ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਤੇ ਆਮ ਜਨਤਾ ਨੂੰ 12 ਮਈ ਤਕ ਰਾਹਤ;
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਤੇ ਆਮ ਜਨਤਾ ਨੂੰ 12 ਮਈ ਤਕ ਰਾਹਤ;
Page Visitors: 2324

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਤੇ ਆਮ ਜਨਤਾ ਨੂੰ 12 ਮਈ ਤਕ ਰਾਹਤ;ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਤੇ ਆਮ ਜਨਤਾ ਨੂੰ 12 ਮਈ ਤਕ ਰਾਹਤ;

May 05
13:31 2018

ਨਵੀਂ ਦਿੱਲੀ, 5 ਮਈ (ਪੰਜਾਬ ਮੇਲ)- ਪਿਛਲੇ ਮਹੀਨੇ ਦੀ 24 ਤਰੀਕ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਹਨ, ਆਮ ਜਨਤਾ ਨੂੰ ਇਹ ਰਾਹਤ 12 ਮਈ ਤਕ ਮਿਲੀ ਰਹਿ ਸਕਦੀ ਹੈ। ਰਿਪੋਰਟਾਂ ਮੁਤਾਬਕ ਕਰਨਾਟਕ ਚੋਣਾਂ ਕਾਰਨ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਰੋਜ਼ਾਨਾ ਹੋਣ ਵਾਲੇ ਘਾਟੇ-ਵਾਧੇ ਨੂੰ ਫਿਲਹਾਲ ਰੋਕ ਦਿੱਤਾ ਹੈ। ਇਸ ਕਾਰਨ ਤੇਲ ਕੰਪਨੀਆਂ ਨੂੰ ਭਾਰੀ ਨੁਕਸਾਨ ਸਹਿਣਾ ਪੈ ਰਿਹਾ ਹੈ। ਇੰਡਸਟਰੀ ਨਾਲ ਜੁੜੇ ਸੂਤਰਾਂ ਅਨੁਸਾਰ ਇੰਡੀਅਨ ਆਇਲ, ਭਾਰਤ ਪੈਟਰੋਲੀਅਮ, ਹਿੰਦੋਸਤਾਨ ਪੈਟਰੋਲੀਅਮ ਦਾ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ‘ਤੇ ਮਾਰਜਨ 1 ਅਪ੍ਰੈਲ ਦੇ 3.5 ਰੁਪਏ ਪ੍ਰਤੀ ਲੀਟਰ ਰੁਪਏ ਤੋਂ ਘੱਟ ਕੇ 1 ਮਈ ਨੂੰ 1.9 ਰੁਪਏ ਪ੍ਰਤੀ ਲੀਟਰ ਰਹਿ ਗਿਆ ਹੈ, ਯਾਨੀ ਇਸ ‘ਚ ਤਕਰੀਬਨ 45 ਫੀਸਦੀ ਦੀ ਗਿਰਾਵਟ ਆਈ ਹੈ। ਦੂਜੇ ਪਾਸੇ ਭਾਰਤੀ ਬਾਸਕਿਟ ‘ਚ ਕੱਚੇ ਤੇਲ ਦੀ ਕੀਮਤ ਅਪ੍ਰੈਲ ਦੀ 63.76 ਡਾਲਰ ਪ੍ਰਤੀ ਬੈਰਲ ਤੋਂ ਵਧ ਕੇ ਮਈ ‘ਚ 68.88 ਡਾਲਰ ਪ੍ਰਤੀ ਬੈਰਲ ਹੋ ਗਈ। ਉੱਥੇ ਹੀ ਘਰੇਲੂ ਬਾਸਕਿਟ ‘ਚ ਬੀਤੇ ਦਿਨੀਂ ਇਸ ਦੀ ਕੀਮਤ 71.4 ਡਾਲਰ ਪ੍ਰਤੀ ਬੈਰਲ ਰਹੀ। ਇਸ ਦਾ ਮਤਲਬ ਹੈ ਕਿ ਕੀਮਤਾਂ ਨੂੰ ਸਥਿਰ ਰੱਖਣ ਨਾਲ ਕੰਪਨੀਆਂ ਨੂੰ ਅੱਗੇ ਹੋਰ ਨੁਕਸਾਨ ਹੋਵੇਗਾ ਕਿਉਂਕਿ ਕਰਨਾਟਕ ‘ਚ 12 ਮਈ ਨੂੰ ਚੋਣਾਂ ਹਨ।
