜਾਂਦੇ ਸਿੱਖ ਹਰ ਗਲ੍ਹ ਦਾ ਮੁੱਦਾ ਬਣਾਉਂਦੇ ਨੇਪਰ ਹਿੰਦੂ ਸੈਂਸਰ ਦੀਆਂ ਨਜ਼ਰਾਂ ਸਿੱਖਾਂ ਖਿਲਾਫ ਬਣਾਈਆਂ ਫਿਲਮਾਂ ਤੇ ਨਾਟਕਾਂ ਤੇ ਕੈਂਚੀ ਫੇਰਨ ਵੇਲੇ ਅੰਨੀਆਂ ਹੋ ਜਾਂਦੀਆਂ ਹਨ , ਪਰ ਪੰਜਾਬ  ਦੇ ਕਾਲੇ ਦੌਰ ਤੇ ਬਣੀ ਫਿਲਮ ਸਾਡਾ ਹੱਕ ਤੇ ਰੋਕ ਲਗਾਉਣ ਸਮੇਂ ਸੈਂਸਰ ਬੜੀ ਫੁਰਤੀ ਦਿਖਾਈ ਸੀ
ਇਸ ਨਾਟਕ ਦੇ ਪਰੋਮੋ ਤੋਂ ਲੱਗਦਾ ਹੈ ਕਿ ਇਹ ਨਾਟਕ ਪ੍ਰਵਾਸੀਆਂ ਤੇ ਅਧਾਰਿਤ ਹੈਐਨ ਆਰ ਆਈਆਂ ਵਲੋਂ ਧੋਖੇ ਨਾਲ ਕਰਵਾਏ ਵਿਆਹਾਂ ਅਤੇ ਛੱਡੀਆਂ ਗਈਆਂ ਪੰਜਾਬ ਵਿਚ ਮੁਟਿਆਰਾਂ ਦੇ ਅਧਾਰ ਬਣਾਏ ਤੇ ਇਸ ਨਾਟਕ ਦਾ ਅਸਲ ਮਕਸਦ ਹੈ ਲੋਕਾਂ ਨੂੰ ਦੱਸਣਾ ਪੰਜਾਬੀ ਪ੍ਰਵਾਸੀ ਵਿਆਹ ਕਰਵਾ ਕੇ ਕੁੜੀਆਂ ਨੂੰ ਹਿੰਦੁਸਤਾਨ ਹੀ ਛੱਡ ਜਾਂਦੇ
 ਜਿੱਥੋਂ ਤੱਕ ਸਿੱਖਾਂ ਦਾ ਸਵਾਲ ਹੈ ਸਿੱਖ ਧਰਮ ਵਿਚ ਤਲਾਕ ਦਾ ਕੋਈ ਕਨਸੈਪਟ ਨਹੀਂ ਹੈਇਸ ਲਈ ਗੁਰਬਾਣੀ ਨਾਮ ਵਰਤਣਾ ਸਰਾਸਰ ਗਲਤ ਹੈਜਦ ਕਿਸੇ ਗਲ੍ਹ ਦਾ ਸਿੱਖਾਂ ਨਾਲ ਸੰਬੰਧ ਹੀ ਨਹੀਂ ਹੈ ਉਸ ਲਈ ਇਸ ਸ਼ਬਦ ਨਹੀਂ ਵਰਤਿਆ ਜਾ ਸਕਦਾ
 ਇਹ ਜਾਣਬੁੱਝ ਕਿ ਸਿੱਖਾਂ ਖਿਲਾਫ ਇੱਕ ਸਾਜਿਸ਼ ਹੈਸਿੱਖਾਂ ਦਾ ਅਕਸ ਵਿਗਾੜਨ ਦੀ ਸਾਜਿਸ਼ਉਸ ਤੋਂ ਬਾਅਦ ਪੰਜਾਬੀਆਂ ਦਾ ਅਕਸ ਵਿਗਾੜਨ ਦੀ ਸਾਜਿਸ਼ਪ੍ਰਵਾਸੀਆਂ ਵਿਚ ਇੱਕਲੇ ਸਿੱਖ ਨਹੀਂ ਹਨ ਅਤੇ ਇੱਕਲੇ ਪੰਜਾਬੀ ਵੀ ਨਹੀਂ ਹਨਨਾਟਕ ਬਣਾਉਣਾ ਹੈ  ਤਾਂ ਸਾਰਿਆਂ ਤੇ ਬਣਾਉ ਨਾਂ ਕਿ ਇਕ ਧਰਮ ਅਤੇ ਸੂਬੇ ਨੂੰ ਨਿਸ਼ਾਨਾ ਬਣਾਇਆ ਜਾਵੇ
 ਪਰ ਸਵਾਲ ਪੈਦਾ ਹੁੰਦਾ ਹੈ ਕਿ ਇਸ ਕਰਕੇ ਤੇ ਨਹੀਂ ਇਸ ਨਾਟਕ ਦਾ ਨਾਮ ਗੁਰਬਾਣੀ ਰੱਖਿਆ ਕਿ ਲੋਕਾਂ ਨੂੰ ਲੱਗੇ ਇਹ ਸਿਰਫ ਪੰਜਾਬੀ ਹੀ ਹਨ ਜੋ ਇਸ ਤਰ੍ਹਾਂ ਦੇ ਧੋਖੇ ਕਰਦੇ ਹਨਫਿਰ ਗੁਰਬਾਣੀ ਨਾਮ ਰੱਖ ਕੇ ਇਹ ਗਲ੍ਹ ਸਿੱਧੀ ਸਿੱਖਾਂ ਨਾਲ ਜੋੜ ਦਿੱਤੀ ਜਾਂਦੀ ਹੈਸਾਡੇ ਮੁਤਾਬਕ ਤਾਂ ਉਨ੍ਹਾਂ ਦਾ ਕੋਈ ਧਰਮ ਨਹੀਂ ਹੁੰਦੇ ਜੋ ਇਹੋ ਜਿਹੇ ਕਾਰੇ ਕਰਦੇ ਹਨਪਰ ਫਿਰ ਆਪਣਾ ਆਪ ਨੂੰ ਨਿਰਪੱਖ ਹੋਣ ਦਾ ਦਿਖਾਵਾ ਕਰਨ ਵਾਲੇ ਹਿੰਦੂ ਚੈਨਲ ਸਿਰਫ ਇੱਕ ਧਰਮ ਨੂੰ ਨਿਸ਼ਾਨ ਕਿਉਂ ਬਣਾ ਰਹੇ ਹਨ?

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.