ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਹਿੰਦੁਸਤਾਨ ‘ਤੇ ਦੇਸ਼ ਵਿਰੋਧੀ ਬਿਆਨ ਦੇ ਬੁਰੇ ਫੱਸ ਗਏ ਸੁਖਬੀਰ ਬਾਦਲ
ਹਿੰਦੁਸਤਾਨ ‘ਤੇ ਦੇਸ਼ ਵਿਰੋਧੀ ਬਿਆਨ ਦੇ ਬੁਰੇ ਫੱਸ ਗਏ ਸੁਖਬੀਰ ਬਾਦਲ
Page Visitors: 2356

ਹਿੰਦੁਸਤਾਨ ‘ਤੇ ਦੇਸ਼ ਵਿਰੋਧੀ ਬਿਆਨ ਦੇ ਬੁਰੇ ਫੱਸ ਗਏ ਸੁਖਬੀਰ ਬਾਦਲਹਿੰਦੁਸਤਾਨ ‘ਤੇ ਦੇਸ਼ ਵਿਰੋਧੀ ਬਿਆਨ ਦੇ ਬੁਰੇ ਫੱਸ ਗਏ ਸੁਖਬੀਰ ਬਾਦਲ

March 22
16:49 2018

ਜਲੰਧਰ, 22 ਮਾਰਚ (ਪੰਜਾਬ ਮੇਲ)- ਬੀਤੀ 18 ਮਾਰਚ ਨੂੰ ਜਲੰਧਰ ਵਿਖੇ ਗੁਰੂ ਗੋਬਿੰਦ ਐਵੇਨਿਊ ‘ਚ ਭਾਜਪਾ-ਅਕਾਲੀ ਦਲ ਦੀ ‘ਵਜਾਓ ਢੋਲ ਖੋਲ੍ਹੋ ਪੋਲ’ ਰੈਲੀ ਕੱਢੀ ਗਈ ਸੀ। ਇਸ ‘ਚ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ, ਵਿਜੇ ਸਾਂਪਲਾ, ਬਿਕਰਮ ਮਜੀਠੀਆ ਸਮੇਤ ਕਈ ਅਕਾਲੀ ਆਗੂਆਂ ਵੱਲੋਂ ਹਿੱਸਾ ਲਿਆ ਗਿਆ ਸੀ। ਇਥੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਬਾਦਲ ਨੇ ਹਿੰਦੁਸਤਾਨ ‘ਤੇ ਦੇਸ਼ ਵਿਰੋਧੀ ਬਿਆਨ ਦੇ ਦਿੱਤਾ, ਜਿਸ ਨੂੰ ਲੈ ਕੇ ਉਹ ਬੁਰੇ ਫੱਸ ਗਏ। ਉਨ੍ਹਾਂ ਨੇ ਦੇਸ਼ ਵਿਰੋਧੀ ਬਿਆਨ ਦਿੰਦੇ ਹੋਏ ਕਿਹਾ ਸੀ, ”ਹਿੰਦੁਸਤਾਨ ਰਹੇ ਨਾ ਰਹੇ, ਅਸੀਂ ਤਾਂ ਇਕੱਠੇ ਰਹਿਣਾ।” ਇਸੇ ਬਿਆਨ ਨੂੰ ਲੈ ਕੇ ਸੁਖਬੀਰ ਬਾਦਲ ਖਿਲਾਫ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਾਇਸ ਪ੍ਰੈਸੀਡੈਂਟ ਹਿਮਾਂਸ਼ੂ ਪਾਠਕ ਵੱਲੋ ਪੁਲਿਸ ਕਮਿਸ਼ਨਰ ਪ੍ਰਵੀਨ ਸਿਨਹਾ ਦੇ ਕੋਲ ਸ਼ਿਕਾਇਤ ਕੀਤੀ ਗਈ ਹੈ। ਇਨ੍ਹਾਂ ਹੀ ਨਹੀਂ ਇਸ ਵਿਸ਼ੇ ‘ਤੇ ਇਕ ਪੱਤਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਭੇਜਿਆ ਗਿਆ ਹੈ।