24 ਅਪ੍ਰੈਲ ਤੋਂ ਕੀਮਤਾਂ ਸਥਿਰ-
ਦਿਲਚਸਪ ਗੱਲ ਇਹ ਹੈ ਕਿ ਕੀਮਤਾਂ ‘ਚ ਵਾਧਾ ਉਦੋਂ ਰੁਕਿਆ ਹੈ, ਜਦੋਂ ਕੱਚੇ ਤੇਲ ‘ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਤੇਲ ਮਾਰਕੀਟਿੰਗ ਕੰਪਨੀਆਂ ਰੋਜ਼ਾਨਾ ਇਸੇ ਆਧਾਰ ‘ਤੇ ਕੀਮਤਾਂ ਵਧਾਉਂਦੀਆਂ ਜਾਂ ਘਟਾਉਂਦੀਆਂ ਹਨ ਪਰ 24 ਅਪ੍ਰੈਲ ਤੋਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਜਦੋਂ ਸਰਕਾਰ ਨੇ ਕੀਮਤਾਂ ‘ਚ ਵਾਧੇ ‘ਤੇ ਰੋਕ ਲਾਈ ਉਦੋਂ ਕੌਮਾਂਤਰੀ ਬਾਜ਼ਾਰ ‘ਚ ਕੱਚੇ ਤੇਲ ਦੀ ਕੀਮਤ 74 ਡਾਲਰ ਪ੍ਰਤੀ ਬੈਰਲ ‘ਤੇ ਸੀ। ਪਿਛਲੇ 11 ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਬਦਲਾਅ ਨਹੀਂ ਹੋਇਆ ਹੈ ਅਤੇ ਦਿੱਲੀ ‘ਚ ਪੈਟਰੋਲ 74.63 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 65.93 ਰੁਪਏ ਪ੍ਰਤੀ ਲੀਟਰ ‘ਤੇ ਵਿਕ ਰਿਹਾ ਹੈ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਚੋਣਾਂ ਦੇ ਬਾਅਦ ਇਸ ਦੀ ਭਰਪਾਈ ਲਈ ਤੇਲ ਕੰਪਨੀਆਂ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਸਰਕਾਰ ਨੇ ਹਾਲ ਹੀ ‘ਚ ਕਿਹਾ ਸੀ ਕਿ ਤੇਲ ਮਾਰਕੀਟਿੰਗ ਕੰਪਨੀਆਂ ਕੀਮਤਾਂ ਵਧਾਉਣ-ਘਟਾਉਣ ਲਈ ਸੁਤੰਤਰ ਹਨ। ਸਰਕਾਰ ਨੇ ਉਨ੍ਹਾਂ ਖਬਰਾਂ ਤੋਂ ਵੀ ਇਨਕਾਰ ਕੀਤਾ ਸੀ, ਜਿਨ੍ਹਾਂ ‘ਚ ਕਿਹਾ ਜਾ ਰਿਹਾ ਸੀ ਕਿ ਤੇਲ ਕੰਪਨੀਆਂ ਨੂੰ ਚੋਣਾਂ ਦੇ ਮੱਦੇਨਜ਼ਰ ਕੀਮਤਾਂ ‘ਚ ਵਾਧਾ ਰੋਕਣ ਲਈ ਕਿਹਾ ਗਿਆ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.