ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਰੂਸ ਨੇ ਟਰੰਪ ਨੂੰ ਅਮਰੀਕੀ ਰਾਸ਼ਟਰਪਤੀ ਬਣਾਉਣ ਲਈ ਕੀਤੀ ਸੀ ਦਖ਼ਲਅੰਦਾਜ਼ੀ : ਜੌਰਜ ਬੁਸ਼ਰੂਸ ਨੇ ਟਰੰਪ ਨੂੰ ਅਮਰੀਕੀ ਰਾਸ਼ਟਰਪਤੀ ਬਣਾਉਣ ਲਈ ਕੀਤੀ ਸੀ ਦਖ਼ਲਅੰਦਾਜ਼ੀ : ਜੌਰਜ ਬੁਸ਼
ਰੂਸ ਨੇ ਟਰੰਪ ਨੂੰ ਅਮਰੀਕੀ ਰਾਸ਼ਟਰਪਤੀ ਬਣਾਉਣ ਲਈ ਕੀਤੀ ਸੀ ਦਖ਼ਲਅੰਦਾਜ਼ੀ : ਜੌਰਜ ਬੁਸ਼ਰੂਸ ਨੇ ਟਰੰਪ ਨੂੰ ਅਮਰੀਕੀ ਰਾਸ਼ਟਰਪਤੀ ਬਣਾਉਣ ਲਈ ਕੀਤੀ ਸੀ ਦਖ਼ਲਅੰਦਾਜ਼ੀ : ਜੌਰਜ ਬੁਸ਼
Page Visitors: 2325

ਰੂਸ ਨੇ ਟਰੰਪ ਨੂੰ ਅਮਰੀਕੀ ਰਾਸ਼ਟਰਪਤੀ ਬਣਾਉਣ ਲਈ ਕੀਤੀ ਸੀ ਦਖ਼ਲਅੰਦਾਜ਼ੀ : ਜੌਰਜ ਬੁਸ਼ਰੂਸ ਨੇ ਟਰੰਪ ਨੂੰ ਅਮਰੀਕੀ ਰਾਸ਼ਟਰਪਤੀ ਬਣਾਉਣ ਲਈ ਕੀਤੀ ਸੀ ਦਖ਼ਲਅੰਦਾਜ਼ੀ : ਜੌਰਜ ਬੁਸ਼

