ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਚੰਡੀਗੜ੍ਹ ਏਅਰਪੋਰਟ ਤੋਂ ਉਡਾਣਾਂ ਬੰਦ!ਚੰਡੀਗੜ੍ਹ ਏਅਰਪੋਰਟ ਤੋਂ ਉਡਾਣਾਂ ਬੰਦ!
ਚੰਡੀਗੜ੍ਹ ਏਅਰਪੋਰਟ ਤੋਂ ਉਡਾਣਾਂ ਬੰਦ!ਚੰਡੀਗੜ੍ਹ ਏਅਰਪੋਰਟ ਤੋਂ ਉਡਾਣਾਂ ਬੰਦ!
Page Visitors: 2308

ਚੰਡੀਗੜ੍ਹ ਏਅਰਪੋਰਟ ਤੋਂ ਉਡਾਣਾਂ ਬੰਦ!ਚੰਡੀਗੜ੍ਹ ਏਅਰਪੋਰਟ ਤੋਂ ਉਡਾਣਾਂ ਬੰਦ!

February 14
10:06 2018

ਚੰਡੀਗੜ੍ਹ, 14 ਫਰਵਰੀ (ਪੰਜਾਬ ਮੇਲ)- ਕੌਮਾਂਤਰੀ ਹਵਾਈ ਅੱਡਾ ਸਾਰੀਆਂ ਉਡਾਣਾਂ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਹਵਾਈ ਅੱਡੇ ਨੂੰ ਰਨਵੇਅ ਦੇ ਵਿਸਥਾਰ ਤੇ ਮੁਰੰਮਤ ਲਈ ਬੰਦ ਕੀਤਾ ਗਿਆ ਹੈ। ਅਧਿਕਾਰੀਆਂ ਅਨੁਸਾਰ ਹਵਾਈ ਅੱਡਾ ‘ਤੇ 26 ਫਰਵਰੀ ਤੱਕ ਉਡਾਣਾਂ ਬੰਦ ਰਹਿਣਗੀਆਂ। ਇਨ੍ਹਾਂ ਦਿਨਾਂ ‘ਚ ਹਵਾਈ ਅੱਡਾ ਬੰਦ ਰਹਿਣ ਨਾਲ ਹਜ਼ਾਰਾਂ ਯਾਤਰੀ ਪ੍ਰਭਾਵਿਤ ਹੋਣਗੇ।
ਹਵਾਈ ਅੱਡੇ ਦੇ ਸਰਕਾਰੀ ਬੁਲਾਰੇ ਦੀਪੇਸ਼ ਜੋਸ਼ੀ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਕੋਈ ਵੀ ਫਲਾਈਟ ਉਡਾਣ ਨਹੀਂ ਭਰੇਗੀ। ਇਸ ਨਾਲ ਕਰੀਬ 4000 ਲੋਕ ਪ੍ਰਭਾਵਿਤ ਹੋਣਗੇ।
ਉਨ੍ਹਾਂ ਦੱਸਿਆ ਕਿ 27 ਫਰਵਰੀ ਤੋਂ ਆਮ ਵਾਂਗ ਏਅਰਪੋਰਟ ਦੀਆਂ ਫਲਾਈਟਾਂ ਉਡਾਣ ਭਰ ਸਕਣਗੀਆਂ। ਹਵਾਈ ਅੱਡੇ ‘ਤੇ ਰਨਵੇਅ ਦੀ ਲੰਬਾਈ 9,000 ਫੁੱਟ ਤੋਂ ਵਧਾ ਕੇ 10,400 ਫੁੱਟ ਕਰਨ ਲਈ ਇਸ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.