ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਜਾਗਰੂਕ ਸਿੱਖ ਜਥੇਬੰਦੀਆਂ ਵਲੋਂ ਮੁੱਖ ਸੇਵਾਦਾਰਾਂ ਨੂੰ ਸਵਾਲ ਅਤੇ ਅਲਟੀਮੇਟਮ
ਜਾਗਰੂਕ ਸਿੱਖ ਜਥੇਬੰਦੀਆਂ ਵਲੋਂ ਮੁੱਖ ਸੇਵਾਦਾਰਾਂ ਨੂੰ ਸਵਾਲ ਅਤੇ ਅਲਟੀਮੇਟਮ
Page Visitors: 2443

  ਜਾਗਰੂਕ ਸਿੱਖ ਜਥੇਬੰਦੀਆਂ ਵਲੋਂ ਮੁੱਖ ਸੇਵਾਦਾਰਾਂ ਨੂੰ ਸਵਾਲ ਅਤੇ ਅਲਟੀਮੇਟਮ
ਟਾਈਗਰ ਜਥਾ ਯੂਕੇ
ਸਿੱਖ ਜਗਤ 'ਚ ਵਾਪਰ ਰਹੀਆਂ ਹਰ ਰੋਜ਼ ਦੀ ਘਟਨਾਵਾਂ, ਜਿਨ੍ਹਾਂ ਨਾਲ ਸਿੱਖਾਂ ਦਾ ਅਕਸ ਸਾਰੇ ਸੰਸਾਰ 'ਚ ਖਰਾਬ ਹੋ ਰਿਹਾ ਹੈ, ਉਨ੍ਹਾਂ ਲਈ ਪੰਜ ਤਖ਼ਤਾਂ 'ਤੇ ਬੈਠੇ ਮੁੱਖ ਸੇਵਾਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੀ ਭੁਮਿਕਾ ਨਾਕਾਬਿਲੇ ਬਰਦਾਸ਼ਤ ਹੈ। ਇਨ੍ਹਾਂ ਲੋਕਾਂ ਨੇ ਸਿੱਖੀ ਦੀ ਰੂਪ ਰੇਖਾ ਹੀ ਵਿਗਾੜ ਕੇ ਰੱਖ ਦਿੱਤੀ ਹੈ, ਹਰ ਪਾਸੇ ਕਰਮਕਾਂਡ, ਭੇਖੀਆਂ, ਅਖੌਤੀ ਸਾਧ-ਬਾਬਿਆਂ ਦਾ ਬੋਲਬਾਲਾ ਹੈ, ਜਿਸਦਾ ਮੁੱਖ ਕਾਰਣ ਸਿੱਖਾਂ ਦੀ ਅਗਿਆਨਤਾ ਦਾ ਲਾਭ ਉਠਾਉਣ ਵਾਲੇ ਇਹ ਲੋਕ ਹਨ।
ਇਨ੍ਹਾਂ ਲੋਕਾਂ ਦੀਆਂ ਸਿੱਖੀ ਸਿਧਾਂਤਾਂ ਨੂੰ ਨੇਰਤੋਨਾਬੂਦ ਕਰਨ ਦੀਆਂ ਚਾਲਾਂ ਨਾਲ ਹਰ ਪਾਸੇ ਨਮੋਸ਼ੀ ਛਾਈ ਹੋਈ ਹੈ, ਅਤੇ ਇਹ ਲੋਕ ਬਾਦਲ ਦੀ ਪੁਸ਼ਤਪਨਾਹੀ 'ਚ ਹੀ ਰੁੱਝੇ ਹੋਏ ਹਨ। ਟਕਸਾਲਾਂ, ਫੈਡਰੇਸ਼ਨਾਂ, ਅਕਾਲੀ ਦਲ, ਸ਼੍ਰੋਮਣੀ ਕਮੇਟੀ, ਅਖੌਤੀ ਜਥੇਦਾਰ ਸਭ ਬਾਦਲ ਦੀ ਮੁੱਠੀ 'ਚ ਹਨ, ਇਸ ਲਈ ਕਿਸੇ ਦੀ ਕੀ ਮਜਾਲ, ਜੇ ਕੋਈ ਸਿੱਖੀ ਦੀ ਗੱਲ ਕਰ ਜਾਵੇ।
