ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
3 ਅਮਰੀਕੀ ਬੰਧਕਾਂ ਦੀ ਰਿਹਾਈ ਦੇ ਬਾਰੇ ‘ਚ ਉੱਤਰ ਕੋਰੀਆ ਕਰ ਰਿਹਾ ਹੈ ਅਮਰੀਕਾ ਤੇ ਸਵੀਡਨ ਨਾਲ ਗੱਲਬਾਤ
3 ਅਮਰੀਕੀ ਬੰਧਕਾਂ ਦੀ ਰਿਹਾਈ ਦੇ ਬਾਰੇ ‘ਚ ਉੱਤਰ ਕੋਰੀਆ ਕਰ ਰਿਹਾ ਹੈ ਅਮਰੀਕਾ ਤੇ ਸਵੀਡਨ ਨਾਲ ਗੱਲਬਾਤ
Page Visitors: 2340

3 ਅਮਰੀਕੀ ਬੰਧਕਾਂ ਦੀ ਰਿਹਾਈ ਦੇ ਬਾਰੇ ‘ਚ ਉੱਤਰ ਕੋਰੀਆ ਕਰ ਰਿਹਾ ਹੈ ਅਮਰੀਕਾ ਤੇ ਸਵੀਡਨ ਨਾਲ ਗੱਲਬਾਤ3 ਅਮਰੀਕੀ ਬੰਧਕਾਂ ਦੀ ਰਿਹਾਈ ਦੇ ਬਾਰੇ ‘ਚ ਉੱਤਰ ਕੋਰੀਆ ਕਰ ਰਿਹਾ ਹੈ ਅਮਰੀਕਾ ਤੇ ਸਵੀਡਨ ਨਾਲ ਗੱਲਬਾਤ

March 19
17:26 2018

ਪਿਓਂਗਯਾਂਗ/ਵਾਸ਼ਿੰਗਟਨ, 19 ਮਾਰਚ (ਪੰਜਾਬ ਮੇਲ)- ਉੱਤਰੀ ਕੋਰੀਆ ਦੀ ਰਾਜਧਾਨੀ ਪਿਓਂਗਯਾਂਗ, 3 ਅਮਰੀਕੀ ਬੰਧਕਾਂ ਦੀ ਰਿਹਾਈ ਦੇ ਬਾਰੇ ‘ਚ ਅਮਰੀਕਾ ਅਤੇ ਸਵੀਡਨ ਦੇ ਨਾਲ ਗੱਲਬਾਤ ਕਰ ਰਹੀ ਹੈ। ਲਿਹਾਜ਼ਾ ਵਾਸ਼ਿੰਗਟਨ ਅਤੇ ਸਿਓਲ ਦੇ ਨਾਲ ਉਸ ਦੀ ਯੋਜਨਾਬੱਧ ਗੱਲਬਾਤ ਤੋਂ ਪਹਿਲਾਂ ਇਨ੍ਹਾਂ ਦੇਸ਼ਾਂ ਵਿਚਾਲੇ ਡਿਪਲੋਮੈਟ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਉੱਤਰ ਕੋਰੀਆ ਨੇ ਉਨ੍ਹਾਂ 3 ਅਮਰੀਕੀ ਬੰਧਕਾਂ ‘ਤੇ ਰਾਜ ਦੇ ਸ਼ਾਸਨ ਖਿਲਾਫ ਅਣਜਾਣ ਦੁਸ਼ਮਣ ਗਤੀਵਿਧੀਆਂ ‘ਚ ਸ਼ਾਮਲ ਹੋਣ ਦਾ ਦੋਸ਼ ਲਾਇਆ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਬੰਧਕਾਂ ਦੀ ਰਿਹਾਈ ਲਈ ਵੱਖ-ਵੱਖ ਮਾਧਿਅਮਾਂ ਤੋਂ ਦੋਹਾਂ ਦੇਸ਼ਾਂ ਵਿਚਾਲੇ ਗੱਲਬਾਤ ਜਾਰੀ ਹੈ।
ਦਰਅਸਲ 2 ਹਫਤੇ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਉੱਤਰ ਕੋਰੀਆਈ ਸ਼ਾਸਕ ਕਿਮ ਜੋਂਗ ਓਮ ਨੂੰ ਮਿਲਣ ਲਈ ਸਹਿਮਤ ਹੋ ਗਏ ਸਨ। ਹਾਲਾਂਕਿ ਪਿਓਂਗਯਾਂਗ ਨੇ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਉਸ ਨੇ ਸੰਮੇਲਨ ਕਰਨ ਦੀ ਪੇਸ਼ਕਸ਼ ਕੀਤੀ ਸੀ। ਇਸ ਗੱਲਬਾਤ ਦਾ ਐਲਾਨ ਕਿਮ ਜੋਂਗ ਓਨ ਨਾਲ ਪਿਓਂਗਯਾਂਗ ਨਾਲ ਮੁਲਾਕਾਤ ਕਰਨ ਵਾਲੇ ਦੱਖਣੀ ਕੋਰੀਆ ਦੇ ਇਕ ਰਾਜਦੂਤ ਨੇ ਕੀਤਾ ਸੀ।
ਦੱਖਣੀ ਕੋਰੀਆ ਮੀਡੀਆ ਮੁਤਾਬਕ ਪਿਓਂਗਯਾਂਗ ਅਤੇ ਵਾਸ਼ਿੰਗਟਨ ਵਿਚਾਲੇ ਕਿਮ ਹਕ ਸੋਂਗ, ਕਿਮ ਸਾਂਗ ਡੁਕ ਅਤੇ ਕਿਮ ਡੋਂਗ ਚੁਲ ਦੀ ਰਿਹਾਈ ਦੇ ਸਬੰਧ ‘ਚ ਗੱਲਬਾਤ ਅਸ਼ੰਕ (ਅਧੂਰੇ) ਰੂਪ ਨਾਲ ਆਪਣੇ ਆਖਰੀ ਪੱਧਰ ਤੱਕ ਪਹੁੰਚ ਗਈ ਹੈ। ਟੀ. ਵੀ. ਨੇ ਦੱਖਣੀ ਕੋਰੀਆ ਦੇ ਡਿਪਲੋਮੈਟ ਸੂਤਰਾਂ ਦੇ ਹਵਾਲੇ ਤੋਂ ਦਿਖਾਇਆ ਕਿ, ‘ਉਹ ਰਿਹਾਈ ਦੇ ਸਮੇਂ ਦੀ ਜਾਣਕਾਰੀ ਹਾਸਲ ਕਰ ਰਹੇ ਹਨ।’

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.