ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪਹਿਲੀ ਹਿੰਦੂ ਦਲਿਤ ਔਰਤ ਕ੍ਰਿਸ਼ਨਾ ਕੋਹਲੀ ਪਾਕਿਸਤਾਨ ਦੀ ਸੈਨੇਟਰ ਬਣੀ
ਪਹਿਲੀ ਹਿੰਦੂ ਦਲਿਤ ਔਰਤ ਕ੍ਰਿਸ਼ਨਾ ਕੋਹਲੀ ਪਾਕਿਸਤਾਨ ਦੀ ਸੈਨੇਟਰ ਬਣੀ
Page Visitors: 2327

ਪਹਿਲੀ ਹਿੰਦੂ ਦਲਿਤ ਔਰਤ ਕ੍ਰਿਸ਼ਨਾ ਕੋਹਲੀ ਪਾਕਿਸਤਾਨ ਦੀ ਸੈਨੇਟਰ ਬਣੀਪਹਿਲੀ ਹਿੰਦੂ ਦਲਿਤ ਔਰਤ ਕ੍ਰਿਸ਼ਨਾ ਕੋਹਲੀ ਪਾਕਿਸਤਾਨ ਦੀ ਸੈਨੇਟਰ ਬਣੀ

March 04
19:31 2018

ਇਸਲਾਮਾਬਾਦ, 4 ਮਾਰਚ (ਪੰਜਾਬ ਮੇਲ)- ਪਾਕਿਸਤਾਨ ‘ਚ ਕ੍ਰਿਸ਼ਨਾ ਕੋਹਲੀ ਨਾਮਕ ਇਕ ਹਿੰਦੂ ਔਰਤ ਨੇ ਸੀਨੇਟ ਦੀ ਚੋਣ ਜਿੱਤ ਲਈ ਅਤੇ ਇਸ ਨਾਲ ਉਹ ਪਾਕਿਸਤਾਨ ਦੀ ਸੀਨੇਟਰ ਬਣਨ ਵਾਲੀ ਪਹਿਲੀ ਹਿੰਦੂ ਦਲਿਤ ਔਰਤ ਹੈ।  ਉਸ ਨੂੰ ਪਕਿਸਤਾਨ ਦੀ ਪੀਪਲਜ਼ ਪਾਰਟੀ ਨੇ ਸਿੰਧ ਖੇਤਰ ਤੋਂ ਟਿਕਟ ਦਿੱਤੀ ਸੀ। ਇਸ ਜਿੱਤ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਕ੍ਰਿਸ਼ਨਾ ਨੂੰ ਵਧਾਈ ਦੇਣ ਦਾ ਦੌਰ ਸ਼ੁਰੂ ਹੋ ਗਿਆ ਹੈ। ਪਾਕਿਸਤਾਨ ਦੇ ਮਸ਼ਹੂਰ ਪੱਤਰਕਾਰ ਹਾਮਿਦ ਨੇ ਟਵੀਟ ਕੀਤਾ ਹੈ ਕਿ ਗਰੀਬ ਹਿੰਦੂ ਔਰਤ ਸੈਨੇਟਰ ਚੁਣੀ ਗਈ ਹੈ।  ਉਹ ਇਹ ਉਪਲੱਬਧੀ ਹਾਸਲ ਕਰਨ ਵਾਲੀ ਪਹਿਲੀ ਦਲਿਤ ਹਿੰਦੂ ਹਨ। ਉਸ ਦਾ ਸਿਹਰਾ ਬਿਲਾਵਲ ਭੁੱਟੋ ਨੂੰ ਜਾਂਦਾ ਹੈ। ਕ੍ਰਿਸ਼ਨਾ ਦਾ ਪਰਿਵਾਰ ਥਰਪਾਰਕਰ ਇਲਾਕੇ ਵਿੱਚ ਇੱਕ ਪਿੰਡ ਵਿੱਚ ਰਹਿੰਦਾ ਸੀ। 
ਉਸ ਦੇ ਦਾਦਾ ਰੁਪਲੋ ਕੋਹਲੀ ਨੇ 1857 ਦੀ ਲੜਾਈ ਵਿੱਚ ਅੰਗਰੇਜਾਂ ਵਿਰੁੱਧ ਜੰਗ ਲੜੀ ਸੀ, ਪਰ ਕੁਝ ਮਹੀਨੇ ਬਾਅਦ ਉਸ ਨੂੰ ਫਾਂਸੀ ਦੇ ਦਿੱਤੀ ਗਈ ਸੀ।  ਉਥੇ ਹੀ ਕ੍ਰਿਸ਼ਨਾ ਦੇ ਪਿਤਾ ਜੁਗਨੂ ਕੋਹਲੀ ਮਜ਼ਦੂਰੀ ਕਰਦੇ ਸਨ ਅਤੇ ਇੱਕ ਵਾਰ ਤਾਂ ਉਸ ਦੇ ਪੂਰੇ ਪਰਿਵਾਰ ਨੂੰ ਤਿੰਨ ਸਾਲ ਤੱਕ ਜ਼ਮੀਂਦਾਰ ਦੀ ਕੈਦ ਵਿੱਚ ਰਹਿਣਾ ਪਿਆ ਸੀ। 16 ਸਾਲ ਦੀ ਉਮਰ ਵਿੱਚ ਹੀ ਕ੍ਰਿਸ਼ਨਾ ਦਾ ਵਿਆਹ ਕਰ ਦਿੱਤਾ ਗਿਆ ਸੀ। ਹਾਲਾਂਕਿ ਉਸ ਦੇ ਪਿਤਾ ਨੇ ਉਸ ਦੀ ਅੱਗੇ ਪੜ੍ਹਨ ਵਿੱਚ ਮਦਦ ਕੀਤੀ ਸੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.