ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਹੁਣ ਨਹੀਂ ਰਿਹਾ ਰਾਜਿਆਂ-ਮਹਾਰਾਜਿਆਂ ਦਾ ਜ਼ਮਾਨਾ, ਅਫਸਰਸ਼ਾਹੀ ‘ਤੇ ਅਜੇ ਵੀ ਚੜ੍ਹੀ ਹੈ ਅਕਾਲੀ ਰੰਗਤ
ਹੁਣ ਨਹੀਂ ਰਿਹਾ ਰਾਜਿਆਂ-ਮਹਾਰਾਜਿਆਂ ਦਾ ਜ਼ਮਾਨਾ, ਅਫਸਰਸ਼ਾਹੀ ‘ਤੇ ਅਜੇ ਵੀ ਚੜ੍ਹੀ ਹੈ ਅਕਾਲੀ ਰੰਗਤ
Page Visitors: 2326

ਹੁਣ ਨਹੀਂ ਰਿਹਾ ਰਾਜਿਆਂ-ਮਹਾਰਾਜਿਆਂ ਦਾ ਜ਼ਮਾਨਾ, ਅਫਸਰਸ਼ਾਹੀ ‘ਤੇ ਅਜੇ ਵੀ ਚੜ੍ਹੀ ਹੈ ਅਕਾਲੀ ਰੰਗਤ
- ਸੁਨੀਲ ਜਾਖੜ ਖੁਲ੍ਹੇ ਮੰਚ ਕੈਪਟਨ ਤੇ ਛੱਡੇ ਸਿਆਸੀ ਤੀਰ
ਕੀ ਸੁਨੇਹਾ ਦੇਣਾ ਚਾਹੁੰਦੇ ਨੇ ਸੁਨੀਲ ਜਾਖੜ -ਜਾਖੜ ਨੇ ਇੱਕ ਤੀਰ ਨਾਲ ਕਈ ਨਿਸ਼ਾਨੇ ਕੀਤੇ ਜਾਖੜ ਨੇ
By : ਬਾਬੂਸ਼ਾਹੀ ਬਿਊਰੋ
Thursday, Apr 12, 2018 11:41 PM

    • ਕੀ ਸੁਨੇਹਾ ਦੇਣਾ ਚਾਹੁੰਦੇ ਨੇ ਸੁਨੀਲ ਜਾਖੜ -ਇੱਕ ਤੀਰ ਨਾਲ ਕਈ ਨਿਸ਼ਾਨੇ ਕੀਤੇ ਜਾਖੜ ਨੇ 
    • ਜਾਖੜ ਨੇ ਸ਼ਰੇਆਮ ਕੱਢੀ ਭੜਾਸ -ਕਿਹਾ ਅਫ਼ਸਰਸ਼ਾਹੀ'ਤੇ ਚੜ੍ਹੀ ਹੈ ਅਕਾਲੀ ਰੰਗਤ -ਦੋਸ਼ੀ ਅਕਾਲੀਆਂ ਖ਼ਿਲਾਫ਼ ਕਾਰਵਾਈ ਦੀ ਕੀਤੀ ਜ਼ੋਰਦਾਰ ਮੰਗ 

    ਚੰਡੀਗੜ੍ਹ , 12 ਅਪ੍ਰੈਲ , 2018 : 11 ਅਪ੍ਰੈਲ ਨੂੰ ਮੁੱਖ ਮੰਤਰੀ ਦਫ਼ਤਰ ਵਿਚ ਹੋਈ ਆਪਣੀ 'ਬੇਇੱਜ਼ਤੀ' ਅਤੇ ਪੁਲਿਸ ਤਬਾਦਲਿਆਂ ਤੇ ਕਾਂਗਰਸੀਆਂ ਨੂੰ ਹੋਈ ਨਮੋਸ਼ੀ ਦੇ ਮੁੱਦੇ ਤੇ ਖ਼ਫ਼ਾ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਹਜ਼ਾਰਾਂ ਲੋਕਾਂ ਦੇ ਸਾਹਮਣੇ ਆਪਣੀ ਖ਼ੂਬ ਭੜਾਸ ਕੱਢੀ ਅਸਿੱਧੇ ਪਰ ਬਹੁਤ ਸਪਸ਼ਟ ਸ਼ਬਦਾਂ ਵਿਚ ਇਹ ਕਿਹਾ ਕਿ ਕੈਪਟਨ ਸਰਕਾਰ ਨੂੰ ਅਕਾਲੀਆਂ ਦੇ ਖ਼ਿਲਾਫ਼ ਲੋਕਾਂ ਵੱਲੋਂ ਦਿੱਤੇ ਫ਼ਤਵੇ ਮੁਤਾਬਿਕ  ਲੋਕਾਂ ਦੀਆਂ ਉਮੀਦਾਂ ਤੇ ਪੂਰੀ ਨਹੀਂ ਉੱਤਰੀ . ਜਿੱਥੇ ਉਨ੍ਹਾਂ ਪੰਜਾਬ ਦੀ ਅਫ਼ਸਰਸ਼ਾਹੀ ਉੱਤੇ ਅਕਾਲੀ ਰੰਗਤ ਚੜ੍ਹੇ ਹੋਣ ਅਤੇ ਪਿਛਲੀ ਅਕਾਲੀ ਸਰਕਾਰ ਦੇ ਜਾਰੀ ਪ੍ਰਭਾਵ ਦਾ ਮੁੱਦਾ ਜ਼ੋਰ ਨਾਲ ਉਠਾਇਆ ਉੱਥੇ ਕੱਲ੍ਹ ਦੀ ਘਟਨਾ ਦਾ ਜ਼ਿਕਰ ਕਰੇ ਬਿਨਾਂ ਭਰੇ ਮੰਚ ਤੋਂ ਇਹ ਵੀ ਚਿਤਾਇਆ ਕਿ ਇਹ ਜ਼ਮਾਨਾ ਹੁਣ  ਰਾਜੇ ਮਹਾਰਾਜਿਆਂ ਦਾ ਨਹੀਂ ਨਹੀਂ ਸਗੋਂ ਲੋਕਾਂ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਦਾ ਹੈ . ਦਿਲਚਸਪ ਗੱਲ ਇਹ ਹੈ ਕਿ ਭਵਾਨੀਗੜ੍ਹ ਵਿਚ ਰਾਜ ਸਕਾਰ  ਦੇ ਕਰਜ਼ਾ ਮਾਫ਼ੀ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਸੁਨੀਲ ਜਾਖੜ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਹੀ ਇੱਥੋਂ ਕੀਤੀ .ਉਨ੍ਹਾਂ ਕਿਹਾ , " ਹੁਣ ਲੋਕ ਤੰਤਰ ਦਾ ਸਮਾਂ ਹੈ . ਸਰਕਾਰਾਂ ਨੌਂ ਤੁਸੀਂ ਲੋਕ ਚੁਣ ਕੇ ਬਣਾਉਂਦੇ ਹੋ . ਉਹ ਪੁਰਾਣੇ ਸਮੇਂ ਗਏ ਜਦੋਂ ਮਹਾਰਾਣੀਆਂ ਦੀ ਕੁੱਖ ਵਿਚੋਂ ਰਾਜੇ ਪੈਦਾ ਹੁੰਦੇ ਸੀ .." ਜਦੋਂ  ਸੁਨੀਲ ਜਾਖੜ ਨੇ ਇਹ ਸ਼ਬਦ ਉਸ ਵੇਲੇ ਮਹਾਰਾਣੀ ਪ੍ਰਨੀਤ  ਕੌਰ ਸਟੇਜ ਤੇ ਮੌਜੂਦ ਸਨ . ਕੱਲ੍ਹ ਦੇ ਰੁਸੇਵੇਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਤੇ ਝੱਖੜ ਆਹਮੋ-ਸਾਹਮਣੇ ਨਹੀਂ ਹੋਏ ਕਿਉਂਕਿ 
