ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪੰਜਾਬ ਦੇ ਸਾਂਸਦਾਂ ਵਲੋਂ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਨੂੰ ਜੀ.ਐਸ.ਟੀ. ਤੋਂ ਛੋਟ ਨਾ ਦੇਣ ‘ਤੇ ਕੇਂਦਰ ਵਿਰੁੱਧ ਪਰਦਰਸ਼ਨ
ਪੰਜਾਬ ਦੇ ਸਾਂਸਦਾਂ ਵਲੋਂ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਨੂੰ ਜੀ.ਐਸ.ਟੀ. ਤੋਂ ਛੋਟ ਨਾ ਦੇਣ ‘ਤੇ ਕੇਂਦਰ ਵਿਰੁੱਧ ਪਰਦਰਸ਼ਨ
Page Visitors: 2315

ਪੰਜਾਬ ਦੇ ਸਾਂਸਦਾਂ ਵਲੋਂ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਨੂੰ ਜੀ.ਐਸ.ਟੀ. ਤੋਂ ਛੋਟ ਨਾ ਦੇਣ ‘ਤੇ ਕੇਂਦਰ ਵਿਰੁੱਧ ਪਰਦਰਸ਼ਨ 
By : ਬਾਬੂਸ਼ਾਹੀ ਬਿਊਰੋ
Wednesday, Apr 04, 2018 09:25 PM

  • ਚੰਡੀਗੜ੍ਹ, 4 ਅਪ੍ਰੈਲ 2018:
    ਸੂਬੇ ਦੇ ਸਾਂਝੇ ਹਿਤਾਂ ਦੀ ਰਾਖੀ ਲਈ ਇਕੱਠਿਆਂ ਲੜਾਈ ਲੜ੍ਹਨ ਦੀ ਨਵੀਂ ਮਿਸਾਲ ਪੈਦਾ ਕਰਦਿਆਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਸਦਾਂ ਵੱਲੋਂ ਅੱਜ ਗੁਰਦਾਸਪੁਰ ਤੋਂ ਸਾਂਸਦ ਸ੍ਰੀ ਸੁਨੀਲ ਜਾਖੜ ਦੀ ਪਹਿਲ 'ਤੇ,  ਸ੍ਰੀ ਦਰਬਾਰ ਸਾਹਿਬ ਦੇ ਲੰਗਰ ਲਈ ਲੋੜੀਂਦੀਆਂ ਵਸਤਾਂ ਨੂੰ ਜੀ.ਐਸ.ਟੀ ਤੋਂ ਛੋਟ ਨਾ ਦੇਣ 'ਤੇ ਕੇਂਦਰ ਸਰਕਾਰ ਵਿਰੁੱਧ ਸੰਸਦ ਦੇ ਬਾਹਰ ਸਾਂਝੇ ਤੌਰ 'ਤੇ ਰੋਸ ਪ੍ਰਦਰਸ਼ਨ ਕੀਤਾ ਗਿਆ।
           ਸ੍ਰੀ ਦਰਬਾਰ ਸਾਹਿਬ ਦੇ ਲੰਗਰ ਨੂੰ ਜੀ.ਐਸ.ਟੀ ਤੋਂ ਛੋਟ ਨਾ ਦੇਣ 'ਤੇ ਕੇਂਦਰ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਸਾਂਸਦ ਸ੍ਰੀ ਸੁਨੀਲ ਜਾਖੜ ਵੱਲੋਂ ਕੀਤੀ ਗਈ ਅਪੀਲ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਸਦ ਸ. ਸੁਖਦੇਵ ਸਿੰਘ ਢੀਂਡਸਾ ਅਤੇ ਸ. ਬਲਵਿੰਦਰ ਸਿੰਘ ਭੂੰਦੜ ਸਮੇਤ ਬਿਹਾਰ ਤੋਂ ਕਾਂਗਰਸੀ ਸਾਂਸਦ ਸ੍ਰੀਮਤੀ ਰੰਜੀਤਾ ਰੰਜਨ ਵੱਲੋਂ ਸੰਸਦ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ।
