ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਉਲੰਪੀਅਨ ਬ੍ਰਿਗੇਡੀਅਰ ਲਾਭ ਸਿੰਘ ਦੀ ਸਵਾ ਜੀਵਨੀ 7ਮਈ ਸ਼ਾਮ 4.15 ਵਜੇ ਗੁਰੂ ਨਾਨਕ ਸਟੇਡੀਅਮ ਚ ਲੋਕ ਅਰਪਨ ਕੀਤੀ ਜਾਵੇਗੀ
ਉਲੰਪੀਅਨ ਬ੍ਰਿਗੇਡੀਅਰ ਲਾਭ ਸਿੰਘ ਦੀ ਸਵਾ ਜੀਵਨੀ 7ਮਈ ਸ਼ਾਮ 4.15 ਵਜੇ ਗੁਰੂ ਨਾਨਕ ਸਟੇਡੀਅਮ ਚ ਲੋਕ ਅਰਪਨ ਕੀਤੀ ਜਾਵੇਗੀ
Page Visitors: 2340

ਉਲੰਪੀਅਨ ਬ੍ਰਿਗੇਡੀਅਰ ਲਾਭ ਸਿੰਘ ਦੀ ਸਵਾ ਜੀਵਨੀ 7ਮਈ ਸ਼ਾਮ 4.15 ਵਜੇ ਗੁਰੂ ਨਾਨਕ ਸਟੇਡੀਅਮ ਚ ਲੋਕ ਅਰਪਨ ਕੀਤੀ ਜਾਵੇਗੀ
By : ਬਾਬੂਸ਼ਾਹੀ ਬਿਊਰੋ
Sunday, May 06, 2018 07:36 PM

  • ਲੁਧਿਆਣਾ 06 ਮਈ 2018: ਭਾਰਤ ਦੇ ਧਿਆਨਚੰਦ ਖੇਡ ਰਤਨ ਪੁਰਸਕਾਰ ਵਿਜੇਤਾ ਉਲੰਪੀਅਨ ਅਥਲੀਟ ਬ੍ਰਿਗੇਡੀਅਰ ਲਾਭ ਸਿੰਘ ਦੀ ਸਵੈਜੀਵਨੀ 7 ਮਈ ਸ਼ਾਮ 4.15 ਵਜੇ ਗੁਰੂ ਨਾਨਕ ਸਟੈਡੀਅਮ ਦੇ ਕਮੇਟੀ ਰੂਮ ਚ ਲੋਕ ਅਰਪਨ ਕੀਤੀ ਜਾਵੇਗੀ। 
    ਇਹ ਜਾਣਕਾਰੀ ਦਿੰਦਿਆਂ ਸ: ਤੇਜਾ ਸਿੰਘ ਧਾਲੀਵਾਲ ਜਨਰਲ ਸਕੱਤਰ ਬਾਸਕਟਬਾਲ ਫੈਡਰੇਸ਼ਨ  ਨੇ ਦੱਸਿਆ ਕਿ 1940 ਚ ਸੰੰਗਰੂਰ ਜ਼ਿਲ੍ਹੇ ਦੇ ਕਸਬਾ ਸੰਦੌੜ ਚ ਜਨਮੇ ਬ੍ਰਿਗੇਡੀਅਰ ਸਾਹਿਬ ਗੌਰਮਿੰਟ ਕਾਲਜ ਮਲੇਰਕੋਟਲਾ ਚ ਗਰੈਜੂਏਸ਼ਨ ਕਰਕੇ ਅਗਲੇਰੀ ਪੜ੍ਹਾਈ ਲਈ ਗਵਾਲੀਅਰ ਚਲੇ ਗਏ ਸਨ। ਉਥੇ ਉਨ੍ਹਾਂ ਦੇ ਅਧਿਆਪਕ ਤੇ ਕੋਚ ਪ੍ਰੋ: ਕਰਨ ਸਿੰਘ ਨੇ ਸਿਖਲਾਈ ਦੇ ਕੇ ਨਿਖਾਰਿਆ। 
    ਉਹ ਆਪ ਵੀ ਪਹਿਲੀਆਂ ਏਸ਼ਿਆਈ ਖੇਡਾਂ ਦੇ ਗੋਲਡ ਮੈਡਲਿਸਟ ਸਨ। 
    1960 ਤੋਂ ਬਾਦ ਉਹ ਅਥਲੈਟਿਕਸ ਦੇ ਅੰਬਰ ਤੇ ਛਾਏ ਰਹੇ। 
    ਖੇਡਾਂ ਬ੍ਰਿਗੇਡੀਅਰ ਲਾਭ ਸਿੰਘ ਜੀ ਨੂੰ ਵਿਰਸੇ ਚ ਹੀ ਮਿਲ ਗਈਆਂ ਸਨ। 