    ਕੈਪਟਨ ਅਮਰਿੰਦਰ ਸਿੰਘ ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣ ਦੇ ਬਾਵਜੂਦ ਨਹੀਂ ਪੁੱਜੇ . ਗੈਰ-ਹਾਜ਼ਰੀ ਦਾ ਕਾਰਨ ਖ਼ੁਦ ਹੀ ਉਨ੍ਹਾਂਟਵੀਟ ਕਰ ਕੇ ਦੱਸਿਆ ਕਿ ਐਨ ਮੌਕੇ ਤੇ ਹੈਲੀਕਾਪਟਰ ਵਿਚ ਕੋਈ ਤਕਨੀਕੀ ਖ਼ਰਾਬੀ ਆ ਗਈ ਸੀ ਜਦੋਂ ਕਿ ਇਹ ਤਰਕ ਕਿਸੇ ਉਸ ਬੰਦੇ ਨੂੰ ਹਜ਼ਮ ਨਹੀਂ ਆਇਆ ਜਿਨੂੰ ਕੱਲ੍ਹ ਸੁਨੀਲ ਜਾਖੜ ਦੇ ਨਾਰਾਜ਼ ਹੋਕੇ ਅਲੋਪ ਹੋ ਜਾਣ ਦੀ ਘਟਨਾ ਦਾ ਪਤਾ ਸੀ .ਕੁੱਝ ਅਫ਼ਸਰਾਂ ਅਤੇ ਇੱਕ-ਦੋ ਵਜ਼ੀਰਾਂ ਨੂੰ ਸਮਗਾਮ ਤੋਂ ਕਾਫ਼ੀ ਦੇਰ ਪਹਿਲਾਂ ਹੀ ਸੰਕੇਤ ਮਿਲ ਗਈ ਸਨ ਕਿ ਮੁੱਖ ਮੰਤਰੀ ਸ਼ਾਇਦ ਭਵਾਨੀਗੜ੍ਹ ਨਾ ਜਾਣ .

    ਸੁਨੀਲ ਜਾਖੜ ਨੇ ਬਹੁਤ ਸਪਸ਼ਟ ਸ਼ਬਦਾਂ ਵਿਚ ਅਕਾਲੀਆਂ ਅਤੇ ਖ਼ਾਸ ਕਰਕੇ ਪਿਛਲੀ ਸਰਕਾਰ ਦੌਰਾਨ ਗ਼ਲਤ ਕੰਮਾਂ ਦੇ ਦੋਸ਼ੀਆਂ ਦੇ ਖ਼ਿਲਾਫ਼ ਕੈਪਟਨ ਅਮਰਿੰਦਰ ਸਿੰਘ ਦੇ ਨਰਮ ਵਤੀਰੇ ਤੇ ਸਵਾਲ ਉਠਾਏ . ਉਨ੍ਹਾਂ ਕਿਹਾ , " ਕੈਪਟਨ ਸਾਹਿਬ ਮਨ ਬਣਾਊ ਕਿ ਜਿਨ੍ਹਾਂ ਨੇ ਗ਼ਲਤ ਕੰਮ ਕੀਤੇ ਨੇ ਉਨ੍ਹਾਂ ਨੂੰ ਸਜ਼ਾ ਦਿਓ " ਫੇਰ ਉਨ੍ਹਾਂ ਸਵਾਲ ਕੀਤਾ ਕੀ ਅਸੀਂ ਇਹ ਉਡੀਕ ਰਹੇ  ਹਾਂ ਕਿ ਲੋਕ ਖ਼ੁਦ ਉਨ੍ਹਾਂ ਦੇ ਛਿੱਤਰ ਮਾਰਨ। ਦੋਸ਼ੀਆਂ ਨੂੰ ਟਕੋਰ ਮਾਰਨੀ ਲਾਜ਼ਮੀ ਹੈ . ਕੈਪਟਨ ਸਾਹਿਬ ਲੋਕਾਂ ਦੇ ਕਲੇਜੇ ਵਿਚ ਠੰਢ ਉਦੋਂ ਹੀ ਪਵੇਗੀ ਜਦੋਂ ਦੋਸ਼ੀਆਂ ਦੇ ਟਕੋਰ ਲੱਗੇਗੀ .ਉਨ੍ਹਾਂ ਦਾ  ਦੋਸ਼ੀਆਂ  ਦੇ ਖਿਲਾਫ ਸਖਤ ਕਾਰਵਾਈ ਦਾ ਸੀ .
