ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਨਿਊਜ਼ੀਲੈਂਡ ਦੀਆਂ ਸੰਗਤਾਂ ਵਲੋਂ ਨੇਕੀ ਦੇ ਨਿੱਜੀ ਗੁਰਦਵਾਰੇ ‘ਚੋਂ ਪਾਵਨ ਸਰੂਪ ਨੇੜਲੇ ਗੁਰੂ ਘਰਾਂ ‘ਚ ਸਸ਼ੋਬਤ ਕੀਤੇ
ਨਿਊਜ਼ੀਲੈਂਡ ਦੀਆਂ ਸੰਗਤਾਂ ਵਲੋਂ ਨੇਕੀ ਦੇ ਨਿੱਜੀ ਗੁਰਦਵਾਰੇ ‘ਚੋਂ ਪਾਵਨ ਸਰੂਪ ਨੇੜਲੇ ਗੁਰੂ ਘਰਾਂ ‘ਚ ਸਸ਼ੋਬਤ ਕੀਤੇ
Page Visitors: 2343

ਨਿਊਜ਼ੀਲੈਂਡ ਦੀਆਂ ਸੰਗਤਾਂ ਵਲੋਂ ਨੇਕੀ ਦੇ ਨਿੱਜੀ ਗੁਰਦਵਾਰੇ ‘ਚੋਂ ਪਾਵਨ ਸਰੂਪ ਨੇੜਲੇ ਗੁਰੂ ਘਰਾਂ ‘ਚ ਸਸ਼ੋਬਤ ਕੀਤੇ
ਨੇਕੀ ਦੀਆਂ ਗੈਰ ਸਿਧਾਂਤਕ
ਹਰਕਤਾਂ ਕਾਰਨ ਦੇਸ਼ ਵਿਦੇਸ਼ ਦੀਆਂ ਸੰਗਤਾਂ 'ਚ ਭਾਰੀ ਰੋਹ
ਪਾਪਾਟੋਏਟੋਏ ਵਿਖੇ ਹੋਈ ਪੰਥਕ ਇਕੱਤਰਤਾ ਦੌਰਾਨ ਲਏ ਕਈ ਅਹਿਮ ਫ਼ੈਸਲੇ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਅਤੇ ਜਥੇਬੰਦੀਆਂ 'ਚ ਨੇਕੀ ਨੂੰ ਪੰਥ ਵਿਚੋਂ ਛੇਕਣ ਦੀ ਮੰਗ ਜੋਰ ਨੇ ਜੋਰ ਫੜਿਆ
By : ਬਾਬੂਸ਼ਾਹੀ ਬਿਊਰੋ
Monday, May 07, 2018 06:32 PM
ਨੇਕੀ ਦੇ ਨਿੱਜੀ ਗੁਰਦਵਾਰੇ 'ਚੋਂ ਪਾਵਨ ਸਰੂਪ ਨੇੜਲੇ ਗੁਰੂਘਰਾਂ 'ਚ ਸੁਸ਼ੋਭਿਤ ਕਰਨ ਤੋਂ ਪਹਿਲਾਂ ਅਰਦਾਸ ਕਰਦੇ ਹੋਏ ਸਥਾਨਕ ਸਿੱਖ ਸੰਗਤਾਂ
ਆਕਲੈਂਡ / ਅੰਮ੍ਰਿਤਸਰ 07 ਮਈ 2018: ਨਿਊਜ਼ੀਲੈਂਡ ਦੀਆਂ ਸਿਖ ਸੰਗਤਾਂ ਜਥੇਬੰਦੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਨੂੰ ਜਾਰੀ ਆਦੇਸ਼ 'ਤੇ ਅਮਲ ਕਰਦਿਆਂ ਇਕ ਰੇਡੀਉ ਰਾਹੀਂ ਗੁਰਬਾਣੀ ਅਤੇ ਗੁਰ ਇਤਿਹਾਸ ਪ੍ਰਤੀ ਕੂੜ ਪ੍ਰਚਾਰ ਕਰਨ ਵਾਲੇ ਹਰਨੇਕ ਸਿੰਘ ਨੇਕੀ ਦੇ ਪਾਪਾਟੋਏਟੋਏ ਵਿਖੇ ਸਥਿਤ ਨਿੱਜੀ ਅਸਥਾਨ ਗੁਰਦਵਾਰਾ ਸਿੰਘ ਸਭਾ, ਸ਼ਰਲੀ ਰੋਡ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗੁਰ ਮਰਿਆਦਾ ਅਤੇ ਪੂਰੇ ਸਤਿਕਾਰ ਸਹਿਤ ਨੇੜਲੇ ਗੁਰ ਅਸਥਾਨਾਂ ਵਿਖੇ ਲਿਜਾ ਕੇ ਸੁਸ਼ੋਭਿਤ ਕਰ ਦਿਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰੋ: ਸਰਚਾਂਦ ਸਿੰਘ ਨੇ ਪ੍ਰਾਪਤ ਜਾਣਕਾਰੀ ਪੈੱ੍ਰਸ ਨਾਲ ਸਾਂਝੀ ਕਰਦਿਆਂ ਦਸਿਆ ਕਿ ਹਰਨੇਕ ਨੇਕੀ ਦੇ ਮੁੱਦੇ ਤੇ ਕਸਬਾ ਪਾਪਾਟੋਏਟੋਏ ਵਿਖੇ ਨਿਊਜ਼ੀਲੈਂਡ ਸਿਖ ਸੁਸਾਇਟੀ ਦੇ ਪ੍ਰਧਾਨ ਸ: ਦਲਜੀਤ ਸਿੰਘ, ਭਾਈ ਗੁਰਿੰਦਰਪਾਲ ਸਿੰਘ, ਦਮਦਮੀ ਟਕਸਾਲ ਦੇ ਆਗੂ ਭਾਈ ਗੁਰਿੰਦਰ ਸਿੰਘ ਅਤੇ ਭਾਈ ਅੰਮ੍ਰਿਤਪਾਲ ਸਿੰਘ, ਅਕਾਲੀ ਦਲ ਬਾਦਲ ਦੇ ਆਗੂ ਸ੍ਰੀ ਉਤਮ ਚੰਦ ਸ਼ਰਮਾ ਤੋਂ ਇਲਾਵਾ ਰੇਡੀਉ ਸਪਾਈਸ ਦੇ ਨਵਤੇਜ ਸਿੰਘ, ਪਰਮਿੰਦਰ ਸਿੰਘ ਪਾਪਾਟੋਏਟੋਹੇ ਦੀ ਅਗਵਾਈ 'ਚ ਇਕ ਪੰਥਕ ਇਕੱਤਰਤਾ ਕੀਤੀ ਗਈ। ਇਸ ਮੌਕੇ ਸਿਖ ਸੰਗਤਾਂ ਨੇ ਨੇਕੀ ਵੱਲੋਂ ਰੇਡੀਉ ਵਿਰਸਾ ਅਤੇ ਸੋਸ਼ਲ ਮੀਡੀਆ ਰਾਹੀਂ ਗੁਰੂ ਸਾਹਿਬਾਂ, ਗੁਰਬਾਣੀ, ਸਿੱਖ ਇਤਿਹਾਸ, ਸਿੱਖੀ ਦੇ ਮੂਲ ਸਿਧਾਂਤਾਂ, ਸਰੋਤਾਂ ਉੱਪਰ ਬੇਲੋੜੀ ਅਤੇ ਝੂਠੀ ਟੀਕਾ-ਟਿੱਪਣੀ ਕਰਕੇ ਸਿੱਖ ਸੰਗਤਾਂ ਨੂੰ ਗੁੰਮਰਾਹ ਕਰਨ ਤੋਂ ਇਲਾਵਾ ਸਿੱਖ ਸ਼ਖ਼ਸੀਅਤਾਂ, ਸਿੱਖ ਜਰਨੈਲਾਂ, ਸ਼ਹੀਦ ਸਿੰਘਾਂ ਖ਼ਾਸ ਕਰਕੇ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਸਬੰਧੀ ਅਪਸ਼ਬਦ ਬੋਲਣ ਅਤੇ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਨੋਟਿਸ ਲੈਂਦਿਆਂ ਸਖ਼ਤ ਨਿਖੇਧੀ ਕੀਤੀ ਗਈ ਹੈ। ਬੁਲਾਰਿਆਂ ਨੇ ਕਿਹਾ ਕਿ ਸਿਖੀ ਪਰੰਪਰਾਵਾਂ ਦੀ ਤੌਹੀਨ ਕਰਨ ਵਾਲੇ ਨੂੰ ਵਡੀ ਸਜਾ ਮਿਲਣੀ ਚਾਹੀਦੀ ਹੈ। ਨੇਕੀ ਦੇ ਕੂੜ ਪ੍ਰਚਾਰ ਨਾਲ ਸਮੂਹ ਸਿੱਖ ਅਤੇ ਨਾਨਕ ਨਾਮ ਲੇਵਾ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਹਨ। ਆਗੂਆਂ ਨੇ ਸਿਖ ਹਿਰਦਿਆਂ ਨੂੰ ਗਹਿਰੀ ਠੇਸ ਪਹੁੰਚਾਉਣ ਲਈ ਹਰਨੇਕ ਨੇਕੀ ਨੂੰ ਸਿਖ ਪੰਥ ਵਿਚੋਂ ਖ਼ਾਰਜ ਕਰਨ ਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ। ਆਗੂਆਂ ਨੇ ਕਿਹਾ ਕਿ ਗੁਰਬਾਣੀ ਦੀ ਤੌਹੀਨ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਆਸਥਾ ਨਾ ਰਖਣ ਵਾਲੇ ਨੇਕੀ ਤੋਂ ਗੁਰੂ ਸਾਹਿਬ ਦੇ ਸਤਿਕਾਰ ਦੀ ਆਸ ਨਹੀਂ ਕੀਤੀ ਜਾ ਸਕਦੀ। ਇਸ ਮੌਕੇ ਸੰਗਤਾਂ ਅਤੇ ਸਿਖ ਜਥੇਬੰਦੀਆਂ 'ਚ ਨੇਕੀ ਪ੍ਰਤੀ ਇਨਾ ਭਾਰੀ ਰੋਸ ਸੀ ਕਿ ਮੀਟਿੰਗ ਨੂੰ ਉਸੇ ਵਕਤ ਸਮਾਪਤ ਕਰਦਿਆਂ ਸਮੁੱਚੀ ਸੰਗਤ ਵੱਲੋਂ ਨਿਊਜ਼ੀਲੈਂਡ ਦੇ ਸਮੇਂ ਅਨੁਸਾਰ ਸ਼ਾਮ ਦੇ 5 ਵਜੇ ਅਤੇ ਭਾਰਤੀ ਸਮੇਂ ਅਨੁਸਾਰ ਦਿਨ ਦੇ 11:30 ਵਜੇ ਨੇਕੀ ਦੇ ਸ਼ਰਲੀ ਰੋਡ 'ਤੇ ਸਥਿਤ ਗੁਰਦਵਾਰਾ ਨੁਮਾ ਨਿੱਜੀ ਸਟੂਡੀਓ ਵਿਖੇ ਪਹੁੰਚ ਕੇ ਉੱਥੇ ਸੁਭਾਏਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਪਾਵਨ ਸਰੂਪ, ਕੁੱਝ ਪੋਥੀਆਂ ਅਤੇ ਚੌਰ ਸਾਹਿਬ ਆਦਿ ਬਿਨਾ ਕਿਸੇ ਵਿਰੋਧ ਦੇ ਲਿਜਾ ਕੇ ਨੇੜਲੇ ਗੁਰ ਅਸਥਾਨ ਗੁਰਦੁਆਰਾ ਸਾਹਿਬ ਟਾਕਾਨੀਨੀ ਅਤੇ ਗੁਰਦੁਆਰਾ ਸਾਹਿਬ ਉਟਾਹੂਹੂ ਵਿਖੇ ਗੁਰ ਮਰਿਆਦਾ ਅਤੇ ਸਤਿਕਾਰ ਸਹਿਤ ਸਤਿਨਾਮ ਵਾਹਿਗੁਰੂ ਦਾ ਜਾਪ ਅਤੇ ਜੈਕਾਰਿਆਂ ਦੀ ਗੂੰਜ ਦੌਰਾਨ ਸੁਸ਼ੋਭਿਤ ਕਰ ਦਿਤੇ ਗਏ ਹਨ।
