ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪੰਜਾਬ ਸਰਕਾਰ ‘ਚ ਕੈਬਨਿਟ ਦੇ ਵਿਸਥਾਰ ਨੂੰ ਲੈ ਕੇ ਨਾਰਾਜ਼ ਵਿਧਾਇਕਾਂ ਦੀ ਗਿਣਤੀ ਵਧੀ
ਪੰਜਾਬ ਸਰਕਾਰ ‘ਚ ਕੈਬਨਿਟ ਦੇ ਵਿਸਥਾਰ ਨੂੰ ਲੈ ਕੇ ਨਾਰਾਜ਼ ਵਿਧਾਇਕਾਂ ਦੀ ਗਿਣਤੀ ਵਧੀ
Page Visitors: 2305

ਪੰਜਾਬ ਸਰਕਾਰ ‘ਚ ਕੈਬਨਿਟ ਦੇ ਵਿਸਥਾਰ ਨੂੰ ਲੈ ਕੇ ਨਾਰਾਜ਼ ਵਿਧਾਇਕਾਂ ਦੀ ਗਿਣਤੀ ਵਧੀਪੰਜਾਬ ਸਰਕਾਰ ‘ਚ ਕੈਬਨਿਟ ਦੇ ਵਿਸਥਾਰ ਨੂੰ ਲੈ ਕੇ ਨਾਰਾਜ਼ ਵਿਧਾਇਕਾਂ ਦੀ ਗਿਣਤੀ ਵਧੀ

April 25
10:15 2018
Print This Article Share it With Friends
ਹੁਸ਼ਿਆਰਪੁਰ, 25 ਅਪ੍ਰੈਲ (ਪੰਜਾਬ ਮੇਲ)- ਪੰਜਾਬ ਸਰਕਾਰ ‘ਚ ਕੈਬਨਿਟ ਦੇ ਵਿਸਥਾਰ ਨੂੰ ਲੈ ਕੇ ਕਾਂਗਰਸ ਅੰਦਰ ਜੋ ਜੰਗ ਸ਼ੁਰੂ ਹੋਈ ਹੈ, ਉਹ ਰੁਕਣ ਦਾ ਨਾਂ ਨਹੀਂ ਲੈ ਰਹੀ। ਵਿਧਾਇਕਾਂ ‘ਚ ਰੋਸ ਘਟਣ ਦੀ ਬਜਾਏ ਵਧ ਰਿਹਾ ਹੈ ਤੇ ਨਾਰਾਜ਼ ਵਿਧਾਇਕਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ। ਇਹ ਮਾਮਲਾ ਰਾਹੁਲ ਗਾਂਧੀ ਦੇ ਦਰਬਾਰ ‘ਚ ਪਹੁੰਚ ਗਿਆ ਹੈ। ਪੰਜਾਬ ਕਾਂਗਰਸ ਹਾਈ ਕਮਾਂਡ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਾਂਗਰਸ ਦੇ ਵਿਧਾਇਕਾਂ ‘ਚ ਕੋਈ ਵੀ ਨਾਰਾਜ਼ਗੀ ਨਹੀਂ ਹੈ ਤੇ ਸਾਰੇ ਇਕਜੁੱਟ ਹਨ, ਪਰ ਇਸ ‘ਚ ਕੋਈ ਸੱਚਾਈ ਨਜ਼ਰ ਨਹੀਂ ਆ ਰਹੀ।
ਪੰਜਾਬ ਕਾਂਗਰਸ ਦੇ ਇੰਚਾਰਜਾਂ ਵੱਲੋਂ ਰੁੱਸੇ ਹੋਏ ਵਿਧਾਇਕਾਂ ਨੂੰ ਮਨਾਉਣ ਤੇ ਸ਼ਾਂਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ, ਪਰ ਉਕਤ ਵਿਧਾਇਕ ਅਜੇ ਤੱਕ ਇਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹਨ। ਅਖ਼ਬਾਰਾਂ ‘ਚ ਪੰਜਾਬ ਹਾਈ ਕਮਾਂਡ ਦੇ ਲੀਡਰਾਂ ਵੱਲੋਂ ਵਿਧਾਇਕਾਂ ਨੂੰ ਕੋਈ ਨਾਰਾਜ਼ਗੀ ਨਾ ਹੋਣ ਦੇ ਜੋ ਦਾਅਵੇ ਕੀਤੇ ਜਾ ਰਹੇ ਹਨ, ਉਹ ਵੀ ਸਿਰਫ ਪੋਚਾ-ਪਾਚੀ ਤੱਕ ਹੀ ਸੀਮਤ ਹਨ। ਬੀ.ਸੀ. ਤੇ ਐੱਸ.ਸੀ. ਦੇ ਨਾਲ-ਨਾਲ ਜਨਰਲ ਸ਼੍ਰੇਣੀਆਂ ਦੇ ਵਿਧਾਇਕ ਵੀ ਪਾਰਟੀ ਤੋਂ ਡਾਹਢੇ ਖਫ਼ਾ ਹਨ ਤੇ ਸੀਨੀਅਰ ਵਿਧਾਇਕਾਂ ਨੂੰ ਨਜ਼ਰਅੰਦਾਜ਼ ਕਰਕੇ ਜੂਨੀਅਰਾਂ ਨੂੰ ਮੰਤਰੀ ਬਣਾਏ ਜਾਣ ਨਾਲ ਇਨ੍ਹਾਂ ਦੀ ਨਾਰਾਜ਼ਗੀ ਕਾਂਗਰਸ ਲਈ ਸਿਰਦਰਦੀ ਬਣ ਚੁੱਕੀ ਹੈ।   
