ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪੰਜਾਬ ਦਾ ਇੰਦਰਜੀਤ ਸਿੰਘ ਬਣਿਆ ਏਸ਼ੀਆਈ ਚੈਂਪੀਅਨ
ਪੰਜਾਬ ਦਾ ਇੰਦਰਜੀਤ ਸਿੰਘ ਬਣਿਆ ਏਸ਼ੀਆਈ ਚੈਂਪੀਅਨ
Page Visitors: 2324

ਪੰਜਾਬ ਦਾ ਇੰਦਰਜੀਤ ਸਿੰਘ ਬਣਿਆ ਏਸ਼ੀਆਈ ਚੈਂਪੀਅਨ
ਏਸ਼ੀਆਈ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਇੰਦਰਜੀਤ ਨੇ ਜਿੱਤਿਆ ਗੋਲਡ ਮੈਡਲ
By : ਬਾਬੂਸ਼ਾਹੀ ਬਿਊਰੋ
Sunday, May 06, 2018 07:34 PM

  • ਰਾਮਪੁਰਾ ਫੂਲ 06 ਮਈ 2018: ਰਾਜਸਥਾਨ ਦੇ ਸ਼ਹਿਰ ਉਦੇਪੁਰ ਵਿੱਚ ਇੰਟਰਨੈਸ਼ਨਲ ਪਾਵਰ ਲਿਫਟਿੰਗ ਫੈਡਰੇਸ਼ਨ ਅਤੇ ਏਸ਼ੀਆਈ ਪਾਵਰ ਲਿਫਟਿੰਗ ਫੈਡਰੇਸ਼ਨ ਵੱਲੋਂ ਕਰਵਾਈ ਜਾ ਰਹੀ ਏਸ਼ੀਆਈ ਚੈਂਪੀਅਨਸ਼ਿਪ ਵਿੱਚ ਬਠਿੰਡਾ ਜਿਲ੍ਹੇ ਦੇ ਨਗਰ ਫੂਲ ਦੇ ਨੌਜਵਾਨ ਇੰਦਰਜੀਤ ਸਿੰਘ ਨੇ 105 ਕਿਲੋਗ੍ਰਾਮ ਭਾਰ ਵਰਗ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ ਹੈ। ਇਹ ਖਬਰ ਮਿਲਦਿਆਂ ਹੀ ਉਸ ਦੇ ਘਰ ਅਤੇ ਨਗਰ ਵਿਚ ਖੁਸ਼ੀ ਦੀ ਲਹਿਰ ਫੈਲ ਗਈ। ਜਾਣਕਾਰੀ ਦਿੰਦਿਆਂ ਜਿਲ੍ਹਾ ਪਾਵਰ ਲਿਫਟਿੰਗ ਐਸੋਸੀਏਸ਼ਨ ਦੇ ਪ੍ਰਮੁੱਖ ਕੰਵਰਭੀਮ ਸਿੰਘ ਅਤੇ ਗੁਰਦਿੱਤ ਸਿੰਘ ਨੇ ਕਿਹਾ ਕਿ ਇੰਦਰਜੀਤ ਸਿੰਘ ਨੇ ਏਸ਼ੀਆਈ ਚੈਂਪੀਅਨ ਬਣ ਕੇ ਨਗਰ, ਸੂਬੇ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ ਜੋ ਕਿ ਮਾਣਮੱਤੀ ਪ੍ਰਾਪਤੀ ਹੈ। ਉਨ੍ਹਾਂ ਉਸਦੇ ਪਰਿਵਾਰ ਅਤੇ ਕੋਚਿੰਗ ਸਟਾਫ ਨੂੰ ਵਧਾਈ ਦਿੱਤੀ। ਇੰਦਰਜੀਤ ਸਿੰਘ ਦੇ ਕੋਚ ਪਰਮਿੰਦਰ ਸਿੰਘ ਕਾਲਾ ਨੇ ਦੱਸਿਆ ਕਿ ਇੰਦਰਜੀਤ ਨੇ ਬੈਂਚ ਪ੍ਰੈਸ, ਡੈਡ ਅਤੇ ਸਕਾਟ ਤਿੰਨਾਂ ਹੀ ਕੈਟਾਗਰੀ ਵਿੱਚ ਸਰਵੋਤਮ ਪ੍ਰਦਰਸ਼ਨ ਕਰਦੇ ਹੋਏ ਓਵਰਆਲ ਜੇਤੂ ਬਣਿਆ। ਉਨ੍ਹਾਂ ਕਿਹਾ ਕਿ ਇਹ ਇੰਦਰਜੀਤ ਦੀ ਸਖਤ ਮਿਹਨਤ ਦਾ ਹੀ ਨਤੀਜਾ ਹੈ ਜੋ ਉਸ ਨੇ ਚੈਂਪੀਅਨਸ਼ਿਪ ਜਿੱਤੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਇੰਦਰਜੀਤ ਦੋ ਵਾਰ ਨੈਸ਼ਨਲ ਚੈਂਪੀਅਨ ਵੀ ਬਣਿਆ ਹੈ।

