ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕੈਨੇਡੀਅਨ ਸਿੱਖ ਲੀਡਰ ਜਗਮੀਤ ਸਿੰਘ ਨੇ ਸ਼ੁਕਰਾਨੇ ਵਜੋਂ ਮੰਗਣੀ ਮਗਰੋਂ ਕਰਵਾਇਆ ਕੀਰਤਨ
ਕੈਨੇਡੀਅਨ ਸਿੱਖ ਲੀਡਰ ਜਗਮੀਤ ਸਿੰਘ ਨੇ ਸ਼ੁਕਰਾਨੇ ਵਜੋਂ ਮੰਗਣੀ ਮਗਰੋਂ ਕਰਵਾਇਆ ਕੀਰਤਨ
Page Visitors: 2314

ਕੈਨੇਡੀਅਨ ਸਿੱਖ ਲੀਡਰ ਜਗਮੀਤ ਸਿੰਘ ਨੇ ਸ਼ੁਕਰਾਨੇ ਵਜੋਂ ਮੰਗਣੀ ਮਗਰੋਂ ਕਰਵਾਇਆ ਕੀਰਤਨ

 

ਕੈਨੇਡੀਅਨ ਸਿੱਖ ਲੀਡਰ ਜਗਮੀਤ ਸਿੰਘ ਨੇ ਸ਼ੁਕਰਾਨੇ ਵਜੋਂ ਮੰਗਣੀ ਮਗਰੋਂ ਕਰਵਾਇਆ ਕੀਰਤਨ
February 05
21:21 2018

ਓਂਟਾਰੀਓ, 5 ਫਰਵਰੀ (ਪੰਜਾਬ ਮੇਲ)- ਕੈਨੇਡਾ ਦੇ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਲੀਡਰ ਜਗਮੀਤ ਸਿੰਘ ਨੇ ਮੰਗਣੀ ਤੋਂ ਬਾਅਦ ਬਰੰਪਟਨ ਦੇ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਵਿਖੇ ਸ਼ੁਕਰਾਨੇ ਵਜੋਂ ਅੰਗੇਜ਼ਮੈਂਟ ਕੀਰਤਨ ਕਰਵਾਇਆ ਗਿਆ। ਇਸ ਮੌਕੇ ਜਗਮੀਤ ਸਿੰਘ ਆਪਣੀ ਮੰਗੇਤਰ ਗੁਰਕਿਰਨ ਕੌਰ ਨਾਲ ਸ਼ਾਮਲ ਹੋਏ। ਇਹ ਧਾਰਮਿਕ ਸਮਾਗਮ ਚਾਰ ਫਰਵਰੀ ਨੂੰ ਸ਼ਾਮ ਚਾਰ ਤੋਂ ਅੱਠ ਵਜੇ ਤੱਕ ਚੱਲਿਆ।
ਗੁਰਦੁਆਰਾ ਸਾਹਿਬ ਵਿਖੇ ਉਨ੍ਹਾਂ ਦੇ ਰਿਸ਼ਤੇਦਾਰ ਤੇ ਮਿੱਤਰ ਵੀ ਪਹੁੰਚੇ ਹੋਏ ਸਨ। ਇਸ ਲਈ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਆਪਣੀ ਫੇਸਬੁੱਕ ‘ਤੇ ਖੁੱਲ੍ਹਾ ਸੱਦਾ ਵੀ ਦਿੱਤਾ ਸੀ। ਨੌਜਵਾਨ ਜੋੜੀ ਨੇ ਆਈ ਸੰਗਤ ਨੂੰ ਸੰਬੋਧਨ ਵੀ ਕੀਤਾ।
ਤੁਹਾਨੂੰ ਦੱਸ ਦਈਏ ਕਿ ਦਸੰਬਰ 2017 ਦੇ ਅਖੀਰ ‘ਚ ਜਗਮੀਤ ਤੇ ਗੁਰਕਿਰਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ, ਜਿਨ੍ਹਾਂ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਉਨ੍ਹਾਂ ਨੇ ਮੰਗਣੀ ਕਰਵਾ ਲਈ ਹੈ।
ਇਸ ਤੋਂ ਬਾਅਦ ਕੈਨੇਡਾ ਦੇ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਲੀਡਰ ਜਗਮੀਤ ਸਿੰਘ ਨੇ ਆਪਣੀ ਮੰਗਣੀ ਦੀ ਪੁਸ਼ਟੀ ਕੀਤੀ ਸੀ। 38 ਸਾਲਾ ਜਗਮੀਤ ਨੇ 27 ਸਾਲਾ ਗੁਰਕਿਰਨ ਕੌਰ (ਫੈਸ਼ਨ ਡਿਜ਼ਾਇਨਰ) ਨਾਲ ਓਂਟਾਰੀਓ ‘ਚ ਮੰਗਣੀ ਕਰਵਾਈ।
ਜਗਮੀਤ ਨੇ ਇੱਕ ਗੋਡੇ ਦੇ ਭਾਰ ਬੈਠ ਕੇ ਆਪਣੀ ਜੈਕਟ ਦੀ ਜੇਬ ‘ਚੋਂ ਮੁੰਦਰੀ ਕੱਢ ਕੇ ਗੁਰਕਿਰਨ ਨੂੰ ਪ੍ਰਪੋਜ਼ ਕੀਤਾ ਸੀ, ਜਿਸ ਨੂੰ ਉਸ ਨੇ ਮਨਜ਼ੂਰ ਕਰ ਲਿਆ ਸੀ। ਇਸ ਮਗਰੋਂ ਗੁਰਕਿਰਨ ਨੇ ਸਭ ਵੱਲ ਮੁੰਦਰੀ ਵਾਲਾ ਹੱਥ ਦਿਖਾਉਂਦਿਆਂ ਕਿਹਾ,”ਮੇਰੀ ਮੰਗਣੀ ਹੋ ਗਈ।”

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.