ਇਸ ਲਈ ਸਿੱਖਾਂ ਨੂੰ ਆਪ ਹੰਭਲਾ ਮਾਰਨਾ ਪੈਣਾ ਹੈ, ਖਾਸ ਕਰਕੇ ਪੰਜਾਬ ਤੋਂ ਬਾਹਰ ਅਤੇ ਭਾਰਤ ਤੋਂ ਬਾਹਰ ਬੈਠੇ ਸਿੱਖਾਂ ਨੂੰ, ਕਿ ਉਹ ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਦੇ ਚੁੰਗਲ 'ਚੋਂ ਆਜ਼ਾਦ ਕਰਵਾਉਣ, ਤਾਂ ਹੀ ਸਿੱਖੀ ਦਾ ਕੁੱਝ ਭਲਾ ਹੋ ਸਕਦਾ ਹੈ। ਜਿਸ ਲਈ ਹਮਖਿਆਲੀ ਜਾਗਰੂਕ ਸਿੱਖ, ਧਿਰਾਂ, ਜਥੇਬੰਦੀਆਂ ਨੂੰ ਇੱਕਠੇ ਹੋ ਕੇ ਇਨ੍ਹਾਂ ਖਿਲਾਫ ਖੜਨਾ ਪੈਣਾ ਹੈ। ਬਾਬਰ ਦੇ ਖਿਲਾਫ ਲੜਾਈ, ਬਾਬਰ ਨਾਲ ਹੱਥ ਮਿਲਾਕੇ ਨਹੀਂ, ਬਾਬਰ ਦੇ ਸਾਹਮਣੇ ਖੜੋ ਕੇ ਜਾਬਰ ਕਹਿ ਕੇ ਹੋਣੀ ਹੈ।
ਇਸ ਲਈ ਯੁਰਪ, ਯੂ.ਕੇ., ਭਾਰਤ, ਕੈਨੇਡਾ, ਅਮਰੀਕਾ ਦੀਆਂ ਜਾਗਰੂਕ ਸਿੱਖ ਜਥੇਬੰਦੀਆਂ ਵਲੋਂ 30 ਸਵਾਲ ਇਨ੍ਹਾਂ ਅਖੌਤੀ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਆਉਣ ਵਾਲੇ ਦਿਨਾਂ 'ਚ ਕੀਤੇ ਜਾਣਗੇ। ਇਨ੍ਹਾਂ ਸਵਾਲਾਂ ਦੇ ਜਵਾਬ ਉਸ ਦਿਨ ਤੋਂ 30 ਦਿਨਾਂ ਦੇ ਅੰਦਰ ਤੱਕ ਉਡੀਕੇ ਜਾਣਗੇ।
ਇਹ ਸਵਾਲ ਉਨ੍ਹਾਂ ਨੂੰ ਖੱਤ ਰਾਹੀਂ ਭੇਜੇ ਜਾਣਗੇ, ਅਤੇ ਪ੍ਰਿੰਟ ਮੀਡੀਆ, ਇਲੈਕਟ੍ਰੌਨਿਕ ਮੀਡੀਆ 'ਚ ਵੀ ਛਪਣਗੇ, ਜਿਸ ਨਾਲ ਸੰਸਾਰ ਦੇ ਸਿੱਖਾਂ ਨੂੰ ਵੀ ਪੂਰੀ ਜਾਣਕਾਰੀ ਹੋਵੇ। ਜੇ ਜਵਾਬ ਸਿੱਖੀ ਸਿਧਾਂਤਾਂ ਮੁਤਾਬਿਕ ਤਸੱਲੀਬਖਸ਼ ਹੋਣਗੇ ਤਾਂ ਇਨ੍ਹਾਂ ਲੋਕਾਂ ਨਾਲ ਆਉਣ ਵਾਲੇ ਸਮੇਂ 'ਚ ਇਨ੍ਹਾਂ ਨਾਲ ਬੈਠ ਕੇ ਵੀਚਾਰ ਕੀਤੀ ਜਾ ਸਕਦੀ ਹੈ। ਪਰ ਜੇ ਕਰਕੇ ਇਨ੍ਹਾਂ ਵਲੋਂ ਕੋਈ ਜਵਾਬ ਨਾ ਆਇਆ ਤਾਂ ਸਾਰੀਆਂ ਜਾਗਰੂਕ ਸਿੱਖ ਜਥੇਬੰਦੀਆਂ ਵਲੋਂ ਇਨ੍ਹਾਂ ਦਾ ਖੁੱਲ ਕੇ ਬਾਇਕਾਟ ਕੀਤਾ ਜਾਵੇਗਾ।
ਅਸੀਂ ਇਨ੍ਹਾਂ ਮੁੱਖ ਸੇਵਾਦਾਰਾਂ ਨੂੰ ਇਹ ਸਵਾਲ ਆਉਣ ਵਾਲੇ ਦਿਨਾਂ 'ਚ ਛੇਤੀ ਹੀ ਨਿਮਰਤਾ ਸਹਿਤ ਪੇਸ਼ ਕਰਾਂਗੇ। ਇੰਤਜ਼ਾਰ ਕਰੋ...

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.