ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪੈਨਮਿਉਰ ਵਿਖੇ ਇਕ ਭਾਰਤੀ ਦੀ ਹੱਟੀ ਉਤੇ ਨਕਾਬਪੋਸ਼ ਅੱਠ ਲੁਟੇਰਿਆਂ ਨੇ ਦਿਨ ਦਿਹਾੜੇ ਸਾਮਾਨ ਲੁਟਿਆ
ਪੈਨਮਿਉਰ ਵਿਖੇ ਇਕ ਭਾਰਤੀ ਦੀ ਹੱਟੀ ਉਤੇ ਨਕਾਬਪੋਸ਼ ਅੱਠ ਲੁਟੇਰਿਆਂ ਨੇ ਦਿਨ ਦਿਹਾੜੇ ਸਾਮਾਨ ਲੁਟਿਆ
Page Visitors: 2344

ਪੈਨਮਿਉਰ ਵਿਖੇ ਇਕ ਭਾਰਤੀ ਦੀ ਹੱਟੀ ਉਤੇ ਨਕਾਬਪੋਸ਼ ਅੱਠ ਲੁਟੇਰਿਆਂ ਨੇ ਦਿਨ ਦਿਹਾੜੇ ਸਾਮਾਨ ਲੁਟਿਆ
By : ਬਾਬੂਸ਼ਾਹੀ ਬਿਊਰੋ
Sunday, Mar 25, 2018 06:05 PM

