ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਬਰਤਾਨੀਆ ਵਿੱਚ 27 ਮਾਰਚ ਨੂੰ ਮਨਾਇਆ ਜਾਵੇਗਾ ‘ਦਸਤਾਰ ਦਿਹਾੜਾ’
ਬਰਤਾਨੀਆ ਵਿੱਚ 27 ਮਾਰਚ ਨੂੰ ਮਨਾਇਆ ਜਾਵੇਗਾ ‘ਦਸਤਾਰ ਦਿਹਾੜਾ’
Page Visitors: 2357

ਬਰਤਾਨੀਆ ਵਿੱਚ 27 ਮਾਰਚ ਨੂੰ ਮਨਾਇਆ ਜਾਵੇਗਾ ‘ਦਸਤਾਰ ਦਿਹਾੜਾ’ਬਰਤਾਨੀਆ ਵਿੱਚ 27 ਮਾਰਚ ਨੂੰ ਮਨਾਇਆ ਜਾਵੇਗਾ ‘ਦਸਤਾਰ ਦਿਹਾੜਾ’

March 26
21:00 2018

ਬ੍ਰਿਟੇਨ ਦੇ ਸਾਰੇ ਸੰਸਦ ਮੈਂਬਰ ਪੱਗਾਂ ਬੰਨ੍ਹ ਕੇ ਆਉਣਗੇ
ਲੰਡਨ, 26 ਮਾਰਚ (ਪੰਜਾਬ ਮੇਲ)- 27 ਮਾਰਚ ਨੂੰ ਬ੍ਰਿਟੇਨ ਵਿੱਚ ਸਿੱਖਾਂ ਨੂੰ ਇਤਿਹਾਸਕ ਸਨਮਾਣ ਮਿਲਣ ਜਾ ਰਿਹਾ ਹੈ। ਬਰਤਾਨੀਆ ਵਿੱਚ 27 ਮਾਰਚ ਨੂੰ ‘ਦਸਤਾਰ ਦਿਹਾੜਾ’ ਮਨਾਇਆ ਜਾ ਰਿਹਾ ਹੈ। ਇਸ ਮੌਕੇ ਬ੍ਰਿਟੇਨ ਦੇ ਸਾਰੇ ਸੰਸਦ ਮੈਂਬਰ ਪੱਗਾਂ ਬੰਨ੍ਹ ਕੇ ਆਉਣਗੇ। ਇਸ ਨਾਲ ਵਿਸ਼ਵ ਭਰ ਵਿੱਚ ਸਿੱਖਾਂ ਦੀ ਪਛਾਣ ਬਣੇਗੀ।
ਦਰਅਸਲ ਕੁਝ ਦਿਨ ਪਹਿਲਾਂ ਬ੍ਰਿਟਿਸ਼ ਸੰਸਦ ਭਵਨ ਦੇ ਬਾਹਰ ਸਿੱਖ ਨੌਜਵਾਨ ਰਵਨੀਤ ਸਿੰਘ ‘ਤੇ ਹਮਲਾ ਹੋਇਆ ਸੀ। ਇਸ ਨੂੰ ਬੇਹੱਦ ਗੰਭੀਰਤਾ ਨਾਲ ਲੈਂਦੇ ਹੋਏ ਬ੍ਰਿਟਿਸ਼ ਸੰਸਦ ਨੇ ਇਹ ਇਤਿਹਾਸਕ ਫ਼ੈਸਲਾ ਲਿਆ ਹੈ। ਇਸ ਨੂੰ ਸਿੱਖਾਂ ਲਈ ਵੱਡੇ ਮਾਣ ਵਾਲੀ ਗੱਲ ਮੰਨਿਆ ਜਾ ਰਿਹਾ ਹੈ।
ਰਵਨੀਤ ਸਿੰਘ ਨੇ ਬ੍ਰਿਟਿਸ਼ ਸਰਕਾਰ ਦੇ ਇਸ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਪਹਿਲੀ ਵਾਰ ਕਿਸੇ ਦੂਜੇ ਮੁਲਕ ਨੇ ਸਿੱਖਾਂ ਨੂੰ ਇੰਨਾ ਵੱਡਾ ਮਾਣ ਸਤਿਕਾਰ ਦਿੱਤਾ ਹੈ।
ਰਵਨੀਤ ਸਿੰਘ ‘ਤੇ ਸੰਸਦ ਦੇ ਬਾਹਰ ਹੋਈ ਨਸਲੀ ਟਿੱਪਣੀ ਤੋਂ ਬਾਅਦ ਇਹ ਮਾਮਲਾ ਸਿੱਖ ਸਾਂਸਦ ਤਨਮਨਜੀਤ ਸਿੰਘ ਢੇਸੀ ਵੱਲੋਂ ਬ੍ਰਿਟੇਨ ਦੀ ਸੰਸਦ ਵਿੱਚ ਉਠਾਇਆ ਗਿਆ ਸੀ। ਇਸ ਮਗਰੋਂ ਜਿੱਥੇ ਸੰਸਦ ਦੇ ਸਪੀਕਰ ਨੇ ਮੁਆਫ਼ੀ ਮੰਗੀ ਸੀ, ਉੱਥੇ ਹੀ ਇਸ ਤਰੀਕੇ ਨਾਲ ‘ਟਰਬਨ ਡੇਅ’ ਮਨਾਉਣ ਦਾ ਵੀ ਫ਼ੈਸਲਾ ਲਿਆ ਸੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.