ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਭਾਰਤੀ ਮੂਲ ਦੀ ਮਹਿਲਾ ਅਮਰੀਕਾ ‘ਚ ਸਿਵਲ ਕੋਰਟ ‘ਚ ਅੰਤਰਿਮ ਜੱਜ ਨਿਯੁਕਤ
ਭਾਰਤੀ ਮੂਲ ਦੀ ਮਹਿਲਾ ਅਮਰੀਕਾ ‘ਚ ਸਿਵਲ ਕੋਰਟ ‘ਚ ਅੰਤਰਿਮ ਜੱਜ ਨਿਯੁਕਤ
Page Visitors: 2343

ਭਾਰਤੀ ਮੂਲ ਦੀ ਮਹਿਲਾ ਅਮਰੀਕਾ ‘ਚ ਸਿਵਲ ਕੋਰਟ ‘ਚ ਅੰਤਰਿਮ ਜੱਜ ਨਿਯੁਕਤਭਾਰਤੀ ਮੂਲ ਦੀ ਮਹਿਲਾ ਅਮਰੀਕਾ ‘ਚ ਸਿਵਲ ਕੋਰਟ ‘ਚ ਅੰਤਰਿਮ ਜੱਜ ਨਿਯੁਕਤ

May 04
08:25 2018

ਨਿਊਯਾਰਕ, 4 ਮਈ (ਪੰਜਾਬ ਮੇਲ)- ਅਮਰੀਕਾ ਵਿਚ ਭਾਰਤੀ ਮੂਲ ਦੀ ਮਹਿਲਾ ਦੀਪਾ ਅੰਬੇਕਰ ਨੂੰ ਨਿਊਯਾਰਕ ਸਿਟੀ ਦੇ ਸਿਵਲ ਕੋਰਟ ਵਿਚ ਅੰਤਰਿਮ ਜੱਜ ਨਿਯੁਕਤ ਕੀਤਾ ਗਿਆ ਹੈ। ਚੇਨਈ ਵਿਚ ਜਨਮੀ ਰਾਜਾ ਰਾਜੇਸ਼ਵਰੀ ਦੇ ਬਾਅਦ ਦੀਪਾ ਨਿਊਯਾਰਕ ਵਿਚ ਦੂਜੀ ਮਹਿਲਾ ਜੱਜ ਨਿਯੁਕਤ ਹੋਈ ਹੈ। ਨਿਊਯਾਰਕ ਸਿਟੀ ਦੇ ਮੇਅਰ ਬਿਲ ‘ਡੀ ਬਲੇਸਿਓ’ ਦੇ ਦਫਤਰ ਤੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ 41 ਸਾਲਾ ਅੰਬੇਕਰ ਨੂੰ ਸਿਵਲ ਕੋਰਟ ਵਿਚ ਨਿਯੁਕਤ ਕੀਤਾ ਗਿਆ ਹੈ ਅਤੇ ਉਹ ਅਪਰਾਧਿਕ ਮਾਮਲਿਆਂ ਵਿਚ ਆਪਣੀਆਂ ਸੇਵਾਵਾਂ ਦੇਵੇਗੀ। ਮੇਅਰ ਨੇ ਅੰਬੇਕਰ ਦੀ ਸਿਵਲ ਕੋਰਟ ਵਿਚ ਅੰਤਰਿਮ ਜੱਜ ਦੀ ਨਿਯੁਕਤੀ ਦੇ ਨਾਲ-ਨਾਲ ਪਰਿਵਾਰ ਅਦਾਲਤ ਦੇ ਤਿੰਨ ਜੱਜਾਂ ਦੀ ਦੁਬਾਰਾ ਨਿਯੁਕਤੀ ਬਾਰੇ ਐਲਾਨ ਕੀਤਾ।
ਵਰਨਣਯੋਗ ਹੈ ਕਿ ਸਾਲ 2015 ਵਿਚ ਰਾਜੇਸ਼ਵਰੀ ਨੇ ਅਪਰਾਧਿਕ ਅਦਾਲਤ ਵਿਚ ਜੱਜ ਦੇ ਰੂਪ ਵਿਚ ਸਹੁੰ ਚੁੱਕੀ ਸੀ। ਇਸ ਦੇ ਨਾਲ ਹੀ ਨਿਊਯਾਰਕ ਸਿਟੀ ਵਿਚ ਜੱਜ ਨਿਯੁਕਤ ਹੋਣ ਵਾਲੀ ਪਹਿਲਾ ਭਾਰਤੀ ਬਣ ਗਈ। ਅੰਬੇਕਰ ਨੇ 3 ਸਾਲ ਤੱਕ ਨਿਊਯਾਰਕ ਸਿਟੀ ਕੌਂਸਲ ਨਾਲ ਸੀਨੀਅਰ ਵਿਧਾਨ ਪਰੀਸ਼ਦ ਅਤੇ ਜਨਤਕ ਸੁਰੱਖਿਆ ਕਮੇਟੀ ਦੇ ਵਕੀਲ ਦੇ ਰੂਪ ਵਿਚ ਕੰਮ ਕੀਤਾ। ਇਸ ਤੋਂ ਪਹਿਲਾਂ ਉਹ ਕਾਨੂੰਨੀ ਸਹਾਇਤਾ ਸੋਸਾਇਟੀ, ਅਪਰਾਧਿਕ ਰੱਖਿਆ ਵਿਭਾਗ ਅਤੇ ਇਕ ਪ੍ਰਾਈਵੇਟ ਫਰਮ ਵਿਚ ਮੁਕੱਦਮਾ ਐਸੋਸੀਏਟ ਦੀ ਸਟਾਫ ਅਟਾਰਨੀ ਸੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.