ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸਆਮੀਨਾਥਨ ਰਿਪੋਰਟ ਅਤੇ ਕਿਸਾਨੀ ਕਰਜ਼ਾ ਮੁਕਤ ਕਰਨ ਲਈ ਕਿਸਾਨ ਆਰ-ਪਾਰ ਦੀ ਲੜਾਈ ਲਈ ਤਿਆਰ
ਸਆਮੀਨਾਥਨ ਰਿਪੋਰਟ ਅਤੇ ਕਿਸਾਨੀ ਕਰਜ਼ਾ ਮੁਕਤ ਕਰਨ ਲਈ ਕਿਸਾਨ ਆਰ-ਪਾਰ ਦੀ ਲੜਾਈ ਲਈ ਤਿਆਰ
Page Visitors: 2313

ਸਆਮੀਨਾਥਨ ਰਿਪੋਰਟ ਅਤੇ ਕਿਸਾਨੀ ਕਰਜ਼ਾ ਮੁਕਤ ਕਰਨ ਲਈ ਕਿਸਾਨ ਆਰ-ਪਾਰ ਦੀ ਲੜਾਈ ਲਈ ਤਿਆਰ
By : ਬਾਬੂਸ਼ਾਹੀ ਬਿਊਰੋ
Thursday, Feb 15, 2018 01:34 AM
 ਚੰਡੀਗੜ੍ਹ, 14 ਫਰਵਰੀ 2018 :
    ਭਾਰਤੀ  ਕਿਸਾਨ ਯੂਨੀਅਨ (ਕਾਦੀਆਂ) ਨੇ ਅੱਜ ਚੰਡੀਗੜ੍ਹ ਵਿਖੇ ਪ੍ਰੈਸ ਕੱਲਬ ਦੇ ਵਿੱਚ ਪ੍ਰੈਸ ਕਾਨਫੰਰਸ ਕਰਦੇ ਹੋਏ ਮੀਟਿੰਗ ਵਿੱਚ ਹਰਮੀਤ ਸਿੰਘ ਕਾਦੀਆਂ ਨੇ ਦੱਸਿਆ ਕਿ ਮਿਤੀ 23-02-2018 ਦਾ ਦਿੱਲੀ ਦਾ ਘੇਰਾਓ ਸਆਮੀਨਾਥਨ ਰਿਪੋਰਟ ਅਤੇ ਕਿਸਾਨੀ ਕਰਜਾ ਮੁਕਤ ਕਰਨ ਲਈ ਕੇਂਦਰ ਸਰਕਾਰ ਨਾਲ ਕਿਸਾਨ ਆਰ-ਪਾਰ ਦੀ ਲੜਾਈ ਲਈ ਤਿਆਰ ਹੈ। ਜਿਹੜੀ ਮੋਦੀ ਸਰਕਾਰ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ 2014 ਦੇ ਵਿੱਚ ਵਾਅਦਾ ਕੀਤਾ ਸੀ ਅਤੇ ਮੋਦੀ ਸਰਕਾਰ ਦੇ ਆਪਣੇ ਆਖਰੀਲੇ ਬਜਟ ਵਿੱਚ ਵੀ ਵਾਦਾ ਪੂਰਾ ਨਹੀ ਕੀਤਾ।
 ਕੇਂਦਰ ਸਰਕਾਰ ਨੇ ਜੋ 1½ ਗੁਣਾ ਮੁਨਾਫਾ ਕਿਸਾਨ ਦੀ ਕੁੱਲ ਲਾਗਤ ਕਰਨ ਦੀ ਗੱਲ ਕੀਤੀ ਹੈ ਉਸ ਦਾ ਕੁੱਲ ਲਾਗਤ ਮੁੱਲ ਨਾਲ ਕੋਈ ਸਹੀ ਮਾਪ ਦੰਡ ਨਹੀ ਹੈ। ਵਿੱਤ ਮੰਤਰੀ ਅਰੁਨ ਜੇਤਲੀ ਜੀ ਦੇ ਘੱਟੋ ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਵਧਾਉਣ ਦਾ ਫਾਰਮੂਲੇ ਨੂੰ ਜੱਥੇਬੰਦੀ ਨੇ ਖਾਰਜ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਵਿੱਚ ਕੁਝ ਵੀ ਨਵਾਂ ਨਹੀ ਹੈ। ਹੁਣ ਜੋ ਐਮ.ਐਸ.ਪੀ. ਤੈਅ ਹੁੰਦੀ ਹੈ ਉਹ ਵੀ ਤਕਰਬੀਨ ਇਸੇ ਫਾਰਮੂਲੇ ਤੇ ਆਧਾਰਿਤ ਹੈ। ਜਦੋ ਲਾਗਤ ਦਾ ਕੈਲਕੁਲੇਸ਼ਨ ਹੀ ਠੀਕ ਨਹੀ ਹੋਵੇਗੀ ਤਾਂ ਉਸ ਤੇ ਮੁਨਾਫਾ ਕਿਵੇਂ ਮਿਲੇਗਾ। ਜੇਤਲੀ ਨੇ ਰਾਜਸਭਾ ਵਿੱਚ ਕਿਹਾ ਕਿ ਸਰਕਾਰ ਐਮ.ਐਸ.ਪੀ. ਤੈਅ ਕਰਦੇ ਸਮੇਂ A2+FL (ਅਸਲੀ ਲਾਗਤ ਅਤੇ ਕਿਸਾਨੀ ਦੀ ਮਿਹਨਤ ਦੀ ਲਾਗਤ) ਦਾ ਫਾਰਮੂਲਾ ਵਰਤੇਗੀ।
