ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
2019 ਦੀਆਂ ਚੋਣਾਂ ‘ਚ ਵਿਰੋਧੀ ਧਿਰ ਵਜੋਂ ਮੋਦੀ ਦੇ ਮੁਕਾਬਲੇ ਰਾਹੁਲ ਗਾਂਧੀ ਹੀ ਬਦਲ ਹੋਣਗੇ
2019 ਦੀਆਂ ਚੋਣਾਂ ‘ਚ ਵਿਰੋਧੀ ਧਿਰ ਵਜੋਂ ਮੋਦੀ ਦੇ ਮੁਕਾਬਲੇ ਰਾਹੁਲ ਗਾਂਧੀ ਹੀ ਬਦਲ ਹੋਣਗੇ
Page Visitors: 2318

2019 ਦੀਆਂ ਚੋਣਾਂ ‘ਚ ਵਿਰੋਧੀ ਧਿਰ ਵਜੋਂ ਮੋਦੀ ਦੇ ਮੁਕਾਬਲੇ ਰਾਹੁਲ ਗਾਂਧੀ ਹੀ ਬਦਲ ਹੋਣਗੇ2019 ਦੀਆਂ ਚੋਣਾਂ ‘ਚ ਵਿਰੋਧੀ ਧਿਰ ਵਜੋਂ ਮੋਦੀ ਦੇ ਮੁਕਾਬਲੇ ਰਾਹੁਲ ਗਾਂਧੀ ਹੀ ਬਦਲ ਹੋਣਗੇ

February 07
10:13 2018

ਜਲੰਧਰ, 7 ਫਰਵਰੀ (ਪੰਜਾਬ ਮੇਲ)- ਲੋਕ ਸਭਾ ਚੋਣਾਂ ‘ਚ ਅਜੇ ਤਕਰੀਬਨ 14 ਮਹੀਨੇ ਬਾਕੀ ਹਨ ਪਰ ਕਾਂਗਰਸ ਵਲੋਂ ਹੁਣ ਤੋਂ ਹੀ ਚੋਣ ਬਿਸਾਤ ਵਿਛਾਈ ਜਾਣ ਲੱਗੀ ਹੈ। ਰਣਨੀਤੀ ਦੇ ਤਹਿਤ ਕਾਂਗਰਸ ਵਲੋਂ ਹੁਣ ਤੋਂ ਹੀ ਸੋਸ਼ਲ ਮੀਡੀਆ ‘ਤੇ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਚਿਹਰੇ ਵਜੋਂ ਪ੍ਰਚਾਰਿਤ ਕੀਤਾ ਜਾਣ ਲੱਗਾ ਹੈ। ਰਾਹੁਲ ਗਾਂਧੀ ਨੇ ਕੁਝ ਸਮਾਂ ਪਹਿਲਾਂ ਹੀ ਕਾਂਗਰਸ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ ਹੈ। ਪਾਰਟੀ ਨੇਤਾ ਇਸ ਸਬੰਧੀ ਖੁੱਲ੍ਹੇ ਤੌਰ ‘ਤੇ ਸਾਹਮਣੇ ਆਉਣ ਤੋਂ ਪਹਿਲਾਂ 2018 ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਇੰਤਜ਼ਾਰ ਕਰ ਰਹੇ ਹਨ, ਜਦਕਿ ਸੋਸ਼ਲ ਮੀਡੀਆ ‘ਤੇ ਕਾਂਗਰਸੀ ਵਾਲੰਟੀਅਰਜ਼ ਅਤੇ ਉਸ ਦੇ ਸਮਰਥਕ ਇਸ ਤਰ੍ਹਾਂ ਦੇ ਕੰਪੇਨ ਚਲਾ ਕੇ ਜਨਤਾ ਦੀ ਨਬਜ਼ ਟਟੋਲਣ ‘ਚ ਲੱਗੇ ਹਨ। ਜ਼ਿਕਰਯੋਗ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਤੋਂ ਇਕ ਸਾਲ ਪਹਿਲਾਂ ਹੀ ਭਾਜਪਾ ਨੇ 2013 ‘ਚ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਚਿਹਰੇ ਦੇ ਤੌਰ ‘ਤੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਬਾਅਦ ਨਰਿੰਦਰ ਮੋਦੀ ਦੀ ਅਗਵਾਈ ‘ਚ ਐੱਨ.