    ਇਸ ਤੋਂ ਅੱਗੇ ਉਹ  ਫੇਰ ਬੋਲੇ ਕਿ  ਅਫ਼ਸਰ ਆਪਣੀਆਂ ਮਨਮਾਨੀਆਂ ਕਰ ਰਹੇ ਨੇ . ਅਫ਼ਸਰਾਂ ਤੇ ਅਜੇ ਵੀ ਅਕਾਲੀ ਰੰਗਤ ਚੜ੍ਹੀ ਹੋਈ ਹੈ .ਕਈ ਤਾਂ ਕੈਪਟਨ ਸਾਹਿਬ ਦੀ ਸ਼ਰਾਫ਼ਤ ਦਾ ਨਜਾਇਜ਼ ਫ਼ਾਇਦਾ ਉਠਾ ਰਹੇ ਨੇ .
    ਸੁਨੀਲ ਨੇ ਆਪਣੇ ਹੱਥ ਵਿਚ ਫੜੀ ਬੈਂਕਾਂ ਦੇ ਡਿਫਾਲਟਰ ਅਕਾਲੀ ਦਲ ਹੋਰ  ਵਿਰੋਧੀ ਧਿਰ ਦੇ ਨੇਤਾਵਾਂ ਦੀ ਇੱਕ ਸੂਚੀ ਲਹਿਰਾ ਕਿ ਕੇ ਸਵਾਲ ਕੀਤਾ ਕਿ ਊਹਾਂ ਦੇ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ . ਉਨ੍ਹਾਂ ਮੰਚ ਤੇ ਮੌਜੂਦ ਮਹਾਰਾਣੀ ਪ੍ਰਨੀਤ ਕਰ ਨੂੰ ਤਾਕੀਦ ਕੀਤੀ ਕਿ " ਆਪਾਂ ਰਲ ਕੇ ਕੈਪਟਨ ਅਮਰਿੰਦਰ ਸਿੰਘ ਤੇ ਜ਼ੋਰ ਪਾਈਏ ਕਿ ਇਨ੍ਹਾਂ ਦੋਸ਼ੀਆਂ ਦੇ ਖ਼ਿਲਾਫ਼ ਕਾਰਵਾਈ ਹੋਵੇ .
    ਬੇਸ਼ੱਕ ਮੀਡੀਆ ਕਰਮੀਆਂ ਦੇ ਸਵਾਲਾਂ ਦੇ ਜਵਾਬ ਵਿਚ ਸੁਨੀਲ ਨੇ ਕਿਹਾ ਕਿ ਉਹ ਕਿਸੇ ਨਾਲ ਨਾਰਾਜ਼ ਨਹੀਂ ਅਤੇ ਅੱਜ ਦੇ ਸਮਾਗਮ ਵਿਚ ਉਹ ਸੀ ਐਮ ਵੱਲੋਂ ਲਈ ਡਿਊਟੀ ਹੀ ਨਿਭਾ ਕੇ ਗਏ ਹਨ . ਪਰ ਅਸਲ ਵਿਚ ਉਹ ਏਨੇ ਵੱਡੇ ਭਰੇ ਮੰਚ ਤੋਂ ਆਪਣਾ ਅੰਦਰਲਾ ਵੀ ਫਰੋਲ ਗਏ ਅਤੇ ਪੰਜਾਬ ਦੇ ਬਹੁਤੇ ਕਾਂਗਰਸੀ ਵਿਧਾਇਕਾਂ , ਨੇਤਾਵਾਂ ਅਤੇ ਵਰਕਰਾਂ ਦੀਆਂ ਭਾਵਨਾਵਾਂ ਦਾ ਇਜ਼ਹਾਰ ਕਰ ਕੇ ਉਨ੍ਹਾਂ ਦੇ ਮਨਾਂ 'ਚ ਵੀ ਸਿਆਸੀ ਥਾਂ ਵੀ ਬਣਾ ਗਏ . ਸਿਆਸੀ ਮਾਹਿਰਾਂ ਦੀ ਰਾਏ ਹੈ ਕਿ ਜਾਖੜ ਨੇ ਭਵਾਨੀਗੜ੍ਹ ਦੇ ਸਮਾਗਮ ਤੋਂ ਪਾਸੇ ਰਹਿਣ ਥਾਂ ਇਸ ਵਿਚ ਸ਼ਾਮਲ ਹੋ ਕੇ ਸੁਨੀਲ ਨੇ ਬਹੁਤ ਸਿਆਸੀ ਸਿਆਣਪ ਨਾਲ ਵਰਤਿਆ .

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.