ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਬਰਾਕ ਓਬਾਮਾ ਤੋਂ ਬਾਅਦ ਹੁਣ ਅਮਰੀਕਾ ਦੀ ਸਾਬਕਾ ਫਸਟ ਲੇਡੀ ਮਿਸ਼ੇਲ ਓਬਾਮਾ ਕਰੇਗੀ ਮਾਂਟਰੀਅਲ ਦਾ ਦੌਰਾ
ਬਰਾਕ ਓਬਾਮਾ ਤੋਂ ਬਾਅਦ ਹੁਣ ਅਮਰੀਕਾ ਦੀ ਸਾਬਕਾ ਫਸਟ ਲੇਡੀ ਮਿਸ਼ੇਲ ਓਬਾਮਾ ਕਰੇਗੀ ਮਾਂਟਰੀਅਲ ਦਾ ਦੌਰਾ
Page Visitors: 2310

ਬਰਾਕ ਓਬਾਮਾ ਤੋਂ ਬਾਅਦ ਹੁਣ ਅਮਰੀਕਾ ਦੀ ਸਾਬਕਾ ਫਸਟ ਲੇਡੀ ਮਿਸ਼ੇਲ ਓਬਾਮਾ ਕਰੇਗੀ ਮਾਂਟਰੀਅਲ ਦਾ ਦੌਰਾ

 

ਬਰਾਕ ਓਬਾਮਾ ਤੋਂ ਬਾਅਦ ਹੁਣ ਅਮਰੀਕਾ ਦੀ ਸਾਬਕਾ ਫਸਟ ਲੇਡੀ ਮਿਸ਼ੇਲ ਓਬਾਮਾ ਕਰੇਗੀ ਮਾਂਟਰੀਅਲ ਦਾ ਦੌਰਾ
February 05
16:52 2018

ਮਾਂਟਰੀਅਲ, 5 ਫਰਵਰੀ (ਪੰਜਾਬ ਮੇਲ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਕੁਝ ਮਹੀਨੇ ਪਹਿਲਾਂ ਖਚਾਖਚ ਭਰੇ ਹਾਲ ‘ਚ ਦਿੱਤੇ ਭਾਸ਼ਣ ਤੋਂ ਬਾਅਦ ਹੁਣ ਅਮਰੀਕਾ ਦੀ ਸਾਬਕਾ ਫਸਟ ਲੇਡੀ ਮਿਸ਼ੇਲ ਓਬਾਮਾ ਮਾਂਟਰੀਅਲ ਦਾ ਦੌਰਾ ਕਰੇਗੀ।
ਮਿਸ਼ੇਲ ਓਬਾਮਾ ਸੋਮਵਾਰ ਸ਼ਾਮ ਨੂੰ ਭਾਸ਼ਣ ਦੇਵੇਗੀ ਤੇ ਮਹਿਲਾ ਕਾਰੋਬਾਰੀਆਂ ਦਾ ਸਮਰਥਨ ਕਰਨ ਵਾਲੀ ਸੰਸਥਾ ਦੀ ਪ੍ਰਧਾਨ ਸੈਵਰੀਨ ਲਾਬੈਲੇ ਨਾਲ ਗੱਲਬਾਤ ‘ਚ ਹਿੱਸਾ ਲਵੇਗੀ। ਇਸ ਈਵੈਂਟ ਦਾ ਆਯੋਜਨ ਚੇਂਬਰ ਆਫ ਕਾਮਰਸ ਆਫ ਮੈਟਰੋਪਾਲੀਟਨ ਮਾਂਟਰੀਅਲ ਵੱਲੋਂ ਕੀਤਾ ਜਾਵੇਗਾ।
ਪਿਛਲੇ ਸਾਲ ਬਰਾਕ ਓਬਾਮਾ ਵਾਲੇ ਈਵੈਂਟ ਦਾ ਆਯੋਜਨ ਵੀ ਇਸੇ ਸੰਸਥਾ ਵਲੋਂ ਕੀਤਾ ਗਿਆ ਸੀ। ਸਾਬਕਾ ਡੈਮੋਕ੍ਰੈਟਿਕ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹਿਲੇਰੀ ਕਲਿੰਟਨ ਵੀ ਪਿਛਲੇ ਸਾਲ ਆਪਣੀ ਕਿਤਾਬ “ਵ੍ਹੱਟ ਹੈਪਨਡ” ਦੇ ਪ੍ਰਮੋਸ਼ਨਲ ਟੂਰ ਮੌਕੇ ਇਸੇ ਸ਼ਹਿਰ ਵਿੱਚ ਬੋਲੀ ਸੀ। ਇਸ ਈਵੈਂਟ ਦੀਆਂ ਟਿਕਟਾਂ 60 ਡਾਲਰ ਤੋਂ ਲੈ ਕੇ 520 ਡਾਲਰ ਤੱਕ ਹੋਣਗੀਆਂ। ਵਾੲ੍ਹੀਟ ਹਾਊਸ ਛੱਡਣ ਤੋਂ ਬਾਅਦ ਤੋਂ ਹੀ ਮਿਸੇ਼ਲ ਓਬਾਮਾ ਆਪਣੇ ਪਤੀ ਨਾਲ ਰਲ ਕੇ ਆਪਣੀ ਸ਼ਿਕਾਗੋ ਸਥਿਤ ਫਾਊਂਡੇਸ਼ਨ ਲਈ ਕੰਮ ਕਰ ਰਹੀ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.