February 09
21:23 2018

ਵਾਸ਼ਿੰਗਟਨ, 9 ਫਰਵਰੀ (ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਟਰੰਪ ਵੀ ਬੇਸ਼ਕ ਹੀ ਇਸ ਗੱਲ ਦਾ ਖੰਡਨ ਕਰ ਰਹੇ ਹਨ ਕਿ 2016 ‘ਚ ਅਮਰੀਕੀ ਚੋਣਾਂ ਦੌਰਾਨ ਰੂਸ ਨੇ ਦਖ਼ਲਅੰਦਾਜ਼ੀ ਕੀਤੀ ਸੀ, ਲੇਕਿਨ ਜਾਂਚ ਏਜੰਸੀ ਦੁਆਰਾ ਪੇਸ਼ ਕੀਤੇ ਗਏ ਸਬੂਤਾਂ ਨਾਲ ਇਨ੍ਹਾਂ ਦੋਸ਼ਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸੇ ਵਿਚ ਹੁਣ ਸਾਬਕਾ ਅਮਰੀਕੀ ਰਾਸ਼ਟਰਪਤੀ ਜੌਰਜ ਡਬਲਿਊ ਬੁਸ਼ ਨੇ ਵੀ ਸਵੀਕਾਰ ਕੀਤਾ ਹੈ ਕਿ ਪਿਛਲੀ ਆਮ ਚੋਣਾਂ ਵਿਚ ਰੂਸ ਦੀ ਦਖ਼ਲਅੰਦਾਜ਼ੀ ਸੀ। ਬੁਸ਼ ਨੇ ਕਿਹਾ ਕਿ ਰੂਸ ਦੀ ਦਖ਼ਲਅੰਦਾਜ਼ੀ ਦੇ ਪੁਖਤਾ ਸਬੂਤ ਹਨ। ਅਮਰੀਕਨ ਇੰਟੈਲੀਜੈਂਸ ਕਮਿਊਨਿਟੀ ਦੇ ਅਨੁਸਾਰ ਟਰੰਪ ਨੂੰ ਰਾਸ਼ਟਰਪਤੀ ਬਣਾਉਣ ਦੇ ਲਈ Îਡੈਮੋਕਰੇਟਿਕ ਗਰੁੱਪਸ ਦੇ ਕੰਪਿਊਟਰ ਸਿਸਟਮ ਨੂੰ ਹੈਕ ਕਰਨ ਦੇ ਪਿੱਛੇ ਰੂਸ ਦਾ ਹੱਥ ਸੀ।
ਦੋ ਵਾਰ ਅਮਰੀਕੀ ਰਾਸ਼ਟਰਪਤੀ ਰਹਿ ਚੁੱਕੇ ਬੁਸ਼ ਨੇ ਕਿਹਾ ਕਿ ਇਹ ਦੁਖਦ ਹੈ ਕਿ ਵਿਦੇਸ਼ੀ ਮੁਲਕ ਸਾਡੀ ਚੋਣ ਪ੍ਰਣਾਲੀ ਵਿਚ ਸ਼ਾਮਲ ਹੈ ਕਿਉਂਕਿ ਜਨਤਾ ਨਤੀਜਿਆਂ ‘ਤੇ ਭਰੋਸਾ ਕਰੇ ਲੋਕਤੰਤਰ ਦੇ ਲਈ ਓਨਾ ਹੀ ਚੰਗਾ ਹੈ। ਰੂਸ ਦੀ ਦਖ਼ਲਅੰਦਾਜ਼ੀ ਨੂੰ ਲੈ ਕੇ ਪੁਖਤਾ ਸਬੂਤ ਹਨ। ਬੁਸ਼ ਨੇ ਅੱਗੇ ਕਿਹਾ ਕਿ ਇਸ ਨਾਲ ਚੋਣਾਂ ‘ਤੇ ਕਿੰਨਾ ਪ੍ਰਭਾਵ ਪਿਆ ਹੈ । ਇਹ ਅਲੱਗ ਸਵਾਲ ਹੈ, ਲੇਕਿਨ ਉਨ੍ਹਾਂ ਨੇ ਦਖ਼ਲਅੰਦਾਜ਼ੀ ਕੀਤੀ ਅਤੇ ਇਹ ਲੋਕਤੰਤਰ ਦੇ ਲਈ ਬਹੁਤ ਹੀ ਖਤਰਨਾਕ ਹੈ।ਰਿਪਬਲਿਕਨ ਲੀਡਰ ਬੁਸ਼ ਨੇ ਯੂਏਈ ਵਿਚ ਕਿਹਾ ਕਿ ਪੁਤਿਨ ਇੱਕ ਵਧੀਆ ਸਿਆਸਤਦਾਨ ਹਨ, ਦੂਜਿਆਂ ਦੀ ਕਮਜ਼ੋਰੀ ਦਾ ਪਤਾ ਲਗਾਉਣ ਅਤੇ ਉਸ ਦਾ ਫਾਇਦਾ ਲੈਣ ਦੀ ਸਮਰਥਾ ਰਖਦੇ ਹਨ। ਬੁਸ਼ ਨੇ ਅੱਗੇ ਕਿਹਾ ਕਿ ਸੋਵੀਅਤ ਯੂਨੀਅਨ ਦਾ ਢਹਿ ਜਾਣਾ, ਅੱਜ ਵੀ ਪੁਤਿਨ ਨੂੰ ਪ੍ਰੇਸ਼ਾਨ ਕਰਦਾ ਹੈ। ਇਸ ਲਈ ਸੋਵੀਅਤ ਯੂਨੀਅਨ ‘ਤੇ ਕਬਜ਼ਾ ਕਰਨ ਲਈ ਪੁਤਿਨ ਦੇ ਕੋਲ ਕਈ ਚਾਲਾਂ ਹਨ।
ਬੁਸ਼ ਇਸ ਤੋਂ ਪਹਿਲਾਂ ਵੀ 2016 ਚੋਣਾਂ ਵਿਚ ਰੂਸ ਦੀ ਦਖ਼ਲਅੰਦਾਜ਼ੀ ਨੂੰ ਲੈ ਕੇ ਸਵਾਲ ਖੜ੍ਹੇ ਕਰ ਚੁੱਕੇ ਹਨ। ਦੱਸ ਦੇਈਏ ਕਿ ਟਰੰਪ ਨੂੰ ਅਮਰੀਕਾ ਦੀ ਸੱਤਾ ‘ਤੇ ਬਿਠਾਉਣ ਅਤੇ ਹਿਲੇਰੀ ਕਲਿੰਟਨ ਨੂੰ ਹਰਾਉਣ ਦੇ ਲਈ ਗ੍ਰਿਫ਼ਤਾਰ ਹੋਏ ਹੈਕਰ ਨੇ ਇਸ ਗੱਲ ਨੂੰ ਸਵੀਕਾਰਿਆ ਵੀ ਹੈ ਕਿ ਉਨ੍ਹਾਂ ਚੋਣਾਂ ਦੇ ਸਮੇਂ ਡੈਮੋਕਰੇਟਿਕ ਪਾਰਟੀ ਦੇ ਕੰਪਿਊਟਰ ਸਿਸਟਮ ਨੂੰ ਹੈਕ ਕੀਤੇ ਸੀ ਜਿਸ ਜਿਸ ਵਿਚ ਹਿਲੇਰੀ ਦੇ ਕਈ ਨਿੱਜੀ ਈਮੇਲ ਵੀ ਸ਼ਾਮਲ ਸੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.