    1963 ਚ ਹੋਈਆਂ ਇੰਟਰ ਵਰਸਿਟੀ ਖੇਡਾਂ ਚਉਨ੍ਹਾਂ ਤੀਹਰੀ ਛਾਲ ਚ ਤੇਰਾਂ ਸਾਲ ਪੁਰਾਣਾ ਰੀਕਾਰਡ ਤੋੜਿਆ। 
    ਕਈ ਵਾਰ ਕੌਮੀ ਰੀਕਾਰਡ ਤੋੜਿਆ ਤੇ ਨਵਾਂ ਲਿਖਿਆ। 
    1968 ਚ ਉਹ ਤੀਹਰੀ ਛਾਲ ਚ 16 ਮੀਟਰ ਦੀ ਲਕੀਰ ਪਾਰ ਕਰਨ ਵਾਲੇ ਪਹਿਲੇ ਖਿਡਾਰੀ ਬਣੇ। 
    1964 ਦੀ ਟੋਕੀਓ ਉਲੰਪਿਕਸ,1966 ਦੀਆਂ ਬੈਂਕਾਕ ਏਸ਼ੀਅਨ ਗੇਮਜ਼ ਤੇ 1970 ਦੀਆਂ ਐਡਿਨਬਰਾ ਚ ਹੋਈਆਂ ਕਾਮਨ ਵੈਲਥ ਗੇਮਜ਼ ਵਿੱਚ ਉਹ ਭਾਰਤੀ ਟੀਮ ਦਾ ਹਿੱਸਾ ਸਨ। 
    ਅਸ਼ਿਆਈ ਖੇਡਾਂ ਚ ਉਨ੍ਹਾਂ ਤਿਨ ਮੈਡਲ ਜਿੱਤੇ।  ਇੱਕ ਸਿਲਵਰ ਮੈਡਲ ਤੇ ਦੋ ਤਾਂਬਾ ਮੈਡਲ। ਇਨ੍ਹਾਂ ਚੋਂ ਇੱਕ ਮੈਡਲ ਲੰਮੀ ਛਾਲ ਵਿੱਚ ਵੀ ਸੀ। 
    1970 ਚ ਤਾਂ ਕਾਮਨਵੈਲਥ ਖੇਡਾਂ ਵੇਲੇ ਤਿਰੰਗਾ ਝੰਡਾ ਵੀ ਇਨ੍ਹਾਂ ਦੇ ਹੱਥ ਚ ਸੀ। 
    ਖਾਲਸਾ ਪੰਥ ਦੀ 300 ਸਾਲਾ ਸ਼ਤਾਬਦੀ ਮੌਕੇ  ਉਨ੍ਹਾਂ ਨੂੰ ਅਨੰਦਪੁਰ ਸਾਹਿਬ ਵਿਖੇ ਸਨਮਾਨਿਤ ਕੀਤਾ ਗਿਆ। 
    ਖਾਲਸਾ ਖੇਡ ਐਵਾਰਡ ਫਤਹਿਗੜ੍ਹ ਸਾਹਿਬ ਤੋਂ ਬਿਨਾ ਅਨੇਕਾਂ ਪੁਰਸਕਾਰ ਮਿਲੇ ਹਨ। 
    ਬ੍ਰਿਗੇਡੀਅਰ  ਸਾਹਿਬ ਨੂੰ 2004 ਚ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਧਿਆਨ ਚੰਦ ਖੇਡ ਪੁਰਸਕਾਰ ਵੀ ਮਿਲ ਚੁਕਾ ਹੈ। 
    ਆਜ਼ਾਦ ਭਾਰਤ ਦੇ ਉਹ ਪਹਿਲੇ ਖਿਡਾਰੀ ਹਨ ਜੋ ਉਲੰਪੀਅਨ ਵੀ ਹਨ ਤੇ ਬ੍ਰਿਗੇਡੀਅਰ ਵੀ। 
    2005 ਤੋਂ ਆਪ ਪੰਜਾਬ ਸਰਕਾਰ ਦੇ ਆਨਰੇਰੀ ਖੇਡ ਸਲਾਹਕਾਰ ਹਨ। ਇਹ ਕਿਤਾਬ ਲਿਖਣ ਚ ਉੱਘੇ ਲੇਖਕ ਗੁਰਦੇਵ ਸਿੰਘ ਸੰਦੌੜ ਨੈ ਸਹਾਇਤਾ ਕੀਤੀ। ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ ਨੇ ਇਸ ਕਿਤਾਬ  ਦਾ ਪ੍ਰਕਾਸ਼ਨ ਕੀਤਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.