ਇਹ ਕਿ ਹੁਣ ਗੁਰਦੁਆਰਾ ਸਾਹਿਬ ਸ਼ਰਲੀ ਰੋਡ ਵਿਖੇ ਗੁਰੂ ਸਾਹਿਬ ਦਾ ਕੋਈ ਸਰੂਪ ਨਹੀਂ ਰਿਹਾ ਹੈ। ਆਗੂਆਂ ਨੇ ਰਾਗੀਆਂ ਅਤੇ ਕਥਾਵਾਚਕਾਂ ਨੂੰ ਉੱਥੇ ਨਾ ਜਾਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਦਸਿਆ ਕਿ ਨਿਊਜ਼ੀਲੈਂਡ ਦੀਆਂ ਸੰਗਤਾਂ ਨੇ ਨੇਕੀ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਨੇਕੀ ਵਿਰੁੱਧ ਮਾਣਹਾਨੀ ਦਾ ਕੇਸ ਕਰਨ ਤੋਂ ਇਲਾਵਾ ਜਲਦ ਹੀ ਬਰਾਡ ਕਾਸਟਿੰਗ ਮੰਤਰਾਲੇ ਨੂੰ ਉਸ ਦੇ ਰੇਡੀਉ ਦਾ ਲਾਇਸੰਸ ਰੱਦ ਕਰਨ ਲਈ ਕਿਹਾ ਜਾਵੇਗਾ।
ਇਸ ਤੋਂ ਪਹਿਲਾਂ ਨੇਕੀ ਸਿਖ ਸਿਧਾਂਤ ਵਿਰੋਧ ਪ੍ਰਚਾਰ ਨੂੰ ਲੈ ਕੇ ਦੋ ਵਾਰ ਮੁਆਫ਼ੀ ਮੰਗ ਚੁੱਕਿਆ ਹੈ। ਦੱਸਣਯੋਗ ਹੈ ਕਿ ਹਰਨੇਕ ਨੇਕੀ ਦਾ ਮੁੱਦਾ ਪਿਛਲੇ ਕੁੱਝ ਸਮੇਂ ਤੋਂ ਕਾਫੀ ਗਰਮਾਇਆ ਹੋਇਆ ਹੈ। ਸ੍ਰੀ ਅਕਾਲ ਤਖਤ ਸਾਹਿਬ ਤੋਂ ਬੀਤੇ ਦਿਨਿ ਨੇਕੀ ਖ਼ਿਲਾਫ਼ ਕਾਰਵਾਈ ਲਈ ਨਿਊਜ਼ੀਲੈਂਡ ਦੀਆਂ ਸੰਗਤਾਂ ਨੂੰ ਕਿਹਾ ਗਿਆ। ਇਨਾ ਹੀ ਨਹੀਂ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਅਤੇ ਜਥੇਬੰਦੀਆਂ ਵੱਲੋਂ ਨੇਕੀ ਨੂੰ ਪੰਥ ਵਿਚੋਂ ਛੇਕਣ ਦੀ ਮੰਗ ਜੋਰ ਫੜਦਾ ਜਾ ਰਿਹਾ ਹੈ।  ਅੱਜ ਦੀ ਹੋਈ ਇਸ ਪੰਕ ਇਕੱਤਰਤਾ ਵਿਚ ਸਿੱਖ ਜਥੇਬੰਦੀਆਂ ਤੋਂ ਇਲਾਵਾ ਭਾਈਚਾਰੇ ਤੋਂ ਆਮ ਲੋਕਾਂ ਨੇ ਵੀ ਕਾਫੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਅਤੇ ਆਪਣੇ ਵਿਚਾਰ ਰੱਖੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.