ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
28 ਮਾਰਚ ਤੱਕ ਸਿੱਖ ਰਹਿਤ ਮਰਿਆਦ ਲਾਗੂ ਹੋਵੇਗੀ
28 ਮਾਰਚ ਤੱਕ ਸਿੱਖ ਰਹਿਤ ਮਰਿਆਦ ਲਾਗੂ ਹੋਵੇਗੀ
Page Visitors: 2494

      28 ਮਾਰਚ ਤੱਕ ਸਿੱਖ ਰਹਿਤ ਮਰਿਆਦ ਲਾਗੂ ਕਰਵਾਏ ਜਾਣ ਦਾ ਭਰੋਸਾ ਦੇ ਕੇ ਡੀਸੀ ਨੇ ਧਰਨਾ ਚੁਕਵਾਇਆ।
ਬਠਿੰਡਾ, 25 ਮਾਰਚ (ਕਿਰਪਾਲ ਸਿੰਘ): ਰਾਜਸਥਾਨ ਹਰਿਆਣਾ ਸਮੇਤ ਭਾਰਤ ਦੇ ਹੋਰਨਾਂ ਭਾਗਾਂ ਵਿੱਚ ਤਾਂ ਜਾਤੀ ਅਧਾਰਤ ਛੂਤਛਾਤ ਦੀਆਂ ਖ਼ਬਰਾਂ ਆਮ ਹੀ   ਛਪਦੀਆਂ ਹਨ ਪਰ ਹੈਰਾਨੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਜਿਸ ਵਿੱਚ ਜਾਤਪਾਤ ਦਾ ਹੰਕਾਰ ਕਰਨ ਵਾਲਿਆਂ ਨੂੰ ਮੂਰਖ ਗਵਾਰ ਤੱਕ ਕਿਹਾ ਗਿਆ ਹੈ ਉਸ ਦਾ ਪ੍ਰਚਾਰ ਕਰਨ ਲਈ ਬਣੇ ਗੁਰਦੁਆਰਿਆਂ ਵਿੱਚ ਹੀ ਡੇਰਾਵਾਦੀਆਂ ਵੱਲੋਂ ਜਾਤੀ ਵਿਤਕਰੇ ਕਰਕੇ ਸਿੱਖੀ ਨੂੰ ਲਾਜ ਤੇ ਗੁਰੂਆਂ ਦੀ ਧਰਤੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਇੱਥੋਂ ਨਜਦੀਕ ਪਿੰਡ ਲਹਿਰਾ ਖਾਨਾ ਵਿਖੇ ਕਾਫੀ ਲੰਬੇ ਸਮੇਂ ਤੋ ਜਾਤੀ ਵਿਤਕਰੇ ਕਾਰਣ ਤਣਾਅ ਬਣਿਆ ਹੋਇਆ ਹੈ।
 ਅੱਜ ਸ਼ਾਮ ਤੱਕ ਦੀ ਸਥਿਤੀ ਇਹ ਹੈ ਗੁਰੂ ਦੇ ਗਰੀਬ ਸਿੱਖਾਂ ਵੱਲੋਂ ਗੁਰਦੁਆਰੇ ਵਿੱਚ ਰਖਵਾਏ ਗਏ ਸਹਿਜ ਪਾਠ ਦਾ ਅੱਜ ਸਵੇਰੇ 10 ਵਜੇ ਭੋਗ ਪੈਣਾ ਸੀ, ਜਿਸ ਲਈ ਡੇਰਾਵਾਦੀਆਂ ਨੇ ਗੁਰੂ ਕਾ ਲੰਗਰ ਬਣਾ ਰਹੇ ਸਿੱਖਾਂ ਨੂੰ ਧੱਕੇ ਮਾਰ ਕੇ ਗੁਰਦੁਆਰੇ ’ਚੋਂ ਬਾਹਰ ਕੱਢ ਦਿੱਤਾ। ਇਨ੍ਹਾਂ ਗੁਰੂ ਕੇ ਸਿੱਖਾਂ ਨੇ ਗੁਰਦੁਆਰੇ ਦੇ ਬਾਹਰ ਹੀ ਧਰਨਾ ਲਾ ਕੇ ਐਲਾਣ ਕਰ ਦਿੱਤਾ ਕਿ ਜਦ ਤੱਕ ਉਨ੍ਹਾਂ ਨੂੰ ਗੁਰਦੁਆਰੇ ਵਿੱਚ ਗੁਰੂ ਕਾ ਲੰਗਰ ਬਣਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਉਸ ਸਮੇਂ ਤੱਕ ਉਹ ਇਸ ਧਰਨੇ ਵਿੱਚ ਵਿੱਚ ਭੁੱਖ ਹੜਤਾਲ ’ਤੇ ਬੈਠ ਰਹਿਣਗੇ।
ਸ਼ਾਮ ਤਕਰੀਬਨ ਪੌਣੇ ਚਾਰ ਵਜੇ ਡੀਸੀ ਬਠਿੰਡਾ ਸ਼੍ਰੀ ਕੇ ਕੇ ਯਾਦਵ ਅਤੇ ਐੱਸਐੱਸਪੀ ਬਠਿੰਡਾ ਸ: ਰਵਚਰਨ ਸਿੰਘ ਬਰਾੜ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਗੈਸਟ ਹਾਊਸ ਵਿੱਚ ਪਹੁੰਚੇ ਤੇ ਐਸਡੀਐੱਮ ਬਠਿੰਡਾ ਅਤੇ ਬਲਜੀਤ ਸਿੰਘ ਡੀਐੱਸਪੀ ਭੁੱਚੋ ਨੂੰ ਭੇਜ ਕੇ ਧਰਨਾਕਾਰੀਆਂ ਦੇ ਪ੍ਰਤੀਨਿਧ ਗਰੁਪ ਨੂੰ ਬੁਲਇਆ ਜਿਸ ਵਿੱਚ ਰਾਖਵੀਂ ਸ਼੍ਰੇਣੀ ਦੇ ਮਨਜੀਤ ਸਿੰਘ ਪੰਚ, ਬਲਵਿੰਦਰ ਸਿੰਘ ਜੱਸੀ, ਗੁਰਦੇਵ ਸਿੰਘ, ਸਾਬਕਾ ਪੰਚ ਗੁਰਸੇਵਕ ਸਿੰਘ ਅਤੇ ਉਨ੍ਹਾਂ ਦੇ ਸਮਰਥਨ ਵਿੱਚ ਖੜ੍ਹਨ ਵਾਲੇ ਜਨਰਲ ਕੈਟੇਗਰੀ ’ਚੋਂ ਬੂਟਾ ਸਿੰਘ, ਭੋਲਾ ਸਿੰਘ, ਹਰਜੀਤ ਸਿੰਘ ਪੰਚ, ਸੰਤੋਖ ਸਿੰਘ ਪ੍ਰਧਾਨ ਕਿਸਾਨ ਯੂਨੀਅਨ ਲਹਿਰਾ ਖਾਨਾ, ਜਗਦੀਪ ਸਿੰਘ ਗਹਿਰੀ ਪ੍ਰਧਾਨ ਲੋਕ ਜਨ ਸ਼ਕਤੀ ਪਾਰਟੀ, ਹਰਗੋਬਿੰਦ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਭੁੱਚੋ ਮੰਡੀ, ਸਾਬਕਾ ਸਰਪੰਚ ਕੁਲਵੰਤ ਸਿੰਘ, ਸਮਾਜ ਸੇਵੀ ਰਾਮ ਸਿੰਘ ਮਾਨਸਾ, ਅਤੇ ਜ਼ਬਰ ਵਿਰੋਧੀ ਫਰੰਟ ਦੇ ਇੱਕ ਆਗੂ ਸ਼ਾਮਲ ਸਨ। ਡੀਸੀ ਨੇ ਉਨ੍ਹਾਂ ਦੀ ਗੱਲ ਸੁਣਨ ਉਪ੍ਰੰਤ ਯਕੀਨ ਦਿਵਾਇਆ ਕਿ 28 ਮਾਰਚ ਤੱਕ ਰਹਿਤ ਮਰਿਆਦਾ ਲਾਗੂ ਕਰਵਾ ਦਿੱਤੀ ਜਾਵੇਗੀ। ਇਹ ਯਕੀਨ ਦਿਵਾਉਣ ਪਿੱਛੋਂ ਐੱਸਡੀਐੱਮ ਤੇ ਡੀਐੱਪੀ ਖ਼ੁਦ ਪ੍ਰਤੀਨਿਧ ਗਰੁੱਪ ਦੇ ਨਾਲ ਧਰਨੇ ਵਾਲੀ ਜਗ੍ਹਾ ਪਹੁੰਚੇ ਤੇ ਉਨ੍ਹਾਂ ਨੂੰ ਯਕੀਨ ਦਿਵਾਉਣ ਉਪ੍ਰੰਤ ਧਰਨਾ ਚੁਕਵਾ ਦਿੱਤਾ।