ਡੀ.ਏ. ‘ਚ ਕਈ ਸਹਿਯੋਗੀ ਪਾਰਟੀਆਂ ਸ਼ਾਮਿਲ ਹੋ ਗਈਆਂ ਸਨ। ਕਾਂਗਰਸ ਠੀਕ ਉਸੇ ਤਰਜ਼ ‘ਤੇ ਹੁਣ ਰਾਹੁਲ ਦੇ ਨਾਂ ਨੂੰ ਅੱਗੇ ਵਧਾਉਣ ‘ਚ ਲੱਗੀ ਹੋਈ ਹੈ। ਕਾਂਗਰਸੀ ਵਾਲੰਟੀਅਰਜ਼ ਫੇਸਬੁੱਕ ‘ਤੇ ਇਨ੍ਹੀਂ ਦਿਨੀਂ ਰਾਹੁਲ ਇਜ਼ ਨੈਕਸਟ ਪੀ.ਐੱਮ. ਆਫ ਇੰਡੀਆ, ਆਰ.ਜੀ. ਨੈਕਸਟ ਪੀ.ਐੱਮ. ਆਫ ਇੰਡੀਆ ਅਤੇ ਨੈਕਸਟ ਪੀ.ਐੱਮ.ਆਰ.ਜੀ. ਵਰਗੇ ਕਈ ਪੇਜ ਚਲਾ ਰਹੇ ਹਨ। ਇਹੀ ਨਹੀਂ, ਇਨ੍ਹਾਂ ‘ਤੇ ਜੋ ਫੀਡਬੈਕ ਆ ਰਹੀ ਹੈ, ਉਹ ਉਸ ਨੂੰ ਪਾਰਟੀ ਤੱਕ ਪਹੁੰਚਾਉਣ ਦਾ ਕੰਮ ਵੀ ਕਰ ਰਹੇ ਹਨ। ਅਜਿਹੇ ਘੱਟੋ-ਘੱਟ 20 ਪੇਜ ਕਾਂਗਰਸ ਪਾਰਟੀ ਦੇ ਸਮਰਥਕ ਚਲਾ ਰਹੇ ਹਨ। ਇਨ੍ਹਾਂ ਪੇਜਾਂ ਜ਼ਰੀਏ ਰਾਹੁਲ ਗਾਂਧੀ ਦੇ ਹੱਕ ‘ਚ ਹਵਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਪੇਜਾਂ ਨੂੰ ਚਲਾ ਰਹੇ ਲੋਕਾਂ ਕੋਲੋਂ ਮਿਲ ਰਹੀ ਫੀਡਬੈਕ ਪਾਰਟੀ ਦੀ ਰਣਨੀਤੀ ਬਣਾਉਣ ਵਾਲੀ ਟੀਮ ਨੂੰ ਦਿੱਤੀ ਜਾ ਰਹੀ ਹੈ। ਪਾਰਟੀ ਦੇ ਇਕ ਨੇਤਾ ਨੇ ਕਿਹਾ ਕਿ ਇਸ ਸਾਲ ਕਰਨਾਟਕ, ਮੱਧ ਪ੍ਰਦੇਸ਼ ਅਤੇ ਰਾਜਸਥਾਨ ‘ਚ ਹੋਣ ਵਾਲੀਆਂ ਚੋਣਾਂ ਸਬੰਧੀ ਵੀ ਰਾਹੁਲ ਦੇ ਪੱਖ ‘ਚ ਹਵਾ ਬਣਾਉਣ ਦੀ ਕੋਸ਼ਿਸ਼ ਜਾਰੀ ਹੈ। ਰਾਹੁਲ ਗਾਂਧੀ ਅਤੇ ਦੂਸਰੇ ਨੇਤਾਵਾਂ ਦੇ ਹੈਸ਼ਟੈਗ ‘ਬਸ ਏਕ ਸਾਲ ਔਰ’ ਨਾਲ ਟਵੀਟ ਕਰਨ ਨੂੰ ਵੀ ਇਸੇ ਰਣਨੀਤੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ, ਜਿਸ ਨਾਲ ਮਾਹੌਲ ਬਣ ਸਕੇ ਕਿ ਮੋਦੀ ਸਰਕਾਰ ਜਾ ਰਹੀ ਹੈ।
ਐੱਨ.ਸੀ.ਪੀ. ਦੇ ਸੀਨੀਅਰ ਨੇਤਾ ਤਾਰਿਕ ਅਨਵਰ ਦਾ ਕਹਿਣਾ ਹੈ ਕਿ ਬੇਸ਼ੱਕ ਮੌਜੂਦਾ ਸਮੇਂ ‘ਚ ਰਾਹੁਲ ਗਾਂਧੀ ਹੀ ਮੋਦੀ ਦਾ ਬਦਲ ਹਨ ਅਤੇ ਕਾਂਗਰਸ ਦੀ ਰਾਏ ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ। ਗੁਜਰਾਤ ਵਿਧਾਨ ਸਭਾ ਚੋਣਾਂ ਅਤੇ ਰਾਜਸਥਾਨ ਉੱਪ-ਚੋਣਾਂ ਦੇ ਨਤੀਜਿਆਂ ਤੋਂ ਸਾਫ ਹੋ ਗਿਆ ਹੈ ਕਿ ਰਾਹੁਲ ਗਾਂਧੀ ‘ਚ ਅਗਵਾਈ ਕਰਨ ਦੀ ਸਮਰੱਥਾ ਹੈ। ਜਿਸ ਤਰ੍ਹਾਂ ਰਾਹੁਲ ਗਾਂਧੀ ਨੇ ਆਪਣੀ ਸਿਆਸਤ ਨਾਲ ਭਾਜਪਾ ਨੂੰ ਮਾਤ ਦੇਣੀ ਸ਼ੁਰੂ ਕਰ ਦਿੱਤੀ ਹੈ, ਉਸ ਤੋਂ ਸਾਫ ਹੈ ਕਿ 2019 ਦੀਆਂ ਚੋਣਾਂ ‘ਚ ਵਿਰੋਧੀ ਧਿਰ ਵਲੋਂ ਮੋਦੀ ਦੇ ਮੁਕਾਬਲੇ ਰਾਹੁਲ ਗਾਂਧੀ ਹੀ ਬਦਲ ਹੋਣਗੇ।
