ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਵਾਸ਼ਿੰਗਟਨ ‘ਚ 19 ਮਈ ਨੂੰ ਕੱਢੀ ਜਾਵੇਗੀ ”ਨੈਸ਼ਨਲ ਸਿੱਖ ਡੇਅ ਪਰੇਡ”
ਵਾਸ਼ਿੰਗਟਨ ‘ਚ 19 ਮਈ ਨੂੰ ਕੱਢੀ ਜਾਵੇਗੀ ”ਨੈਸ਼ਨਲ ਸਿੱਖ ਡੇਅ ਪਰੇਡ”
Page Visitors: 2313

ਵਾਸ਼ਿੰਗਟਨ ‘ਚ 19 ਮਈ ਨੂੰ ਕੱਢੀ ਜਾਵੇਗੀ ”ਨੈਸ਼ਨਲ ਸਿੱਖ ਡੇਅ ਪਰੇਡ”ਵਾਸ਼ਿੰਗਟਨ ‘ਚ 19 ਮਈ ਨੂੰ ਕੱਢੀ ਜਾਵੇਗੀ ”ਨੈਸ਼ਨਲ ਸਿੱਖ ਡੇਅ ਪਰੇਡ”

April 11
10:13 2018

ਨਿਊਯਾਰਕ, 11 ਅਪ੍ਰੈਲ (ਪੰਜਾਬ ਮੇਲ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਯੂ.ਐੱਸ.ਏ. ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਪੰਥਕ ਜੱਥੇਬੰਦੀਆਂ ਵੱਲੋਂ ਬਣਾਈ ਸਾਂਝੀ ਸੰਸਥਾ, ਸਿੱਖ ਕੋਆਰਡੀਨੇਸ਼ਨ ਕਮੇਟੀ, ਈਸਟ ਕੋਸਟ (ਯੂ.ਐੱਸ.ਏ.) ਵੱਲੋਂ ਜਿਹੜੀ 7 ਅਪ੍ਰੈਲ ਨੂੰ ‘ਸਿੱਖ ਡੇਅ ਪਰੇਡ’ ਕੱਢੀ ਜਾਣੀ ਸੀ, ਉਹ ਮੌਸਮ ਦੀ ਖਰਾਬੀ ਨੂੰ ਦੇਖਦੇ ਹੋਏ ਹੁਣ 19 ਮਈ 2018 ਨੂੰ ਕੱਢੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਹਿੰਮਤ ਸਿੰਘ, ਕੇਵਲ ਸਿੰਘ ਸਿੱਧੂ, ਹਰਜਿੰਦਰ ਸਿੰਘ, ਵੀਰ ਸਿੰਘ ਮਾਂਗਟ, ਦਵਿੰਦਰ ਸਿੰਘ ਦਿਓ ਨੇ ਦੱਸਿਆ ਕਿ ਖ਼ਾਲਸਾ ਪ੍ਰਗਟ ਦਿਵਸ ਵਿਸਾਖੀ ਦੇ ਦਿਹਾੜੇ ਨੂੰ ‘ਨੈਸ਼ਨਲ ਸਿੱਖ ਡੇਅ’ ਦੇ ਤੌਰ ‘ਤੇ ਮਨਾਉਣ ਦੀ ਅਮਰੀਕੀ ਰਾਜ ਦੀਆਂ ਕਈ ਸੂਬਾ ਸਰਕਾਰਾਂ ਵੱਲੋਂ ਮਾਨਤਾ ਮਿਲੀ ਹੈ। ਇਸ ਦਿਨ ਦਸਮੇਸ਼ ਪਿਤਾ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖ਼ਾਲਸਾ ਪੰਥ ਸਾਜਿਆ ਸੀ। ਇਸ ਦਿਨ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਸਿੱਖ ਪੰਥਕ ਜੱਥੇਬੰਦੀਆਂ ਵੱਲੋਂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ 7 ਅਪ੍ਰੈਲ ਦੀ ਥਾਂ ਹੁਣ 19 ਅਪ੍ਰੈਲ ਦਿਨ ਸ਼ਨੀਵਾਰ ਨੂੰ ਪਰੇਡ ਕੱਢੀ ਜਾ ਰਹੀ ਹੈ। ਸਿੱਖ ਡੇਅ ਪਰੇਡ (ਸਿੱਖ ਫ਼ਰੀਡਮ ਮਾਰਚ) ਦੁਪਹਿਰ 12 ਵਜੇ ਕੈਪੀਟਲ ਹਿੱਲ ਵਾਸ਼ਿੰਗਟਨ ਡੀ.ਸੀ. ਵੱਲ ਜਾਵੇਗੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.