ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਗਗਨਦੀਪ ਕੌਰ ਤੇਜਾ , ਪਟਿਆਲਾ ਮੀਡੀਆ ਕਲੱਬ ਦੇ ਪ੍ਰਧਾਨ ਬਣੇ
ਗਗਨਦੀਪ ਕੌਰ ਤੇਜਾ , ਪਟਿਆਲਾ ਮੀਡੀਆ ਕਲੱਬ ਦੇ ਪ੍ਰਧਾਨ ਬਣੇ
Page Visitors: 2350

ਗਗਨਦੀਪ ਕੌਰ ਤੇਜਾ , ਪਟਿਆਲਾ ਮੀਡੀਆ ਕਲੱਬ ਦੇ ਪ੍ਰਧਾਨ ਬਣੇ
ਗਗਨ ਪਹਿਲੀ ਬੀਬੀ ਹੋਵੇਗੀ ਪੰਜਾਬ ਦੇ ਕਿਸੇ ਪ੍ਰੈੱਸ ਕਲੱਬ ਦੀ ਮੁਖੀ
By : ਬਾਬੂਸ਼ਾਹੀ ਬਿਊਰੋ
Tuesday, Apr 17, 2018 03:00 PM
ਗਗਨਦੀਪ ਕੌਰ ਤੇਜਾ , ਪਟਿਆਲਾ ਮੀਡੀਆ ਕਲੱਬ ਦੇ ਪ੍ਰਧਾਨ ਬਣੇ
ਗਗਨ ਪਹਿਲੀ ਬੀਬੀ ਹੋਵੇਗੀ ਪੰਜਾਬ ਦੇ ਕਿਸੇ ਪ੍ਰੈੱਸ ਕਲੱਬ ਦੀ ਮੁਖੀ
ਸਾਰੀ ਟੀਮ ਦੀ ਬਿਨਾਂ ਮੁਕਾਬਲਾ ਹੋਈ ਚੋਣ
ਪਟਿਆਲਾ, 17 ਅਪ੍ਰੈਲ : ਸ੍ਰੀਮਤੀ ਗਗਨਦੀਪ ਕੌਰ ਤੇਜਾ ਨੂੰ ਅੱਜ ਪਟਿਆਲਾ ਮੀਡੀਆ ਕਲੱਬ (ਰਜਿ.) ਪਟਿਆਲਾ ਦਾ ਪ੍ਰਧਾਨ ਚੁਣ ਲਿਆ ਗਿਆ। ਅੱਜ ਨਾਮਜ਼ਦਗੀ ਪੱਤਰਾਂ ਦੀ ਘੋਖ ਤੇ ਨਾਮ ਵਾਪਸੀ ਦੀ ਪ੍ਰਕਿਰਿਆ ਪੂਰੀ ਹੋਣ ਮਗਰੋਂ ਸਾਰੀ ਟੀਮ ਨੂੰ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤਾ ਗਿਆ।
ਨਤੀਜਿਆਂ ਦੀ ਘੋਸ਼ਣਾ ਕਰਦਿਆਂ ਸਾਬਕਾ ਡੀ ਪੀ ਆਰ ਓ ਤੇ ਚੋਣ ਦੇ ਰਿਟਰਨਿੰਗ ਅਫ਼ਸਰ ਸ੍ਰੀ ਉਜਾਗਰ ਸਿੰਘ ਨੇ ਦੱਸਿਆ ਕਿ ਸ੍ਰੀ ਚਿਰੰਜੀਵ ਜੋਸ਼ੀ ਵੱਲੋਂ ਜੁਆਇੰਟ ਸਕੱਤਰ ਦੇ ਅਹੁਦੇ ਲਈ ਨਾਮ ਵਾਪਸ ਲਏ ਜਾਣ ਤੋਂ ਬਾਅਦ ਸਾਰੀ ਟੀਮ ਦੀ ਚੋਣ ਬਿਨਾਂ ਮੁਕਾਬਲਾ ਹੀ ਨੇਪਰੇ ਚੜ੍ਹ ਗਈ ਹੈ।
