ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਅਮਰੀਕੀ ਕੰਪਨੀ ਨੂੰ ਖਰੀਦਣ ਵਿਚ ਕਈ ਕੰਪਨੀਆਂ ਦਿਖਾ ਰਹੀਆਂ ਦਿਲਚਸਪੀ
ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਅਮਰੀਕੀ ਕੰਪਨੀ ਨੂੰ ਖਰੀਦਣ ਵਿਚ ਕਈ ਕੰਪਨੀਆਂ ਦਿਖਾ ਰਹੀਆਂ ਦਿਲਚਸਪੀ
Page Visitors: 2334

ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਅਮਰੀਕੀ ਕੰਪਨੀ ਨੂੰ ਖਰੀਦਣ ਵਿਚ ਕਈ ਕੰਪਨੀਆਂ ਦਿਖਾ ਰਹੀਆਂ ਦਿਲਚਸਪੀਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਅਮਰੀਕੀ ਕੰਪਨੀ ਨੂੰ ਖਰੀਦਣ ਵਿਚ ਕਈ ਕੰਪਨੀਆਂ ਦਿਖਾ ਰਹੀਆਂ ਦਿਲਚਸਪੀ

March 02
08:46 2018

ਨਿਊਯਾਰਕ, 2 ਮਾਰਚ (ਪੰਜਾਬ ਮੇਲ)- ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਅਮਰੀਕੀ ਕੰਪਨੀ ਫਾਇਰਸਟਾਰ ਡਾਇਮੰਡ ਇੰਕ ਵਿਚ ਕਈ ਖਰੀਦਦਾਰਾਂ ਨੇ ਦਿਲਚਸਪੀ ਦਿਖਾਈ ਹੈ। ਕੰਪਨੀ ਨੇ 26 ਫਰਵਰੀ ਨੂੰ ਨਿਊਯਾਰਕ ਦੀ ਕੋਰਟ ਵਿਚ ਬੈਂਕਰਪਸੀ ਯਾਨੀ ਦੀਵਾਲੀਆ ਦੀ ਪਟੀਸ਼ਨ ਦਾਇਰ ਕੀਤੀ ਸੀ। ਬੁਧਵਾਰ ਨੂੰ ਇਸ ਨੇ ਖਰੀਦਾਰਾਂ ਦੇ ਬਾਰੇ ਵਿਚ ਕੋਰਟ ਨੂੰ ਦੱਸਿਆ।
ਫਾਇਰਸਟਾਰ ਡਾਇਮੰਡ ਦੀ ਸਾਲਾਨਾ ਵਿਕਰੀ 600 ਕਰੋੜ ਰੁਪਏ ਦੇ ਆਸ ਪਾਸ ਦੱਸੀ ਗਈ।
ਭਾਰਤ ਵਿਚ 12177 ਕਰੋੜ ਦੀ ਬੈਂਕ ਧੋਖਾਧੜੀ ਦੇ ਸਿਲਸਿਲੇ ਵਿਚ ਜਾਂਚ ਏਜੰਸੀਆਂ ਨੇ ਨੀਰਵ ਮੋਦੀ ਅਤੇ ਉਸ ਦੇ ਮਾਮਾ ਮੋਹੁਲ ਚੋਕਸੀ ਦੀ 7,500 ਕਰੋੜ ਤੋਂ ਜ਼ਿਆਦਾ ਦੀ ਸੰਪਤੀ ਜ਼ਬਤ ਕੀਤੀ ਹੈ। ਇਨ੍ਹਾਂ ਵਿਚ ਹੀਰੇ ਅਤੇ ਜਵੈਲਰੀ ਵੀ ਹੈ।
ਇਨ੍ਹਾਂ ਦੇ ਖ਼ਿਲਾਫ਼ ਸ਼ਿਕਾਇਤ ਵਿਚ ਅਮਰੀਕੀ ਕੰਪਨੀ ਦਾ ਨਾਂ ਨਹੀਂ ਹੈ।
ਫਾਇਰਸਟਾਰ ਨੇ ਅਮਰੀਕੀ ਕੋਰਟ ਵਿਚ ਹਾ ਕਿ ਲਿਕਵੀਡਿਟੀ ਅਤੇ ਸਪਲਾਈ ਚੇਨ ਦੀ ਸਮੱਸਿਆ ਦੇ ਕਾਰਨ ਇਹ ਕਾਰੋਬਾਰ ਕਰਨ ਵਿਚ ਅਸਮਰਥ ਹੈ। ਭਾਰਤ ਵਿਚ ਜੋ ਪ੍ਰਾਪਰਟੀ ਸੀਜ ਕੀਤੀ ਗਈ ਹੈ ਉਨ੍ਹਾਂ ਵਿਚ ਉਹ ਫੈਕਟਰੀਆਂ ਵੀ ਹਨ ਜਿੱਥੇ ਜ਼ਿਆਦਾਤਰ ਜਵੈਲਰੀ ਬਣਾਈ ਜਾਂਦੀ ਸੀ। ਨੀਰਵ ਨੇ ਅਮਰੀਕੀ ਕੰਪਨੀ ਦਾ ਨਾਂ ਕਈ ਵਾਰ ਬਦਲਿਆ ਹੈ। 2004 ਵਿਚ ਸ਼ੁਰੂਆਤ ਜਵੈਲਰੀ ਸੌਲਿਊਸ਼ੰਜ਼ ਇੰਟਰਨੈਸਨਲ ਨਾਂ ਤੋਂ ਕੀਤੀ ਸੀ। ਫੇਰ ਨੈਕਸਟ ਡਾਇਮੰਡ ਕਰ ਦਿੱਤਾ। 2005 ਵਿਚ ਫਾਇਰਸਟੋਨ ਨਾਂ ਰੱਖਿਆ। 2011 ਵਿਚ ਇਸ ਨੂੰ ਫਾਇਰਸਟਾਰ ਡਾÎਇਮੰਡ ਕਰ ਦਿੱਤਾ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.