     ਸੀਨੀਅਰ ਵਿਧਾਇਕ ਪਾਰਟੀ ਅੰਦਰ ਆਪਣੀ ਤੌਹੀਨ ਸਮਝਦੇ ਹਨ ਤੇ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਉਨ੍ਹਾਂ ਹੱਥੋਂ ਇਕ ਸੁਨਹਿਰੀ ਮੌਕਾ ਖੁੰਝ ਗਿਆ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਸਾਰਾ ਮਾਮਲਾ ਰਾਹੁਲ ਗਾਂਧੀ ਦੇ ਦਰਬਾਰ ‘ਚ ਪੁੱਜ ਚੁੱਕਾ ਹੈ ਤੇ 15 ਦੇ ਕਰੀਬ ਐੱਸ.ਸੀ., ਬੀ.ਸੀ. ਵਿਧਾਇਕ ਦਿੱਲੀ ਡੇਰੇ ਲਾ ਕੇ ਬੈਠੇ ਰਹੇ। ਕੁੱਲ ਹਿੰਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਅਸ਼ੋਕ ਗਹਿਲੋਤ ਤੇ ਮਲਿਕ ਅਰਜਨ ਖੜਗੇ ‘ਤੇ ਆਧਾਰਿਤ ਦੋ ਮੈਂਬਰੀ ਕਮੇਟੀ ਬਣਾਈ ਗਈ, ਜਿਨ੍ਹਾਂ ਨੂੰ ਇਨ੍ਹਾਂ ਵਿਚੋਂ ਕੁੱਝ ਵਿਧਾਇਕਾਂ ਦਾ ਵਫ਼ਦ ਦਿੱਲੀ ਵਿਖੇ ਮਿਲਿਆ ਤੇ ਪੰਜਾਬ ਦੀ ਸਥਿਤੀ ਬਾਰੇ ਪੂਰੀ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ।
ਬੀ.ਸੀ. ਦੀ 23 ਪ੍ਰਤੀਸ਼ਤ ਵੋਟ ਹੋਣ ਦੇ ਬਾਵਜੂਦ ਉਨ੍ਹਾਂ ਦਾ ਇਕ ਵੀ ਮੰਤਰੀ ਨਹੀਂ ਬਣਾਇਆ ਗਿਆ, ਜਦਕਿ ਪਿਛਲੇ ਸਮਿਆਂ ‘ਚ ਬਣੀਆਂ ਸਰਕਾਰਾਂ ਭਾਵੇਂ ਉਹ ਅਕਾਲੀ ਦਲ ਦੀ ਸੀ ਜਾਂ ਕਾਂਗਰਸ ਦੀ, ਬੀ.ਸੀ. ਤੇ ਐੱਸ.ਸੀ. ਸ਼੍ਰੇਣੀ ਨਾਲ ਸਬੰਧਤ ਮੰਤਰੀ ਕੈਬਨਿਟ ‘ਚ ਲਏ ਜਾਂਦੇ ਰਹੇ ਹਨ।
ਦੋਆਬੇ ‘ਚ ਐੱਸ.ਸੀ. ਤੇ ਬੀ.ਸੀ. ਦੇ ਵਿਧਾਇਕ ਕਾਂਗਰਸ ਕੋਲ ਵਧੇਰੇ ਹਨ, ਪਰ ਕਿਸੇ ਨੂੰ ਵੀ ਮੰਤਰੀ ਨਹੀਂ ਬਣਾਇਆ ਗਿਆ, ਜਿਸ ਨਾਲ ਬੀ.ਸੀ. ਕੈਟਾਗਰੀ ‘ਚ ਇਸ ਗੱਲ ਨਾਲ ਭਾਰੀ ਰੋਸ ਪਾਇਆ ਜਾ ਰਿਹਾ ਹੈ। ਹੁਣ ਦੇਖਣ ਵਾਲੀ ਗੱਲ ਹੈ ਕਿ ਨਾਰਾਜ਼ ਵਿਧਾਇਕਾਂ ਵੱਲੋਂ ਆਪਣੇ ਅਸਤੀਫ਼ੇ ਵਾਪਸ ਲਏ ਜਾਂਦੇ ਹਨ ਜਾਂ ਨਹੀਂ। ਕਾਂਗਰਸ ਹਾਈ ਕਮਾਂਡ ਇਸ ਉੱਠੇ ਤੂਫਾਨ ਨੂੰ ਸ਼ਾਂਤ ਕਰਨ ‘ਚ ਕਾਮਯਾਬ ਹੁੰਦੀ ਹੈ ਜਾਂ ਨਹੀਂ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.