ਉਨ੍ਹਾਂ ਦੱਸਿਆ ਕਿ ਸ੍ਰੀਮਤੀ ਗਗਨਦੀਪ ਕੌਰ ਤੇਜਾ ਦਾ ਟ੍ਰਿਬਿਊਨ ਦੇ ਪ੍ਰਧਾਨ ਚੁਣੇ ਜਾਣ ਤੋਂ ਇਲਾਵਾ ਸ੍ਰੀ ਰਾਜੇਸ਼ ਸ਼ਰਮਾ ਪੰਜੋਲਾ ਪੰਜਾਬ ਕੇਸਰੀ ਨੂੰ ਸਕੱਤਰ ਜਨਰਲ, ਸ੍ਰੀ ਨਵਦੀਪ ਢੀਂਗਰਾ ਪੰਜਾਬੀ ਜਾਗਰਣ ਨੂੰ ਸੀਨੀਅਰ ਮੀਤ ਪ੍ਰਧਾਨ, ਸ੍ਰੀ ਪਰਮੀਤ ਸਿੰਘ ਜਗਬਾਣੀ ਨੂੰ ਸਕੱਤਰ, ਸ੍ਰੀ ਗੁਰਪ੍ਰੀਤ ਸਿੰਘ ਚੱਠਾ ਰੋਜ਼ਾਨਾ ਅਜੀਤ ਨੂੰ ਖ਼ਜ਼ਾਨਚੀ, ਸ੍ਰੀ ਮਨੀਸ਼ ਸਰਹਿੰਦੀ ਟਾਈਮਜ਼ ਆਫ਼ ਇੰਡੀਆ ਤੇ ਸ੍ਰੀ ਖੁਸ਼ਵੀਰ ਤੂਰ ਸੱਚ ਕਹੂੰ ਨੂੰ ਮੀਤ ਪ੍ਰਧਾਨ, ਸ੍ਰੀ ਭਾਰਤ ਭੂਸ਼ਨ ਹਿੰਦੁਸਤਾਨ ਟਾਈਮਜ਼ ਨੂੰ ਜੁਆਇੰਟ ਸਕੱਤਰ ਫ਼ੋਟੋ ਜਰਨਲਿਸਟ, ਸ੍ਰੀ ਸੰਜੇ ਵਰਮਾ ਦੈਨਿਕ ਜਾਗਰਣ ਤੇ ਯੋਗੇਸ਼ ਧੀਰ ਦੈਨਿਕ ਸਵੇਰਾ ਨੂੰ ਜੁਆਇੰਟ ਸਕੱਤਰ ਅਤੇ ਸ੍ਰੀ ਕੰਵਰਦੀਪ ਸਿੰਘਹਿੰਦੋਸਤਾਨ ਟਾਈਮਜ਼ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ।
ਇਸ ਮੌਕੇ ਸ੍ਰੀਮਤੀ ਗਗਨਦੀਪ ਕੌਰ ਤੇਜਾ ਨੇ ਕਿਹਾ ਕਿ ਉਹ ਸਾਰੇ ਮੈਂਬਰਾਂ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਸਾਰੀ ਟੀਮ ਬਿਨਾਂ ਮੁਕਾਬਲਾ ਚੁਣੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਪਿਛਲੇ ਰਹਿੰਦੇ ਅਧੂਰੇ ਕੰਮਾਂ ਨੂੰ ਪੂਰਾ ਕਰਨ ਤੋਂ ਇਲਾਵਾ ਪੱਤਰਕਾਰ ਭਾਈਚਾਰੇ ਦੀ ਬਿਹਤਰੀ ਲਈ ਕੰਮ ਕਰੇਗੀ।
ਰਾਜੇਸ਼ ਸ਼ਰਮਾ ਸਕੱਤਰ ਜਨਰਲ ਨੇ ਇਸ ਮੌਕੇ ਕਿਹਾ ਕਿ ਸਾਰੇ ਟੀਮ ਮੈਂਬਰਾਂ ਨੇ ਇਕ ਮਹਿਲਾ ਦੀ ਚੋਣ ਪਟਿਆਲਾ ਮੀਡੀਆ ਕਲੱਬ ਦੇ ਪ੍ਰਧਾਨ ਵਜੋਂ ਕਰ ਕੇ ਵੱਡਾ ਤੇ ਇਤਿਹਾਸਕ ਫ਼ੈਸਲਾ ਲਿਆ ਹੈ ਤੇ ਉਹ ਆਸ ਕਰਦੇ ਹਨ ਕਿ ਸ੍ਰੀਮਤੀ ਗਗਨਦੀਪ ਕੌਰ ਤੇਜਾ ਆਪਣੀਆਂ ਪ੍ਰਾਪਤੀਆਂ ਨਾਲ ਵੱਡੀ ਉਦਾਹਰਨ ਪੇਸ਼ ਕਰਨਗੇ ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.