ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸ਼੍ਰੋਮਣੀ ਕਮੇਟੀ ਵੱਲੋਂ ਇਤਿਹਾਸਕ ਗੁਰੂਦੁਆਰਾ ਢਾਹੁਣ ਦਾ ਫੈਸਲਾ ਮੰਦਭਾਗਾ
ਸ਼੍ਰੋਮਣੀ ਕਮੇਟੀ ਵੱਲੋਂ ਇਤਿਹਾਸਕ ਗੁਰੂਦੁਆਰਾ ਢਾਹੁਣ ਦਾ ਫੈਸਲਾ ਮੰਦਭਾਗਾ
Page Visitors: 2478

 ਸ਼੍ਰੋਮਣੀ ਕਮੇਟੀ ਵੱਲੋਂ ਇਤਿਹਾਸਕ ਗੁਰੂਦੁਆਰਾ ਢਾਹੁਣ ਦਾ ਫੈਸਲਾ ਮੰਦਭਾਗਾ
- ਸ੍ਰ. ਸਿਮਰਨਜੀਤ ਸਿੰਘ ਮਾਨ
ਅੰਮ੍ਰਿਤਸਰ 26 ਮਾਰਚ (ਜਸਬੀਰ ਸਿੰਘ ਪੱਟੀ): ਸਿੱਖਾਂ ਦੀ ਸਰਵ ਉਚ ਧਾਰਮਿਕ ਸੰਸਥਾ ਸ਼੍ਰੋਮਣੀ ਗੁਰੂਦੁਆਂਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਸਦੀਆਂ ਪੁਰਾਣੇ ਨੌਵੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨਾਲ ਸਬੰਧਿਤ ਪੁਰਾਣੇ ਤੇ ਇਤਿਹਾਸਕ ਗੁਰੂਦੁਆਂਰੇ ਥੜਾ ਸਾਹਿਬ ਨੂੰ ਢਾਹੁਣ ਦੇ ਲੈ ਗਏ ਫੈਸਲੇ ਨੂੰ ਮੰਦਭਾਗਾ ਕਰਾਰ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ੍ਰੀ ਸਿਮਰਨਜੀਤ ਸਿੰਘ ਮਾਨ ਨੇ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਮਸੰਦਾਂ ਤੇ ਧੁਮੱਕੜ (ਮੱਕੜ+ਧੁੰਮਾ) ਵਿੱਚ ਕੋਈ ਫਰਕ ਨਹੀਂ ਰਹਿ ਗਿਆ।
ਪ੍ਰੈਸ ਨੂੰ ਜਾਰੀ ਇੱਕ ਬਿਆਂਨ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਫਤਰ ਸਕੱਤਰ ਸ੍ਰੀ ਹਰਬੀਰ ਸਿੰਘ ਸੰਧੂ ਨੇ ਦੱਸਿਆਂ ਕਿ ਪਾਰਟੀ ਦੇ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਨੌਵੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਂਏ ਸਨ ਤਾਂ ਉਸ ਵੇਲੇ ਸ੍ਰੀ ਦਰਬਾਰ ਸਾਹਿਬ ‘ਤੇ ਮਸੰਦਾਂ ਦਾ ਕਬਜ਼ਾ ਸੀ ਤੇ ਉਹ ਦਰਵਾਜ਼ੇ ਬੰਦ ਕਰਕੇ ਘਰਾਂ ਨੂੰ ਚਲੇ ਗਏ ਸਨ ਤੇ ਗੁਰੂ ਸਾਹਿਬ ਬਾਹਰ ਹੀ ਮੱਥਾ ਟੇਕ ਕੇ ਇੱਕ ਥੜੇ 'ਤੇ ਬਿਰਾਜਮਾਨ ਹੋ ਕੇ ਦਰਵਾਜਾ ਖੁੱਲਣ ਦੀ ਉਡੀਕ ਕਰਦੇ ਰਹੇ ਪਰ ਜਦੋਂ ਦਰਵਾਜਾ ਨਾ ਖੁੱਲਿਆਂ ਤਾਂ ਉਹ ‘‘ਕਹੈ ਮਸੰਦ ਅੰਬਰਸਰੀਏ, ਤ੍ਰਿਸ਼ਨਾ ਬੁੱਝੇ ਅੰਦਰ ਸੜੀਏ’’ ਦਾ ਸਰਾਪ ਦੇ ਕੇ ਵੱਲਾ ਵਿਖੇ ਚੱਲੇ ਗਏ ਸਨ ਜਿਥੇ ਸੰਗਤਾਂ ਨੇ ਉਹਨਾਂ ਦਾ ਗਰਮਜੋਸ਼ੀ ਨਾਲ ਸੁਆਂਗਤ ਕੀਤਾ।
ਗੁਰੂ ਸਾਹਿਬ ਦੀ ਯਾਦ ਵਿੱਚ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਇੱਕ ਇਤਿਹਾਸਕ ਗੁਰੂਦੁਆਂਰੇ ਦੀ ਉਸਾਰੀ ਕੀਤੀ ਗਈ ਸੀ ਜਿਸ ਨੂੰ ਅੱਜ ਵੀ ਥੜਾ ਸਾਹਿਬ ਵਜੋਂ ਜਾਣਿਆਂ ਜਾਂਦਾ ਹੈ। ਹਰ ਰੋਜ਼ ਇਸ ਗੁਰੂਦੁਆਂਰੇ ਵਿਖੇ ਭਾਰੀ ਗਿਣਤੀ ਵਿੱਚ ਸੰਗਤਾਂ ਮੱਥਾ ਟੇਕ ਕੇ ਆਂਪਣਾ ਜੀਵਨ ਸਫਲ ਕਰਦੀਆਂ ਹਨ ਅਤੇ ਸਵੇਰੇ ਚਾਰ ਵਜੇ ਤੋਂ ਲੈ ਕੇ 11 ਵਜੇ ਤੱਕ ਸੰਗਤਾਂ ਵੱਖ ਵੱਖ ਜੱਥਿਆਂ ਦੇ ਰੂਪ ਵਿੱਚ ਅਲਾਹੀ ਬਾਣੀ ਦਾ ਕੀਤਰਨ ਕਰਦੀਆਂ ਹਨ ਪਰ ਮੱਕੜ ਤੇ ਉਸ ਦੀ ਜੁੰਡਲੀ ਵੱਲੋ ਜਿਹੜਾ ਬਾਬੇ ਧੁੰਮੇ ਦੀ ਖੁਸ਼ਨੰਦੀ ਹਾਸਲ ਕਰਨ ਲਈ ਗੁਰੂਦੁਆਂਰੇ ਨੂੰ ਢਾਹਣ ਦਾ ਫੈਸਲਾ ਲਿਆਂ ਗਿਆਂ ਹੈ ਉਸ ਦੀ ਉਹਨਾਂ ਦੀ ਪਾਰਟੀ ਕਰੜੇ ਸ਼ਬਦਾ ਵਿੱਚ ਨਿਖੇਧੀ ਕਰਦੀ ਹੈ ਤੇ ਐਲਾਨ ਕਰਦੀ ਹੈ ਕਿ ਕੋਈ ਵੀ ਗੁਰੂਦੁਆਂਰਾ ਢਾਹੁਣ ਦੀ ਇਜ਼ਾਜਤ ਨਹੀਂ ਦਿੱਤੀ ਜਾ ਸਕਦੀ।
ਉਹਨਾਂ ਕਿਹਾ ਕਿ ਜਿਸ ਬਾਬੇ ਬਾਬਾ ਹਰਨਾਮ ਸਿੰਘ ਧੁੰਮਾਂ ਨੂੰ ਗੁਰੂਦੁਆਂਰਾ ਢਾਹੁਣ ਦੀ ਕਾਰ ਸੇਵਾ ਦਿੱਤੀ ਗਈ ਹੈ ਨਾ ਤਾਂ ਉਹ ਕੋਈ ਇੰਜੀਨੀਅਰ ਹੈ ਅਤੇ ਨਾ ਹੀ ਕੋਈ ਕਾਰ ਸੇਵਾ ਵਾਲਾ ਮਹਾਤਮਾ ਹੈ ਸਗੋਂ ਜਿਸ ਵਿਅਕਤੀ ਨੇ ਤਾਂ ਟਕਸਾਲ ਦਾ ਰੰਗ ਰੂਪ ਹੀ ਵਿਗਾੜ ਦਿੱਤਾ ਹੈ ਉਸ ਕੋਲੋ ਭਲਾਈ ਦੀ ਆਂਸ ਨਹੀਂ ਰੱਖੀ ਜਾ ਸਕਦੀ। ਉਹਨਾਂ ਕਿਹਾ ਕਿ ਹੁਣ ਤੱਕ ਜਿੰਨੇ ਵੀ ਦਮਦਮੀ ਟਕਸਾਲ ਦੇ ਮੁੱਖੀ ਹੋਏ ਹਨ ਸਾਰਿਆਂ ਨੇ ਹੀ ਸਿੱਖ ਪੰਥ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਹੀ ਪਹਿਲ ਦਿੱਤੀ ਹੈ ਜਦ ਕਿ ਧੁੰਮੇ ਨੇ ਆਂਪਣੀਆਂ ਤਿਜੋਰੀਆਂ ਭਰਨ ਦਾ ਕਾਰਜ ਹੀ ਆਂਰੰਭਿਆਂ ਹੋਇਆਂ ਹੈ।
ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖਤ ਦੇ ਅਖੌਤੀ ਜਥੇਦਾਰ ਗਿਆਂਨੀ ਗੁਰਬਚਨ ਸਿੰਘ ਵੀ ਆਂਪਣੀਆਂ ਕੁਰਸੀਆਂ ਬਚਾਉਣ ਵਿੱਚ ਲੱਗੇ ਹੋਏ ਹਨ ਜਿਸ ਕਰਕੇ ਧੁੰਮੇ ਦਾ ਵਿਰੋਧ ਕਰਨਾ ਸੰਭਵ ਨਹੀਂ ਹੈ। ਉਹਨਾਂ ਕਿਹਾ ਕਿ ਇਸ ਗੁਰੂਦੁਆਂਰੇ ਨੂੰ ਢਾਹੁਣ ਲਈ ਜਦੋਂ ਸ੍ਰੀ ਅਕਾਲ ਤਖਤ ਦੇ ਇੱਕ ਸਾਬਕਾ ਹੈਡ ਗ੍ਰੰਥੀ ਨੇ ਮਰਹੂਮ ਸ੍ਰੋਮਣੀ ਕਮੇਟੀ ਪਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਢਾਹੁਣ ਲਈ ਕਿਹਾ ਸੀ ਤਾਂ ਜਥੇਦਾਰ ਟੌਹੜਾ ਨੇ ਉਸੇ ਵੇਲੇ ਕਹਿ ਦਿੱਤਾ ਸੀ ਕਿ ਗਿਆਂਨੀ ਜੀ ਇਤਿਹਾਸਕ ਗੁਰੂਦੁਆਂਰੇ ਢਾਹ ਕੇ ਵਿਸਾਰੇ ਨਹੀਂ ਸਗੋਂ ਸੰਵਾਰੇ ਜਾਂਦੇ ਹਨ। ਇਸੇ ਤਰ੍ਹਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋਂ ਬਾਅਦ ਜਦੋ ਬੀਬੀ ਜਗੀਰ ਕੌਰ ਨੇ ਪ੍ਰਧਾਨਗੀ ਦਾ ਕਾਰਜ ਸੰਭਾਲਿਆਂ ਤਾਂ ਉਸ ਨੂੰ ਵੀ ਇਸ ਗੁਰੂਦੁਆਂਰੇ ਨੂੰ ਢਾਹੁਣ ਲਈ ਕਿਹਾ ਗਿਆਂ ਤਾਂ ਬੀਬੀ ਜਗੀਰ ਕੌਰ ਨੇ ਵੀ ਟੱਕੇ ਵਰਗਾ ਜਵਾਬ ਦਿੰਦਿਆਂ ਕਿਹਾ ਕਿ ਉਹ ਇਤਿਹਾਸਕ ਗੁਰੂਦੁਆਂਰਾ ਢਾਹ ਕੇ ਆਂਪਣੇ ਮੱਥੇ ਤੇ ਕਲੰਕ ਨਹੀਂ ਲਗਵਾਉਣਾ ਚਾਹੁੰਦੀ। ਬੀਬੀ ਜਗੀਰ ਕੌਰ ਤੋਂ ਬਾਅਦ ਜਦੋਂ ਸ੍ਰ. ਕਿਰਪਾਲ ਸਿੰਘ ਬਡੂੰਗਰ ਨੇ ਪ੍ਰਧਾਨਗੀ ਦਾ ਤਾਜ ਪਹਿਨਿਆਂ ਤਾਂ ਵੀ ਇਸ ਗੁਰੂਦੁਆਂਰੇ ਨੂੰ ਢਾਹੁਣ ਲਈ ਯਤਨ ਕੀਤੇ ਗਏ ਪਰ ਸ੍ਰ. ਬੰਡੂਗਰ ਨੇ ਵੀ ਪੰਥ ਦੋਖੀਆਂ ਦੀ ਇਸ ਸਾਜਿਸ਼ ਨੂੰ ਬੂਰ ਨਾ ਪੈਣ ਦਿੱਤਾ। ਉਹਨਾਂ ਕਿਹਾ ਕਿ ਜਦੋਂ ਤੋਂ ਅਵਤਾਰ ਸਿੰਘ ਮੱਕੜ ਨੇ ਪ੍ਰਧਾਨਗੀ ਦਾ ਤਾਜ ਪਹਿਨਿਆਂ ਤਾਂ ਉਹਨਾਂ ਦੀਆਂ ਲਗਾਮਾਂ ਪੂਰੀ ਤਰ੍ਹਾਂ ਬਾਦਲ ਪਰਿਵਾਰ ਨੇ ਆਂਪਣੇ ਹੱਥਾਂ ਵਿੱਚ ਰੱਖੀਆਂ ਅਤੇ ਮੱਕੜ ਨੇ ਸ਼੍ਰੋਮਣੀ ਕਮੇਟੀ ਦੇ ਪਰਧਾਨ ਦੀ ਬਜਾਏ ਬਾਦਲ ਦੇ ਧੁਤਰੂ ਬਣ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਿਸ ਦਾ ਹੀ ਸਿੱਟਾ ਹੈ ਕਿ ਆਂਰ ਐਸ ਐਸ ਸਮੱਰਥਕ ਸ੍ਰੀ ਬਾਦਲ ਦੇ ਕਹਿਣ ਤੇ ਅੱਜ ਇਤਿਹਾਸਕ ਗੁਰੂਦੁਆਂਰੇ ਨੂੰ ਖੱਗਾ ਪਾ ਕੇ ਢਾਹਿਆਂ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਮੱਕੜ ਇਤਿਹਾਸਕ ਸਿੱਖ ਅਸਥਾਨਾਂ ਦੀ ਰਾਖੀ ਲਈ ਵੱਖ ਵੱਖ ਟੀ.ਵੀ ਚੈਨਲਾਂ ਤੇ ਵੱਡੇ ਵੱਡੇ ਬਿਆਨ ਦੇ ਰਹੇ ਹਨ ਤੇ ਦੂਸਰੇ ਪਾਸੇ ਸਿੱਖ ਪੰਥ ਦੀ ਦੁਸ਼ਮਣ ਜਮਾਤ ਆਂਰ.ਐਸ.ਐਸ ਦੇ ਇਸ਼ਾਰਿਆਂ ਤੇ ਇਤਿਹਾਸਕ ਗੁਰੂਦੁਆਂਰੇ ਨੂੰ ਢਾਹੁਣ ਦੇ ਮੱਤੇ ਪਾਸ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਇਸ ਇਤਿਹਾਸਕ ਗੁਰੂਦੁਆਂਰੇ ਨੂੰ ਢਾਹੁਣ ਵਾਲੇ ਦਾ ਨਾਮ ਜਿਥੇ ਇਤਿਹਾਸ ਦੇ ਕਾਲੇ ਪੰਨਿਆਂ ਤੇ ਲਿਖਿਆ ਜਾਵੇਗਾ ਉਥੇ ਇਤਿਹਾਸਕਾਰ ਇਹਨਾਂ ਨੂੰ ਕਦੇ ਵੀ ਮੁਆਂਫ ਨਹੀਂ ਕਰਨਗੇ ਅਤੇ ਬਾਦਲਾ ਤੇ ਮੱਕੜ ਦਾ ਨਾਮ ਵੀ ਪੰਥ ਪ੍ਰਸਤੀ ਵਾਲੇ ਖਾਨੇ ਵਿੱਚ ਲਿਖਣ ਦੀ ਬਜਾਏ ਔਰੰਗੇ, ਨਾਦਰੀਏ ਅਤੇ ਅਹਿਮਦੀਏ ਵਾਲੇ ਖਾਨੇ ਵਿੱਚ ਦਰਜ ਹੋਵੇਗਾ।

 

  

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.