ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸੁਪਰੀਮ ਕੋਰਟ ਵੱਲੋਂ ਨਵਜੋਤ ਸਿੱਧੂ ਕੇਸ ਸੜਕੀ ਝਗੜੇ ਦੇ ਕੇਸ ‘ਚ ਸੁਣਾਈ ਗਈ ਤਿੰਨ ਸਾਲ ਕੈਦ ਖ਼ਿਲਾਫ਼ ਅਪੀਲ ‘ਤੇ ਫ਼ੈਸਲਾ ਰਾਖਵਾਂ
ਸੁਪਰੀਮ ਕੋਰਟ ਵੱਲੋਂ ਨਵਜੋਤ ਸਿੱਧੂ ਕੇਸ ਸੜਕੀ ਝਗੜੇ ਦੇ ਕੇਸ ‘ਚ ਸੁਣਾਈ ਗਈ ਤਿੰਨ ਸਾਲ ਕੈਦ ਖ਼ਿਲਾਫ਼ ਅਪੀਲ ‘ਤੇ ਫ਼ੈਸਲਾ ਰਾਖਵਾਂ
Page Visitors: 2319

ਸੁਪਰੀਮ ਕੋਰਟ ਵੱਲੋਂ ਨਵਜੋਤ ਸਿੱਧੂ ਕੇਸ ਸੜਕੀ ਝਗੜੇ ਦੇ ਕੇਸ ‘ਚ ਸੁਣਾਈ ਗਈ ਤਿੰਨ ਸਾਲ ਕੈਦ ਖ਼ਿਲਾਫ਼ ਅਪੀਲ ‘ਤੇ ਫ਼ੈਸਲਾ ਰਾਖਵਾਂਸੁਪਰੀਮ ਕੋਰਟ ਵੱਲੋਂ ਨਵਜੋਤ ਸਿੱਧੂ ਕੇਸ ਸੜਕੀ ਝਗੜੇ ਦੇ ਕੇਸ ‘ਚ ਸੁਣਾਈ ਗਈ ਤਿੰਨ ਸਾਲ ਕੈਦ ਖ਼ਿਲਾਫ਼ ਅਪੀਲ ‘ਤੇ ਫ਼ੈਸਲਾ ਰਾਖਵਾਂ

April 19
11:42 2018

ਨਵੀਂ ਦਿੱਲੀ, 19 ਅਪ੍ਰੈਲ (ਪੰਜਾਬ ਮੇਲ)-ਪੰਜਾਬ ਦੇ ਸੈਰ-ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 1988 ਦੇ ਸੜਕੀ ਝਗੜੇ ਦੇ ਕੇਸ ਵਿਚ ਸੁਣਾਈ ਗਈ ਤਿੰਨ ਸਾਲ ਕੈਦ ਖ਼ਿਲਾਫ਼ ਅਪੀਲ ਉਤੇ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ। ਸ਼੍ਰੀ ਸਿੱਧੂ ਤੇ ਰੁਪਿੰਦਰ ਸਿੰਘ ਸੰਧੂ ਵੱਲੋਂ ਦਾਇਰ ਇਸ ਅਪੀਲ ਦੀ ਸੁਣਵਾਈ ਜਸਟਿਸ ਜੇ. ਚੇਲਾਮੇਸ਼ਵਰ ਤੇ ਜਸਟਿਸ ਸੰਜੇ ਕਿਸ਼ਨ ਕੌਲ ਦੇ ਬੈਂਚ ਵੱਲੋਂ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਸ਼੍ਰੀ ਸਿੱਧੂ ਨੇ ਬੈਂਚ ਨੂੰ ਦੱਸਿਆ ਕਿ ਮਾਮਲੇ ਵਿਚ ਮਾਰੇ ਗਏ ਗੁਰਨਾਮ ਸਿੰਘ ਦੀ ਮੌਤ ਦੇ ਕਾਰਨਾਂ ਸਬੰਧੀ ਸਬੂਤ ‘ਆਪਾ-ਵਿਰੋਧੀ’ ਹਨ ਅਤੇ ਇਸ ਸਬੰਧੀ ਮੈਡੀਕਲ ਰਿਪੋਰਟ ਵੀ ‘ਅਸਪੱਸ਼ਟ’ ਹੈ।
    ਸ਼੍ਰੀ ਸਿੱਧੂ ਵੱਲੋਂ ਪੇਸ਼ ਸੀਨੀਅਰ ਵਕੀਲ ਆਰ.ਐੱਸ. ਚੀਮਾ ਨੇ ਇਹ ਵੀ ਕਿਹਾ ਕਿ ਕੇਸ ਵਿਚ ਸਭ ਤੋਂ ਵੱਧ ‘ਉਲਝਾਊ’ ਮਾਮਲਾ ਮਕਤੂਲ ਦੀ ਮੌਤ ਦਾ ਕਾਰਨ ਹੀ ਹੈ। ਦਲੀਲਾਂ ਸੁਣਨ ਤੋਂ ਬਾਅਦ ਬੈਂਚ ਨੇ ਫ਼ੈਸਲਾ ਰਾਖਵਾਂ ਰੱਖਦਿਆਂ ਸਬੰਧਤ ਧਿਰਾਂ ਨੂੰ ਛੇਤੀ ਤੋਂ ਛੇਤੀ ਲਿਖਤੀ ਪੱਖ ਦਾਖ਼ਲ ਕਰਨ ਲਈ ਕਿਹਾ। ਇਸ ਕੇਸ ਦਾ ਅਹਿਮ ਪੱਖ ਇਹ ਵੀ ਹੈ ਕਿ ਸ਼੍ਰੀ ਸਿੱਧੂ ਪੰਜਾਬ ਦੀ ਜਿਸ ਕਾਂਗਰਸ ਸਰਕਾਰ ਦੇ ਮੰਤਰੀ ਹਨ, ਉਸੇ ਨੇ ਇਸ ਮਾਮਲੇ ਵਿਚ ਸੁਪਰੀਮ ਕੋਰਟ ਅੱਗੇ ਸ਼੍ਰੀ ਸਿੱਧੂ ਖ਼ਿਲਾਫ਼ ਤੇ ਹਾਈ ਕੋਰਟ ਦੇ ਫ਼ੈਸਲੇ ਦੇ ਹੱਕ ਵਿਚ ਸਟੈਂਡ ਲਿਆ ਹੈ। ਪੰਜਾਬ ਸਰਕਾਰ ਦੇ ਵਕੀਲ ਨੇ ਬੀਤੀ 12 ਅਪ੍ਰੈਲ ਨੂੰ ਬੈਂਚ ਨੂੰ ਦੱਸਿਆ ਸੀ ਕਿ ਹਾਈ ਕੋਰਟ ਨੇ ਟਰਾਇਲ ਕੋਰਟ ਦੇ ਫ਼ੈਸਲੇ ਨੂੰ ਰੱਦ ਕਰ ਕੇ ਸਹੀ ਕੀਤਾ ਹੈ। ਬੁੱਧਵਾਰ ਨੂੰ ਬਹਿਸ ਦੌਰਾਨ ਸ਼੍ਰੀ ਚੀਮਾ ਨੇ ਮੌਤ ਦੇ ਕਾਰਨਾਂ ਸਬੰਧੀ ਪੇਸ਼ ਸਬੂਤਾਂ ਉਤੇ ਸਵਾਲ ਖੜ੍ਹਾ ਕੀਤਾ। ਉਨ੍ਹਾਂ ਕਿਹਾ, ”ਕੇਸ ਵਿਚ ਸਭ ਤੋਂ ਉਲਝਾਊ ਤੇ ਨਿਰਾਸ਼ਾਜਨਕ ਮੁੱਦਾ ਹੈ ਰਿਕਾਰਡ ‘ਤੇ ਪੇਸ਼ ਮੌਤ ਦਾ ਕਾਰਨ। ਸਬੂਤ ਧੁੰਦਲੇ, ਅਨਿਸ਼ਚਿਤ ਤੇ ਆਪਾ-ਵਿਰੋਧੀ ਹਨ।” ਉਨ੍ਹਾਂ ਮੈਡੀਕਲ ਰਿਪੋਰਟ ਨੂੰ ‘ਅਸਪੱਸ਼ਟ’ ਦੱਸਿਆ।
