ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
23 ਮਾਰਚ ਦੀ ਛੁੱਟੀ ਬਾਰੇ ਸਾਰਾ ਦਿਨ ਪਿਆ ਰਿਹਾ ਭੰਬਲਭੂਸਾ , ਨਹੀਂ ਹੋਈ ਛੁੱਟੀ
23 ਮਾਰਚ ਦੀ ਛੁੱਟੀ ਬਾਰੇ ਸਾਰਾ ਦਿਨ ਪਿਆ ਰਿਹਾ ਭੰਬਲਭੂਸਾ , ਨਹੀਂ ਹੋਈ ਛੁੱਟੀ
Page Visitors: 2361

23 ਮਾਰਚ ਦੀ ਛੁੱਟੀ ਬਾਰੇ ਸਾਰਾ ਦਿਨ ਪਿਆ ਰਿਹਾ ਭੰਬਲਭੂਸਾ , ਨਹੀਂ ਹੋਈ ਛੁੱਟੀ
By : ਬਾਬੂਸ਼ਾਹੀ ਬਿਊਰੋ
Thursday, Mar 22, 2018 09:55 PM

  • 23 ਮਾਰਚ ਦੀ ਛੁੱਟੀ ਬਾਰੇ ਸਾਰਾ ਦਿਨ ਪਿਆ ਰਿਹਾ ਭੰਬਲਭੂਸਾ 
    ਚੰਡੀਗੜ੍ਹ, 22 ਮਾਰਚ , 2018 : ਕੱਲ੍ਹ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ  ਦਿਨ ਤੇ ਪੰਜਾਬ ਸਰਕਾਰ ਦੀ ਛੁੱਟੀ ਹੋਈ ਕਿ ਨਹੀਂ ? ਇਸ ਮਾਮਲੇ ਤੇ ਸਾਰਾ ਦਿਨ ਭੰਬਲਭੂਸਾ ਪਿਆ ਰਿਹਾ . ਬਾਅਦ ਦੁਪਹਿਰ ਸੋਸ਼ਲ ਮੀਡੀਆ ਤੇ ਇਹ ਖ਼ਬਰ ਫੈਲ ਗਈ ਕਿ ਪੰਜਾਬ ਸਰਕਾਰ ਨੇ 23 ਮਾਰਚ ਦੀ ਜਨਤਕ ਛੁੱਟੀ ਐਲਾਨ ਦਿੱਤੀ ਹੈ . ਇਕ ਪ੍ਰਮੁੱਖ ਪੰਜਾਬੀ ਅਖ਼ਬਾਰ ਦੇ  ਆਉਣ ਲਾਈਨ ਐਡੀਸ਼ਨ ਨੇ ਇਹ ਖ਼ਬਰ ਚਲਾ ਦਿੱਤੀ . ਇੱਥੋਂ ਤੱਕ ਸੋਸ਼ਲ ਮੀਡੀਆ ਤੇ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਦੇ ਹਵਾਲੇ ਨਾਲ ਬਾਕਾਇਦਾ ਖ਼ਬਰ ਵਾਟ੍ਸ-ਐਪ ਤੇ ਘੁਮਾਈ ਗਈ ਜੋ ਕਿ ਸਹੀ ਨਹੀਂ ਸੀ .
    ਇਸ ਮਾਮਲੇ ਸਬੰਧੀ ਸਾਰਾ ਦਿਨ ਹੀ ਪੰਜਾਬ ਭਰ ਵਿਚੋਂ ਲੋਕਾਂ ਦੇ ਫ਼ੋਨ ਬਾਬੂਸ਼ਾਹੀ ਦੇ ਸਟਾਫ਼ ਦੇ ਫੋਨਾਂ ਤੇ ਆਉਂਦੇ ਰਹੇ .
    ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਸਪਸ਼ਟ ਕੀਤਾ ਕਿ ਕੱਲ੍ਹ 23 ਮਾਰਚ ਦੀ ਕੋਈ ਛੁੱਟੀ ਨਹੀਂ ਕੀਤੀ ਗਈ  ਅਤੇ ਸੋਸ਼ਲ ਮੀਡੀਆ ਤੇ ਘੁਮਾਈ ਖ਼ਬਰ ਗ਼ਲਤ ਹੈ .
    ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਕੱਲ੍ਹ 23 ਮਾਰਚ ਨੂੰ ਨਹੀਂ ਹੋਵੇਗਾ ਅਤੇ ਸਦਨ ਦੀ ਛੁੱਟੀ ਰਹੇਗੀ .

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.