ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਵਜਾਏ ਮਦਦਗਾਰ ਬਣ ਗਿਆ ਮੁੱਖ ਮੰਤਰੀ ਹਾਊਸ - ਕੈਂਥ
ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਵਜਾਏ ਮਦਦਗਾਰ ਬਣ ਗਿਆ ਮੁੱਖ ਮੰਤਰੀ ਹਾਊਸ - ਕੈਂਥ
Page Visitors: 2340

ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਵਜਾਏ ਮਦਦਗਾਰ ਬਣ ਗਿਆ ਮੁੱਖ ਮੰਤਰੀ ਹਾਊਸ - ਕੈਂਥ
ਅਸਿਸਟੈਂਟ ਇੰਸਪੈਕਟਰ ਜਰਨਲ ਅਮ੍ਰਿਤ ਬਰਾੜ ਇਸ ਘਟਨਾ ਦੇ ਤੱਥਾਂ ਦੀ ਗਹਿਰੀ ਨਾਲ ਜਾਂਚ ਪੜਤਾਲ ਲਈ ਦੌਰਾ ਕੱਲ
ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਦੇ ਦਖਲ ਤੋਂ ਬਾਅਦ ਐਫ ਆਈ ਆਰ ਨੂੰ ਦਰੁਸਤ ਕੀਤਾ ਗਿਆ
By : ਬਾਬੂਸ਼ਾਹੀ ਬਿਊਰੋ
Sunday, Feb 18, 2018 08:18 PM
ਚੰਡੀਗੜ੍ਹ, 18 ਫਰਵਰੀ 2018 :
    ਅਨੁਸੂਚਿਤ ਜਾਤੀਆਂ ਦੇ ਹਿੱਤਾਂ ਦੀ ਰੱਖਿਆ ਕਰਨ ਵਾਲੀ ਸਿਰਮੌਰ ਜੱਥੇਬੰਦੀ ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਦੇ ਉਪਰਾਲਿਆਂ ਸੱਦਕਾ ਪੰਜਾਬ ਪੁਲਿਸ ਦੇ ਡਾਇਰੈਕਟਰ ਜਰਨਲ ਸ੍ਰੀ ਸੁਰੇਸ਼ ਅਰੌੜਾ,ਡਾਇਰੈਕਟਰ ਜਰਨਲ ਪੁਲਿਸ ਪੰਜਾਬ ਵੱਲੋਂ ਗਠਿਤ ਇਕ ਉਚ ਪੱਧਰੀ ਸ਼ਪੈਸਲ ਇਨਵੈਸ਼ਟੀਗੇਸ਼ਨ ਟੀਮ ਦਾ ਗਠਨ ਮਹਿਲਾ ਆਧਿਕਾਰੀ ਵਿਭੂ ਰਾਜ ਇੰਸਪੈਕਟਰ ਜਰਨਲ(ਆਈ ਜੀ ਕਰਾਈਮ) ਦੇ ਦੇਖ ਰੇਖ ਕੀਤਾ ਗਿਆ ਹੈ,ਫਰੀਦਕੋਟ ਜਿਲ੍ਹੇ ਨਾਲ ਸੰਬੰਧਿਤ ਆਦਰਸ਼ ਸਕੂਲ ਦੀ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਅਧਿਆਪਕਾ ਨਾਲ ਚੈਅਰਮੈਨ ਅਤੇ ਲੜਕੇ ਵੱਲੋਂ ਜਬਰ ਜਿਨਾਹ ਕੀਤੇ ਜਾਣ ਦੀ ਘਟਨਾ ਦੀ ਜਾਂਚ ਪੜਤਾਲ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ।
    ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਦੱਸਿਆ ਕਿ ਫਰੀਦਕੋਟ ਜਿਲ੍ਹੇ ਦੀ ਅਧਿਆਪਕਾ ਨਾਲ ਅਦਰਸ਼ ਮਾਡਲ ਸਕੂਲ ਦੇ ਚੇਅਰਮੈਨ ਨਰਿੰਦਰ ਸਿੰਘ ਰੰਧਾਵਾ ਅਤੇ ਲੜਕੇ ਜਸਮੀਤ ਸਿੰਘ ਰੰਧਾਵਾ ਨੇ ਵੱਖੋ ਵੱਖਰੇ ਸਮੇਂ ਬਲਾਤਕਾਰ ਕੀਤੀ, ਪੁਲਿਸ ਦੇ ਗਜ਼ਟਿਡ ਅਫਸਰ ਨੇ ਇਨਕੁਆਰੀ ਕਰਕੇ ਐਫ ,ਆਈ ,ਆਰ ,ਨੰਬਰ 121 ਮਿਤੀ 6/9/2017 ਦਰਜ ਕੀਤੀ ਉਸ ਵਿੱਚ ਧਾਰਾਵਾਂ ਨੂੰ ਗਲਤ ਢੰਗ ਨਾਲ ਲਗਾਇਆ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਵਜਾਏ ਉਸ ਦੀ ਮਦਦਗਾਰ ਬਣ ਗਿਆ । ਅਧਿਆਪਕਾਂ ਨੂੰ ਬਲਾਤਕਾਰ ਧਾਰਾ ਆਈਪੀਸੀ 376ਸੀ ਦੀ ਬਜਾਏ ਧਾਰਾ ਆਈਪੀਸੀ 376ਡੀ, 354, 420, 406 ਅਤੇ ਅੱਤਿਆਚਾਰ ਰੋਕਥਾਮ ਐਕਟ 89 3(1) (ਐਕਸ)  ਲਗਾ ਦਿੱਤੀ। ਪੁਲਿਸ ਦੋਸ਼ੀ ਨੂੰ ਗ੍ਰਿਫਤਾਰ ਕਰਨ ਬਜਾਏ ਉਸ ਦੀ ਮਦਦਗਾਰ ਬਣ ਗਈ ਗਲਤ ਧਾਰਾ 376ਡੀ ਦਾ ਫਾਇਦਾ ਉਠਾਦਿਆ ਅਰਜੀ ਜਮਾਂਨਤ ਮਿਲੀ, ਪਰ ਫਰੀਦਕੋਟ ਪੁਲਿਸ ਗਹਿਰੀ ਨੀਂਦ ਫਿਰ ਵੀ ਨਹੀਂ ਖੋਲ੍ਹੀ ਅਸੀਂ ਪੁਲਿਸ ਦੇ ਉਚ  ਪੱਧਰ ਅਧਿਕਾਰੀਆਂ ਇੰਸਪੈਕਟਰ ਜਰਨਲ ਪੁਲਿਸ ਬਠਿੰਡਾ ਜੌਨ  ਦੇ ਧਿਆਨ ਵਿਚ ਲਿਆਂਦਾ ਫਿਰ ਵੀ ਕੋਈ ਕਾਰਵਾਈ ਨਹੀਂ ਕੀਤਾ ਨਾ ਹੀ ਪੰਜਾਬ ਐਡ ਹਰਿਆਣਾ ਹਾਈਕੋਰਟ ਵਿੱਚ ਕੋਈ ਕਾਨੂੰਨੀ ਚਾਰਾਜੋਈ ਨਹੀਂ ਕੀਤੀ।
  ਗਲਤ ਧਾਰਾ ਲਗਾਉਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਖਿਲਾਫ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਸਗੋਂ ਦੋਸ਼ੀ ਸਰੇਆਮ ਘੁੰਮ ਰਹੇ ਹਨ,ਪੀੜਤ ਪਰਿਵਾਰ ਤੇ ਸਮਝੋਤਾ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ। ਪੀੜਤ ਲੜਕੀ ਅਤੇ ਹੋਰਨਾਂ ਦੇ ਖਿਲਾਫ ਰਾਤੋੑਰਾਤ ਆਈਪੀਸੀ 324, 323, 34 ਤਹਿਤ ਝੂਠਾ ਮਾਮਲਾ ਨੰਬਰ 153 ਮਿਤੀ 19/11/2017 ਦਰਜ ਕੀਤਾ ਗਿਆ ਹੈ। ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਦੇ ਦਖਲ ਤੋਂ ਬਾਅਦ ਐਫ ਆਈ ਆਰ ਨੂੰ ਦਰੁਸਤ ਕੀਤਾ ਗਿਆ ਹੈ।
   ਸ੍ਰ ਕੈਂਥ ਨੇ ਦੱਸਿਆ ਕਿ ਮਹਿਲਾ ਅਧਿਕਾਰੀ ਅਸਿਸਟੈਂਟ ਇੰਸਪੈਕਟਰ ਜਰਨਲ ਅਮ੍ਰਿਤ ਬਰਾੜ ਇਸ ਘਟਨਾ ਦੇ ਤੱਥਾਂ ਦੀ ਗਹਿਰੀ ਨਾਲ ਜਾਂਚ ਪੜਤਾਲ ਲਈ ਕੱਲ ਦੌਰਾ ਕੀਤਾ ਜਾ ਰਿਹਾ ਹੈ।
   ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦਿਆਂ ਸ੍ਰ ਕੈਂਥ ਨੇ ਕਿਹਾ ਕਿ ਮੁੱਖ ਮੰਤਰੀ ਦਫ਼ਤਰ ਵਿੱਚ ਇੱਕ ਨਿਗਰਾਨੀ ਸੈਲ ਸਥਾਪਿਤ ਕੀਤਾ ਜਾਵੇ ਜਿਹੜਾ ਰੋਜਾਨਾ ਅਨੁਸੂਚਿਤ ਜਾਤੀਆਂ ਨਾਲ ਹੋ ਰਹੀਆਂ ਘਟਨਾਵਾਂ ਦਾ ਤੁੰਰਤ ਨੋਟਿਸ ਲੈ ਕੇ ਨਿਆਂ ਮਿਲਣ ਵਿੱਚ ਹੋ ਰਹੀ ਦੇਰੀ ਨੂੰ ਰੋਕਿਆ ਜਾਵੇ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿੱਚ ਔਰਤਾਂ ਦਾ ਬਲਾਤਕਾਰ, ਕਤਲ, ਬੇਇੱਜ਼ਤੀ,ਅਤੇ ਅਪਮਾਣਤ ਸ਼ਰੇਆਮ ਕੀਤਾ ਜਾ ਰਿਹਾ ਹੈ ,ਉਹਨਾਂ ਦੀ ਸੁਣਵਾਈ ਕਿਤੇ ਨਹੀਂ ਹੋ ਰਹੀ ਸਗੋਂ ਉਨ੍ਹਾਂ ਉਪਰ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ। ਪੁਲਿਸ ਪ੍ਰਸਾਸ਼ਨ ਜਾਣਬੁੱਝ ਕੇ ਰਾਜਨੀਤਕ ਆਗੂ ਦੇ ਦਬਾਅ ਹੇਠ ਗਿਣੀ ਮਿੱਥੀ ਸ਼ਾਜਿਸ਼ ਤਹਿਤ ਅਨੁਸੂਚਿਤ ਜਾਤੀ ਦੀ ਔਰਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
    ਉਹਨਾਂ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਵਿੱਚ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਕਾਂਗਰਸੀਆਂ ਦੇ ਹੱਥਾਂ ਦੀ ਕਠਪੁੱਤਲੀ ਬਣ ਕੇ ਰਹਿ ਗਿਆ ਹੈ ਤੇ ਅਨੁਸੂਚਿਤ ਜਾਤਾਂ ਦੇ ਦੁੱਖਾ ਦੀ ਸਾਰ ਲੈਣ ਵਾਲਾ ਕੋਈ ਨਜਰ ਨਹੀਂ ਆ ਰਿਹਾ ਤੇ ਕੈਂਥ ਨੇ ਅੱਗੇ ਕਿਹਾ ਕਿ ਮੌਜੂਦਾ ਸਮੇਂ ‘ਚ ਸੂਬੇ ਅੰਦਰ ਚਾਰ ਲੋਕ ਸਭਾ ਮੈਂਬਰ ਤੇ 34 ਵਿਧਾਇਕ ਕਾਂਗਰਸ, ਸ਼੍ਰੋਮਣੀ ਅਕਾਲੀ ਦਲ—ਭਾਜਪਾ ਤੇ ਆਮ ਆਦਮੀ ਪਾਰਟੀ  ਨਾਲ ਸਬੰਧਤ ਤੇ ਅਨੁਸੂਚਿਤ ਜਾਤਾਂ ਦੀ ਰਹਿਣੁਮਾਈ ਕਰਦੇ ਹਨ ਲੇਕਿਨ ਕੋਈ ਵੀ ਅਵਾਜ਼ ਬੁਲੰਦ ਨਹੀ ਕਰ ਰਿਹਾ ਤੇ ਆਪੋ ਆਪ ‘ਚ ਮਸਤ ਨਜਰ ਆ ਰਹੇ ਹਨ ਤੇ ਅਨੁਸੂਚਿਤ ਜਾਤਾਂ ਨਾਲ ਸ਼ਰੇਆਮ ਧੋਖਾ ਕਮਾ ਰਹੇ ਹਨ।

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.