    ਅਕਾਲੀ ਸਾਂਸਦਾਂ ਅਤੇ ਸ੍ਰੀਮਤੀ ਰੰਜੀਤਾ ਰੰਜਨ ਦਾ ਧਰਨੇ ਵਿੱਚ ਸ਼ਾਮਿਲ ਹੋਣ ਲਈ ਧੰਨਵਾਦ ਕਰਦਿਆਂ ਸ੍ਰੀ ਜਾਖੜ ਨੇ ਪੰਜਾਬ ਦੇ ਹੋਰਨਾਂ ਸਾਂਸਦਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੇਂਦਰ ਵੱਲੋਂ ਇਸ ਮੁੱਦੇ 'ਤੇ ਅਪਣਾਏ ਗਏ ਅੜਿਅਲ ਰਵੱਈਏ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨ।
    ਪੰਜਾਬ ਕਾਂਗਰਸ ਪ੍ਰਧਾਨ ਨੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਸਮਝਣ ਤੋਂ ਇਨਕਾਰੀ ਹੋਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਅਸੰਵੇਦਨਸ਼ੀਲਤਾ 'ਤੇ ਖੇਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਸਿਰਫ ਪੰਜਾਬ ਵਿੱਚ ਰਹਿੰਦੇ ਲੋਕ ਹੀ ਨਹੀਂ ਬਲਕਿ ਸੱਤ ਸਮੁੰਦਰੋਂ ਪਾਰ ਦੇਸ਼-ਵਿਦੇਸ਼ ਵਿੱਚ ਵੱਸਦੇ ਪੰਜਾਬੀ ਵੀ ਜਜ਼ਬਾਤੀ ਤੌਰ 'ਤੇ ਸ੍ਰੀ ਦਰਬਾਰ ਸਾਹਿਬ ਨਾਲ ਜੁੜੇ ਹੋਏ ਹਨ।
    ਉਨ੍ਹਾਂ ਕਿਹਾ ਕਿ ਜੇਕਰ ਲੰਗਰ ਤੋਂ ਜੀ.ਐਸ.ਟੀ ਹਟਾ ਦਿੱਤੀ ਜਾਂਦੀ ਤਾਂ ਮਾਮੂਲੀ ਜਿਹੀ ਰਕਮ ਦਾ ਫਰਕ ਪੈਣਾ ਸੀ ਪਰ ਇਸ ਨਾਲ ਜਿੱਥੇ ਲੋਕਾਂ ਦੀਆਂ ਭਾਵਨਾਵਾਂ ਅਤੇ ਜ਼ਜਬਾਤਾਂ ਦੀ ਕਦਰ ਹੋਣੀ ਸੀ ਉਥੇ ਇੱਕ ਮਹੱਤਵਪੂਰਨ ਸੰਦੇਸ਼ ਵੀ ਜਾਣਾ ਸੀ। ਉਨ੍ਹਾਂ ਕੇਂਦਰ ਸਰਕਾਰ ਅੱਗੇ ਆਪਣੀ ਅਪੀਲ ਦੁਹਰਾਉਂਦਿਆਂ ਆਸ ਕੀਤੀ ਕਿ ਇਸ ਦਾ ਵਧੀਆ ਸਿੱਟਾ ਨਿਕਲੇਗਾ ਅਤੇ ਕੇਂਦਰ ਵੱਲੋਂ ਲੰਗਰ ਦੀਆਂ ਵਸਤਾਂ ਤੋਂ ਜੀ.ਐਸ.ਟੀ ਹਟਾ ਦਿੱਤੀ ਜਾਵੇਗੀ।
    ......................................
    ਟਿੱਪਣੀ:-ਫੋਟੋ ਸਾਫ ਪੋਲ ਖੋਲ੍ਹ ਰਹੀ ਹੈ ਕਿ ਇਹ ਇਕੱਠ ਦਿਲੋਂ ਨਹੀਂ ਬਲਕਿ ਵਿਖਾਵਾ ਮਾਤ੍ਰ ਹੀ ਹੈ, ਸਿੱਖੀ ਦੇ ਭੇਸ ਵਿਚ ਅਜਿਹੀਆਂ ਕਾਲੀਆਂ ਭੇਡਾਂ ਨੂੰ ਪਛਾਨਣਾ ਬਣਦਾ ਹੈ। ਜਿਸ ਸਿੱਖ ਨੂੰ ਦਰਬਾਰ-ਸਾਹਿਬ ਨਾਲ ਵੀ ਦਿਲੋਂ ਪਿਆਰ ਨਹੀਂ, ਉਹ ਗੁਰੂ ਦਾ ਸਿੱਖ ਨਹੀਂ, ਮੋਦੀ/ਬਾਦਲ ਦਾ ਸਿੱਖ ਹੀ ਹੋ ਸਕਦਾ ਹੈ।        ਅਮਰ ਜੀਤ ਸਿੰਘ ਚੰਦੀ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.