ਉਨ੍ਹਾਂ ਵੱਲੋਂ ਦਿੱਤੀ ਗਈ ਸ਼ਿਕਾਇਤ ‘ਚ ਲਿੱਖਿਆ ਗਿਆ ਹੈ ਕਿ ਸੁਖਬੀਰ ਬਾਦਲ ਨੇ 18 ਮਾਰਚ ਨੂੰ ਜਲੰਧਰ ‘ਚ ਕੀਤੀ ਗਈ ਰੈਲੀ ‘ਚ ਕਿਹਾ ਸੀ,
ਹਿੰਦੁਸਤਾਨ ਰਹੇ ਨਾ ਰਹੇ, ਅਸੀਂ ਤਾਂ ਇਕੱਠੇ ਰਹਿਣਾ।
ਸੁਖਬੀਰ ਵੱਲੋਂ ਦਿੱਤੇ ਗਏ ਇਸ ਬਿਆਨ ਦੀ ਪਾਠਕ ਨੇ ਨਿੰਦਾ ਕਰਦੇ ਹੋਏ ਕਿਹਾ ਕਿ ਸੁਖਬੀਰ ਨੇ ਅਜਿਹਾ ਕਹਿ ਕੇ ਹਿੰਦੁਸਤਾਨ ਦਾ ਅਪਮਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੇ ਇਹ ਬਿਆਨ ਭਾਵੁਕ ਹੋ ਕੇ ਦਿੱਤਾ ਹੈ ਤਾਂ ਉਨ੍ਹਾਂ ਨੂੰ ਦੇਸ਼ ਵਾਸੀਆਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਜੇਕਰ ਉਹ ਸਮਝਦੇ ਹਨ ਕਿ ਇਹ ਬਿਆਨ ਭਾਵੁਕ ਹੋ ਕੇ ਨਹੀਂ ਦਿੱਤਾ ਤਾਂ ਉਨ੍ਹਾਂ ਦੇ ਖਿਲਾਫ ਦੇਸ਼ਧ੍ਰੋਹ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ, ਕਿਉਂਕਿ ਅਸੀਂ ਦੇਸ਼ ਨਾਲ ਹਾਂ ਅਤੇ ਦੇਸ਼ ਸਾਡਾ ਹੈ, ਇਸ ਤੋਂ ਉੱਪਰ ਕੁਝ ਵੀ ਨਹੀਂ ਹੈ।
ਸੁਖਬੀਰ ਬਾਦਲ ਦੇ ਇਸ ਬਿਆਨ ਨੇ ਦੇਸ਼ ਦੀ ਹੋਂਦ ਨੂੰ ਖਤਰੇ ‘ਚ ਪਾਇਆ ਹੈ ਅਤੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਨ੍ਹਾਂ ਲਈ ਦੇਸ਼ ਤੋਂ ਵੀ ਉੱਪਰ ਦਾ ਗਠਜੋੜ ਹੈ। ਜੇ. ਐੱਨ. ਯੂ. ਵਿਦਿਆਰਥੀ ਕਨੱਈਆ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਹੋਰ ਅਜਿਹਾ ਬਿਆਨ ਦਿੰਦਾ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਹੁੰਦੀ ਹੈ ਪਰ ਉਨ੍ਹਾਂ ਦੇ ਗਠਜੋੜ ਦੇ ਨੇਤਾ ਨੇ ਅਜਿਹਾ ਬਿਆਨ ਦਿੱਤਾ ਤਾਂ ਕੀ ਉਨ੍ਹਾਂ ‘ਤੇ ਕਾਰਵਾਈ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨੇ ਕਿਹਾ ਕਿ ਜੇਕਰ ਪੁਲਿਸ ਚਾਹੁੰਦੀ ਹੈ ਤਾਂ ਮੈਂ ਇਸ ਬਿਆਨ ਦੀ ਵੀਡੀਓ ਵੀ ਪੇਸ਼ ਕਰ ਸਕਦਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.