ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸੱਚੀ ਕਹਾਣੀ ‘ਤੇ ਆਧਾਰਿਤ ਹੈ ਪੰਜਾਬੀ ਫਿਲਮ ਸੂਬੇਦਾਰ ਜੋਗਿੰਦਰ ਸਿੰਘ
Page Visitors: 2340
ਸੱਚੀ ਕਹਾਣੀ ‘ਤੇ ਆਧਾਰਿਤ ਹੈ ਪੰਜਾਬੀ ਫਿਲਮ ਸੂਬੇਦਾਰ ਜੋਗਿੰਦਰ ਸਿੰਘ
February 07
10:27 2018
ਸੈਕਰਾਮੈਂਟੋ, 7 ਫਰਵਰੀ (ਪੰਜਾਬ ਮੇਲ)- 1962 ਦੀ ਭਾਰਤ-ਚੀਨ ਜੰਗ ਪੰਜਾਬੀ ਫੌਜ ਦੀ ਬਹਾਦਰੀ ਨਾਲ ਜਿੱਤ ਲਈ ਗਈ ਸੀ। ਇਸ ਫੌਜ ਵਿਚ ਸੂਬੇਦਾਰ ਜੋਗਿੰਦਰ ਸਿੰਘ ਦਾ ਅਹਿਮ ਰੋਲ ਰਿਹਾ ਸੀ। ਸੂਬੇਦਾਰ ਜੋਗਿੰਦਰ ਸਿੰਘ ਨੇ ਭਾਰਤੀ ਫੌਜ ਵਿਚ ਰਹਿ ਕੇ 3 ਜੰਗਾਂ ਲੜੀਆਂ ਸਨ। ਚੀਨ ਜੰਗ ਵੇਲੇ ਉਹ ਇਕ ਪਲਟਨ ਦੇ ਕਮਾਂਡਰ ਸਨ ਅਤੇ ਲੜਦੇ ਹੋਏ ਸ਼ਹੀਦੀ ਪਾ ਗਏ ਸਨ। ਇਸ ਮਹਾਨ ਯੋਧੇ ਦੀ ਜੀਵਨੀ ਉਪਰ ਇਕ ਪੰਜਾਬੀ ਫਿਲਮ ਬਣ ਕੇ ਤਿਆਰ ਹੋ ਗਈ ਹੈ, ਜੋ ਕਿ ਆਉਣ ਵਾਲੇ ਸਮੇਂ ਵਿਚ ਦੁਨੀਆਂ ਭਰ ਦੇ ਸਿਨੇਮਾ ਹਾਲਾਂ ਵਿਚ ਰਿਲੀਜ਼ ਕੀਤੀ ਜਾਵੇਗੀ। ਫਿਲਮ ਵਿਚ ਗਿੱਪੀ ਗਰੇਵਾਲ ਨੇ ਸੂਬੇਦਾਰ ਜੋਗਿੰਦਰ ਸਿੰਘ ਦੀ ਭੂਮਿਕਾ ਨਿਭਾਈ ਹੈ।
ਇਸ ਫਿਲਮ ਨੂੰ ਪ੍ਰਮੋਟ ਕਰਨ ਲਈ ਪਿਛਲੇ ਦਿਨੀਂ ਫਿਲਮ ਦੇ ਪ੍ਰਮੋਟਰ ਵਿਦੂ ਲਾਠਰ ਪੰਜਾਬ ਮੇਲ ਦੇ ਦਫਤਰ ਪਹੁੰਚੇ, ਜਿੱਥੇ ਉਨ੍ਹਾਂ ਨੇ ਇਸ ਫਿਲਮ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਅਤੇ ਦੱਸਿਆ ਕਿ ਇਹ ਫਿਲਮ ਸੱਚੀ ਕਹਾਣੀ ‘ਤੇ ਆਧਾਰਿਤ ਹੈ। ਹਰ ਪੰਜਾਬੀ ਨੂੰ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ।