ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕਲਿਆਣਪੁਰੀ ਸਿੱਖ ਮਾਰਕੁੱਟ ਮਾਮਲੇ ’ਚ 5 ਪੁਲਿਸ ਵਾਲਿਆ ਖਿਲਾਫ਼ ਹੋਈ ਕਾਰਵਾਈ
ਕਲਿਆਣਪੁਰੀ ਸਿੱਖ ਮਾਰਕੁੱਟ ਮਾਮਲੇ ’ਚ 5 ਪੁਲਿਸ ਵਾਲਿਆ ਖਿਲਾਫ਼ ਹੋਈ ਕਾਰਵਾਈ
Page Visitors: 2343

ਕਲਿਆਣਪੁਰੀ ਸਿੱਖ ਮਾਰਕੁੱਟ ਮਾਮਲੇ ’ਚ 5 ਪੁਲਿਸ ਵਾਲਿਆ ਖਿਲਾਫ਼ ਹੋਈ ਕਾਰਵਾਈਕਲਿਆਣਪੁਰੀ ਸਿੱਖ ਮਾਰਕੁੱਟ ਮਾਮਲੇ ’ਚ 5 ਪੁਲਿਸ ਵਾਲਿਆ ਖਿਲਾਫ਼ ਹੋਈ ਕਾਰਵਾਈ

May 04
21:56 2018

ਪੀੜਿਤ ਪਰਿਵਾਰ ਨੇ ਦਿੱਲੀ ਕਮੇਟੀ ਦਾ ਸਹਿਯੋਗ ਲਈ ਕੀਤਾ ਧੰਨਵਾਦ
ਨਵੀਂ ਦਿੱਲੀ, 4 ਮਈ (ਪੰਜਾਬ ਮੇਲ)- ਕਲਿਆਣਪੁਰੀ ’ਚ ਸਿੱਖ ਨੌਜਵਾਨ ਨਾਲ ਬੀਤੇ ਦਿਨੀਂ ਹੋਈ ਮਾਰਕੁੱਟ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਕਾਨੂੰਨੀ ਕਾਰਵਾਈ ਤੋਂ ਬਾਅਦ ਦਿੱਲੀ ਪੁਲਿਸ ਨੇ ਆਪਣੇ 2 ਕਰਮਚਾਰੀਆਂ ਨੂੰ ਲਾਈਨ ਹਾਜ਼ਰ ਕਰਦੇ ਹੋਏ 3 ਹੋਰਨਾਂ ਦੇ ਖਿਲਾਫ਼ ਵਿਜ਼ਿਲੈਂਸ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ਼ ਕਾਰਵਾਈ ਹੋਣ ਤੋਂ ਬਾਅਦ ਪੀੜਤ ਪਰਿਵਾਰ ਨੇ ਕਮੇਟੀ ਦਫ਼ਤਰ ਪੁੱਜ ਕੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦਾ ਫੁੱਲਾਂ ਦਾ ਗੁਲਦਸਤਾ ਦੇ ਕੇ ਧੰਨਵਾਦ ਕੀਤਾ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਕਾਨੂੰਨੀ ਵਿਭਾਗ ਮੁਖੀ ਜਸਵਿੰਦਰ ਸਿੰਘ ਜੌਲੀ ਅਤੇ ਇਲਾਕੇ ਤੋਂ ਕਮੇਟੀ ਮੈਂਬਰ ਭੁਪਿੰਦਰ ਸਿੰਘ ਭੁੱਲਰ ਵੀ ਮੌਜੂਦ ਸਨ।
ਜੀ.ਕੇ. ਨੇ ਕਿਹਾ ਕਿ ਸਿੱਖ ਨੌਜਵਾਨ ਨਾਲ ਹੋਈ ਮਾਰਕੁੱਟ ਦੇ ਵੀਡੀਓ ਦੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਉਪਰੰਤ ਹੀ ਕਮੇਟੀ ਹਰਕਤ ’ਚ ਆ ਗਈ ਸੀ। ਸਿੱਖਾਂ ਦੇ ਖਿਲਾਫ਼ ਦਿੱਲੀ ਪੁਲਿਸ ਦੀ ਅਜਿਹੀ ਪਹਿਲੀ ਘਟਨਾ ਨਹੀਂ ਹੈ। 1980-90 ਦੇ ਦਹਾਕੇ ਦੌਰਾਨ ਸਿੱਖ ਨੋਜਵਾਨਾਂ ਨਾਲ ਪੁਲਿਸ ਅਜਿਹਾ ਵਤੀਰਾ ਪਹਿਲੇ ਵੀ ਕਰਦੀ ਰਹੀ ਹੈ। ਦੇਸ਼ ਦੀ ਰਾਜਧਾਨੀ ਦੀ ਪੁਲਿਸ ਲੋਕਾਂ ਨੂੰ ਕਾਨੂੰਨ ਦਾ ਪਾਠ ਪੜਾਉਣ ਵੇਲੇ ਆਪ ਹੀ ਆਪਣੀ ਜਿੰਮੇਵਾਰੀਆਂ ਨੂੰ ਭੁੱਲ ਜਾਂਦੀ ਹੈ।
ਜੀ.ਕੇ. ਨੇ ਘਟਨਾ ਦੀ ਨਿਖੇਧੀ ਕਰਦੇ ਹੋਏ ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ ਤੋਂ ਬਾਅਦ ਪੀੜਿਤ ਨੌਜਵਾਨ ਨੂੰ ਇਨਸਾਫ਼ ਮਿਲਣ ਦੀ ਆਸ਼ ਜਤਾਈ
ਰਾਣਾ ਨੇ ਕਮੇਟੀ ਦੇ ਕਾਨੂੰਨੀ ਵਿਭਾਗ ਵੱਲੋਂ ਸਮੇਂ ਸਿਰ ਕੀਤੀ ਗਈ ਕਾਰਵਾਈ ਕਰਕੇ ਪੁਲਿਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਣ ਦਾ ਦਾਅਵਾ ਕੀਤਾ।
ਜੌਲੀ ਨੇ ਕਿਹਾ ਕਿ ਪੁਲਿਸ ਵੱਲੋਂ ਨੌਜਵਾਨ ਨੂੰ ਕੇਸ਼ਾਂ ਤੋਂ ਫੜ੍ਹਕੇ ਮਾਰਨਾ ਗਲਤ ਸੀ, ਇਹ ਸਿੱਧੇ ਤੌਰ ’ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਮਾਮਲਾ ਹੈ। ਇਸ ਲਈ ਕਮੇਟੀ ਇਸ ਮਾਮਲੇ ਨੂੰ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ’ਚ ਲੈ ਕੇ ਜਾਵੇਗੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.