ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਫਲੋਰੀਡਾ ਹਮਲੇ ‘ਚ ਭਾਰਤੀ ਮੂਲ ਦੀ ਅਧਿਆਪਕਾ ਨੇ ਬਚਾਈ ਕਈ ਵਿਦਿਆਰਥੀਆਂ ਦੀ ਜਾਨਫਲੋਰੀਡਾ ਹਮਲੇ ‘ਚ ਭਾਰਤੀ ਮੂਲ ਦੀ ਅਧਿਆਪਕਾ ਨੇ ਬਚਾਈ ਕਈ ਵਿਦਿਆਰਥੀਆਂ ਦੀ ਜਾਨ
ਫਲੋਰੀਡਾ ਹਮਲੇ ‘ਚ ਭਾਰਤੀ ਮੂਲ ਦੀ ਅਧਿਆਪਕਾ ਨੇ ਬਚਾਈ ਕਈ ਵਿਦਿਆਰਥੀਆਂ ਦੀ ਜਾਨਫਲੋਰੀਡਾ ਹਮਲੇ ‘ਚ ਭਾਰਤੀ ਮੂਲ ਦੀ ਅਧਿਆਪਕਾ ਨੇ ਬਚਾਈ ਕਈ ਵਿਦਿਆਰਥੀਆਂ ਦੀ ਜਾਨ
Page Visitors: 2316

ਫਲੋਰੀਡਾ ਹਮਲੇ ‘ਚ ਭਾਰਤੀ ਮੂਲ ਦੀ ਅਧਿਆਪਕਾ ਨੇ ਬਚਾਈ ਕਈ ਵਿਦਿਆਰਥੀਆਂ ਦੀ ਜਾਨਫਲੋਰੀਡਾ ਹਮਲੇ ‘ਚ ਭਾਰਤੀ ਮੂਲ ਦੀ ਅਧਿਆਪਕਾ ਨੇ ਬਚਾਈ ਕਈ ਵਿਦਿਆਰਥੀਆਂ ਦੀ ਜਾਨ

February 17
21:33 2018

ਚੰਡੀਗੜ੍ਹ, 17 ਫਰਵਰੀ (ਪੰਜਾਬ ਮੇਲ)-ਫਲੋਰੀਡਾ ਵਿੱਚ ਬੀਤੇ ਦਿਨੀਂ ਇੱਕ ਵਿਦਿਆਰਥੀ ਵੱਲੋਂ ਕੀਤੀ ਫਾਇਰਿੰਗ ਵਿੱਚ ਹੋਰ ਵੀ ਵਿਦਿਆਰਥੀਆਂ ਦੀ ਮੌਤ ਹੋ ਸਕਦੀ ਸੀ, ਜੇਕਰ ਭਾਰਤੀ ਮੂਲ ਦੀ ਅਮਰੀਕੀ ਅਧਿਆਪਕਾ ਸਹੀ ਸਮੇਂ ਬੱਚਿਆਂ ਦਾ ਬਚਾਅ ਨਾ ਕਰਦੀ।
ਭਾਰਤੀ ਮੂਲ ਦੀ ਹਿਸਾਬ ਦੀ ਅਧਿਆਪਕਾ ਸ਼ਾਂਤੀ ਵਿਸ਼ਵਨਾਥਨ ਨੂੰ ਜਦੋਂ ਸਕੂਲ ਵਿੱਚ ਗੋਲ਼ੀਆਂ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਸ ਨੇ ਤੁਰੰਤ ਆਪਣੀ ਜਮਾਤ ਦੇ ਬੱਚਿਆਂ ਨੂੰ ਕਮਰੇ ਅੰਦਰ ਰੁਕਣ ਲਈ ਕਿਹਾ ਤੇ ਹਮਲਾਵਰ ਦੀ ਨਿਗ੍ਹਾ ਤੋਂ ਬਚਾਉਣ ਲਈ ਦਰਵਾਜ਼ਾ ਬੰਦ ਕਰ ਦਿੱਤਾ। ਅਮਰੀਕੀ ਮੀਡੀਆ ਮੁਤਾਬਕ ਸ਼ਾਂਤੀ ਦੇ ਇੱਕ ਵਿਦਿਆਰਥੀ ਬ੍ਰਾਇਨ ਦੇ ਮਾਤਾ ਡਾਅਨ ਜਾਰਬੋਇ ਨੇ ਕਿਹਾ ਕਿ ਉਸ ਨੇ ਬੱਚਿਆਂ ਖਾਤਰ ਸਵੈਟ ਟੀਮ ‘ਤੇ ਵੀ ਵਿਸ਼ਵਾਸ ਨਾ ਕੀਤਾ। ਜਦੋਂ ਸਵੈਟ ਟੀਮ ਨੇ ਦਰਵਾਜ਼ਾ ਖੋਲ੍ਹਣ ਲਈ ਕਿਹਾ ਤਾਂ ਅਧਿਆਪਕਾ ਨੇ ਇਹ ਕਹਿ ਦਿੱਤਾ ਕਿ ਮੈਂ ਦਰਵਾਜ਼ਾ ਨਹੀਂ ਖੋਲ੍ਹਣਾ ਤੁਸੀਂ ਚਾਬੀ ਲਿਆ ਕੇ ਖੋਲ੍ਹ ਲਓ। ਇਸ ਤੋਂ ਬਾਅਦ ਟੀਮ ਨੇ ਸਕੂਲ ਦੇ ਦੂਜੇ ਪਾਸੇ ਜਾ ਕੇ ਖਿੜਕੀ ਰਾਹੀਂ ਜਾ ਕੇ ਕਲਾਸਰੂਮ ਖਾਲੀ ਕਰਵਾਇਆ। ਵੈਲੇਨਟਾਈਨ ਡੇਅ ਮੌਕੇ ਇਸੇ ਸਕੂਲ ਦੇ ਸਾਬਕਾ ਵਿਦਿਆਰਥੀ ਨਿਕੋਲਸ ਕਰੂਜ਼ ਨੇ ਏ.ਆਰ.-15 ਆਟੋਮੈਟਿਕ ਰਾਈਫਲ ਨਾਲ 15 ਵਿਦਿਆਰਥੀਆਂ ਤੇ ਦੋ ਸਟਾਫ ਮੈਂਬਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.