ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਭਾਰਤੀ ਚੋਣ ਕਮਿਸ਼ਨ ਵੱਲੋਂ ਸ਼ਾਹਕੋਟ ਦੇ ਐਸ ਡੀ ਐਮ ਦਾ ਤਬਾਦਲਾ
ਭਾਰਤੀ ਚੋਣ ਕਮਿਸ਼ਨ ਵੱਲੋਂ ਸ਼ਾਹਕੋਟ ਦੇ ਐਸ ਡੀ ਐਮ ਦਾ ਤਬਾਦਲਾ
Page Visitors: 2376

ਭਾਰਤੀ ਚੋਣ ਕਮਿਸ਼ਨ ਵੱਲੋਂ ਸ਼ਾਹਕੋਟ ਦੇ ਐਸ ਡੀ ਐਮ ਦਾ ਤਬਾਦਲਾਭਾਰਤੀ ਚੋਣ ਕਮਿਸ਼ਨ ਵੱਲੋਂ ਸ਼ਾਹਕੋਟ ਦੇ ਐਸ ਡੀ ਐਮ ਦਾ ਤਬਾਦਲਾ

May 02
16:50 2018
ਸ਼ਾਹਕੋਟ ਦੇ ਨਵੇਂ ਐਸ.ਡੀ.ਐਮ. ਵਜੋਂ ਜਗਜੀਤ ਸਿੰਘ ਦੇ ਨਾਂ ਨੂੰ ਪ੍ਰਵਾਨਗੀ
ਚੰਡੀਗੜ੍ਹ, 2 ਮਈ (ਪੰਜਾਬ ਮੇਲ)- ਭਾਰਤੀ ਚੋਣ ਕਮਿਸ਼ਨ ਵੱਲੋਂ ਅੱਜ ਸ਼ਾਹਕੋਟ ਦੇ ਐਸ ਡੀ ਐਮ ਦਰਬਾਰਾ ਸਿੰਘ ਜੋ ਸ਼ਾਹਕੋਟ ਜ਼ਿਮਨੀ ਚੋਣ ਲਈ ਰਿਟਰਨਿੰਗ ਅਧਿਕਾਰੀ ਵੀ ਸਨ, ਦਾ ਤਬਾਦਲਾ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਜਾਣਕਾਰੀ ਦਫਤਰ ਮੁੱਖ ਚੋਣ ਅਫਸਰ, ਪੰਜਾਬ ਦੇ ਬੁਲਾਰੇ ਵੱਲੋਂ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ ਗਈ।
ਬੁਲਾਰੇ ਨੇ ਅੱਗੇ ਦੱਸਿਆ ਕਿ ਕਮਿਸ਼ਨ ਵੱਲੋਂ ਜਗਜੀਤ ਸਿੰਘ (2011 ਬੈਚ ਪੀ ਸੀ ਐਸ) ਦੇ ਨਾਮ ਨੂੰ ਸ਼ਾਹਕੋਟ ਦੇ ਐਸ ਡੀ ਐਮ ਕਮ ਰਿਟਰਨਿੰਗ ਅਧਿਕਾਰੀ ਲਗਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਕਮਿਸ਼ਨ ਨੇ ਸ਼ਾਹਕੋਟ ਦੇ ਐਸ ਐਚ ਓ ਲਗਾਉਣ ਲਈ ਇੰਸਪੈਕਟਰ ਦਵਿੰਦਰ ਸਿੰਘ (28/ਜੇਆਰ) ਅਤੇ ਇੰਸਪੈਕਟਰ ਪਰਮਿੰਦਰ ਸਿੰਘ (348/ਜੇਆਰ) ਨੂੰ ਐਸਐਚ ਓ ਮਹਿਤਪੁਰ ਲਗਾਉਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.