ਪੰਚ ਮਨਜੀਤ ਸਿੰਘ ਨੇ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਦੱਸਿਆ ਕਿ ਮੀਟਿੰਗ ਦੌਰਾਨ ਉਨ੍ਹਾਂ ਵੱਲੋਂ ਦਿਤੀ ਗਈ ਲਿਖਤੀ ਸ਼ਿਕਾਇਤ ਜਿਸ ਵਿੱਚ ਅਕਾਲ ਤਖ਼ਤ ਦੀ ਰਹਿਤ ਮਰਿਆਦਾ ਲਾਗੂ ਕਰਨ, ਜਾਤੀ ਅਧਾਰਤ ਵਿਤਕਰਾ ਖਤਮ ਕੀਤੇ ਜਾਣ ਅਤੇ ਪ੍ਰਬੰਧਕੀ ਕਮੇਟੀ ਵਿੱਚ ਸਾਰੀਆਂ ਜਾਤੀਆਂ ਨਾਲ ਸਬੰਧਤ ਗੁਰਸਿੱਖਾਂ ਵਿੱਚੋਂ ਮੈਂਬਰ ਲਏ ਜਾਣ ਦੀਆਂ ਮੰਗਾਂ ਡੀਸੀ ਨੇ ਧਿਆਨ ਨਾਲ ਸੁਣੀਆਂ ਤੇ ਉਨ੍ਹਾਂ ਮੰਨਿਆਂ ਕਿ ਉਨ੍ਹਾਂ ਨਾਲ ਧੱਕਾ ਹੋ ਰਿਹਾ ਹੈ। ਪਰ ਇਹ ਲਾਗੂ ਕਾਰਣ ਲਈ 28 ਮਾਰਚ ਤੱਕ ਦਾ ਸਮਾਂ ਮੰਗਿਆ ਹੈ। ਡੀਸੀ ਸਾਹਿਬ ਸਮੇਤ ਸਾਰੇ ਹੀ ਪ੍ਰਸਾਸ਼ਨ ਦਾ ਰਵਈਆ ਬਹੁਤ ਹੀ ਵਧੀਆ ਹੋਣ ਕਾਰਣ ਅਤੇ ਸਦਭਾਵਨਾ ਬਣਾਈ ਰੱਖਣ ਲਈ ਉਨ੍ਹਾਂ ਨੇ ਡੀਸੀ ਸਾਹਿਬ ਦਾ ਸੁਝਾਉ ਪ੍ਰਵਾਨ ਕਰਦਿਆਂ 28 ਮਾਰਚ ਤੱਕ ਮੁਲਤਵੀ ਕਰ ਦਿੱਤਾ ਹੈ।
ਇਸ ਉਪ੍ਰੰਤ 13 ਮੈਂਬਰੀ ਡੇਰਾਵਾਦੀ ਕਮੇਟੀ ਮੈਂਬਰਾਂ ਦੀ ਡੀਸੀ ਅਤੇ ਐੱਸਐੱਸਪੀ ਨਾਲ ਮੀਟਿੰਗ ਹੋਈ। ਡੀਸੀ ਨੇ ਉਨ੍ਹਾਂ ਨੂੰ 28 ਮਾਰਚ ਤੱਕ ਸਿੱਖ ਰਹਿਤ ਮਰਿਆਦਾ ਲਾਗੂ ਕਰਨ ਅਤੇ ਦੂਸਰੀ ਧਿਰ ਨਾਲ ਮਿਲ ਬੈਠ ਕੇ ਸਾਂਝਾ ਫੈਸਲਾ ਕਰਨ ਲਈ ਕਿਹਾ। 13 ਮੈਂਬਰੀ ਕਮੇਟੀ ਦਾ ਪ੍ਰਤੀਕਰਮ ਜਾਨਣ ਲਈ ਪ੍ਰਧਾਨ ਸੁਰਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਉਹ ਆਪਣਾ ਫੈਸਲਾ ਕੱਲ੍ਹ ਨੂੰ ਦੁਬਾਰਾ ਮੀਟਿੰਗ ਕਰਕੇ ਦੱਸਣਗੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.