ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾਂ ਵਲੋ ਵਿਸਾਲ ਕਾਨਫਰੰਸ ਕਰਵਾਈ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾਂ ਵਲੋ ਵਿਸਾਲ ਕਾਨਫਰੰਸ ਕਰਵਾਈ
Page Visitors: 2354

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾਂ ਵਲੋ ਵਿਸਾਲ ਕਾਨਫਰੰਸ ਕਰਵਾਈ
By : ਬਾਬੂਸ਼ਾਹੀ ਬਿਊਰੋ
Sunday, Mar 04, 2018 09:19 PM

  • ਮਾਨਸਾ , 4 ਮਾਰਚ 2018:
    ਮਾਨਸਾ ਜ਼ਿਲ੍ਹੇ ਦੇ ਪਿੰਡ ਅਕਲੀਆਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾਂ ਵਲੋ ਵਿਸਾਲ ਕਾਨਫਰੰਸ ਕੀਤੀ ਗਈ ਜਿਸ ਵਿਚ ਡੁਬ ਰਹੀ ਕਿਸਾਨੀ ਨੂੰ ਬਚਾਉਣ ਅਤੇ ਸਰਕਾਰਾਂ ਦੇ ਲੋਕ ਮਾਰੂ ਨੀਤੀਆਂ ਦੇ ਦਰਸਾਇਆ ਨਾਟਕ ਦਿਖਾਏ ਗਏ ਅਤੇ ਕਿਸਾਨਾਂ ਦੇ ਇੱਕਠ ਨੂੰ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿਲ ਨੇ ਸਬੋਧਨ ਕਰਦਿਆਂ ਕਿਹਾ ਕਿ ਕਿਸਾਨੀ ਸੰਕਟ ਅਤੇ ਕਿਸਾਨੀ ਕਰਜਾ ਮੁੱਖ ਸਮੱਸਿਆ ਹੈ ਜਿਸ ਦੀਆਂ ਸਰਕਾਰਾਂ ਜੁਮੇਵਾਰ ਹਨ ਕਿਉਂਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਮਜ਼ਦੂਰਾਂ ਵੱਲ ਗੰਭੀਰ ਨਹੀਂ ਹਨ ਵੱਡੇ ਘਰਾਣਿਆਂ ਦੇ ਲੱਖਾਂ ਕਰੋੜਾਂ ਰੁਪਏ ਮਾਫ ਕੀਤੇ ਜਾਦੇ ਹਨ ਕਿਸਾਨਾਂ ਮਜ਼ਦੂਰਾਂ ਵਾਰੀ ਇਹਨਾਂ ਸਰਕਾਰਾਂ ਦਾ ਖਜਾਨੇ ਖਾਲੀ ਹੋ ਜਾਂਦੇ ਹਨ ਕਿਸਾਨੀ ਅਤੇ ਕਿਸਾਨ ਮਜ਼ਦੂਰ ਨੂੰ ਬਚਾਉਣ ਲਈ ਸਾਝੇ ਸਰਕਾਰਾਂ ਖਿਲਾਫ ਸੰਘਰਸ਼ ਕਰਨ ਦੀ ਲੋੜ ਹੈ ਸੂਬਾ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਭਵਾਨੀਗੜ੍ਹ ਵਿਖੇ ਆਲਇੰਡੀਆ ਦੀਆਂ 190 ਤੋਂ ਵੱਧ ਜਥੇਬੰਦੀਆ ਦੀ 6 ਮਾਰਚ ਨੂੰ ਹੋ ਰਹੀ ਕਾਨਫਰੰਸ ਵਿਚ ਪਹੁੰਚਣ ਦਾ ਸੱਦਾ ਦਿੱਤਾ ਗਿਆ ਇਸ ਵਿਸਾਲ ਕਾਨਫਰੰਸ ਵਿਚ ਜਿਲ੍ਹਾ ਸਕੱਤਰ ਮਹਿੰਦਰ ਸਿੰਘ ਭੈਣੀ ਬਾਘਾ ਇਕਬਾਲ ਸਿੰਘ ਮਾਨਸਾ ਭੀਖੀ ਬਲਾਕ ਪ੍ਰਧਾਨ ਰਾਜ ਅਕਲੀਆਂ ਕੇਵਲ ਸਿੰਘ ਮਾਖਾ ਮਾਨਸਾ ਬਲਾਕ ਦੇ ਪ੍ਰਧਾਨ ਬਲਵਿੰਦਰ ਸਰਮਾ ਖਿਆਲਾਂ ਮੱਖਣ ਸਿੰਘ ਭੈਣੀ ਬਾਘਾ ਦੇਵੀ ਰਾਮ ਰੰਘੜਿਆਲ ਬਲਾਕ ਖਨਾਜਚੀ ਦਰਸ਼ਨ ਸਿੰਘ ਮਨਜੀਤ ਸਿੰਘ ਉੱਲਕ ਬੰਤ ਸਿੰਘ ਮਾਖਾ ਆਦਿ ਹਾਜ਼ਰ ਸਨ

     

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.