ਭਾਰਤੀ ਦੀ ਦੁਕਾਨ ਉਤੇ ਭਰਿੰਡਾ ਵਾਂਗ ਸਮਾਨ ਉਤੇ ਝਪਟੇ ਅੱਠ ਲੁਟੇਰੇ।

ਔਕਲੈਂਡ 25 ਮਾਰਚ 2018 (ਹਰਜਿੰਦਰ ਸਿੰਘ ਬਸਿਆਲਾ)-ਕਾਗਜ਼ੀ ਸਰਵੇ ਭਾਵੇਂ ਇਹ ਵਿਖਾਈ ਜਾਂਦੇ ਹਨ ਕਿ ਨਿਊਜ਼ੀਲੈਂਡ ਦੁਨੀਆ ਦੇ ਉਚਤਿਮ ਦੇਸ਼ਾਂ ਵਿਚੋਂ ਇਕ ਹੈ। ਆਕਲੈਂਡ ਸ਼ਹਿਰ ਨੂੰ ਰਹਿਣ ਲਈ ਵਧੀਆ ਆਖਿਆ ਜਾ ਰਿਹਾ ਹੈ ਪਰ ਇਸ ਨੂੰ ਛੋਟੇ ਬਿਜ਼ਨਸ ਅਦਾਰਿਆਂ ਰਾਹੀਂ ਵਧੀਆ ਮੁਹੱਲਾ ਅਤੇ ਫਿਰ ਵਧੀਆ ਮੁਲਕ ਬਨਾਉਣ ਵਾਲਿਆਂ ਦੇ ਵਿਚਾਰ ਇਸਦੇ ਉਲਟ ਹੋ ਸਕਦੇ ਹਨ। ਕਾਰਨ ਇਹ ਹੈ ਕਿ ਮਹੀਨੇ ਦੇ ਵਿਚ 100 ਤੋਂ ਵੱਧ ਲੁੱਟ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਤੇ ਸਲਾਨਾ ਵਾਧਾ 87% ਤੱਕ ਹੋ ਗਿਆ ਹੈ। ਕਹਿੰਦੇ ਨੇ ਜੇਕਰ ਜੰਗਲ ਦੇ ਵਿਚ ਸ਼ੇਰ ਦੀ ਦਹਾੜ ਗੂੰਜਣ ਵਾਲੀ ਹੋਵੇ ਤਾਂ ਛੋਟੇ ਜਾਨਵਰ ਖੁੱਡਾਂ ਵਿਚ ਰਹਿਣਾ ਪਸੰਦ ਕਰਦੇ ਹਨ।    
   ਇਸੀ ਤਰ੍ਹਾਂ ਜੇਕਰ ਕਿਸੇ ਮੁਲਕ ਵਿਚ ਪੁਲਿਸ ਦੀ ਦਹਾੜ ਕਾਇਮ ਹੋਵੇ ਤਾਂ ਕੀ ਮਜਾਲ ਉਥੇ ਲੁਟੇਰਿਆਂ ਦਾ ਧਾੜ ਬਣ ਜਾਵੇ। ਨਿਊਜ਼ੀਲੈਂਡ ਪੁਲਿਸ ਭਾਵੇਂ ਕਾਨੂੰਨੀ ਦਿਸ਼ਾ ਨਿਰਦੇਸ਼ਾਂ ਹੇਠ ਕੰਮ ਕਰਦੀ ਹੋਵੇ ਪਰ ਲੋਕਾਂ ਦਾ ਵਿਸ਼ਵਾਸ ਜਰੂਰ ਚੁੱਕ ਹੋ ਗਿਆ ਹੈ। ਬੀਤੇ ਕੱਲ੍ਹ ਪੈਨਮਿਊਰ ਵਿਖੇ ਇਕ ਭਾਰਤੀ ਕਾਰੋਬਾਰੀ ਦੀ ਹੱਟੀ ਉਤੇ 8 ਨਕਾਬਪੋਸ਼ ਲੇਟਰਿਆਂ ਨੇ ਸਵੇਰੇ 10.30 ਵਜੇ ਹੀ ਲੁੱਟ ਦੀ ਘਟਨਾ ਨੂੰ ਸ਼ੇਰਆਮ ਅੰਜ਼ਾਮ ਦੇ ਕੇ ਪੁਲਿਸ ਨੂੰ ਸ਼ਾਇਦ ਇਹ ਕਹਿ ਦਿੱਤਾ ਕਿ ਕਰ ਲਓ ਜੋ ਕੁਝ ਕਰਨਾ। ਇਨ੍ਹਾਂ ਲੁਟੇਰਿਆਂ ਨੇ ਮਹਿੰਗੀਆਂ ਸਿਗਟਰਾਂ ਅਤੇ ਨਕਦੀ ਹੀ ਨਹੀਂ ਲੁੱਟੀ ਸਗੋਂ ਖਾਣ-ਪੀਣ ਵਾਲੀਆਂ ਚੀਜ਼ਾ ਵੀ ਲੈ ਗਏ ਜਿਵੇਂ ਕਈ ਦਿਨਾਂ ਦੇ ਭੁੱਖੇ ਮਰ ਰਹੇ ਹੋਣ।  ਸ੍ਰੀ ਪਟੇਲ 21 ਸਾਲਾਂ ਤੋਂ ਇਸ ਬਿਜ਼ਨਸ ਵਿਚ ਹਨ ਪਰ ਪਿਛਲੇ 6 ਮਹੀਨਿਆਂ ਦੇ ਵਿਚ ਕਈ ਘਟਨਾਵਾਂ ਹੋ ਗਈਆਂ ਹਨ ਅਤੇ ਉਨ੍ਹਾਂ ਨੂੰ 4 ਵਾਰ ਕੁੱਟਿਆ-ਮਾਰਿਆ ਜਾ ਚੁੱਕਾ ਹੈ। ਇਹ ਅੱਠ ਲੁਟੇਰੇ ਬਿਲਕੁਲ ਚੜ੍ਹਦੀ ਜਵਾਨੀ ਵਾਲੇ ਲਗਦੇ ਸਨ ਅਤੇ ਇੰਝ ਪ੍ਰਤੀਤ ਹੋ ਰਿਹਾ ਸੀ ਜਿਵੇਂ ਛੋਟੇ ਬੱਚੇ ਦੁਕਾਨਾ ਲੁੱਟ ਰਹੇ ਹਨ। ਘਟਨਾ ਵੇਲੇ ਸਟਾਫ ਪਿਛਲੇ ਸਟੋਰ ਵਿਚ ਕੰਮ ਕਰਦਾ ਸੀ ਅਤੇ ਉਸਨੇ ਕਿਸੀ ਤਰ੍ਹਾਂ ਆਪਣਾ ਬਚਾਅ ਕਰ ਲਿਆ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.