ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਮਾਂ-ਬੋਲੀ ਦੇ ਹੱਕ ‘ਚ ਜਲੰਧਰ ‘ਚ ਵਿਸ਼ਾਲ ਮਾਰਚ: ਪੰਜਾਬੀ ਬੋਲੀ ਨੂੰ ਬਣਦਾ ਮਾਣ ਦੇਣ ਦਾ ਸੱਦਾ ਦਿੱਤਾ ਪੰਜਾਬੀ ਮਾਰਚ ਨੇ
ਮਾਂ-ਬੋਲੀ ਦੇ ਹੱਕ ‘ਚ ਜਲੰਧਰ ‘ਚ ਵਿਸ਼ਾਲ ਮਾਰਚ: ਪੰਜਾਬੀ ਬੋਲੀ ਨੂੰ ਬਣਦਾ ਮਾਣ ਦੇਣ ਦਾ ਸੱਦਾ ਦਿੱਤਾ ਪੰਜਾਬੀ ਮਾਰਚ ਨੇ
Page Visitors: 2319

ਮਾਂ-ਬੋਲੀ ਦੇ ਹੱਕ ‘ਚ ਜਲੰਧਰ ‘ਚ ਵਿਸ਼ਾਲ ਮਾਰਚ:
ਪੰਜਾਬੀ ਬੋਲੀ ਨੂੰ ਬਣਦਾ ਮਾਣ ਦੇਣ ਦਾ ਸੱਦਾ ਦਿੱਤਾ ਪੰਜਾਬੀ ਮਾਰਚ ਨੇ
ਡਾ: ਜਸਪਾਲ ਸਿੰਘ, ਸੰਤ ਬਲਬੀਰ ਸਿੰਘ ਸੀਚੇਵਾਲ, ਐਸ. ਪੀ. ਸਿੰਘ ਉਬਰਾਏ, ਲਵਲੀ ਗਰੁੱਪ ਤੋਂ ਰਮੇਸ਼ ਮਿੱਤਲ, ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਮੇਅਰ ਜਗਦੀਸ਼ ਰਾਜ ਰਾਜਾ, ਵਿਧਾਇਕ ਰਾਜਿੰਦਰ ਬੇਰੀ ਤੇ ਸੁਸ਼ੀਲ ਰਿੰਕੂ ਵਿਸ਼ੇਸ਼ ਤੌਰ 'ਤੇ ਹੋਏ ਸ਼ਾਮਿਲ

By : ਬਾਬੂਸ਼ਾਹੀ ਬਿਊਰੋ
Wednesday, Feb 21, 2018 10:05 PM

  • ਜਲੰਧਰ, 22 ਫਰਵਰੀ 2018: ਕੌਮਾਂਤਰੀ ਭਾਸ਼ਾ ਦਿਵਸ 'ਤੇ ਪੰਜਾਬ ਜਾਗ੍ਰਿਤੀ ਮੰਚ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸੱਦੇ ਉੱਪਰ ਅੱਜ ਇਥੇ ਹਜ਼ਾਰਾਂ ਦੀ ਗਿਣਤੀ ਵਿਚ ਇਕੱਤਰ ਪੰਜਾਬੀ ਪ੍ਰੇਮੀ ਮਰਦ, ਔਰਤਾਂ, ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਨੇ ਸ਼ਹਿਰ ਵਿਚ ਪੰਜਾਬੀ ਨੂੰ ਬਣਦਾ ਮਾਣ ਦੇਣ ਦੇ ਹੱਕ ਵਿਚ ਵਿਸ਼ਾਲ ਮਾਰਚ ਕੀਤਾ। ਮਾਰਚ 'ਚ ਸ਼ਾਮਿਲ ਲੋਕਾਂ ਦੇ ਹੱਥਾਂ ਵਿਚ ਮਾਂ-ਬੋਲੀ ਪੰਜਾਬੀ ਨੂੰ ਹਰ ਖੇਤਰ 'ਚ ਬਣਦਾ ਮਾਣ-ਸਤਿਕਾਰ ਦੇਣ ਦੇ ਨਾਅਰਿਆਂ ਵਾਲੇ ਬੈਨਰ ਤੇ ਤਖ਼ਤੀਆਂ ਚੁੱਕੀਆਂ ਹੋਈਆਂ ਸਨ। ਸਵੇਰੇ ਲਾਇਲਪੁਰ ਖਾਲਸਾ ਸਕੂਲ ਨਕੋਦਰ ਚੌਕ ਜਲੰਧਰ ਦੇ ਖੇਡ ਮੈਦਾਨ ਵਿਚ ਵੱਖ-ਵੱਖ ਸੰਸਥਾਵਾਂ ਤੋਂ ਆਏ ਲੋਕ ਤੇ ਵਿਦਿਆਰਥੀ ਇਕੱਤਰ ਹੋਏ। ਇਥੋਂ ਪੰਜਾਬੀ ਜਾਗ੍ਰਿਤੀ ਮੰਚ ਦੇ ਜਨਰਲ ਸਕੱਤਰ ਸ੍ਰੀ ਸਤਨਾਮ ਸਿੰਘ ਮਾਣਕ, ਸਕੱਤਰ ਦੀਪਕ ਬਾਲੀ, ਸ: ਹਰਬੰਸ ਸਿੰਘ ਚੰਦੀ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਸ: ਐਸ. ਪੀ. ਐਸ. ਉਬਰਾਏ, ਗਿੱਲ ਐਨਰਜੀ ਦੇ ਪ੍ਰੋਪਰਾਈਟਰ ਸ੍ਰੀ ਕਸ਼ਮੀਰ ਗਿੱਲ, ਸ: ਅਮਰਜੋਤ ਸਿੰਘ ਆਦਿ ਦੀ ਅਗਵਾਈ 'ਚ ਪੰਜਾਬੀ ਪ੍ਰੇਮੀਆਂ ਦਾ ਮਾਰਚ ਸ਼ਹਿਰ 'ਚ ਮਾਂ-ਬੋਲੀ ਦੇ ਹੱਕ 'ਚ ਨਾਅਰੇ ਮਾਰਦਾ ਹੋਇਆ ਦੇਸ਼ ਭਗਤ ਯਾਦਗਾਰ ਹਾਲ ਵਿਖੇ ਵਿਸ਼ਾਲ ਇਕੱਠ ਵਿਚ ਬਦਲ ਗਿਆ।

    ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਉਪ ਕੁਲਪਤੀ ਡਾ: ਜਸਪਾਲ ਸਿੰਘ ਨੇ ਪੰਜਾਬੀ ਬੋਲੀ ਦੇ ਹੱਕ 'ਚ ਕੱਢੇ ਵਿਸ਼ਾਲ ਮਾਰਚ 'ਚ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਜਿਹੜੀ ਕੌਮ ਜਾਂ ਸੱਭਿਆਚਾਰ ਆਪਣੀ ਜ਼ੁਬਾਨ ਦੀ ਸੰਭਾਲ ਨਹੀਂ ਕਰਦੇ, ਉਹ ਆਪਣੀ ਹੋਂਦ ਗੁਆ ਬਹਿੰਦੇ ਹਨ। ਉਨ•ਾਂ ਕਿਹਾ ਕਿ ਸਾਡੇ ਵੱਡੇ-ਵਡੇਰਿਆਂ ਨੇ ਮਾਂ ਬੋਲੀ ਪੰਜਾਬੀ ਸਾਡੇ ਤੱਕ ਪਹੁੰਚਾਈ ਹੈ ਤੇ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਅਗਲੀ ਪੀੜ•ੀ ਨੂੰ ਆਪਣੀ ਜ਼ੁਬਾਨ ਨਾਲ ਜੋੜੀਏ। ਉਨ•ਾਂ ਭਰੋਸਾ ਦਿੱਤਾ ਕਿ ਅਗਲੇ ਵਰ•ੇ ਉਹ ਦਿੱਲੀ 'ਚ ਵੀ ਮਾਂ ਬੋਲੀ ਦੇ ਹੱਕ 'ਚ ਅਜਿਹਾ ਮਾਰਚ ਕੱਢਣ ਦਾ ਯਤਨ ਕਰਨਗੇ। ਪੰਜਾਬੀ ਜਾਗ੍ਰਿਤੀ ਮੰਚ ਦੇ ਜਨਰਲ ਸਕੱਤਰ ਵਲੋਂ ਪੇਸ਼ ਮਤਿਆਂ ਨੂੰ ਹਾਜ਼ਰ ਹਜ਼ਾਰਾਂ ਦੀ ਗਿਣਤੀ 'ਚ ਸ਼ਾਮਿਲ ਪੰਜਾਬੀ ਪ੍ਰੇਮੀਆਂ ਨੇ ਜ਼ੋਰਦਾਰ ਹੁੰਗਾਰੇ ਨਾਲ ਪ੍ਰਵਾਨ ਕੀਤਾ। ਮੰਚ 'ਤੇ ਹਾਜ਼ਰ ਜਲੰਧਰ ਦੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੂੰ ਮਤਿਆਂ ਦੀ ਕਾਪੀ ਪੰਜਾਬ ਸਰਕਾਰ ਨੂੰ ਭੇਜਣ ਲਈ ਸੌਂਪੀ ਗਈ। ਪਾਸ ਮਤਿਆਂ 'ਚ ਮੰਗ ਕੀਤੀ ਗਈ ਹੈ ਕਿ ਰਾਜ ਦੇ ਸਾਰੇ ਸਕੂਲਾਂ ਵਿਚ ਪਹਿਲੀ ਤੋਂ ਦਸਵੀਂ ਤੱਕ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਪੜ•ਾਈ ਜਾਣੀ ਯਕੀਨੀ ਬਣਾਈ ਜਾਵੇ ਤੇ ਕਿਸੇ ਵੀ ਸੰਸਥਾ ਵਿਚ ਪੰਜਾਬੀ ਬੋਲਣ 'ਤੇ ਪਾਬੰਦੀ ਨਾ ਲਗਾਈ ਜਾਵੇ। ਇਸੇ ਤਰ•ਾਂ ਹਾਈਕੋਰਟ ਤੇ ਹੇਠਲੀਆਂ ਅਦਾਲਤਾਂ 'ਚ ਅਦਾਲਤੀ ਕੰਮਕਾਜ ਖੇਤਰੀ ਭਾਸ਼ਾਵਾਂ ਵਿਚ ਕਰਨ ਦੀ ਵਿਵਸਥਾ ਹੋਵੇ।
    ਪੰਜਾਬ ਦੀ ਰਾਜਧਾਨੀ ਚੰਡੀਗੜ• ਪੰਜਾਬ ਦੇ ਹਵਾਲੇ ਕਰਨ ਲਈ  ਰਾਜਸੀ ਪਾਰਟੀਆਂ ਇਕਮੁੱਠ ਹੋ ਕੇ ਆਵਾਜ਼ ਉਠਾਉਣ ਤੇ ਪੰਜਾਬ ਦੀ ਵੱਖਰੀ ਹਾਈਕੋਰਟ ਕਾਇਮ ਹੋਵੇ।
    ਇਕ ਹੋਰ ਮਤੇ 'ਚ ਪ੍ਰਸ਼ਾਸਨ, ਨਿਆ ਪਾਲਿਕਾ ਤੇ ਸਿੱਖਿਆ ਆਦਿ ਦੇ ਖੇਤਰ ਵਿਚ ਪੰਜਾਬੀ ਨੂੰ ਲਾਗੂ ਕਰਵਾਉਣ ਲਈ ਇਕ ਸ਼ਕਤੀਸ਼ਾਲੀ ਪੰਜਾਬ ਭਾਸ਼ਾ ਕਮਿਸ਼ਨ ਬਣਾਉਣ ਦੀ ਵੀ ਮੰਗ ਕੀਤੀ ਗਈ। ਇਹ ਵੀ ਮੰਗ ਕੀਤੀ ਗਈ ਕਿ ਦੱਖਣੀ ਰਾਜਾਂ ਵਾਂਗ ਪੰਜਾਬ ਦੇ ਕੇਬਲ ਆਪ੍ਰੇਟਰਾਂ ਲਈ  ਪੰਜਾਬੀ ਟੀ. ਵੀ. ਪਹਿਲ ਦੇ ਆਧਾਰ 'ਤੇ ਚੈਨਲ ਚਲਾਉਣ ਲਈ ਸਪੱਸ਼ਟ ਨਿਯਮ ਬਣਾਏ ਜਾਣ ਅਤੇ ਪੰਜਾਬੀ ਚੈਨਲਾਂ ਤੋਂ ਵੱਡੀਆਂ ਰਕਮਾਂ ਲੈਣ ਦੇ ਰੁਝਾਨ ਨੂੰ ਰੋਕਿਆ ਜਾਵੇ। ਇਸੇ ਤਰ•ਾਂ ਸਾਰੇ ਸਰਕਾਰੀ ਤੇ ਗ਼ੈਰ-ਸਰਕਾਰੀ ਅਦਾਰਿਆਂ ਨੂੰ ਵੀ ਅਪੀਲ ਕੀਤੀ ਗਈ ਕਿ ਆਪਣੇ ਕਾਰੋਬਾਰੀ ਜਾਂ ਜਾਣਕਾਰੀ ਦੇਣ ਵਾਲੇ ਬੋਰਡਾਂ ਉੱਪਰ ਸਭ ਤੋਂ ਪਹਿਲਾਂ ਪੰਜਾਬੀ ਵਿਚ ਜਾਣਕਾਰੀ ਲਿਖੀ ਜਾਵੇ।
    ਉਨ•ਾਂ ਕਿਹਾ ਕਿ ਕੈਨੇਡਾ ਦੇ ਰਾਜ ਕਿਊਬਿਕ ਵਾਂਗ ਇਸ ਸਬੰਧੀ ਕਾਨੂੰਨ ਬਣਾਇਆ ਜਾਵੇ।
    ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਪੰਜਾਬੀ ਬੋਲੀ ਨਾਲ ਸਨੇਹ ਤੇ ਪਿਆਰ ਕਰਨ ਵਾਲਿਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ ਆਪਣੀ ਬੋਲੀ ਦੇ ਸਤਿਕਾਰ ਲਈ ਜਾਗ੍ਰਿਤ ਹੋ ਕੇ ਅੱਗੇ ਵਧ ਰਹੇ ਹਾਂ। ਉਨ•ਾਂ ਭਰੋਸਾ ਦਿਵਾਇਆ ਕਿ ਉਹ ਅੱਜ ਦੇ ਇਕੱਠ ਵਲੋਂ ਉਠਾਏ ਗਏ ਮਸਲੇ ਸਰਕਾਰ ਤੱਕ ਪੂਰੀ ਸੁਹਿਰਦਤਾ ਨਾਲ ਪਹੁੰਚਾਉਣਗੇ।  ਇਸ ਸਮਾਰੋਹ ਵਿਚ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਲਗਪਗ ਡੇਢ ਘੰਟੇ ਤੱਕ ਪੰਜਾਬੀ ਜ਼ੁਬਾਨ ਤੇ ਸੱਭਿਆਚਾਰਕ ਸਬੰਧੀ ਗੀਤ ਗਾ ਕੇ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ। ਉਨ•ਾਂ ਤੋਂ ਇਲਾਵਾ ਰੌਸ਼ਨ ਪ੍ਰਿੰਸ, ਦਿਲਜਾਨ ਅਤੇ ਦਲਵਿੰਦਰ ਦਿਆਲਪੁਰੀ ਨੇ ਵੀ ਆਪਣੇ ਗੀਤਾਂ ਨਾਲ ਲੋਕਾਂ ਦਾ ਮਨ ਜਿੱਤਿਆ।