ਇਕ ਸੀਨੀਅਰ ਕਾਂਗਰਸੀ ਨੇਤਾ ਦਾ ਕਹਿਣਾ ਹੈ ਕਿ ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ 2019 ‘ਚ ਰਾਹੁਲ ਪੀ.ਐੱਮ. ਅਹੁਦੇ ਲਈ ਉਮੀਦਵਾਰ ਹੋਣਗੇ, ਇਸ ਬਾਰੇ ਜਨਤਾ ‘ਚ ਵੀ ਉਤਸ਼ਾਹ ਹੈ। ਅਜੇ ਇਸ ਗੱਲ ਦਾ ਵੀ ਇੰਤਜ਼ਾਰ ਹੈ ਕਿ ਚੋਣਾਂ ਤੋਂ ਪਹਿਲਾਂ ਯੂ.ਪੀ.ਏ. ‘ਚ ਸ਼ਾਮਿਲ ਪਾਰਟੀਆਂ ਕਿਸ ਤਰ੍ਹਾਂ ਦਾ ਵਰਤਾਓ ਕਰਦੀਆਂ ਹਨ। ਕਾਂਗਰਸੀ ਨੇਤਾ ਦਾ ਕਹਿਣਾ ਹੈ ਕਿ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਪੀ.ਐੱਮ. ਦੇ ਚਿਹਰੇ ਵਜੋਂ ਪੇਸ਼ ਕੀਤਾ ਜਾ ਸਕਦਾ ਹੈ।
ਹਾਲ ਹੀ ‘ਚ ਇਕ ਇੰਟਰਵਿਊ ‘ਚ ਕਾਂਗਰਸ ਦੇ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਕਿਹਾ ਕਿ ਮੋਦੀ ਜੀ ਦਾ ਬਦਲ ਸਿਰਫ ਰਾਹੁਲ ਜੀ ਹਨ। ਕਾਂਗਰਸ ਅਤੇ ਦੇਸ਼ ਦੇ ਲੋਕ ਰਾਹੁਲ ਜੀ ਨੂੰ ਅਗਲਾ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹਨ। ਇਕ ਸਵਾਲ ਦੇ ਜਵਾਬ ‘ਚ ਸੂਰਜੇਵਾਲਾ ਨੇ ਕਿਹਾ ਕਿ ਇਸ ਸਮੇਂ 2 ਮਾਡਲ ਹਨ-ਇਕ ‘ਮੋਦੀ ਮਾਡਲ’, ਜਿਸ ‘ਚ ਉਹ ਦਿਨ ‘ਚ 6 ਵਾਰ ਕੱਪੜੇ ਬਦਲਦੇ ਹਨ, ਆਪਣੇ ਕੱਪੜਿਆਂ ਦੀ ਕ੍ਰੀਜ਼ ਵੀ ਖਰਾਬ ਨਹੀਂ ਹੋਣ ਦਿੰਦੇ, ਆਪਣੇ ਪਹਿਰਾਵੇ ‘ਤੇ ਜਿੰਨਾ ਸਮਾਂ ਲਾਉਂਦੇ ਹਨ, ਓਨਾ ਸਮਾਂ ਸ਼ਾਸਨ ‘ਚ ਨਹੀਂ ਲਾਉਂਦੇ। ਦੂਸਰਾ ਮਾਡਲ ਹੈ ‘ਰਾਹੁਲ ਗਾਂਧੀ’ ਦਾ, ਜੋ ਸਾਦਗੀ, ਸਰਲਤਾ ਅਤੇ ਸਪੱਸ਼ਟਤਾ ‘ਤੇ ਆਧਾਰਿਤ ਹਨ। ਰਾਹੁਲ ਗਾਂਧੀ ਸਿਆਸਤ ‘ਚ ਆਪਣੀ ਬੇਬਾਕੀ, ਪਾਰਦਰਸ਼ਿਤਾ, ਈਮਾਨਦਾਰੀ ਨਾਲ ਮਸ਼ਹੂਰ ਹੋਏ ਹਨ। ਉਹ ਸਖਤ ਫੈਸਲੇ ਲੈਣ ਤੋਂ ਵੀ ਨਹੀਂ ਡਰਦੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.