ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਨਾਈਜੀਰੀਆ ਦੇ ਸਮੁੰਦਰੀ ਲੁਟੇਰਿਆਂ ਦੀ ਧਮਕੀ : ਕਾਂਗੜਾ ਫ਼ੋਨ ਕਰਕੇ ਬੰਧਕਾਂ ਦੇ ਪਰਿਵਾਰ ਕੋਲੋਂ ਮੰਗੀ ਫਿਰੌਤੀ
ਨਾਈਜੀਰੀਆ ਦੇ ਸਮੁੰਦਰੀ ਲੁਟੇਰਿਆਂ ਦੀ ਧਮਕੀ : ਕਾਂਗੜਾ ਫ਼ੋਨ ਕਰਕੇ ਬੰਧਕਾਂ ਦੇ ਪਰਿਵਾਰ ਕੋਲੋਂ ਮੰਗੀ ਫਿਰੌਤੀ
Page Visitors: 2325

ਨਾਈਜੀਰੀਆ ਦੇ ਸਮੁੰਦਰੀ ਲੁਟੇਰਿਆਂ ਦੀ ਧਮਕੀ : ਕਾਂਗੜਾ ਫ਼ੋਨ ਕਰਕੇ ਬੰਧਕਾਂ ਦੇ ਪਰਿਵਾਰ ਕੋਲੋਂ ਮੰਗੀ ਫਿਰੌਤੀਨਾਈਜੀਰੀਆ ਦੇ ਸਮੁੰਦਰੀ ਲੁਟੇਰਿਆਂ ਦੀ ਧਮਕੀ : ਕਾਂਗੜਾ ਫ਼ੋਨ ਕਰਕੇ ਬੰਧਕਾਂ ਦੇ ਪਰਿਵਾਰ ਕੋਲੋਂ ਮੰਗੀ ਫਿਰੌਤੀ