    ਸੰਮੇਲਨ ਵਿਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨ ਵਾਲਿਆਂ 'ਚ ਦਿੱਲੀ ਤੋਂ ਡਾ: ਜਸਪਾਲ ਸਿੰਘ ਤੋਂ ਇਲਾਵਾ ਲਵਲੀ ਗਰੁੱਪ ਦੇ ਚੇਅਰਮੈਨ ਸ੍ਰੀ ਰਮੇਸ਼ ਮਿੱਤਲ, ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਡਾ: ਐਸ. ਪੀ. ਸਿੰਘ ਉਬਰਾਏ, ਅਮਰੀਕਾ ਤੋਂ ਗਿੱਲ ਐਨਰਜੀ ਦੇ ਮਾਲਕ ਸ੍ਰੀ ਕਸ਼ਮੀਰ ਗਿੱਲ, ਜਲੰਧਰ ਨਗਰ ਨਿਗਮ ਦੇ ਮੇਅਰ ਸ੍ਰੀ ਜਗਦੀਸ਼ ਰਾਜ ਰਾਜਾ, ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ, ਵਿਧਾਇਕ ਰਾਜਿੰਦਰ ਬੇਰੀ ਤੇ ਸੁਸ਼ੀਲ ਰਿੰਕੂ, ਸਰਬ ਮਲਟੀਪਲੈਕਸ ਦੇ ਡਾਇਰੈਕਟਰ ਸ: ਪਰਮਵੀਰ ਸਿੰਘ ਤੇ ਹਰਪ੍ਰੀਤ ਸਿੰਘ, ਸ: ਹਰਬੰਸ ਸਿੰਘ ਚੰਦੀ, ਕੈਨੇਡਾ ਤੋਂ ਗ਼ਦਰੀ ਬਾਬਿਆਂ ਦੇ ਮੇਲੇ ਦੇ ਪ੍ਰਬੰਧਕ ਤੇ ਪ੍ਰੋ: ਮੋਹਨ ਸਿੰਘ ਫਾਊਂਡੇਸ਼ਨ ਦੇ ਪ੍ਰਧਾਨ ਸ੍ਰੀ ਸਾਹਿਬ ਸਿੰਘ ਥਿੰਦ, ਸੀ. ਟੀ. ਇੰਸਟੀਚਿਊਟ ਦੇ ਐਮ. ਡੀ. ਮਨਵੀਰ ਸਿੰਘ, ਭਾਜਪਾ ਜਲੰਧਰ ਦੇ ਪ੍ਰਧਾਨ ਰਮੇਸ਼ ਸ਼ਰਮਾ, ਉੱਘੇ ਸੂਫੀ ਗਾਇਕ ਲਖਵਿੰਦਰ ਵਡਾਲੀ, ਸਮਾਜ ਸੇਵਿਕਾ ਸ੍ਰੀਮਤੀ ਪ੍ਰਵੀਨ ਅਬਰੋਲ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।
    ਮਾਰਚ ਵਿਚ ਵੱਖ-ਵੱਖ ਸਮਾਜਿਕ, ਧਾਰਮਿਕ, ਰਾਜਸੀ ਤੇ ਜਨਤਕ ਸੰਗਠਨਾਂ ਦੇ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਸਨ। ਸਮਾਗਮ ਦਾ ਮੰਚ ਸੰਚਾਲਨ ਮੰਚ ਦੇ ਸਕੱਤਰ ਸ੍ਰੀ ਦੀਪਕ ਬਾਲੀ ਨੇ ਬਹੁਤ ਖੂਬਸੂਰਤ ਤਰੀਕੇ ਨਾਲ ਕੀਤਾ। ਉਨ•ਾਂ ਅਖ਼ੀਰ ਵਿਚ ਵੱਖ-ਵੱਖ ਥਾਵਾਂ ਤੋਂ ਪੁੱਜੇ ਪਤਵੰਤਿਆਂ ਅਤੇ ਸੰਸਥਾਵਾਂ ਦਾ ਧੰਨਵਾਦ ਕੀਤਾ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.