ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ ਬਣੇ ਗੁਰਬੀਰ ਸਿੰਘ ਗਰੇਵਾਲ
ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ ਬਣੇ ਗੁਰਬੀਰ ਸਿੰਘ ਗਰੇਵਾਲ
Page Visitors: 2343

ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ ਬਣੇ ਗੁਰਬੀਰ ਸਿੰਘ ਗਰੇਵਾਲਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ ਬਣੇ ਗੁਰਬੀਰ ਸਿੰਘ ਗਰੇਵਾਲ

May 04
13:44 2018
ਨਿਊਜਰਸੀ, 4 ਮਈ (ਪੰਜਾਬ ਮੇਲ)-ਉੱਘੇ ਸਰਕਾਰੀ ਵਕੀਲ ਗੁਰਬੀਰ ਸਿੰਘ ਗਰੇਵਾਲ ਅਮਰੀਕੀ ਸੂਬੇ ਨਿਊ ਜਰਸੀ ਦੇ ਪਹਿਲੇ ਸਿੱਖ ਅਟਾਰਨੀ ਜਨਰਲ ਹੋਣਗੇ। ਗਰੇਵਾਲ ਨੂੰ ਅਮਰੀਕਾ ‘ਚ ਪਹਿਲਾਂ ਕਿਸੇ ਵੇਲੇ ਨਫ਼ਰਤ ਤੇ ਅਸਹਿਣਸ਼ੀਲਤਾ ਭਰਪੂਰ ਟਿੱਪਣੀਆਂ ਦਾ ਵੀ ਸਾਹਮਣਾ ਕਰਨਾ ਪਿਆ ਸੀ। ਡੈਮੋਕ੍ਰੇਟ ਗਵਰਨਰ ਫ਼ਿਲ ਮਰਫ਼ੀ ਨੇ ਉਨ੍ਹਾਂ ਨੂੰ ਸੂਬੇ ਦੇ ਨਵੇਂ ਅਟਾਰਨੀ ਜਨਰਲ ਵਜੋਂ ਨਾਮਜ਼ਦ ਕੀਤਾ ਹੈ। ਸੂਬਾਈ ਸੈਨੇਟ ਉਨ੍ਹਾਂ ਦੇ ਨਾਂ ਦੀ ਮਨਜ਼ੂਰੀ ਪਹਿਲਾਂ ਹੀ ਦੇ ਚੁੱਕੀ ਹੈ। ਇਸ ਤੋਂ ਪਹਿਲਾਂ ਸਮੁੱਚੇ ਅਮਰੀਕਾ ‘ਚ ਕੋਈ ਵੀ ਸਿੱਖ ਇਸ ਕਾਨੂੰਨੀ ਅਹੁਦੇ ‘ਤੇ ਨਿਯੁਕਤ ਨਹੀਂ ਹੋਇਆ। ਉਂਝ, ਇਸ ਤੋਂ ਪਹਿਲਾਂ ਕਮਲਾ ਹੈਰਿਸ ਕੈਲੀਫ਼ੋਰਨੀਆ ਦੇ ਅਟਾਰਨੀ ਜਨਰਲ ਰਹਿ ਚੁੱਕੇ ਹਨ। ਇਸ ਤਰ੍ਹਾਂ ਗੁਰਬੀਰ ਸਿੰਘ ਗਰੇਵਾਲ ਇਹ ਅਹੁਦਾ ਹਾਸਲ ਕਰਨ ਵਾਲੇ ਦੂਜੇ ਭਾਰਤੀ-ਅਮਰੀਕੀ ਹਨ। ਗਵਰਨਰ ਫ਼ਿਲ ਮਰਫ਼ੀ ਨੇ ਗਰੇਵਾਲ ਹੁਰਾਂ ਨੂੰ ਨਾਮਜ਼ਦ ਕਰਦਿਆਂ ਕਿਹਾ ਕਿ ਨਿਊ ਜਰਸੀ ਨੂੰ ਇਕ ਅਜਿਹੇ ਨਿਧੜਕ ਅਟਾਰਨੀ ਜਨਰਲ ਦੀ ਲੋੜ ਹੈ, ਜੋ ਹੋਰ ਸੂਬਿਆਂ ਨਾਲ ਮਿਲ ਕੇ ਚੱਲੇ ਅਤੇ ਸੂਬੇ ਦੇ ਆਮ ਨਾਗਰਿਕਾਂ ਦੇ ਹਿਤਾਂ ਦੀ ਰਾਖੀ ਕਰ ਸਕੇ। 44 ਸਾਲਾ ਗੁਰਬੀਰ ਸਿੰਘ ਗਰੇਵਾਲ ਬਰਜਨ ਕਾਊਂਟੀ ਦੇ ਸਰਕਾਰੀ ਵਕੀਲ ਹਨ। ਇਹ ਕਾਊਂਟੀ ਇਸ ਲਈ ਅਹਿਮ ਹੈ ਕਿਉਂਕਿ ਦਰਿਆ ਪਾਰ ਨਿਊ ਯਾਰਕ ਮਹਾਨਗਰ ਦੀ ਹੱਦ ਨਾਲ ਲੱਗਦੀ ਹੈ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.