ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪੁਲਿਸ ਕਮਿਸ਼ਨਰ ਆਰ ਐਨ ਢੋਕੇ ਨੂੰ ਦਿੱਤਾ 31ਵੀਆਂ ਜਰਖੜ ਖੇਡਾਂ ਦਾ ਸੱਦਾ
ਪੁਲਿਸ ਕਮਿਸ਼ਨਰ ਆਰ ਐਨ ਢੋਕੇ ਨੂੰ ਦਿੱਤਾ 31ਵੀਆਂ ਜਰਖੜ ਖੇਡਾਂ ਦਾ ਸੱਦਾ
Page Visitors: 2314

ਪੁਲਿਸ ਕਮਿਸ਼ਨਰ ਆਰ ਐਨ ਢੋਕੇ ਨੂੰ ਦਿੱਤਾ 31ਵੀਆਂ ਜਰਖੜ ਖੇਡਾਂ ਦਾ ਸੱਦਾਪੁਲਿਸ ਕਮਿਸ਼ਨਰ ਆਰ ਐਨ ਢੋਕੇ ਨੂੰ ਦਿੱਤਾ 31ਵੀਆਂ ਜਰਖੜ ਖੇਡਾਂ ਦਾ ਸੱਦਾ

February 06
17:17 2018

ਜਰਖੜ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਦੇ ਰਹੀਆਂ ਹਨ ਤੰਦਰੁਸਤ ਸਰੀਰ : ਢੋਕੇ
10, 11 ਅਤੇ 12 ਫਰਵਰੀ ਨੂੰ ਹੋ ਰਹੀਆਂ ਹਨ ਖੇਡਾਂ

ਲੁਧਿਆਣਾ, 6 ਫਰਵਰੀ (ਪੰਜਾਬ ਮੇਲ)- ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ ਵੱਲੋਂ 10, 11 ਅਤੇ 12 ਫਰਵਰੀ ਨੂੰ 31ਵੀਆਂ ਖੇਡਾਂ ਦਾ ਆਯੋਜਨ ਕੀਤਾ ਗਿਆ ਹੈ। ਇਸ ਤਿੰਨ ਰੋਜਾ ਖੇਡ ਮੇਲੇ ‘ਚ ਖਿਡਾਰੀਆਂ ਦਾ ਹੌਂਸਲਾ ਵਧਾਉਣ ਲਈ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਏ ਆਈ ਜੀ ਇਟੈਂਲੀਜੈਂਸ ਪੰਜਾਬ, ਪ੍ਰਧਾਨ ਐਡਵੋਕੇਟ ਹਰਕੰਵਲ ਸਿੰਘ ਮੇਘੋਵਾਲ ਅਤੇ ਖੇਡ ਪ੍ਰੇਮੀ ਤੇ ਪੱਤਰਕਾਰ ਜਗਰੂਪ ਸਿੰਘ ਜਰਖੜ੍ਹ ਨੇ ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਆਰ ਐਨ ਢੋਕੇ ਨੂੰ ਸੱਦਾ ਪੱਤਰ ਦਿੱਤਾ।
ਸ੍ਰੀ ਢੋਕੇ ਨੇ ਕਰਵਾਈਆਂ ਜਾ ਰਹੀਆਂ ਖੇਡਾਂ ਦੀ ਸਲਾਘਾ ਕਰਦਿਆਂ ਕਿ ਜਰਖੜ ਖੇਡਾਂ ਜਿਥੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰ ਰਹੀਆਂ ਹਨ ਉਥੇ ਹੀ ਨੌਜਵਾਨਾਂ ਨੂੰ ਨਿਰੋਗ ਤੇ ਤੰਦਰੁਸਤ ਸਰੀਰ ਵੀ ਦੇ ਰਹੀਆਂ ਹਨ। ਉਨ੍ਹਾਂ ਜਰਖੜ੍ਹ ਖੇਡਾਂ ਦੀ ਤਰਜ ਤੇ ਹੋਰਨਾਂ ਖੇਡ ਕਲੱਬਾਂ ਨੂੰ ਵੀ ਅਜਿਹੇ ਉਪਰਾਲੇ ਜਿਆਦਾ ਤੋਂ ਜਿਆਦਾ ਕਰਨ ਲਈ ਕਿਹਾ। ਖੇਡਾਂ ਸਬੰਧੀ ਜਾਣਕਾਰੀ ਦਿੰਦਿਆਂ ਸ: ਮੇਘੋਵਾਲ ਨੇ ਦੱਸਿਆ ਕਿ 10 ਫਰਵਰੀ ਨੂੰ ਉਦਘਾਟਨੀ ਦਿਨ ਤੇ ਮਸ਼ਹੂਰ ਪੰਜਾਬੀ ਗਾਇਕ ਆਪਣੇ ਫਨ ਦਾ ਮੁਜਾਹਰਾ ਕਰਕੇ ਦਰਸ਼ਕਾਂ ਦਾ ਮਨੋਰੰਜਨ ਕਰਨਗੇ।
ਏਸੇ ਦਿਨ ਹੀ ਡੀ ਸੀ ਪੀ ਲੁਧਿਆਣਾ ਸ: ਗਗਨਅਜੀਤ ਸਿੰਘ ਜੇਹੜੇ ਆਪਣੀ ਹਾਕੀ ਨਾਲ ਹੈਟ੍ਰਿਕ ਗੋਲ ਕਰਨ ਵਾਲੇ ਮਸ਼ਹੂਰ ਅੰਤਰਰਾਸ਼ਟਰੀ ਹਾਕੀ ਖਿਡਾਰੀ ਹਨ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚ ਰਹੇ ਹਨ। ਸ: ਗਗਨਅਜੀਤ ਸਿੰਘ ਨੂੰ ਇਸ ਦਿਨ ਉਸੇ ਜਰਖੜ ਖੇਡ ਗਰਾਊਂਡ ਵਿੱਚ ਸਨਮਾਨਿਤ ਕੀਤਾ ਜਾਵੇਗਾ ਜਿਥੇ ਪਿਛਲੇ ਸਮੇਂ ਵਿੱਚ ਉਨ੍ਹਾਂ ਦੀ ਹਾਕੀ ਆਪਣਾ ਜਾਦੂ ਦਿਖਾ ਚੁੱਕੀ ਹੈ।
11 ਫਰਵਰੀ ਨੂੰ ਇੱਕ ਪਿੰਡ ਕਬੱਡੀ, ਬਾਸਕਟਵਾਲ ਅਤੇ ਹਾਕੀ ਦੇ ਮੈਚ ਹੋਣਗੇ ਅਤੇ ਪੁਲਿਸ ਦੀ ਇੱਕ ਹੋਰ ਬਹਾਦਰ ਅਧਿਕਾਰੀ ਅਤੇ ਹੈਂਡਵਾਲ ਦੀ ਅੰਤਰਰਾਸ਼ਟਰੀ ਖਿਡਾਰਨ ਸ੍ਰੀਮਤੀ ਗੁਰਪ੍ਰੀਤ ਕੌਰ ਪੁਰੇਵਾਲ ਨੂੰ ਵੀ 12 ਫਰਵਰੀ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।
ਸ: ਮੇਘੋਵਾਲ ਨੇ ਦੱਸਿਆ ਹਲਕਾ ਗਿੱਲ ਦੇ ਵਿਧਾਇਕ ਤਿੰਨੋਂ ਦਿਨ ਖੇਡ ਮੇਲੇ ਦੀ ਪ੍ਰਧਾਨਗੀ ਕਰਨਗੇ ਅਤੇ ਬੀਬੀ ਸਤਵਿੰਦਰ ਕੌਰ ਬਿੱਟੀ, ਪਰਮਿੰਦਰ ਸਿੰਘ ਬਰਾੜ ਓ ਐਸ ਡੀ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਅੰਕਿਤ ਬਾਂਸਲ ਓ ਐਸ ਡੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਸ਼ੇਸ ਮਹਿਮਾਨ ਹੋਣਗੇ ਜਦਕਿ ਮੁੱਖ ਮਹਿਮਾਨ ਦੇ ਤੌਰ ਤੇ ਸਿਰਕਤ ਕਰਦਿਆਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਇਨਾਮਾਂ ਦੀ ਵੰਡ ਕਰਨਗੇ। ਅਖੀਰਲੇ ਦਿਨ ਬਾਅਦ ਦੁਪਿਹਰ ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਦਰਸ਼ਕਾਂ ਦਾ ਮੰਨੋਰੰਜਨ ਕਰਨਗੇ। ਉਨ੍ਹਾਂ ਦੱਸਿਆ ਕਿ ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਗਰੀਬ ਤੇ ਜਰੂਰਤਮੰਦ ਖਿਡਾਰੀਆਂ ਦੀ ਮੱਦਦ ਕਰਦੀ ਆ ਰਹੀ ਹੈ ਅਤੇ ਖੇਡਾਂ ਦੀ ਪ੍ਰਫੁੱਲਤਾ ਲਈ ਇਤਿਹਾਸਿਕ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਕੋਕਾ ਕੋਲਾ ਵੱਲੋਂ ਸਾਰੇ ਸਟੇਡੀਅਮ ਨੂੰ ਰੰਗ ਕਰਵਾ ਸੱਜ ਵਿਆਹੀ ਮੁਟਿਆਰ ਵਾਂਗੂ ਸਿੰਗਾਰ ਦਿੱਤਾ ਗਿਆ ਹੈ ਅਤੇ ਏਵਨ ਸਾਈਕਲ ਵੱਲੋਂ 80 ਸਪੋਰਟਸ ਸਾਈਕਲ ਹੋਣਹਾਰ ਖਿਡਾਰੀਆਂ ਹਰ ਸਾਲ ਦੀ ਤਰ੍ਹਾਂ ਇਸਵਾਰ ਵੀ ਮੁਫਤ ਵੰਡੇ ਜਾਣਗੇ। ਉਨ੍ਹਾਂ ਖੇਡ ਮੇਲੇ ਵਿੱਚ ਦਰਸ਼ਕਾਂ ਨੂੰ ਪਹੁੰਚਣ ਦੀ ਅਪੀਲ ਵੀ ਕੀਤੀ ਅਤੇ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕੀਤਾ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.