ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਅਮਰੀਕਾ ‘ਚ ਰਹਿ ਰਹੇ ਤਿੰਨ ਲੱਖ ਭਾਰਤੀਆਂ ‘ਤੇ ਲਟਕੀ ਖ਼ਤਰੇ ਦੀ ਤਲਵਾਰ
ਅਮਰੀਕਾ ‘ਚ ਰਹਿ ਰਹੇ ਤਿੰਨ ਲੱਖ ਭਾਰਤੀਆਂ ‘ਤੇ ਲਟਕੀ ਖ਼ਤਰੇ ਦੀ ਤਲਵਾਰ
Page Visitors: 2414

ਅਮਰੀਕਾ ‘ਚ ਰਹਿ ਰਹੇ ਤਿੰਨ ਲੱਖ ਭਾਰਤੀਆਂ ‘ਤੇ ਲਟਕੀ ਖ਼ਤਰੇ ਦੀ ਤਲਵਾਰ

Posted On 23 Feb 2017
immigration

ਵਾਸ਼ਿੰਗਟਨ, 23 ਫਰਵਰੀ (ਪੰਜਾਬ ਮੇਲ) – ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਨਵੀਂ ਇਮੀਗ੍ਰੇਸ਼ਨ ਨੀਤੀ ਨਾਲ ਭਾਰਤੀ ਮੂਲ ਦੇ ਤਿੰਨ ਲੱਖ ਅਮਰੀਕੀ ਸਿੱਧੇ ਤੌਰ ’ਤੇ ਪ੍ਰਭਾਵਿਤ ਹੋਣਗੇ। ਇਨ੍ਹਾਂ ਯੋਜਨਾਵਾਂ ਨਾਲ ਮੁਲਕ ਦੇ 1.10 ਕਰੋੜ ਬਿਨਾਂ ਦਸਤਾਵੇਜ਼ਾਂ ਵਾਲੇ ਪਰਵਾਸੀਆਂ ’ਤੇ ਦੇਸ਼ ਵਾਪਸੀ ਦੀ ਤਲਵਾਰ ਲਟਕ ਗਈ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਬਿਨਾਂ ਦਸਤਾਵੇਜ਼ਾਂ ਦੇ ਅਮਰੀਕਾ ਵਿੱਚ ਰਹਿ ਰਹੇ ਲੱਖਾਂ ਆਵਾਸੀਆਂ ਨੂੰ ਵਾਪਸ ਉਨ੍ਹਾਂ ਦੇ ਮੁਲਕ ਭੇਜਣ ਲਈ ਜ਼ਮੀਨੀ ਪੱਧਰ ’ਤੇ ਕਾਰਵਾਈ ਮੁਕੰਮਲ ਕਰਨ ਮਗਰੋਂ ਇਸ ਸਬੰਧੀ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਸੰਘੀ ਆਵਾਸੀ ਕਾਨੂੰਨ ਸਖ਼ਤੀ ਨਾਲ ਲਾਗੂ ਕਰਨ ਲਈ ਰਾਹ ਪੱਧਰਾ ਕਰ ਦਿੱਤਾ ਹੈ। ਹੋਮਲੈਂਡ ਸਕਿਉਰਿਟੀ ਵਿਭਾਗ (ਡੀਐਚਐਸ) ਨੇ ਆਵਾਸ ਯੋਜਨਾ ਸਬੰਧੀ ਦੋ ਨਵੇਂ ਮੈਮੋਰੰਡਮ ਜਾਰੀ ਕੀਤੇ ਹਨ। ਅੰਦਰੂਨੀ ਸੁਰੱਖਿਆ ਬਾਰੇ ਵਿਭਾਗ ਨੇ ਇਨਫੋਰਸਮੈਂਟ ਮੀਮੋ ਵਿੱਚ ਕਿਹਾ ਹੈ ਕਿ ਵਿਭਾਗ ਵੱਲੋਂ ਹੁਣ ਬਿਨਾਂ ਦਸਤਾਵੇਜ਼ਾਂ ਤੋਂ ਰਹਿ ਰਹੇ ਵਿਦੇਸ਼ੀਆਂ, ਚਾਹੇ ਉਹ ਕਿਸੇ ਵੀ ਵਰਗ ਜਾਂ ਸ਼੍ਰੇਣੀ ਨਾਲ ਸਬੰਧਿਤ ਹੋਣ ਨਾਲ ਕਿਸੇ ਤਰ੍ਹਾਂ ਦੀ ਨਰਮੀ ਨਹੀਂ ਵਰਤੀ ਜਾਵੇਗੀ।ਮੈਮੋਰੰਡਮ ਵਿੱਚ ਕਿਹਾ ਗਿਆ ਹੈ ਕਿ ਮੁਲਾਜ਼ਮ ਵਰਗ ਨਾਲ ਸਬੰਧਿਤ ਵਿਭਾਗ ਨੂੰ ਅਜਿਹੇ ਕਿਸੇ ਵਿਦੇਸ਼ੀ ਨੂੰ ਗ੍ਰਿਫ਼ਤਾਰ ਜਾਂ ਹਿਰਾਸਤ ਵਿੱਚ ਲੈਣ ਦਾ ਪੂਰਾ ਅਧਿਕਾਰ ਹੈ, ਜਿਸ ਬਾਰੇ ਆਵਾਸ ਅਧਿਕਾਰੀ ਨੂੰ ਲੱਗਦਾ ਹੈ ਕਿ ਉਸ ਵੱਲੋਂ ਆਵਾਸ ਨੇਮਾਂ ਦੀ ਉਲੰਘਣਾ ਕੀਤਾ ਗਈ ਹੈ।
ਹੋਮਲੈਂਡ ਸਕਿਉਰਿਟੀ ਵਿਭਾਗ ਨੇ ਦੋ ਇਨਫੋਰਸਮੈਂਟ ਮੈਮੋਰੰਡਮ ਜਾਰੀ ਕੀਤੇ ਹਨ ਜਿਸ ਨਾਲ ਗ਼ੈਰਕਾਨੂੰਨੀ ਆਵਾਸੀਆਂ ’ਤੇ ਸ਼ਿਕੰਜਾ ਕੱਸਿਆ ਜਾਵੇਗਾ। ਅਣਅਧਿਕਾਰਤ ਅੰਕੜਿਆਂ ਮੁਤਾਬਿਕ ਤਿੰਨ ਲੱਖ ਦੇ ਕਰੀਬ ਭਾਰਤੀ ਮੂਲ ਦੇ ਅਮਰੀਕੀ ਗ਼ੈਰਕਾਨੂੰਨੀ ਢੰਗ ਨਾਲ ਮੁਲਕ ਵਿੱਚ ਰਹਿ ਰਹੇ ਹਨ। ਮੈਮੋਰੰਡਮ ਮੁਤਾਬਿਕ ਡੀਐਚਐਸ ਸਕੱਤਰ ਨੂੰ ਅਜਿਹੇ ਲੋਕਾਂ ਖ਼ਿਲਾਫ਼ ਫ਼ੌਰੀ ਕਾਰਵਾਈ ਕਰਨ ਦੀ ਖੁੱਲ੍ਹ ਹੋਵੇਗੀ ਜਿਸ ਨੂੰ ਨਾ ਤਾਂ ਮੁਲਕ ਵਿੱਚ ਕਾਨੂੰਨਨ ਦਾਖ਼ਲਾ ਮਿਲਿਆ ਹੈ ਅਤੇ ਜੋ ਪਿਛਲੇ ਦੋ ਸਾਲਾਂ ਤੋਂ ਅਮਰੀਕਾ ਵਿੱਚ ਮੌਜੂਦ ਨਹੀਂ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.