March 26
10:44 2018

ਨਗਰੋਟਾ, 26 ਮਾਰਚ (ਪੰਜਾਬ ਮੇਲ)- ਨਾਈਜੀਰੀਆ ਦੇ ਸਮੁੰਦਰੀ ਲੁਟੇਰਿਆਂ ਦੀ ਧਮਕੀ ਤੋਂ ਬਾਅਦ ਪਿਛਲੇ 24 ਘੰਟੇ ਵਿਚ ਕਾਂਗੜਾ ਦੇ ਤਿੰਨ ਪਰਿਵਾਰ ਖੂਨ ਦੇ ਹੰਝੂ ਰੋ ਰਹੇ ਹਨ। ਉਨ੍ਹਾਂ ਚਿੰਤਾ ਸਤਾ ਰਹੀ ਹੈ ਕਿ ਅਲਟੀਮੇਟਮ ਖਤਮ ਹੋਣ ਤੋਂ ਬਾਅਦ ਬੰਧਕ ਬਣਾਏ ਗਏ ਉਨ੍ਹਾਂ ਦੇ ਲਾਡਲਿਆਂ ਦਾ ਕੀ ਹੋਵੇਗਾ। ਸ਼ਨਿੱਚਰਵਾਰ ਨੂੰ ਸਮੁੰਦਰੀ ਲੁਟੇਰਿਆਂ ਨੇ ਸੁਸ਼ੀਲ ਦੇ ਘਰ ਫੋਨ ਕਰਕੇ ਫਿਰੌਤੀ ਦੇ ਪੈਸੇ ਨਾ ਦੇਣ ‘ਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਘਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਨ੍ਹਾਂ ਪੂਰੀ ਰਾਤ ਜਾਗਦੇ ਹੋਏ ਕੱਟੀ। ਨੌਜਵਾਨਾਂ ਦੇ ਬੰਧਕ ਬਣਾਉਣ ਦੀ ਸੂਚਨਾ ਵਿਦੇਸ਼ ਮੰਤਰਾਲੇ ਨੂੰ ਦੇ ਦਿੱਤੀ ਹੈ।
ਲੇਕਿਨ 24 ਘੰਟੇ ਤੋਂ ਰਾਹਤ ਦੀ ਕੋਈ ਖ਼ਬਰ ਨਹੀਂ ਆਈ। ਸੁਸ਼ੀਲ ਦੀ ਪਤਨੀ ਪੂਜਾ, ਪਿਤਾ ਰਘੂਵੀਰ ਅਤੇ ਮਾਤਾ ਸੁਦੇਸ਼ ਨੇ ਕਿਹਾ ਕਿ ਉਹ ਅਪਣਾ ਸਾਰਾ ਪੈਸਾ, ਜ਼ਮੀਨ, ਘਰ ਅਤੇ ਗਹਿਣੇ ਵੇਚ ਕੇ ਫਿਰੌਤੀ ਦੀ ਰਕਮ ਦੇਣ ਲਈ ਤਿਆਰ ਹਨ।
ਜ਼ਿਕਰਯੋਗ ਹੈ ਕਿ ਨਾਈਜੀਰੀਆ ਵਿਚ ਕਾਂਗੜਾ ਜ਼ਿਲ੍ਹੇ ਦੇ ਤਿੰਨ ਨੌਜਵਾਨਾਂ ਨੂੰ ਸਮੁੰਦਰੀ ਲੁਟੇਰਿਆਂ ਨੇ ਅਗਵਾ ਕਰ ਲਿਆ। ਬਦਲੇ ਵਿਚ ਲੁਟੇਰਿਆਂ ਨੇ 11 ਮਿਲੀਅਨ ਨਾਇਰਾ ਕਰੰਸੀ ਵਿਚ ਫਿਰੌਤੀ ਦੀ ਮੰਗ ਕੀਤੀ ਹੈ। ਮਰਚੈਂਟ ਨੇਵੀ ਵਿਚ ਤੈਨਾਤ ਤਿੰਨਾਂ ਨੌਜਵਾਨਾਂ ਨੂੰ ਸਮੁੰਦਰੀ ਲੁਟੇਰਿਆਂ ਨੇ ਜੰਗਲ ਵਿਚ ਬੰਧਕ ਬਣਾ ਰੱਖਿਆ ਹੈ। ਅਗਵਾ ਨੌਜਵਾਨਾਂ ਦੇ ਘਰ ‘ਤੇ ਆਈ ਸੈਟੇਲਾਈਟ ਕਾਲ ਨਾਲ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ।
ਜਾਣਕਾਰੀ ਦੇ ਅਨੁਸਾਰ ਵਿਕਾਸ ਖੰਡ ਨਗਰੋਟਾ ਸੂਰੀਆਂ ਦੀ ਪੰਚਾਇਤ ਸੁਕਨਾੜਾ ਦਾ ਨੌਜਵਾਨ ਸੁਸ਼ੀਲ ਪਿਛਲੇ ਦੋ ਮਹੀਨੇ ਤੋਂ ਨਾਈਜੀਰੀਆ ਦੇ ਸਮੁੰਦਰੀ ਲੁਟੇਰਿਆਂ ਦੀ ਕੈਦ ਵਿਚ ਹਨ। ਇਸ ਤੋਂ Îਇਲਾਵਾ ਦੋ ਹੋਰ ਨੌਜਵਾਨ ਅਜੇ ਕੁਮਾਰ ਨਿਵਾਸੀ ਪਾਲਮਪੁਰ ਅਤੇ ਪੰਕਜ ਨਗਰੋਟਾ ਬਗਵਾਂ ਨੂੰ ਉਤਸੇਹੜ ਪੰਚਾਇਤ ਦੇ ਰਡ ਪਿੰਡ ਦਾ ਰਹਿਣ ਵਾਲਾ ਹੈ। ਮਰਚੈਂਟ ਨੇਵੀ ਵਿਚ ਤੈਨਾਤ ਸੁਸ਼ੀਲ 13 ਸਾਲ ਤੋਂ ਅਲੱਗ ਅਲੱਗ ਕੰਪਨੀਆਂ ਦੇ ਨਾਲ ਕੰਮ ਕਰ ਰਿਹਾ ਸੀ। ਇਨ੍ਹਾਂ ਤਿੰਨਾਂ ਨੌਜਵਾਨਾਂ ਨੂੰ ਸਮੁੰਦਰੀ ਜਹਾਜ਼ ਸਮੇਤ ਨਾਈਜੀਰੀਆ ਵਿਚ ਅਗਵਾ ਕਰ ਲਿਆ ਗਿਆ। ਉਨ੍ਹਾਂ ਜੰਗਲ ਵਿਚ ਰੱਖਿਆ ਗਿਆ ਹੈ। ਸੁਸ਼ੀਲ ਨੇ 12 ਮਾਰਚ ਨੂੰ ਸੈਟੇਲਾਈਨ ਕਾਲ ਰਾਹੀਂ ਪਰਿਵਾਰ ਵਾਲਿਆਂ ਨੂੰ ਅਗਵਾ ਦੀ ਪੂਰੀ ਜਾਣਕਾਰੀ ਦਿੱਤੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.