    ਇਥੇ ਦੱਸਣਯੋਗ ਹੈ ਕਿ ਇੰਦਰਜੀਤ ਸਿੰਘ ਨੇ ਇੱਕ ਬਹੁਤ ਹੀ ਗਰੀਬ ਘਰੋਂ ਉੱਠ ਕੇ ਆਪਣੀ ਮਿਹਨਤ ਦੇ ਬਲ ਤੇ ਇਸ ਮੁਕਾਮ ਤੇ ਪਹੁੰਚਿਆ ਹੈ। ਉਸ ਦੇ ਪਿਤਾ ਜੀ ਹਲਵਾਈ ਦਾ ਕੰਮ ਕਰਕੇ ਇੱਕ ਵੱਡੇ ਪਰਿਵਾਰ ਨੂੰ ਪਾਲ ਰਹੇ ਹਨ। ਉਸਦੇ ਪਿਤਾ ਸੁਖਦੇਵ ਸਿੰਘ ਸੁੱਖੂ ਨੇ ਦੱਸਿਆ ਕਿ ਘਰੇਲੂ ਤੰਗੀਆ- ਤੁਰਸੀਆ ਦੇ ਬਾਵਜੂਦ ਇੰਦਰਜੀਤ ਨੇ ਪੜ੍ਹਾਈ ਅਤੇ ਦੁਕਾਨ ਦੇ ਕੰਮ ਦੇ ਨਾਲ ਨਾਲ ਸਮਾਂ ਕੱਢ ਕੇ ਆਪਣੀ ਪ੍ਰੈਕਟਿਸ ਵੀ ਲਗਾਤਾਰ ਜਾਰੀ ਰੱਖੀ ਜਿਸ ਦੇ ਬਲਬੂਤੇ ਏਸ਼ੀਆਈ ਚੈਂਪੀਅਨ ਬਣਿਆ।ਫੋਨ ਰਾਹੀਂ ਗੱਲਬਾਤ ਕਰਦਿਆਂ ਇੰਦਰਜੀਤ ਸਿੰਘ ਨੇ ਕਿਹਾ ਕਿ ਇਹ ਜਿੱਤ ਉਸ ਦੇ ਕੋਚਿੰਗ ਸਟਾਫ ਦੀ ਯੋਗ ਅਗਵਾਈ ਅਤੇ ਪਰਿਵਾਰ ਸਮੇਤ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹੀ ਸੰਭਵ ਹੋਈ ਹੈ ਅਤੇ ਇਸ ਲਈ ਉਨ੍ਹਾਂ ਦਾ ਧੰਨਵਾਦੀ ਹੈ। ਗੱਲਬਾਤ ਕਰਦਿਆਂ ਨਗਰ ਫੂਲ ਨਿਵਾਸੀਆਂ ਨੇ ਦੱਸਿਆ ਕਿ ਉਹਨਾਂ ਨੂੰ ਇੰਦਰਜੀਤ ਸਿੰਘ ਦੀ ਜਿੱਤ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਅਤੇ ਉਹ ਆਪਣੇ ਚੈਂਪੀਅਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ  ਇੰਟਰਨੈਸ਼ਨਲ ਪੱਧਰ ਦੇ ਮੁਕਾਬਲਿਆਂ ਵਿੱਚ ਜੇਤੂ ਖਿਡਾਰੀਆਂ ਨੂੰ ਮਿਲਣ ਵਾਲੇ ਮਾਣ ਸਨਮਾਨ ਨਾਲ ਇੰਦਰਜੀਤ ਸਿੰਘ ਨੂੰ ਵੀ ਜਲਦੀ ਨਿਵਾਜਿਆ ਜਾਵੇ।ਇਸ ਮੌਕੇ ਕਲੱਬ ਪ੍ਰਧਾਨ ਹਰਦੇਵ ਸਿੰਘ ਜਟਾਣਾ,ਇੰਦਰਜੀਤ ਸਿੰਘ ਢਿੱਲੋਂ, ਗੁਰਸੇਵਕ ਸਿੰਘ ਧਾਲੀਵਾਲ,ਜਿੰਦਰ ਢਿੱਲੋਂ, ਗੁਰਦੀਪ ਬੁੱਟਰ, ਮਨਜੀਤ ਸਿੰਘ ਜੋਧਪੁਰੀ, ਜਸਵਿੰਦਰ ਸਿੰਘ ਢਿੱਲੋਂ, ਚਰਨਜੀਤ ਜਟਾਣਾ,ਬਲਜਿੰਦਰ ਟੋਨੀ, ਧਰਮਾ ਭਾਗਲਾ,ਤੇਜਪਾਲ ਸਿੰਘ,ਗੁਰਮੀਤ ਬੁੱਟਰ, ਸੁਖਵੀਰ ਮਾਟਾ,ਦਰਸ਼ਨ ਸੋਹੀ, ਜਸਪਾਲ ਜਟਾਣਾ,ਜਤਿੰਦਰ ਸੋਨੀ ਸਮੇਤ ਨਗਰ ਨਿਵਾਸੀ ਹਾਜ਼ਰ ਸਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.