ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
20 ਦਿਨ ਦਾ ਵਿਸ਼ੇਸ਼ ਪਾਰਲਮਿੈੰਟ ਸੈਸ਼ਨ ਹੋਵੇ ਖੇਤੀ ਸੰਕਟ ‘ਤੇ, ਡੇਢ ਗੁਣਾ ਫਸਲੀ ਕੀਮਤ ਐਲਾਨ ਸਿਰਫ ਛਲਾਵਾ-ਪੀ.ਸਾਈਂ ਨਾਥ
20 ਦਿਨ ਦਾ ਵਿਸ਼ੇਸ਼ ਪਾਰਲਮਿੈੰਟ ਸੈਸ਼ਨ ਹੋਵੇ ਖੇਤੀ ਸੰਕਟ ‘ਤੇ, ਡੇਢ ਗੁਣਾ ਫਸਲੀ ਕੀਮਤ ਐਲਾਨ ਸਿਰਫ ਛਲਾਵਾ-ਪੀ.ਸਾਈਂ ਨਾਥ
Page Visitors: 2322

20 ਦਿਨ ਦਾ ਵਿਸ਼ੇਸ਼ ਪਾਰਲਮਿੈੰਟ ਸੈਸ਼ਨ ਹੋਵੇ ਖੇਤੀ ਸੰਕਟ ‘ਤੇ, ਡੇਢ ਗੁਣਾ ਫਸਲੀ ਕੀਮਤ ਐਲਾਨ ਸਿਰਫ ਛਲਾਵਾ-ਪੀ.ਸਾਈਂ ਨਾਥ 
ਕਿਸਾਨਾਂ ਨਾਲ ਧੋਖਾ ਹੈ ਜੇਤਲੀ ਦਾ ਡੇਢ ਗੁਣਾਂ ਫ਼ਸਲੀ ਕੀਮਤ ਦੇਣ ਦਾ ਐਲਾਨ

By : ਬਾਬੂਸ਼ਾਹੀ ਬਿਊਰੋ
Monday, Feb 05, 2018 06:10 PM

  •  

  •  

  • ਚੰਡੀਗੜ੍ਹ , 5 ਫਰਵਰੀ,2018 : ਮੈਗਸਾਸੇ ਐਵਾਰਡ ਜੇਤੂ ਨਾਮਵਰ ਪੱਤਰਕਾਰ ਅਤੇ ਚਿੰਤਕ ਪੀ ਸਾਈਂ ਨਾਥ ਨੇ ਬਹੁਤ ਜ਼ੋਰ ਨਾਲ ਇਹ ਮੰਗ ਉਠਾਈ ਹੈ ਕਿ ਮੁੱਕ ਦੇ ਡੂੰਘੇ ਹੋਏ ਖੇਤੀ ਸੰਕਟ ' ਤੇ ਡੂੰਘੀ ਅਤੇ ਬਹੁਪੱਖੀ ਵਿਚਾਰ-ਚਰਚਾ ਲਈ ਪਾਰਲੀਮੈਂਟ ਦਾ ਇੱਕ ਵਿਸ਼ੇਸ਼ ਸੈਸ਼ਨ ਬੁਲਾਇਆ ਜਾਵੇ . ਇਹ ਸੈਸ਼ਨ ਘੱਟੋ ਘੱਟ 20 ਦਿਨ ਦਾ ਹੋਣਾ ਚਾਹੀਦਾ ਹੈ .
    ਇਸ ਵਿਚ ਖੇਤੀ ਸੰਕਟ ਦੇ ਸਾਰੇ ਪੱਖਾਂ ਅਤੇ ਕਿਸਾਨਾਂ ਦੀ ਹਾਲਤ ਬਾਰੇ ਨਿਠ ਕੇ ਚਰਚਾ ਹੋਵੇ ,ਹੋਈ ਏਜੰਡਾ ਇਸ ਵਿਚ ਸ਼ਾਮਲ ਨਾ ਹੋਵੇ।
    ਅੱਜ ਇੱਥੇ ਆਈ ਡੀ ਸੀ ਵਿਚ " ਅਣਗੌਲਿਆ ਲਈ ਗਵਰਨੈਂਸ " ਦੇ ਮੁੱਦੇ ਤੇ ਇੱਕ ਇੰਟਰਨੈਸ਼ਨਲ ਕਾਨਫ਼ਰੰਸ ਨੂੰ ਸੰਬੋਧਨ ਕਰਨ ਆਏ ਸਾਈਂ ਨਾਥ ਨੇ ਕਿਹਾ ਕਿ ਇਸ ਸੈਸ਼ਨ ਵਿਚ ਇੱਕ ਇੱਕ ਮੁੱਦੇ ਤੇ ਲਗਾਤਾਰ 3-3 ਦਿਨ ਬਹਿਸ ਵਿਚਾਰ ਹੋਵੇ . ਇਨ੍ਹਾਂ ਵਿਚ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ,ਖੇਤੀ ਕਰਜ਼ੇ . ਖੁਦਕੁਸ਼ੀਆਂ , ਸੰਕਟ ਦਾ ਸ਼ਿਕਾਰ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਤੇ ਪਏ ਅਸਰ ਬਾਰੇ ,ਮੌਸਮੀ ਤਬਦੀਲੀਆਂ ਬਾਰੇ , ਫ਼ਸਲਾਂ ਦੀ ਕੀਮਤ ਤੇ ਹੋਰ ਸਬੰਧਿਤ ਮੁੱਦਿਆਂ ਬਾਰੇ ਚਰਚਾ ਹੋਵੇ . 

    ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਈਂ ਨਾਥ ਨੇ ਅਫ਼ਸੋਸ ਜ਼ਾਹਿਰ ਕੀਤਾ ਕਿ ਕਿਸਾਨ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਵੀ ਪਿਛਲੇ 11 ਸਾਲ ਤੋਂ ਕਦੇ ਵੀ ਪਾਰਲੀਮੈਂਟ ਵਿਚ ਖੇਤੀ-ਸੰਕਟ ਦੇ ਮੁੱਦੇ ਏ ਨਿਰੋਲ ਬਹਿਸ ਨਹੀਂ ਹੋਈ। ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਵੀ ਅਣਗੌਲੀ ਕੀਤੀ ਗਈ .
    ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਵੱਲੋਂ ਮੋਦੀ ਸਰਕਾਰ ਦੇ ਬਜਟ ਵਿਚ ਕਿਸਾਨਾਂ ਨੂੰ ਫ਼ਸਲ ਦੀ ਲਾਗਤ ਤੋਂ ਡੇਢ ਗੁਣਾਂ ਵੱਧ ਐਮ ਐੱਸ ਪੀ ਦੇਣ ਦੇ ਐਲਾਨ ਤੇ ਟਿੱਪਣੀ ਕਰਦੇ ਹੋਏ ਸਾਈਨਾਥ ਨੇ ਇਹ ਕਿਸਾਨਾਂ ਨਾਲ ਨਿਰਾ ਧੋਖਾ ਹੈ , ਉਨ੍ਹਾਂ ਦੱਸਿਆ ਕਿ ਜੇਤਲੀ ਜਿਸ ਕੀਮਤ ਦੀ ਗੱਲ ਕਰਦੇ ਹਨ ਉਹ ਲਾਗਤ ਮਿਥਣ ਦੇ ਏ -2 ਪੈਮਾਨੇ ਤੇ ਅਧਾਰਿਤ ਹੈ ਜਿਸ ਵਿਚ ਸਿਰਫ਼ ਖੇਤੀ ਲਈ ਇਨਪੁੱਟਸ ਦਾ ਖਰਚਾ ਹੀ ਗਿਣਿਆ ਜਾਂਦਾ ਹੈ ਜਦੋਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਿਕ ਸੀ -2 ਫ਼ਾਰਮੂਲੇ ਮੁਤਾਬਿਕ ਬਣਦੀ ਲਾਗਤ ਤੇ 50 ਫ਼ੀਸਦੀ ਮੁਨਾਫ਼ੇ ਦੀ ਗੱਲ ਕੀਤੀ ਗਈ ਹੈ .ਸੀ 2 ਵਿਚ ਕਿਸਾਨ ਅਤੇ ਉਸਦੇ ਪਰਿਵਾਰ ਦੀ ਮਿਹਨਤ ਅਤੇ ਹੋ ਖ਼ਰਚੇ ਵੀ ਗਿਣੇ ਜਾਂਦੇ ਹਨ .
    ਸਾਈਨਾਥ ਨੇ ਕਿਹਾ ਕਿ ਜੇਤਲੀ ਦਾ ਇਹ ਦਾਅਵਾ ਵੀ ਗ਼ਲਤ  ਹੈ ਕਿਸਾਨਾਂ ਨੂੰ ਹਾੜੀ ਦੀ ਫ਼ਸਲ ਲਈ ਲਾਗਤ ਤੋਂ ਡੇਢ ਗੁਣਾਂ ਵੱਧ ਕੀਮਤ ਦੇਣ ਦਾ ਐਲਾਨ ਕੀਤਾ ਗਿਆ ਹੈ ਜਦੋਂ ਕਿ ਅਸਲ ਵਿਚ ਦਿੱਤੀ ਗਈ ਕੀਮਤ ਏ -2 ਮੁਤਾਬਿਕ ਵੀ ਨਹੀਂ ਹੈ .

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.