ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
‘ਸਾਡਾ ਹੱਕ’ ਫ਼ਿਲਮ ਕਿਸੇ ਵੀ ਵਰਗ, ਫ਼ਿਰਕੇ ਜਾˆ ਧਰਮ ਦੇ ਖਿਲਾਫ਼ ਨਹੀˆ :
‘ਸਾਡਾ ਹੱਕ’ ਫ਼ਿਲਮ ਕਿਸੇ ਵੀ ਵਰਗ, ਫ਼ਿਰਕੇ ਜਾˆ ਧਰਮ ਦੇ ਖਿਲਾਫ਼ ਨਹੀˆ :
Page Visitors: 2501

     ‘ਸਾਡਾ ਹੱਕ’ ਫ਼ਿਲਮ ਕਿਸੇ ਵੀ ਵਰਗ, ਫ਼ਿਰਕੇ ਜਾˆ ਧਰਮ ਦੇ ਖਿਲਾਫ਼ ਨਹੀˆ :
 ਪੀਰਮੁਹੰਮਦ
ਹੈਰਾਨਗੀ ਦੀ ਗੱਲ ਹੈ ਕਿ ਇਕ ਪਾਸੇ ਭਾਰਤ ਦੇ ਸੈਂਸਰ ਬੋਰਡ ਨੇ ਫ਼ਿਲਮ 'ਸਾਡਾ ਹੱਕ' ਨੂੰ ਪਾਸ ਕਰ ਦਿੱਤਾ ਹੈ ਅਤੇ ਵਿਦੇਸ਼ਾˆ ਵਿਚ ਵੀ ਇਸ ਫ਼ਿਲਮ ਨੂੰ ਰਿਲੀਜ਼ ਕਰਨ ਦੀ ਆਗਿਆ ਮਿਲ ਗਈ ਹੈ ਪਰ ਦੂਜੇ ਪਾਸੇ ਪੰਜਾਬ ਦੀ ਪੰਥਕ ਸਰਕਾਰ ਨੇ ਇਸ ਫ਼ਿਲਮ ’ਤੇ ਬਿਨਾˆ ਵਜ੍ਹਾ ਤੋਂ ਪਾਬੰਦੀ ਲਗਾ ਦਿੱਤੀ ਹੈ।
ਬਠਿੰਡਾ, 5 ਅਪ੍ਰੈਲ (ਕਿਰਪਾਲ ਸਿੰਘ): ਪੰਜਾਬ ਦੇ ਦੁਖਾˆਤ ’ਤੇ ਬਣੀ ਬਹੁਚਰਚਿਤ ਪੰਜਾਬੀ ਫ਼ਿਲਮ ‘ਸਾਡਾ ਹੱਕ’ ਉਤੇ ਪੰਜਾਬ ਸਰਕਾਰ ਵਲੋਂ ਲਗਾਈ ਪਾਬੰਦੀ ਨੂੰ ਆਲ ਇੰਡੀਆ ਸਿੱਖ ਸਟੂਡੈˆਟਸ ਫ਼ੈਡਰੇਸ਼ਨ ਦੇ ਪ੍ਰਧਾਨ ਸ. ਕਰਨੈਲ ਸਿੰਘ ਪੀਰਮੁਹੰਮਦ ਨੇ ਬੋਲਣ ਦੀ ਆਜ਼ਾਦੀ ਦਾ ਗਲਾ ਘੁੱਟਣ ਵਾਲਾ ਗੈਰਲੋਕਤੰਤਰੀ ਫ਼ੈਸਲਾ ਕਰਾਰ ਦਿੱਤਾ ਹੈ।
ਮੀਡੀਆ ਨੂੰ ਜਾਰੀ ਬਿਆਨ ਵਿਚ ਸ. ਪੀਰਮੁਹੰਮਦ ਨੇ ਆਖਿਆ ਕਿ 'ਸਾਡਾ ਹੱਕ' ਫ਼ਿਲਮ ਦੇ ਵਿਰੋਧ ਵਿਚ ਕੀਤਾ ਜਾ ਰਿਹਾ ਪ੍ਰਚਾਰ ਬਿਲਕੁਲ ਨਿਰਾਧਾਰ ਹੈ, ਜਦੋਂ ਕਿ ਇਹ ਫ਼ਿਲਮ ਕਿਸੇ ਧਰਮ, ਫ਼ਿਰਕੇ ਜਾˆ ਵਰਗ ਦੇ ਖਿਲਾਫ਼ ਨਹੀˆ ਹੈ। ਉਨ੍ਹਾˆ ਆਖਿਆ ਕਿ ਇਸ ਫ਼ਿਲਮ ਦਾ ਨਾਇਕ ਜੇਕਰ ਸਿੱਖ ਹੈ ਤਾˆ ਇਸ ਦਾ ਨਿਰਮਾਤਾ ਦਿਨੇਸ਼ ਸੂਦ ਇਕ ਹਿੰਦੂ ਹੈ, ਜਿਸ ਕਰਕੇ ਇਸ ਫ਼ਿਲਮ ਵਿਚ ਕਿਸੇ ਵਿਸ਼ੇਸ਼ ਫ਼ਿਰਕੇ ਜਾˆ ਧਰਮ ਦੀਆˆ ਭਾਵਨਾਵਾˆ ਨੂੰ ਠੇਸ ਪਹੁੰਚਾਉਣ ਦੇ ਦੋਸ਼ ਬਿਲਕੁਲ ਪ੍ਰਾਪੇਗੰਡਾ ਹਨ। ਉਨ੍ਹਾˆ ਆਖਿਆ ਕਿ ਇਤਿਹਾਸ ਹਮੇਸ਼ਾˆ ਭਵਿੱਖ ਲਈ ਸਬਕ ਸਿਖਾਉਂਦਾ ਹੈ, ਇਸੇ ਤਰ੍ਹਾˆ 'ਸਾਡਾ ਹੱਕ' ਫ਼ਿਲਮ ਵਿਚ ਵੀ ਪੰਜਾਬ ਵਿਚ 80ਵਿਆˆ ਦੇ ਦਹਾਕੇ ਤੋਂ ਸ਼ੁਰੂ ਹੋਏ ਖੂਨੀ ਸੰਘਰਸ਼ ਨੂੰ ਇਤਿਹਾਸਕ ਦ੍ਰਿਸ਼ਟੀ ਤੋਂ ਪੇਸ਼ ਕਰਕੇ ਇਸ ਖੂਨੀ ਸੰਘਰਸ਼ ਦੇ ਕਾਰਨ, ਸਿੱਟੇ ਅਤੇ ਸਬਕ ਦਰਸਾਏ ਗਏ ਹਨ ਤਾˆ ਜੋ ਆਉਣ ਵਾਲੀਆˆ ਪੀੜ੍ਹੀਆˆ ਇਸ ਤੋਂ ਸਿੱਖਣ ਅਤੇ ਭਵਿੱਖ ਵਿਚ ਮੁੜ ਪਹਿਲਾˆ ਵਾਲੀਆˆ ਗਲਤੀਆˆ ਨਾ ਦੁਹਰਾਈਆˆ ਜਾਣ। ਉਨ੍ਹਾˆ ਫ਼ਿਲਮ ਦਾ ਵਿਰੋਧ ਕਰਨ ਵਾਲੀਆˆ ਸਾਰੀਆˆ ਧਿਰਾˆ ਨੂੰ ਸੁਹਿਰਦ ਅਪੀਲ ਕੀਤੀ ਹੈ ਕਿ ਇਸ ਫ਼ਿਲਮ ਨੂੰ ਦੇਖੇ ਬਗੈਰ ਗੁੰਮਰਾਹਕੁੰਨ ਪ੍ਰਚਾਰ ਨਾ ਕਰਨ, ਸਗੋਂ ਨਿਰਪੱਖਤਾ, ਇਮਾਨਦਾਰੀ ਅਤੇ ਸੁਹਿਰਦਤਾ ਦੇ ਨਾਲ ਫ਼ਿਲਮ ਵਿਚ ਦਿਖਾਏ ਪੱਖਾˆ ਦਾ ਬਹੁਪੱਖੀ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ।
ਸ. ਕਰਨੈਲ ਸਿੰਘ ਪੀਰਮੁਹੰਮਦ ਨੇ ਆਖਿਆ ਕਿ ਹੈਰਾਨਗੀ ਦੀ ਗੱਲ ਹੈ ਕਿ ਇਕ ਪਾਸੇ ਭਾਰਤ ਦੇ ਸੈਂਸਰ ਬੋਰਡ ਨੇ ਫ਼ਿਲਮ 'ਸਾਡਾ ਹੱਕ' ਨੂੰ ਪਾਸ ਕਰ ਦਿੱਤਾ ਹੈ ਅਤੇ ਵਿਦੇਸ਼ਾˆ ਵਿਚ ਵੀ ਇਸ ਫ਼ਿਲਮ ਨੂੰ ਰਿਲੀਜ਼ ਕਰਨ ਦੀ ਆਗਿਆ ਮਿਲ ਗਈ ਹੈ ਪਰ ਦੂਜੇ ਪਾਸੇ ਪੰਜਾਬ ਦੀ ਪੰਥਕ ਸਰਕਾਰ ਨੇ ਇਸ ਫ਼ਿਲਮ ’ਤੇ ਬਿਨਾˆ ਵਜ੍ਹਾ ਤੋਂ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾˆ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਫ਼ਿਲਮ ’ਤੇ ਰੋਕ ਨੂੰ ਤੁਰੰਤ ਹਟਾਵੇ ਤਾˆ ਜੋ ਪੰਜਾਬ ਦੇ ਲੋਕ 80ਵਿਆˆ ਅਤੇ 90ਵਿਆˆ ਦੇ ਦੁਖਾˆਤ ਦੀ ਸੱਚਾਈ ਨੂੰ ਜਾਣ ਸਕਣ। ਸ. ਪੀਰਮੁਹੰਮਦ ਨੇ ਜ਼ੋਰ ਦੇ ਕੇ ਆਖਿਆ ਕਿ ‘ਸਾਡਾ ਹੱਕ’ ਫ਼ਿਲਮ ਇਕ ਸਿੱਖਿਆਦਾਇਕ ਫ਼ਿਲਮ ਹੈ, ਜਿਹੜੀ ਪੰਜਾਬ ਵਿਚ ਫ਼ਿਰਕੂ ਸਦਭਾਵਨਾ, ਸਦੀਵੀ ਅਮਨ-ਸ਼ਾˆਤੀ ਅਤੇ ਰਾਜਨੀਤਕ ਸੁਧਾਰਾˆ ਲਈ ਅਹਿਮ ਯੋਗਦਾਨ ਪਾ ਸਕਦੀ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.