  ਪਰ ਜੱਥੇਬੰਦੀ ਦੇ ਅਨੁਸਾਰ A2+FL ਉੇਤੇ ਨਹੀ ਬਾਲਿਕ C2 ਉੱਤੇ 50% ਜੋੜ ਕੇ ਐਮ.ਐਸ.ਪੀ. ਤੈਅ ਕਰਨੀ ਚਾਹੀਦੀ ਹੈ।
    A2  ਕਿਸਾਨ ਵੱਲੋ ਕੀਤੀ ਗਈ ਸਾਰੇ ਤਰਾਂ ਦੀ ਖਰਚ ਚਾਹੇ ਉਹ ਕੈਸ਼ ਵਿੱਚ ਹੋਵੇ ਜਾਂ ਕਿਸੇ ਵਸਤੂ ਦੀ ਸ਼ਕਲ ਵਿੱਚ ਫਾਰਟੀਲਾਈਜ਼ਰ, ਕੈਮਕਿਲ, ਮਜ਼ਦੂਰਾਂ ਦੀ ਮਜ਼ਦੂਰੀ, ਬਾਲਣ, ਸਿੰਚਾਈ ਦਾ ਖਰਚ ਸਹਿਤ ਸਾਰੇ ਖਰਚੇ ਜੋੜੇ ਜਾਂਦੇ ਹਨ। A2+FL ਇਸ ਵਿੱਚ A2 ਦੇ ਇਲਾਵਾ ਪਰਿਵਾਰ ਦੇ ਮੈਂਬਰਾਂ ਦੁਆਰਾ ਖੇਤੀਬਾੜੀ ਵਿੱਚ ਕੀਤੀ ਗਈ ਮਿਹਨਤ ਵੀ ਜੋੜੀ ਜਾਂਦੀ ਹੈ।
    C2 ਲਾਗਤ ਕੈਲਕੁਲੈਟ ਕਰਨ ਦਾ ਇਹ ਫਾਰਮੂਲਾ ਸਭ ਤੋ ਵਧੀਆ ਹੈ ਇਸ ਦੇ ਵਿੱਚ ਖੇਤੀ ਦੇ ਸੰਦਾਂ ਦੇ ਖਰਚੇ ਨੂੰ ਵੀ ਜੋੜਿਆ ਜਾਂਦਾ ਹੈ। ਇਸ ਫਾਰਮੂਲੇ ਵਿੱਚ ਜਮੀਨ ਦਾ ਕਿਰਾਇਆ ਅਤੇ ਜਮੀਨ ਅਤੇ ਖੇਤੀਬਾੜੀ ਦੇ ਕੰਮ ਵਿੱਚ ਲੱਗੀ ਸਥਾਈ ਪੂੰਜੀ ਉਥੇ ਵਿਆਜ ਨੂੰ ਵੀ ਸ਼ਾਮਿਲ ਕੀਤਾ ਜਾਂਦਾ ਹੈ। ਇਹ  A2+FL ਦੇ ਉਪਰ ਜੋੜਿਆ ਜਾਂਦਾ ਹੈ। ਅਗਰ A2+FL+C2 ਜੋੜੇ ਜਾਣ ਤਾਂ ਕਣਕ ਦੀ ਐਮ.ਐਸ.ਪੀ. 2500/- ਰੁਪਏ ਪ੍ਰਤੀ ਕੁਇੰਟਲ ਤੋ ਉਪਰ ਬਣਦੀ ਹੈ। ਜੋ ਸਰਕਾਰ ਦਾ 1½ ਗੁਣਾ ਵਾਲਾ ਫਾਰਮੂਲਾ 1735/- ਰੁਪਏ ਪ੍ਰਤੀ ਕੁਇੰਟਲ ਫੇਲ ਜਾਪਦਾ ਹੈ।
    ਜੱਥੇਬੰਦੀ ਦੇ ਸਕੱਤਰ ਜਨਰਲ ਗੁਰਮੀਤ ਸਿੰਘ ਗੋਲੇਵਾਲ ਨੇ ਕਿਸਾਨ ਦੇ ਕਰਜੇ ਉੱਤੇ ਲਕੀਰ ਮਾਰਨ ਲਈ ਜੋਰ ਦਿੱਤਾ ਤਾਂ ਕਿ ਕਿਸਾਨਾਂ ਦੀਆਂ ਹੋ ਰਹੀਆਂ ਖੁਦਕਸ਼ੀਆ ਨੂੰ ਰੋਕਿਆ ਜਾ ਸਕੇ। ਇਹ ਕਰਜਾ ਸਰਕਾਰ ਦੀਆਂ ਗਲਤ ਨੀਤੀਆਂ ਨਾਲ ਅਤੇ ਘੱਟ ਐਮ.ਐਸ.ਪੀ. ਦੇ ਕੇ ਕਿਸਾਨਾਂ ਉੱਤੇ ਚੜਿਆ ਹੈ ਜਿਸ ਨੂੰ ਉਤਾਰ ਦੀ ਜਿੰਮੇਵਾਰੀ ਕੇਂਦਰ ਸਰਕਾਰ ਦੀ ਬਣਦੀ ਹੈ।
          
    ਹਰਮੀਤ ਸਿੰਘ ਕਾਦੀਆਂ
    ਪ੍ਰਧਾਨ
    ਭਾਰਤੀ ਕਿਸਾਨ ਯੂਨੀਅਨ (ਕਾਦੀਆਂ)
    ਮੋਬਾਇਲ: 73072-00002
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.