ਜਦੋਂ ਉਨ੍ਹਾਂ ਇਸਤਗਾਸੇ ਦੇ ਇਕ ਗਵਾਹ ਦੇ ਬਿਆਨ ਦਾ ਹਵਾਲਾ ਦਿੱਤਾ, ਜਿਸ ਨੇ ਸ਼੍ਰੀ ਸਿੱਧੂ ਵੱਲੋਂ ਸ਼੍ਰੀ ਗੁਰਨਾਮ ਸਿੰਘ ਦੀ ਮਾਰ-ਕੁੱਟ ਕੀਤੇ ਜਾਣ ਦੀ ਗੱਲ ਆਖੀ ਹੈ, ਤਾਂ ਬੈਂਚ ਨੇ ਕਿਹਾ ਕਿ ਇਸ ਮਾਮਲੇ ਵਿਚ ‘ਇਕ ਜਾਨ ਜਾ ਚੁੱਕੀ’ ਹੈ।
ਇਹ ਘਟਨਾ 27 ਦਸੰਬਰ, 1988 ਨੂੰ ਵਾਪਰੀ ਸੀ। ਇਸਤਗਾਸੇ ਮੁਤਾਬਕ ਸ਼੍ਰੀ ਸਿੱਧੂ ਤੇ ਸ਼੍ਰੀ ਸੰਧੂ ਇਕ ਜਿਪਸੀ ਵਿਚ ਸਵਾਰ ਸਨ ਤੇ ਉਨ੍ਹਾਂ ਗੱਡੀ ਪਟਿਆਲਾ ਦੇ ਸ਼ੇਰਾਂਵਾਲਾ ਚੌਕ ਨੇੜੇ ਸੜਕ ਦੇ ਵਿਚਕਾਰ ਖੜ੍ਹੀ ਕੀਤੀ ਹੋਈ ਸੀ। ਇਸ ਦੌਰਾਨ ਸ਼੍ਰੀ ਗੁਰਨਾਮ ਸਿੰਘ ਇਕ ਮਾਰੂਤੀ ਕਾਰ ਚਲਾਉਂਦੇ ਹੋਏ ਉਥੇ ਪੁੱਜੇ, ਜਿਸ ਵਿਚ ਦੋ ਹੋਰ ਵਿਅਕਤੀ ਸਵਾਰ ਸਨ। ਉਨ੍ਹਾਂ ਬੈਂਕ ਵਿਚ ਜਾਣਾ ਸੀ। ਪੁਲਿਸ ਮੁਤਾਬਕ ਸ਼੍ਰੀ ਗੁਰਨਾਮ ਸਿੰਘ ਵੱਲੋਂ ਸ਼੍ਰੀ ਸਿੱਧੂ ਤੇ ਸ਼੍ਰੀ ਸੰਧੂ ਨੂੰ ਗੱਡੀ ਲਾਂਭੇ ਕਰਨ ਲਈ ਆਖੇ ਜਾਣ ਤੋਂ ਦੋਵਾਂ ਧਿਰਾਂ ਦਾ ਤਕਰਾਰ ਹੋ ਗਿਆ। ਇਸ ਦੌਰਾਨ ਤਕਰਾਰ ਵਧਣ ‘ਤੇ ਸ਼੍ਰੀ ਸਿੱਧੂ ਨੇ ਗੁਰਨਾਮ ਸਿੰਘ ਦੀ ਕੁੱਟਮਾਰ ਕਰ ਦਿੱਤੀ। ਬਾਅਦ ਵਿਚ ਉਨ੍ਹਾਂ ਦੀ ਹਸਪਤਾਲ ‘ਚ ਮੌਤ ਹੋ ਗਈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.